ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਨੌਂ ਹੋਰ ਅਮਰਨਾਥ ਯਾਤਰੀਆਂ ਦੀ ਮੌਤ

Posted On July - 22 - 2012

ਸ੍ਰੀਨਗਰ, 22 ਜੁਲਾਈ
ਸ੍ਰੀ ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨ ਆਏ ਯਾਤਰੀਆਂ ਵਿੱਚੋਂ 9 ਦੀ ਬੀਤੇ ਚੌਵੀ ਘੰਟਿਆਂ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪੰਜਾਬ ਦੇ ਦੋ ਵਿਅਕਤੀ ਤੇ ਉੜੀਸਾ ਦਾ ਇਕ ਜੋੜਾ ਸ਼ਾਮਲ ਹੈ। ਹੁਣ ਤੱਕ ਯਾਤਰਾ ਦੌਰਾਨ 97 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਯਾਤਰਾ ਦੌਰਾਨ ਸਿਹਤ ਖ਼ਰਾਬ ਹੋਣ ਕਾਰਨ ਪੰਜਾਬ ਦੇ ਰਘੂਨਾਥ ਸਿੰਘ ਤੇ ਉਮੇਸ਼ ਅਤੇ ਪੱਛਮੀ ਬੰਗਾਲ ਦੀ ਲਲਿਤਾ ਡਾਂਡ ਦੀ ਹਸਪਤਾਲ ਵਿੱਚ ਮੌਤ ਹੋਈ। ਬਾਲਟਾਲ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੱਧ ਪ੍ਰਦੇਸ਼ ਦੇ ਐਚ.ਪੀ. ਬਰਯਾਨੀ (65) ਦੀ ਮੌਤ ਹੋ ਗਈ। ਪੰਚਤਰਨੀ ਤੇ ਗੁਫ਼ਾ ਨੇੜੇ ਦੋ ਸਾਧੂਆਂ ਦੀਆਂ ਲਾਸ਼ਾਂ ਮਿਲੀਆਂ ਹਨ।
ਸ੍ਰੀਨਗਰ ਦੇ ਬਾਹਰਵਾਰ ਜ਼ਕੂਰਾ ਵਿਖੇ ਪਠਾਨ ਕਲੋਨੀ ਨੇੜੇ ਸੜਕ ਹਾਦਸੇ ਵਿੱਚ ਉੜੀਸਾ ਤੋਂ ਆਏ ਸ਼ਰਧਾਲੂ ਜੋੜੇ ਲਕਸ਼ਮੀ ਪ੍ਰਿਆ ਸੈਨਾਪਤੀ ਤੇ ਕੁਲਮਨੀ ਸੈਨਾਪਤੀ ਦੀ ਮੌਤ ਹੋ ਗਈ। ਮਹਾਰਾਸ਼ਟਰ ਦੇ 50 ਸਾਲਾ ਰਾਮ ਬਾਬੂ ਦੀ ਬਾਲਟਾਲ ਦੇ ਰਾਹ ’ਤੇ ਮੌਤ ਹੋ ਗਈ। ਬੀਤੀ ਸ਼ਾਮ ਤੱਕ 5,64,179 ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਲਏ ਸਨ। ਇਸੇ ਦੌਰਾਨ ਅਮਰਨਾਥ ਦੀ ਯਾਤਰਾ ਲਈ ਜੰਮੂ ਨੇੜੇ ਭਗਵਤੀ ਕੈਂਪ ਤੋਂ 1350 ਯਾਤਰੀਆਂ ਦਾ ਜਥਾ ਅੱਜ ਸਵੇਰੇ ਰਵਾਨਾ ਹੋਇਆ, ਇਸ ’ਚ 979 ਪੁਰਸ਼, 212 ਔਰਤਾਂ, 18 ਬੱਚੇ ਤੇ 141 ਸਾਧੂ ਸ਼ਾਮਲ ਹਨ।    -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 44 °CWidespread Dust
    Chandigarh, India 43 °CSunny
    Ludhiana,India 43 °CSunny
    Dehradun,India 35 °CHaze

ਕ੍ਰਿਕਟ

Powered by : Mediology Software Pvt Ltd.