ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !    

ਦੁੱਧ ਉਤਪਾਦਨ ਵਧਾਉਣ ਲਈ 93 ਕਰੋੜ ਖਰਚੇ ਜਾਣਗੇ : ਰਣੀਕੇ

Posted On July - 23 - 2012

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੁਲਾਈ
ਪੰਜਾਬ ਸਰਕਾਰ ਨੇ ਸੂਬੇ ‘ਚ ਦੁੱਧ ਦੀ ਪੈਦਾਵਾਰ ਵਧਾਉਣ ਲਈ 93 ਕਰੋੜ ਰੁਪਏ ਦੀ ਲਾਗਤ ਨਾਲ ਕਈ ਯੋਜਨਾਵਾਂ ਬਣਾਈਆਂ ਹਨ।
ਇਸ ਸਬੰਧੀ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ  ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਸਰਕਾਰ ਨੇ ਰੋਪੜ ਤੇ ਨਾਭਾ ਵਿਖੇ ਸਥਾਪਤ ਵੀਰਜ ਬੈਂਕਾਂ ਦਾ ਆਧੁਨਿਕੀਕਰਨ, ਵਿਦੇਸ਼ੀ ਵੀਰਜ ਦੀਆਂ ਮਿਆਰੀ ਖੁਰਾਕਾਂ ਆਯਾਤ ਕਰਕੇ ਕਿਸਾਨਾਂ ਨੂੰ ਰਿਆਇਤੀ ਦਰਾਂ ‘ਤੇ ਮੁਹੱਈਆ ਕਰਵਾਉਣ, ਹਰੇ ਚਾਰੇ ਦੀਆਂ ਵਧੀਆ ਕਿਸਮਾਂ ਹੇਠ ਰਕਬਾ ਵਧਾਉਣ, ਦੁੱਧ ਚੁਆਈ ਦੀਆਂ ਮਸ਼ੀਨਾਂ ‘ਤੇ ਸਬਸਿਡੀ ਸਕੀਮਾਂ ਨੂੰ ਲਾਗੂ ਕਰਨ, ਭਰੂਣ ਤਬਾਦਲਾ ਪ੍ਰਾਜੈਕਟ ਤਹਿਤ ਭਰੂਣ ਅਮਰੀਕਾ ਤੋਂ ਮੰਗਵਾਉਣ ਦੀਆਂ ਯੋਜਨਾਵਾਂ ਬਣਾਈਆਂ ਹਨ। ਭਾਰਤ ਸਰਕਾਰ ਵੱਲੋਂ ਸੂਬੇ ਨੂੰ ਵੀਰਜ ਉਤਪਾਦਨ, ਨਸਲ ਪ੍ਰੀਖਣ ਤੇ ਚਾਰਾ ਉਤਪਾਦਨ ਰਾਹੀਂ ਦੁੱਧ ਉਤਪਾਦਨ ਵਿੱਚ ਵਾਧੇ ਲਈ  ‘ਨੈਸ਼ਨਲ ਡੇਅਰੀ ਪਲਾਨ ਫੇਜ਼-1′ ਸਕੀਮ ਅਧੀਨ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਵਿੱਚ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਹਰਡ ਰਜਿਸਟ੍ਰੇਸ਼ਨ ਪ੍ਰੋਗਰਾਮ ਲਾਗੂ ਕਰਨ ਲਈ ਕਾਨੂੰਨ ਪਾਸ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਹਰੇਕ ਦੁਧਾਰੂ ਪਸ਼ੂ ਦੇ ਜਨਮ ਤੇ ਮੌਤ ਦਾ ਪੂਰਾ ਰਿਕਾਰਡ ਰੱਖਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਟਿਆਲਾ ਵਿਖੇ ਭਰੂਣ ਤਬਾਦਲੇ ਲਈ ਇੱਕ ਆਧੁਨਿਕ ਲੈਬ ਦਾ ਨਿਰਮਾਣ ਕੀਤਾ ਹੈ, ਜਿਸ ਦੇ ਆਉਣ ਵਾਲੇ ਸਮੇਂ ‘ਚ ਚੰਗੇ ਨਤੀਜ਼ੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗਾਵਾਂ ਦੇ ਨਸਲ ਸੁਧਾਰ ਪ੍ਰੋਗਰਾਮ ਤਹਿਤ ਵਿਦੇਸ਼ੀ ਵੀਰਜ ਦੀਆਂ 3 ਲੱਖ ਮਿਆਰੀ ਖੁਰਾਕਾਂ ਅਮਰੀਕਾ ਤੇ ਕੈਨੇਡਾ ਤੋਂ ਖਰੀਦੀਆਂ ਹਨ।
ਇਸ ਵੀਰਜ ਨਾਲ ਗਾਵਾਂ ਦਾ ਪ੍ਰਤੀ ਸੂਆ ਦੁੱਧ ਉਤਪਾਦਨ 12000 ਲੀਟਰ ਤੋਂ ਵੱਧ ਹੋਵੇਗਾ। ਵਿਭਾਗ ਵੱਲੋਂ ਕਿਸਾਨਾਂ ਨੂੰ ਪਸ਼ੂਆਂ ਦੀ ਮਾਦਾ ਗਿਣਤੀ ਦੇ ਵਾਧੇ ਲਈ ਵੀਰਜ ਦੀਆਂ ਖੁਰਾਕਾਂ 50‚ ਫੀਸਦੀ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਭਰੂਣ ਤਬਾਦਲਾ ਪ੍ਰਾਜੈਕਟ ਤਹਿਤ 118 ਭਰੂਣ ਅਮਰੀਕਾ ਤੋਂ ਮੰਗਵਾ ਕੇ ਮਾਦਾ ਪਸ਼ੂਆਂ ‘ਚ ਲਗਾਏ ਗਏ ਹਨ, ਜਿਸ ਨਾਲ ਵਧੀਆ ਨਸਲ ਪੈਦਾ ਹੋਵੇਗੀ ਤੇ ਦੁੱਧ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ। ਸ੍ਰੀ ਰਣੀਕੇ ਨੇ ਅੱਗੇ ਦੱਸਿਆ ਕਿ ਪੰਜਾਬ ਡੇਅਰੀ ਸਬੰਧੀ ਕਈ ਮਾਪਦੰਡਾਂ ਵਿੱਚ ਦੇਸ਼ ਭਰ ‘ਚੋਂ ਮੋਹਰੀ ਸੂਬਾ ਹੈ। ਸੂਬੇ ‘ਚ 17.61 ਲੱਖ ਗਾਵਾਂ ਤੇ 50 ਲੱਖ ਮੱਝਾਂ ਹਨ, ਜਿਨ੍ਹਾਂ ਤੋਂ  95.5 ਲੱਖ ਟਨ ਦੁੱਧ ਪੈਦਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ 5 ਸਾਲਾਂ ਤੋਂ ਵੱਧ ਦੁੱਧ ਦੇਣ ਵਾਲੇ ਅਤੇ ਵਧੀਆ ਨਸਲ ਦੇ ਪਸ਼ੂਆਂ ਦੀ ਜਾਣਕਾਰੀ ਲਈ ਜ਼ੋਨਲ ਤੇ ਕੌਮੀ ਪੱਧਰ ‘ਤੇ ਵੱਖ-ਵੱਖ ਪਸ਼ੂਆਂ ਦੀਆਂ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 43 °CBlowing Dust
    Chandigarh, India 43 °CSunny
    Ludhiana,India 43 °CSunny
    Dehradun,India 36 °CHaze

ਕ੍ਰਿਕਟ

Powered by : Mediology Software Pvt Ltd.