ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    

ਬੱਲਮਗੜ੍ਹ ਮੰਦਵਾੜਾ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਭੂਪਨਗਰ ਦੀ ਝੰਡੀ

Posted On July - 4 - 2012

ਕੁਰਾਲੀ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਕ੍ਰਿਕਟ ਟੂਰਨਾਮੈਂਟ ਦੇ ਜੇਤੂਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼

ਪੱਤਰ ਪ੍ਰੇਰਕ
ਕੁਰਾਲੀ, 4 ਜੁਲਾਈ
ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਦੇ ਨਿਊ ਜਨਰੇਸ਼ਨ ਕਲੱਬ ਵਲੋਂ ਤੀਜਾ ਸਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਦਾ ਉਦਘਾਟਨ ਬਲਵੀਰ ਸਿੰਘ ਮੰਦਵਾੜਾ ਨੇ ਕੀਤਾ। ਟੂਰਨਾਮੈਂਟ ਵਿਚ ਦੋ ਦਰਜਨ ਤੋਂ ਵਧੇਰੇ ਟੀਮਾਂ ਨੇ ਹਿੱਸਾ ਲਿਆ।
ਕਲੱਬ ਦੇ ਪ੍ਰਧਾਨ ਪਲਵਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਸੀਮਤ ਓਵਰਾਂ ਦੇ ਕ੍ਰਿਕਟ ਟੂਰਨਾਮੈਂਟ ਦਾ ਪਹਿਲਾ ਸੈਮੀ ਫਾਈਨਲ ਮੈਚ ਮੇਜ਼ਬਾਨ ਬੱਲਮਗੜ੍ਹ ਮੰਦਵਾੜਾ ਅਤੇ ਠੌਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਠੌਣਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 107 ਦੌੜਾਂ ਬਣਾਈਆਂ ਜਦਕਿ ਮੇਜ਼ਬਾਨ ਟੀਮ ਕੇਵਲ 58 ਦੌੜਾਂ ਹੀ ਬਣਾ ਸਕੀ। ਦੂਜਾ ਸੈਮੀ ਫਾਈਨਲ ਭੂਪਨਗਰ ਅਤੇ ਮਾਦਪੁਰ ਵਿਚਕਾਰ ਹੋਇਆ। ਇਸ ਵਿਚ ਭੂਪਨਗਰ ਨੇ 97 ਦੌੜਾਂ ਬਣਾਈਆਂ ਜਦਕਿ ਮਾਦਪੁਰ ਦੀ ਟੀਮ ਮਿਥੇ ਓਵਰਾਂ ਵਿਚ 66 ਦੌੜਾਂ ਹੀ ਬਣਾ ਸਕੀ।
ਇਸ ਦੌਰਾਨ ਠੌਣਾ ਅਤੇ ਭੂਪਨਗਰ ਵਿਚਕਾਰ ਹੋਏ ਟੂਰਨਾਮੈਂਟ ਦੇ ਫਾਈਨਲ ਮੈਚ ਦਾ ਉਦਘਾਟਨ ਸਮਾਜ ਸੇਵੀ ਤੇ ਲੈਕਚਰਾਰ ਯਸ਼ਵੰਤ ਬੱਸੀ ਨੇ ਕੀਤਾ। ਉਨ੍ਹਾਂ ਫਾਈਨਲ ਖੇਡਣ ਵਾਲੀਆਂ ਟੀਮਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਠੌਣਾ ਨੇ 87 ਦੌੜਾਂ ਬਣਾਈਆ। ਇਸਦੇ ਜਵਾਬ ਵਿਚ ਭੂਪਨਗਰ ਨੇ ਸਿਰਫ਼ 9 ਓਵਰਾਂ ਵਿਚ ਹੀ ਜੇਤੂ ਟੀਚਾ ਪਾਰ ਕਰਦਿਆਂ ਟਰਾਫੀ ਅਤੇ ਇਨਾਮੀ ਰਾਸ਼ੀ ਉਤੇ ਕਬਜ਼ਾ ਕਰ ਲਿਆ। ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿਚ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਯਸ਼ਵੰਤ ਬਸੀ ਨੇ ਕੀਤੀ। ਸ੍ਰੀ ਚੈੜੀਆਂ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਕਲੱਬ ਨੂੰ ਮਾਇਕ ਮਦਦ ਵੀ ਦਿੱਤੀ। ਇਸ ਮੌਕੇ ਕੈਪਟਨ ਜੋਗਿੰਦਰ ਸਿੰਘ,ਸਾਬਕਾ ਸਰਪੰਚ ਸ਼ਰੀਫ ਖਾਨ ਅਤੇ ਕਾਲਾ ਪਟਵਾਰੀ ਆਦਿ ਪਤਵੰਤਿਆਂ ਤੋਂ ਇਲਾਵਾ ਕਲੱਬ ਮੈਂਬਰ ਲੱਕੀ, ਅਮਨ,ਸਿਤਾਰ ਖਾਂ, ਅਜੇ ਕੁਮਾਰ ਅਤੇ ਮੰਗਤ ਰਾਮ ਵੀ ਹਾਜ਼ਰ ਸਨ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 44 °CBlowing Dust
    Chandigarh, India 44 °CSunny
    Ludhiana,India 44 °CSunny
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.