ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    ਮੁਫ਼ਤ ਦਵਾਈ ਵੰਡਣ ਵਾਲਾ ਬੌਬੀ ਗਰਗ !    ਔਰਤਾਂ ਲਈ ਪ੍ਰੇਰਨਾ ਸ੍ਰੋਤ ਨੀਲੂ ਨਾਰੰਗ !    ਮੈਰਿਜ ਪੈਲੇਸ : ਵਿਆਹਾਂ ਦੇ ਬਦਲਦੇ ਸਮੀਕਰਨ !    ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ... !    ਕਿਤੇ ਦੋਸਤੀ ਦੇ ਅਰਥ ਹੀ ਨਾ ਗੁਆਚ ਜਾਣ! !    

ਪਾਕਿ ਰੇਂਜਰਾਂ ਦੀ ਟੀਮ ਭਾਰਤ ਪੁੱਜੀ

Posted On July - 1 - 2012

ਪਾਕਿਸਤਾਨੀ ਰੇਂਜਰਜ਼ ਦੇ ਡਾਇਰੈਕਟਰ ਜਨਰਲ ਰਜ਼ਵਾਨ ਅਖ਼ਤਰ ਦਾ ਅਟਾਰੀ ਸਰਹੱਦ ਵਿਖੇ ਸਵਾਗਤ ਕੀਤੇ ਜਾਣ ਦਾ ਦ੍ਰਿਸ਼

ਦਿਲਬਾਗ ਸਿੰਘ ਗਿੱਲ
ਅਟਾਰੀ, 1 ਜੁਲਾਈ
ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਘੁਸਪੈਠ ਅਤੇ ਸਰਹੱਦੀ ਗੋਲੀਬਾਰੀ ਦੇ ਮੁੱਦੇ ’ਤੇ ਪਾਕਿਸਤਾਨ ਰੇਂਜਰਜ਼ ਅਤੇ ਸੀਮਾ ਸੁਰੱਖਿਆ ਬਲ ਦੇ ਮੁਖੀਆਂ ਵਿਚਾਲੇ 5 ਜੁਲਾਈ ਤਕ ਨਵੀਂ ਦਿੱਲੀ ਵਿਚ ਹੋਣ ਵਾਲੀ ਡਾਇਰੈਕਟਰ ਜਨਰਲ ਪੱਧਰ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਅੱਜ ਪਾਕਿਸਤਾਨ ਰੇਂਜਰਜ਼ ਦੇ ਜਨਰਲ ਰਜ਼ਵਾਨ ਅਖ਼ਤਰ ਦੀ ਅਗਵਾਈ ਹੇਠ 30 ਮੈਂਬਰੀ ਵਫਦ ਵਾਹਗਾ-ਅਟਾਰੀ ਸਰਹੱਦ ਰਾਹੀਂ ਨਵੀਂ ਦਿੱਲੀ ਪਹੁੰਚ ਗਿਆ ਹੈ। ਪਾਕਿਸਤਾਨੀ ਵਫਦ ਵਿਚ ਪਾਕਿਸਤਾਨੀ ਰੇਂਜਰਜ਼ ਦੇ ਸੂਬਾ ਸਿੰਧ ਦੇ ਡਾਇਰੈਕਟਰ ਜਨਰਲ ਰਜ਼ਵਾਨ ਅਖ਼ਤਰ ਅਤੇ ਪੰਜਾਬ (ਲਾਹੌਰ) ਦੇ ਡਾਇਰੈਕਟਰ ਜਨਰਲ ਮੀਆਂ ਮੁਹੰਮਦ ਬਲਾਲ ਹੁਸੈਨ ਸਮੇਤ 18 ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਪੰਜ ਦਿਨਾ ਮੀਟਿੰਗ ਦੌਰਾਨ ਦੁਵੱਲੇ ਸਰਹੱਦੀ ਵਿਵਾਦ ਹੱਲ ਕਰਨ ਦੇ ਯਤਨ ਕੀਤੇ ਜਾਣਗੇ। ਪਾਕਿਸਤਾਨ ਰੇਂਜਰਜ਼ (ਮੁਖੀ) ਮੇਜਰ ਜਨਰਲ ਰਜ਼ਵਾਨ ਅਖ਼ਤਰ ਦਾ ਵਫਦ ਸਮੇਤ ਭਾਰਤ ਆਉਣ ’ਤੇ ਵਾਹਗਾ-ਅਟਾਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਇੰਸਪੈਕਟਰ ਜਨਰਲ ਅਦਿਤਿਆ ਮਿਸ਼ਰਾ ਸਮੇਤ ਅਧਿਕਾਰੀਆਂ ਨੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਤੇ ਜਵਾਨਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਡੀ.ਆਈ.ਜੀ. ਸੰਜੀਵ ਭਨੋਟ, ਡੀ.ਆਈ.ਜੀ. ਆਰ.ਪੀ. ਐਸ. ਜਸਵਾਲ, ਕਮਾਂਡੈਂਟ ਸੁਮੇਰ ਸਿੰਘ ਹਾਜ਼ਰ ਸਨ।
ਇਸ ਮੌਕੇ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਰੇਂਜਰਜ਼ ਦੇ ਮੇਜਰ ਜਨਰਲ ਰਜ਼ਵਾਨ ਅਖ਼ਤਰ ਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਦੋਹਾਂ ਮੁਲਕਾਂ ਦੇ ਸੁਰੱਖਿਆ ਬਲਾਂ ਦੀ ਹੋਣ ਵਾਲੀ ਪੰਜ ਦਿਨਾ ਗੱਲਬਾਤ ਦੌਰਾਨ ਸਰਹੱਦੀ ਅਪਰਾਧ, ਜਾਅਲੀ ਕਰੰਸੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ, ਸਮੁੰਦਰੀ ਪਾਣੀ ਦੀ ਉਲੰਘਣਾ ਦੇ ਦੋਸ਼ ਹੇਠ ਫੜੇ ਜਾਂਦੇ ਮਛੇਰਿਆਂ ਬਾਰੇ ਗੱਲਬਾਤ ਤੋਂ ਇਲਾਵਾ ਸਰਹੱਦ ’ਤੇ ਗੋਲੀਬਾਰੀ ਦੀ ਉਲੰਘਣਾ ਦੇ ਮੁੱਦੇ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੱਲਬਾਤ ਮੌਕੇ ਦੋਵਾਂ ਮੁਲਕਾਂ ਦੇ ਨਸ਼ੀਲੇ ਪਦਾਰਥ ਰੋਕੂ ਬਿਊਰੋ, ਸਰਵੇ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਿੱਸਾ ਲੈਣਗੇ। ਪਾਕਿਸਤਾਨ ਵਾਲੇ ਪਾਸਿਓਂ ਹੁੰਦੀ ਘੁਸਪੈਠ ਤੇ ਤਸਕਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੇਜਰ ਜਨਰਲ ਰਜ਼ਵਾਨ ਅਖ਼ਤਰ ਨੇ ਕਿਹਾ ਕਿ ਭਾਰਤ ਵੱਲੋਂ ਘੁਸਪੈਠ ਤੇ ਤਸਕਰੀ ਰੋਕਣ ਲਈ ਕੰਡਿਆਲੀ ਤਾਰ ਲਾਈ ਗਈ ਹੈ ਤੇ ਸੁਰੱਖਿਆ ਬਲ ਇਸ ਦੀ ਰਖਵਾਲੀ ਲਈ ਹਰ ਸਮੇਂ ਚੌਕਸ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸਰਹੱਦ ’ਤੇ ਬਣੀ ਸੰਗਠਿਤ ਚੈੱਕ ਪੋਸਟ ਨੂੰ ਕਿਸੇ ਵੀ ਅਤਿਵਾਦੀ ਸੰਗਠਨ ਤੋਂ ਕੋਈ ਖਤਰਾ ਨਹੀਂ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਦੇ ਸਰਹੱਦੀ ਰਾਖਿਆਂ ਵਿਚਾਲੇ ਹੋਣ ਵਾਲੀ ਇਸ ਗੱਲਬਾਤ ਉਪਰੰਤ ਰਿਸ਼ਤੇ ਬਿਹਤਰ ਹੋਣਗੇ।
ਗੌਰਤਲਬ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਰੇਂਜਰਜ਼ ਤੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪੱਧਰ ਦੀ ਮੀਟਿੰਗ ਨਵੀਂ ਦਿੱਲੀ ਵਿਖੇ ਹੋਵੇਗੀ ਜਦੋਂਕਿ ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਦੇ ਸੁਰੱਖਿਆ ਬਲਾਂ ਵਿਚਾਲੇ ਗੱਲਬਾਤ ਅੰਮ੍ਰਿਤਸਰ, ਜਲੰਧਰ ਤੇ ਚੰਡੀਗੜ੍ਹ ਵਿਚ ਹੁੰਦੀ ਰਹੀ ਹੈ। ਦੋਵਾਂ ਮੁਲਕਾਂ ਦੇ ਸੁਰੱਖਿਆ ਬਲਾਂ ਵਿਚਾਲੇ ਇਕ ਸਾਲ ਵਿਚ ਦੋ ਵਾਰ, ਛੇ ਮਹੀਨਿਆਂ ਬਾਅਦ ਗੱਲਬਾਤ ਹੁੰਦੀ ਹੈ। ਇਕ ਵਾਰ ਭਾਰਤੀ ਪੰਜਾਬ ਵਿਚ ਅਤੇ ਇਕ ਵਾਰ ਪਾਕਿਸਤਾਨੀ ਪੰਜਾਬ ਵਿਚ। ਜੰਮੂ-ਕਸ਼ਮੀਰ ਸਰਹੱਦ ’ਤੇ ਹੁੰਦੀ ਗੋਲੀਬਾਰੀ ਨੂੰ ਰੋਕਣ ਲਈ ਭਾਰਤ ਤੇ ਪਾਕਿਸਤਾਨੀ ਫੌਜੀ ਅਧਿਕਾਰੀਆਂ ਵਿਚਕਾਰ ਮੀਟਿੰਗ ਹੋ ਚੁੱਕੀ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 42 °CHaze
    Chandigarh, India 36 °CSunny
    Ludhiana,India 36 °CSunny
    Dehradun,India 34 °CHaze

ਕ੍ਰਿਕਟ

Powered by : Mediology Software Pvt Ltd.