ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    

ਬਿਜਲੀ ਦਰਾਂ ਦਾ ਵਾਧਾ ਮਜ਼ਦੂਰਾਂ ਨੂੰ ਦੀਵੇ ਬਾਲਣ ਲਈ ਕਰੇਗਾ ਮਜਬੂਰ

Posted On July - 16 - 2012

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਜੁਲਾਈ
ਬਿਜਲੀ ਕੀਮਤਾਂ ਵਿੱਚ ਵਾਧਾ ਮਜ਼ਦੂਰਾਂ ਨੂੰ ਮੁੜ ਦੀਵੇ ਬਾਲਣ ਲਈ ਮਜਬੂਰ ਕਰੇਗਾ। ਮਾਲਵਾ ਪੱਟੀ ਵਿੱਚ ਤਾਂ ਪਹਿਲਾਂ ਹੀ ਮਜ਼ਦੂਰ ਬਿਜਲੀ ਬਿੱਲ ਭਰਨੋਂ ਬੇਵੱਸ ਹਨ, ਜੋ ਡਿਫਾਲਟਰ ਹੋ ਗਏ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਵਿੱਚ ਵੀ ਮਜ਼ਦੂਰਾਂ ਦੀ ਹਾਲਤ ਇਸ ਮਾਮਲੇ ਵਿੱਚ ਕਾਫੀ ਪਤਲੀ ਹੈ। ਹਲਕਾ ਲੰਬੀ ਦੀ ਅਬੁਲਖੁਰਾਣਾ ਸਬ ਡਿਵੀਜ਼ਨ ਵਿੱਚ ਸਭ ਤੋਂ ਜ਼ਿਆਦਾ 385 ਗਰੀਬ ਪਰਿਵਾਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ, ਜਿਨ੍ਹਾਂ ਵੱਲ 4 ਲੱਖ 57 ਹਜ਼ਾਰ ਰੁਪਏ ਬਕਾਇਆ ਹਨ। ਬਾਦਲ ਡਿਵੀਜ਼ਨ ਤਹਿਤ ਲੰਬੀ, ਡੱਬਵਾਲੀ ਤੇ ਬਾਦਲ ਸਬ ਡਿਵੀਜ਼ਨਾਂ ਵਿੱਚ 43 ਘਰਾਂ ਦੇ ਕੁਨੈਕਸ਼ਨ ਪਾਵਰਕੌਮ ਨੇ ਕੱਟ ਦਿੱਤੇ ਹਨ, ਜਿਨ੍ਹਾਂ ਵੱਲ 80.25 ਲੱਖ ਰੁਪਏ ਦਾ ਬਕਾਇਆ ਹੈ। ਵੰਡ ਮੰਡਲ ਗਿੱਦੜਬਾਹਾ ਦੀ ਦਿਹਾਤੀ ਸਬ ਡਿਵੀਜ਼ਨ ਗਿੱਦੜਬਾਹਾ ਵਿੱਚ 348 ਪਰਿਵਾਰ 18.40 ਲੱਖ ਰੁਪਏ ਦੇ ਡਿਫਾਲਟਰ ਹਨ। ਦੋਦਾ ਸਬ ਡਿਵੀਜ਼ਨ ਵਿੱਚ 54 ਗਰੀਬ ਪਰਿਵਾਰਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਜਿਨ੍ਹਾਂ ਵੱਲ 18.46 ਲੱਖ ਦੀ ਬਕਾਇਆ ਰਾਸ਼ੀ ਸੀ। ਇਵੇਂ ਹੀ ਸ਼ਹਿਰੀ ਅਤੇ ਸਬ ਅਰਬਨ ਫਾਜ਼ਿਲਕਾ ਸਬ ਡਿਵੀਜ਼ਨਾਂ ਨੇ 134 ਕੁਨੈਕਸ਼ਨ ਕੱਟੇ ਗਏ ਹਨ। ਸਬ ਡਿਵੀਜ਼ਨ ਜੈਤੋ ਵਿੱਚ 270 ਅਤੇ ਡਿਵੀਜ਼ਨ ਫ਼ਰੀਦਕੋਟ ਵਿੱਚ 145 ਪਰਿਵਾਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ।
ਅੱਜ ਘਰੇਲੂ ਬਿਜਲੀ ਦੀਆਂ ਦਰਾਂ ਵਿੱਚ 53 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰ ਦਿੱਤਾ ਗਿਆ। ਮਜ਼ਦੂਰ ਪਰਿਵਾਰਾਂ ਵਿੱਚ ਇਸ ਵਾਧੇ ਨੇ ਬੇਚੈਨੀ ਪੈਦਾ ਕਰ ਦਿੱਤੀ ਹੈ। ਇਕ ਜਾਣਕਾਰੀ ਅਨੁਸਾਰ ਪੰਜਾਬ ਦੇ ਮਜ਼ਦੂਰ ਵਰਗ ਵੱਲ ਪਾਵਰਕੌਮ ਦੇ 65 ਕਰੋੜ ਰੁਪਏ ਬਕਾਇਆ ਹਨ, ਜਦੋਂ ਕਿ 10 ਹਜ਼ਾਰ ਮਜ਼ਦੂਰਾਂ ਦੇ ਘਰਾਂ ਵਿੱਚੋਂ ਬਿਜਲੀ ਦੇ ਮੀਟਰ ਪੁੱਟੇ ਜਾ ਚੁੱਕੇ ਹਨ। ਇਹ 10 ਹਜ਼ਾਰ ਪਰਿਵਾਰ 4.06 ਕਰੋੜ ਰੁਪਏ ਬਕਾਏ ਨਹੀਂ ਤਾਰ ਸਕੇ। ਮੁੱਖ ਮੰਤਰੀ ਦੇ ਸਹੁਰੇ ਪਿੰਡ ਚੱਕ ਫਤਹਿ ਸਿੰਘ ਵਾਲਾ ਵਿੱਚ ਦਰਜਨ ਤੋਂ ਵੀ ਵੱਧ ਦਲਿਤ ਪਰਿਵਾਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ, ਜਦੋਂ ਕਿ ਰਾਮਪੁਰਾ ਪਿੰਡ ਵਿੱਚ 4, ਜੇਠੂਕੇ 3, ਜੀਦਾ 8 ਅਤੇ ਕੋਟੜਾ ਕੌੜਿਆਂ ਵਾਲਾ ਵਿੱਚ 2 ਘਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਏਦਾਂ ਹੀ ਬਾਕੀ ਪਿੰਡਾਂ ਵਿੱਚ ਮਜ਼ਦੂਰ ਘਰਾਂ ਦਾ ਹਾਲ ਹੈ। ਮਾਨਸਾ ਅਤੇ ਬੁਢਲਾਡਾ ਡਿਵੀਜ਼ਨਾਂ ਅਨੁਸਾਰ ਪੱਤਰ ਨੰਬਰ 10138/43 ਮਿਤੀ 19 ਅਪਰੈਲ 2012 ਦੀਆਂ ਹਦਾਇਤਾਂ ਮੁਤਾਬਕ ਇਸ ਵੇਲੇ ਕੁਨੈਕਸ਼ਨ ਕੱਟਣ ‘ਤੇ ਪਾਬੰਦੀ ਲਾਈ ਹੋਈ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਬਿਜਲੀ ਕੀਮਤਾਂ ਵਿੱਚ ਕੀਤਾ ਵਾਧਾ ਹੁਣ ਮਜ਼ਦੂਰ ਪਰਿਵਾਰਾਂ ਨੂੰ ਬਿਜਲੀ ਤੋਂ ਦੂਰ ਕਰ ਦੇਵੇਗਾ ਕਿਉਂਕਿ ਮਜ਼ਦੂਰਾਂ ਦੀ ਹਾਲਤ ਪਹਿਲਾਂ ਹੀ ਮਾੜੀ ਹੈ। ਉਨ੍ਹਾਂ ਆਖਿਆ ਕਿ ਜੇ ਡਿਫਾਲਟਰ ਹੋਣ ਦੀ ਸੂਰਤ ਵਿੱਚ ਪਾਵਰਕੌਮ ਨੇ ਮੀਟਰ ਪੁੱਟਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਉਹ ਉਸ ਦਾ ਵਿਰੋਧ ਕਰਨਗੇ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 32 °CHaze
    Chandigarh, India 28 °CSunny
    Ludhiana,India 28 °CSunny
    Dehradun,India 26 °CHaze

ਕ੍ਰਿਕਟ

Powered by : Mediology Software Pvt Ltd.