ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !    

ਨਾਟੋ ਟਰੱਕ ਪਾਕਿਸਤਾਨ ਰਾਹੀਂ ਅਫ਼ਗਾਨਿਸਤਾਨ ਪੁੱਜੇ

Posted On July - 5 - 2012

ਇਸਲਾਮਾਬਾਦ, 5 ਜੁਲਾਈ
ਸੱਤ ਮਹੀਨਿਆਂ ਬਾਅਦ ਅੱਜ ਟਰੱਕ ਨਾਟੋ ਫੌਜਾਂ ਲਈ ਸਪਲਾਈ ਲੈ ਕੇ ਪਾਕਿਸਤਾਨ ਵਿੱਚੋਂ ਅਫ਼ਗਾਨਿਸਤਾਨ ਪੁੱਜੇ। ਪਿਛਲੇ ਸਾਲ 26 ਨਵੰਬਰ ਨੂੰ ਨਾਟੋ ਫੌਜਾਂ ਵੱਲੋਂ 24 ਪਾਕਿ ਫੌਜੀਆਂ ਨੂੰ ਮਾਰ ਦਿੱਤੇ ਜਾਣ ਮਗਰੋਂ ਪਾਕਿਸਤਾਨ ਹਕੂਮਤ ਨੇ ਨਾਟੋ ਲਈ ਇਹ ਸਪਲਾਈ ਰਾਹ ਬੰਦ ਕਰ ਦਿੱਤਾ ਸੀ।
ਅੱਜ ਕਸਟਮ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਤਿੰਨ ਕੰਟੇਨਰ ਟਰੱਕ ਦੱਖਣ-ਪੱਛਮੀ ਸੂਬੇ ਬਲੋਚਿਸਤਾਨ  ਦੇ ਚਮਨ ਰਾਹੀਂ ਅਫ਼ਗਾਨਿਸਤਾਨ ਵਿਚ ਦਾਖਲ ਹੋਏ।
ਅਮਰੀਕਾ ਵੱਲੋਂ ਬੀਤੇ ਦਿਨੀਂ ਫੌਜੀਆਂ ਨੂੰ ਮਾਰਨ ‘ਤੇ ਮੁਆਫੀ ਮੰਗ ਲੈਣ ਮਗਰੋਂ ਪਾਕਿਸਤਾਨ ਨੇ ਇਹ ਸਪਲਾਈ ਲਾਈਨ ਬਹਾਲ ਕਰ ਦਿੱਤੀ ਸੀ।
ਕਸਟਮ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੇ ਦਿਨ ਨਾਟੋ ਟਰੱਕਾਂ ਨੂੰ ਰਾਹ ਦੇਣ ਬਾਰੇ ਹੁਕਮ ਆਏ ਸਨ। ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ  ਪਾਕਿਸਤਾਨ ਵੱਲੋਂ ਸਪਲਾਈ ਖੋਲ੍ਹ ਦਿੱਤੇ ਜਾਣ ਬਾਅਦ ਉਸ ਨੂੰ ਅਮਰੀਕਾ ਪਾਸੋਂ 2.5 ਅਰਬ ਡਾਲਰ ਦੀ ਸਹਾਇਤਾ ਮਿਲਣ ਦੀ ਆਸ ਹੈ।
ਇਸ ਵੇਲੇ ਪਾਕਿਸਤਾਨ ਵਿੱਤੀ ਮੰਦੀ ਦਾ ਸ਼ਿਕਾਰ ਹੈ ਤੇ ਉਸ ਨੂੰ ਇਸ ਰਾਸ਼ੀ ਦੀ ਸਖ਼ਤ ਲੋੜ ਹੈ। ਅਮਰੀਕਾ ਵੱਲੋਂ ਡੇਢ ਤੋਂ ਦੋ ਅਰਬ ਡਾਲਰ ਚਾਲੂ ਵਿੱਤੀ ਸਾਲ ‘ਚ ਹੀ     ਦੇਣ ਦੀ ਆਸ ਹੈ।
ਪਾਕਿਸਤਾਨ ਦਾ ਸਾਲਾਨਾ ਬਜਟ ਘਾਟਾ ਜੋ 4 ਫੀਸਦ ਰਹਿਣ ਦੀ ਸੰਭਾਵਨਾ ਸੀ, ਉਹ 7.6 ਫੀਸਦ ਤਕ ਪੁੱਜ ਚੁੱਕਿਆ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਨੂੰ ਕੈਰੀ-ਲੁਗਾਰ ਸਹਾਇਤਾ ਪ੍ਰੋਗਰਾਮ ਤਹਿਤ 8.5 ਕਰੋੜ ਡਾਲਰ ਹੋਰ ਮਿਲ ਸਕਦੇ ਹਨ।
ਆਪਣੇ ਦੁਵੱਲੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਅਮਰੀਕਾ ਤੇ ਪਾਕਿਸਤਾਨ ਅਜਿਹੇ ਖੇਤਰਾਂ ਦੀ ਭਾਲ ਕਰ ਰਹੇ ਹਨ, ਜਿੱਥੇ ਇਕ-ਦੂਜੇ ਨੂੰ ਸਹਿਯੋਗ ਦਿੱਤਾ ਜਾ ਸਕੇ।
ਇਸ ਬਾਰੇ ਉੱਚ ਪੱਧਰੀ ਗੱਲਬਾਤ ਤੇ ਸਮਝੌਤੇ ਛੇਤੀ ਹੀ ਕੀਤੇ ਜਾਣਗੇ।
ਆਈ ਐਸ ਆਈ ਦੇ ਮੁਖੀ ਲੈਫਟੀ. ਜਨਰਲ ਜ਼ਹੀਰ ਉਲ ਇਸਲਾਮ ਖੁਫੀਆ ਸੂਚਨਾਵਾਂ ‘ਚ ਸਹਿਯੋਗ ਸਬੰਧੀ ਗੱਲਬਾਤ ਕਰਨ ਲਈ ਛੇਤੀ ਹੀ ਅਮਰੀਕਾ ਜਾਵੇਗਾ।

-ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 26 °CHaze
    Chandigarh, India 27 °CClear
    Ludhiana,India 27 °CClear
    Dehradun,India 28 °CHaze

ਕ੍ਰਿਕਟ

Powered by : Mediology Software Pvt Ltd.