ਹਰ ਵਰਗ 'ਚ ਪ੍ਰਵਾਨ 'ਦੇਬੀ ਲਾਈਵ-5' !    ਗੁਰੂ ਦੇ ਲੜ ਲੱਗਿਆ ਕੁਲਦੀਪ ਸਿੰਘ ਮੱਖਣ !    ‘ਬਰਫ਼ੀ’ ਦਾ ਸੁਪਨਾ ਹੋਇਆ ਸਾਕਾਰ !    ਸਵੈਰੱਖਿਆ ਵੱਲ ਵਧਣ ਧੀਆਂ ਦੇ ਕਦਮ !    ਫ਼ਿਲਮੀ ਗਪਸ਼ਪ !    ਜੀਜਾ ਵਾਰ ਨੱਤੀਆਂ ਦਾ ਜੋੜਾ !    ਨੂੰਹ-ਸੱਸ ਦੇ ਝਗੜੇ ਵਿੱਚ ਪਿਸ ਰਿਹਾ ਆਦਮੀ !    ਔਰਤਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ !    ਫਿਲਮ ਅਤੇ ਫੈਸ਼ਨ ਜਗਤ ਦਾ ਪ੍ਰਸਿੱਧ ਫੋਟੋਗ੍ਰਾਫਰ ਸੀ ਜਗਦੀਸ਼ ਮਾਲੀ !    ਮੈਂ ਗੁੱਗਾ ਮਨਾਵਣ ਚੱਲੀ ਆਂ !    

ਸੂਬੇ ਦਾ ਬਜਟ ਇਸੇ ਮਹੀਨੇ ਪੇਸ਼ ਹੋਵੇਗਾ: ਢੀਂਡਸਾ

Posted On June - 3 - 2012

ਪੱਤਰ ਪ੍ਰੇਰਕ
ਸੁਨਾਮ, 3 ਜੂਨ
ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜੂਨ ਮਹੀਨੇ ਵਿੱਚ ਹੀ ਰਾਜ ਦਾ ਸੰਤੁਲਿਤ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੀ ਇਹ ਪ੍ਰਾਪਤੀ ਹੈ ਕਿ ਸੀਮਤ ਸਾਧਨਾਂ ਦੇ ਬਾਵਜੂਦ ਰਾਜ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਹਰ ਖੇਤਰ ਵਿੱਚ ਪੰਜਾਬ ਨਾਲ ਜ਼ਿਆਦਤੀ ਕਰ ਰਹੀ ਹੈ। ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ 70 ਹਜ਼ਾਰ ਕਰੋੜ ਦੀ ਆਰਥਿਕ ਮਦਦ ਦਿੱਤੀ ਹੈ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ 8 ਹਜ਼ਾਰ ਕਰੋੜ ਰੁਪਏ ਡੈਵੋਲਿਊਸ਼ਨ ਫੰਡ ਵਿੱਚੋਂ ਮਿਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਵੀ ਇਸ ਨੂੰ ਸਿਰਫ਼ ਚਾਰ ਹਜ਼ਾਰ ਕਰੋੜ ਰੁਪਏ ਹੀ ਦਿੱਤੇ ਗਏ ਹਨ।
ਇੱਥੇ ਦੁੱਗਾਂ ਤੇ ਚੱਠਾ ਵਿਖੇ ਵਰਕਰਾਂ ਦੀਆਂ ਮੀਟਿੰਗਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਤੇਲ ਦੀਆਂ ਵਧੀਆਂ ਕੀਮਤਾਂ ਬਾਰੇ ਕੇਂਦਰ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਤੇ ਕਿਹਾ ਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਤੇਲ ਦੇ ਭਾਅ 20 ਫ਼ੀਸਦੀ ਘਟੇ ਹਨ। ਕੇਂਦਰ ਸਰਕਾਰ ਨੇ 7 ਤੋਂ 8 ਰੁਪਏ ਤੱਕ ਤੇਲ ਦੇ ਭਾਅ ਵਧਾ ਕੇ 2 ਰੁਪਏ ਵਾਪਸ ਲਏ ਹਨ। ਉਨ੍ਹਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਪੱਧਰ ‘ਤੇ ਭਾਅ ਘਟਦੇ ਹਨ ਇਨ੍ਹਾਂ ਦਾ ਫ਼ਾਇਦਾ ਵੀ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਢੀਂਡਸਾ ਨੇ ਦਾਅਵਾ ਕੀਤਾ ਕਿ ਨਗਰ ਪੰਚਾਇਤ ਤੇ ਨਗਰ ਨਿਗਮ ਚੋਣਾਂ ਅਕਾਲੀ-ਭਾਜਪਾ ਗੱਠਜੋੜ ਸ਼ਾਨ ਨਾਲ ਜਿੱਤੇਗਾ। ਉਨ੍ਹਾਂ ਚੀਮਾ ਨਗਰ ਪੰਚਾਇਤ ਵਿੱਚ 7 ਨਗਰ ਪੰਚਾਇਤ ਵਾਰਡਾਂ ਵਿੱਚ ਹੋਈ ਸਹਿਮਤੀ ਨੂੰ ਅਕਾਲੀ-ਭਾਜਪਾ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਬਾਕੀ ਵਾਰਡਾਂ ‘ਤੇ ਵੀ ਗੱਠਜੋੜ ਦੇ ਉਮੀਦਵਾਰ ਹੀ ਜਿੱਤਣਗੇ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 42 °CWidespread Dust
    Chandigarh, India 43 °CSunny
    Ludhiana,India 43 °CSunny
    Dehradun,India 36 °CHaze

ਕ੍ਰਿਕਟ

Powered by : Mediology Software Pvt Ltd.