ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    ਮੁਫ਼ਤ ਦਵਾਈ ਵੰਡਣ ਵਾਲਾ ਬੌਬੀ ਗਰਗ !    ਔਰਤਾਂ ਲਈ ਪ੍ਰੇਰਨਾ ਸ੍ਰੋਤ ਨੀਲੂ ਨਾਰੰਗ !    ਮੈਰਿਜ ਪੈਲੇਸ : ਵਿਆਹਾਂ ਦੇ ਬਦਲਦੇ ਸਮੀਕਰਨ !    ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ... !    ਕਿਤੇ ਦੋਸਤੀ ਦੇ ਅਰਥ ਹੀ ਨਾ ਗੁਆਚ ਜਾਣ! !    

ਦਸੂਹਾ ਵਿੱਚ 71 ਫੀਸਦ ਪੋਲਿੰਗ

Posted On July - 11 - 2012

ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਦਸੂਹਾ, 11 ਜੁਲਾਈ
ਇਸ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਅੱਜ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਹਲਕੇ ਵਿਚ 71 ਫੀਸਦੀ ਮਤਦਾਨ ਹੋਇਆ ਜੋ ਕਿ ਫਰਵਰੀ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵੇਲੇ ਪਈਆਂ 75.47 ਫੀਸਦੀ ਵੋਟਾਂ ਤੋਂ ਕਾਫ਼ੀ ਘਟ ਹੈ।
ਹਲਕੇ ਵਿਚ ਜ਼ਿਮਨੀ ਚੋਣ ਭਾਜਪਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਦੀ 3 ਜੂਨ ਨੂੰ ਅਚਨਚੇਤੀ ਮੌਤ ਕਾਰਨ ਹੋਈ। ਇਸ ਵਾਰ ਮੁਕਾਬਲਾ ਸ੍ਰੀ ਸਾਹੀ ਦੀ ਪਤਨੀ ਸ੍ਰੀਮਤੀ ਸੁਖਜੀਤ ਕੌਰ ਸਾਹੀ (ਭਾਜਪਾ) ਅਰੁਣ ਮਿੱਕੀ ਡੋਗਰਾ (ਕਾਂਗਰਸ) ਅਤੇ ਭੁਪਿੰਦਰ ਸਿੰਘ ਘੁੰਮਣ (ਪੰਜਾਬ ਪੀਪਲਜ਼ ਪਾਰਟੀ) ਦਰਮਿਆਨ ਹੈ। ਵੋਟ ਪੈਣ ਦਾ ਅਮਲ ਅਧਿਕਾਰਤ ਤੌਰ ’ਤੇ ਸ਼ਾਮ 5.00 ਵਜੇ ਮੁਕੰਮਲ ਹੋਇਆ। ਨਤੀਜੇ ਦਾ ਐਲਾਨ 14 ਜੁਲਾਈ ਨੂੰ ਹੋਵੇਗਾ। ਇਸ ਵਾਰ ਬਹੁਜਨ ਸਮਾਜ ਪਾਰਟੀ ਨੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਅਤੇ ਨਾ ਹੀ ਕੋਈ ਆਜ਼ਾਦ ਉਮੀਦਵਾਰ ਪਿੜ ਵਿਚ ਆਇਆ। ਲਿਹਾਜ਼ਾ ਮੁਕਾਬਲਾ ਤਿਕੋਨਾ ਰਿਹਾ। ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 1,61,620 ਹੈ। ਇਸ ਵਿਚ 192 ਪੋਲਿੰਗ ਬੂਥ ਬਣਾਏ ਗਏ ਸਨ। ਸ੍ਰੀਮਤੀ ਸਾਹੀ, ਉਨ੍ਹਾਂ ਦੀ ਬੇਟੀ ਯਾਸਮੀਨ ਤੇ ਬੇਟੇ ਡਾ. ਹਰਸਿਮਰਤ ਸਾਹੀ ਨੇ ਆਪੋ ਆਪਣੀ ਵੋਟ ਪਿੰਡ ਉਸਮਾਨ ਸ਼ਹੀਦ ਦੇ ਸਰਕਾਰੀ ਸਕੂਲ ਸਥਿਤ ਪੋਲਿੰਗ ਬੂਥ ਵਿਚ ਭੁਗਤਾਈ। ਯਾਸਮੀਨ ਦੇ ਅਚਾਨਕ ਜਜ਼ਬਾਤੀ ਹੋਣ ਅਤੇ ਫੁਟ-ਫੁਟ ਕੇ ਰੋ ਪੈਣ ਕਾਰਨ ਇਸ ਪੋਲਿੰਗ ਬੂਥ  ’ਤੇ ਇਕ ਸਮੇਂ ਮਾਹੌਲ ਗ਼ਮਗੀਨ ਹੋ ਗਿਆ। ਸ੍ਰੀ ਅਮਰਜੀਤ ਸਿੰਘ ਸਾਹੀ ਇਸ ਹਲਕੇ ਤੋਂ 6235 ਵੋਟਾਂ  ਨਾਲ ਜਿੱਤੇ ਸਨ। ਉਨ੍ਹਾਂ ਦੀ ਇਸ ਹਲਕੇ ਤੋਂ ਲਗਾਤਾਰ ਦੂਜੀ ਜਿੱਤ ਸੀ। ਸ੍ਰੀਮਤੀ ਸਾਹੀ ਨੇ ਆਪਣੀ ਵੋਟ ਭੁਗਤਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਘੱਟੋ-ਘੱਟ ਦੁੱਗਣੇ ਅੰਤਰ ਨਾਲ ਚੋਣ ਜਿੱਤਣਗੇ।
ਕਾਂਗਰਸੀ ਉਮੀਦਵਾਰ ਅਰੁਣ ਡੋਗਰਾ ਨੇ ਵੋਟ ਆਪਣੇ ਜੱਦੀ ਪਿੰਡ ਭੋਲ ਕਲੋਟਾ (ਬਲਾਕ ਤਲਵਾੜਾ) ਵਿਚ ਪਾਈ। ਉਹ ਸਾਬਕਾ ਮੰਤਰੀ ਰਮੇਸ਼ ਚੰਦਰ ਡੋਗਰਾ ਦੇ ਪੁੱਤਰ ਹਨ। ਪੁਰਅਮਨ ਵੋਟਿੰਗ ਸੰਭਵ ਬਣਾਉਣ ਲਈ ਕੀਤੇ ਪ੍ਰਬੰਧਾਂ ਦੀ ਨਿਗਰਾਨੀ ਲਈ ਜਲੰਧਰ ਪੁਲੀਸ ਰੇਂਜ ਦੀ ਆਈ ਜੀ ਸ੍ਰੀਮਤੀ ਗੁਰਪ੍ਰੀਤ ਦਿਓ ਅਤੇ ਡੀ ਆਈ ਜੀ ਲੋਕਨਾਥ ਆਂਗਰਾ ਹਲਕੇ ਵਿਚ ਖ਼ੁਦ ਹਾਜ਼ਰ ਰਹੇ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੀਪਿੰਦਰ ਸਿੰਘ ਨੇ ਵੀ ਹਲਕੇ ਦਾ ਖ਼ੁਦ ਦੌਰਾ ਕੀਤਾ।
ਇਕ ਸਮੇਂ ਇਹ ਸ਼ਿਕਾਇਤਾਂ ਮਿਲੀਆਂ ਕਿ 171 ਤੇ 172 ਨੰਬਰ ਬੂਥਾਂ    ਉੱਪਰ ਅਕਾਲੀ ਵਿਧਾਇਕ ਤੇ ਉਸ ਦੇ ਹਮਾਇਤੀਆਂ ਨੇ ਕਬਜ਼ਾ ਕਰ ਲਿਆ ਹੈ। ਇਸ ’ਤੇ ਏ ਡੀ ਸੀ ਸ੍ਰੀ ਬੀ.ਐਸ. ਧਾਲੀਵਾਲ ਨੂੰ ਸ਼ਿਕਾਇਤਾਂ ਦੀ ਜਾਂਚ ਲਈ ਭੇਜਿਆ ਗਿਆ, ਪਰ ਫਿਰ ਇਹ ਤੱਥ ਸਾਹਮਣੇ ਆਇਆ ਕਿ ਸ਼ਿਕਾਇਤਾਂ ਮਹਿਜ਼ ਅਫ਼ਵਾਹਾਂ ਦੇ ਆਧਾਰ  ’ਤੇ ਕੀਤੀਆਂ ਗਈਆਂ। ਵੋਟਾਂ ਦਾ ਅਮਲ ਸਿਰੇ ਚੜ੍ਹ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਪੁਰਅਮਨ ਮਤਦਾਨ ਲਈ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ। ਉੱਧਰ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ।

ਸੰਸਦ ਮੈਂਬਰ ਵੋਟ ਨਾ ਪਾ ਸਕੀ

ਦਸੂਹਾ: ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸ੍ਰੀਮਤੀ ਸੰਤੋਸ਼ ਚੌਧਰੀ ਆਪਣੀ ਵੋਟ ਨਾ  ਭੁਗਤਾ ਸਕੇ ਕਿਉਂਕਿ ਬੁੱਧਵਾਰ ਸਵੇਰੇ ਉਨ੍ਹਾਂ ਦੀ ਬੇਟੀ ਅਚਾਨਕ ਬੀਮਾਰ ਹੋ ਗਈ। ਸ੍ਰੀਮਤੀ ਚੌਧਰੀ ਨੂੰ ਆਪਣੀ ਬੇਟੀ ਦੀ ਦੇਖ-ਭਾਲ ਲਈ ਪੀ ਜੀ ਆਈ ਚੰਡੀਗੜ੍ਹ ਜਾਣਾ ਪਿਆ। ਜ਼ਿਕਰਯੋਗ ਹੈ ਕਿ ਸ੍ਰੀਮਤੀ ਚੌਧਰੀ ਨੇ ਪਿਛਲੇ ਦਿਨੀਂ ਕਾਂਗਰਸੀ ਉਮੀਦਵਾਰ ਅਰੁਣ ਡੋਗਰਾ ਦੇ ਹੱਕ ਵਿਚ ਡੱਟ ਕੇ ਪ੍ਰਚਾਰ ਕੀਤਾ ਸੀ।
-ਪੱਤਰ ਪ੍ਰੇਰਕ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 34 °CWidespread Dust
    Chandigarh, India 35 °CClear
    Ludhiana,India 35 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.