ਪੱਤਰ ਪ੍ਰੇਰਕ
ਖਰੜ, 3 ਜੁਲਾਈ
ਸ਼ਹੀਦ ਭਗਤ ਸਿੰਘ ਟਾਈਗਰ ਕਲੱਬ ਖਰੜ ਵੱਲੋਂ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਆਲ ਇੰਡੀਆ ਯੂਥ ਭਲਾਈ ਫਰੰਟ ਦੇ ਕੌਮੀ ਪ੍ਰਧਾਨ ਤੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਘੜੂੰਆਂ ਤੇ ਸਰਪੰਚ ਜਸਵੀਰ ਸਿੰਘ ਸੰਤੇ ਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਪੰਜਾਬ ਦੀਆਂ 48 ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚੋਂ 51 ਹਜ਼ਾਰ ਦਾ ਪਹਿਲਾ ਇਨਾਮ ਸਾਈਂ ਕਲੱਬ ਚੰਡੀਗੜ੍ਹ ਤੇ ਦੂਜਾ ਇਨਾਮ ਦੀਪਾ-11 ਖਰੜ ਨੇ ਹਾਸਲ ਕੀਤਾ। ਇਸ ਮੌਕੇ ਜਸਵੀਰ ਸਿੰਘ ਸਰਪੰਚ ਸੰਤੇ ਮਾਜਰਾ ਅਤੇ ਕਲੱਬ ਦੇ ਮੈਂਬਰ ਵੀ ਹਾਜ਼ਰ ਸਨ।