ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਉਦਯੋਗਿਕ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼: ਸੁਰਜੇਵਾਲਾ

Posted On July - 21 - 2012

ਚੰਡੀਗੜ੍ਹ, 21 ਜੁਲਾਈ:  ਹਰਿਆਣਾ ਦੇ ਉਦਯੋਗ ਮੰਤਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਈ ਸਵਾਲ ਉਭਾਰਦਿਆਂ ਕਿਹਾ ਕਿ ਮਾਨੇਸਰ ਪਲਾਂਟ ’ਚ ਹਿੰਸਾ ਸੂਬੇ ’ਚ ਉਦਯੋਗਿਕ ਸ਼ਾਂਤੀ ਨੂੰ ਸਾਬੋਤਾਜ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਹੋ ਸਕਦੀ ਹੈ।  ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਇਸ ਬਾਰੇ ਕੁਝ ਸੰਕੇਤ ਮਿਲੇ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਇਹ ਸੂਬੇ ’ਚ ਉਦਯੋਗਿਕ ਖੇਤਰ ਦੀ ਸ਼ਾਂਤੀ ਭੰਗ ਕਰਨ ਦੀ ਗਿਣੀ ਮਿਥੀ ਯੋਜਨਾ ਹੋ ਸਕਦੀ ਹੈ। ਇਸ ਘਟਨਾ ’ਚ ਕਿਸੇ ਸਿਆਸੀ ਪਾਰਟੀ ਦਾ ਹੱਥ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਲ ਹੈ। ਦੂਜੇ ਪਾਸੇ ਸੂਬੇ ਦੇ ਕਿਰਤ ਤੇ ਰੁਜ਼ਗਾਰ ਮੰਤਰੀ ਸ਼ਿਵ ਚਰਨ ਲਾਲ ਸ਼ਰਮਾ ਨੇ ਵੀ ਕਿਹਾ ਹੈ ਕਿ ਪਲਾਂਟ ਦੇ ਕਾਮਿਆਂ ਨੂੰ ਬਾਹਰੋਂ ‘ਹੱਲਾਸ਼ੇਰੀ’ ਮਿਲੀ ਸੀ। ਸ੍ਰੀ ਸ਼ਰਮਾ ਨੇ ਕਿਹਾ ਕਿ ਪਲਾਂਟ ’ਚ ਹਿੰਸਾ ਕਰਨ ਵਾਲੇ ਕਾਮੇ ਬਿਲਕੁਲ ਗਲਤ ਸਨ। ਉਨ੍ਹਾਂ ਨੂੰ ਅੱਠ ਘੰਟੇ ਦੀ ਡਿਊਟੀ ਲਈ ਚੰਗੀਆਂ ਤਨਖਾਹਾਂ ਮਿਲਦੀਆਂ ਹਨ। ਉਹ ਕੰਪਨੀ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਉਂਜ ਸ੍ਰੀ ਸ਼ਰਮਾ ਨੇ ਮੰਨਿਆ ਕਿ ਕਾਮੇ ਪਿਛਲੇ 2-3 ਮਹੀਨਿਆਂ ਤੋਂ ਤਨਖਾਹਾਂ ਵਧਾਉਣ ਲਈ ਕੰਪਨੀ ’ਤੇ ਦਬਾਅ ਪਾ ਰਹੇ ਸਨ। ਉਧਰ ਹਰਿਆਣਾ ਕਿਰਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਮਹੀਨਾਵਾਰ ਮੀਟਿੰਗਾਂ ’ਚ ਕਦੇ ਵੀ ਕਿਸੇ ਮੁਲਾਜ਼ਮ ਨੇ ਕੰਪਨੀ ’ਚ ਕਿਸੇ ਸਮੱਸਿਆ ਬਾਰੇ ਨਹੀਂ ਦੱਸਿਆ।
-ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 31 °CHaze
    Chandigarh, India 28 °CSunny
    Ludhiana,India 28 °CSunny
    Dehradun,India 25 °CHaze

ਕ੍ਰਿਕਟ

Powered by : Mediology Software Pvt Ltd.