ਹਰ ਵਰਗ 'ਚ ਪ੍ਰਵਾਨ 'ਦੇਬੀ ਲਾਈਵ-5' !    ਗੁਰੂ ਦੇ ਲੜ ਲੱਗਿਆ ਕੁਲਦੀਪ ਸਿੰਘ ਮੱਖਣ !    ‘ਬਰਫ਼ੀ’ ਦਾ ਸੁਪਨਾ ਹੋਇਆ ਸਾਕਾਰ !    ਸਵੈਰੱਖਿਆ ਵੱਲ ਵਧਣ ਧੀਆਂ ਦੇ ਕਦਮ !    ਫ਼ਿਲਮੀ ਗਪਸ਼ਪ !    ਜੀਜਾ ਵਾਰ ਨੱਤੀਆਂ ਦਾ ਜੋੜਾ !    ਨੂੰਹ-ਸੱਸ ਦੇ ਝਗੜੇ ਵਿੱਚ ਪਿਸ ਰਿਹਾ ਆਦਮੀ !    ਔਰਤਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ !    ਫਿਲਮ ਅਤੇ ਫੈਸ਼ਨ ਜਗਤ ਦਾ ਪ੍ਰਸਿੱਧ ਫੋਟੋਗ੍ਰਾਫਰ ਸੀ ਜਗਦੀਸ਼ ਮਾਲੀ !    ਮੈਂ ਗੁੱਗਾ ਮਨਾਵਣ ਚੱਲੀ ਆਂ !    

ਮਾਂ-ਬੋਲੀ ਦੀ ਬੇਕਦਰੀ ਕਾਰਨ ਭਾਰਤੀ ਬੱਚੇ ਸਭਿਆਚਾਰਕ ਜੜ੍ਹਾਂ ਤੋਂ ਟੁੱਟੇ: ਜਾਵੇਦ

Posted On July - 11 - 2012

ਲੰਡਨ, 11 ਜੁਲਾਈ
ਉੱਘੇ ਗੀਤਕਾਰ ਜਾਵੇਦ ਅਖ਼ਤਰ ਨੇ ਆਖਿਆ ਕਿ ਭਾਰਤ ’ਚ ਬੱਚਿਆਂ ਨੂੰ ਮਾਂ-ਬੋਲੀ ਵਿੱਚ ਸਿੱਖਿਆ ਨਾ ਦੇਣ ਕਰਕੇ ਉਨ੍ਹਾਂ ਦੀਆਂ ਸਭਿਆਚਾਰਕ ਜੜ੍ਹਾਂ ਕਮਜ਼ੋਰ ਹੋ ਗਈਆਂ ਹਨ।
ਕੱਲ੍ਹ ਸ਼ਾਮੀਂ ਇਥੇ ਆਪਣੀ ਕਵਿਤਾਵਾਂ ਦੀ ਕਿਤਾਬ ‘ਲਾਵਾ’ ਦੀ ਘੁੰਢ ਚੁਕਾਈ ਮੌਕੇ ਜਨਾਬ ਅਖ਼ਤਰ ਨੇ ਆਖਿਆ, ‘‘ਭਾਰਤ ’ਚ ਅੰਗਰੇਜ਼ੀ ਜ਼ੁਬਾਨ ਵਿੱਚ ਪੜ੍ਹਾਈ ਦਾ ਬੋਲਬਾਲਾ ਵਧ ਰਿਹਾ ਹੈ ਅਤੇ ਹਿੰਦੀ ਤੇ ਉਰਦੂ ਸਣੇ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਅਜਿਹਾ ਨਹੀਂ ਹੋ ਰਿਹਾ। ਇਸ ਦਾ ਬੱਚਿਆਂ ’ਤੇ ਅਸਰ ਪੈ ਰਿਹਾ ਅਤੇ ਉਨ੍ਹਾਂ ਦੀਆਂ ਸਭਿਆਚਾਰਕ ਜੜ੍ਹਾਂ ਖੋਖਲੀਆਂ ਹੋ  ਰਹੀਆਂ ਹਨ।’’
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਹਿੰਦੀ ਤੇ ਉਰਦੂ ਜੌੜੀਆਂ ਭੈਣਾਂ ਹਨ। ਇਹ ਇਕ-ਦੂਜੇ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀਆਂ।’’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਭਾਰਤ ਦੇ ਆਰਥਿਕ ਵਿਕਾਸ ਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ ਹਨ ਤਾਂ ਉਨ੍ਹਾਂ ਕਿਹਾ, ‘‘ਮੈਂ ਭਾਰਤ ਦੇ ਭਵਿੱਖ ਬਾਰੇ ਬਹੁਤ ਆਸਵੰਦ ਹਾਂ। ਜਿੱਥੋਂ ਤਕ ਸਾਡੇ ਸਿਸਟਮ ਦਾ ਸਵਾਲ ਹੈ ਤਾਂ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਸਾਡੇ ਕੋਲ ਇਕ ਬੇਮਿਸਾਲ ਸੰਵਿਧਾਨ ਹੈ। ਸੁਤੰਤਰ ਨਿਆਂਪਾਲਿਕਾ ਅਤੇ ਸੁਤੰਤਰ ਮੀਡੀਆ ਹੈ। ਬਿਨਾਂ ਸ਼ੱਕ ਅਦਾਲਤਾਂ ਵਿੱਚ ਦੇਰੀ ਹੋ ਜਾਂਦੀ ਹੈ ਪਰ ਆਖਰਕਾਰ ਸਹੀ ਫੈਸਲੇ ਸਾਹਮਣੇ ਆਉਂਦੇ ਹਨ।’’ ਉਨ੍ਹਾਂ ਦੀ ਪਤਨੀ ਸ਼ਬਾਨਾ ਆਜ਼ਮੀ ਨੇ ਭਾਰਤ ਵਿੱਚ ਔਰਤਾਂ ਦੀ ਸਥਿਤੀ ਬਾਰੇ ਕਿਹਾ, ‘‘ਭਾਰਤ ਇਕੋ ਵੇਲੇ ਕਈ ਸਦੀਆਂ ’ਚ ਜਿਉਣ ਵਾਲਾ ਮੁਲਕ ਹੈ। ਔਰਤਾਂ ਦੀ ਸਥਿਤੀ ਵੀ ਇਵੇਂ ਦੀ ਹੈ। ਸਾਡੇ ਕੋਲ ਇਕ ਮਹਿਲਾ ਰਾਸ਼ਟਰਪਤੀ, ਮਹਿਲਾ ਸਪੀਕਰ, ਵਿਰੋਧੀ ਧਿਰ ਦੀ ਮਹਿਲਾ ਆਗੂ ਅਤੇ ਮੁੱਖ ਸੱਤਾਧਾਰੀ ਪਾਰਟੀ ਦੀ ਆਗੂ ਮਹਿਲਾ ਹੈ ਅਤੇ ਕਈ ਮਹਿਲਾ ਮੁੱਖ ਮੰਤਰੀ ਹਨ। ਇਸ ਸਭ ਦੇ ਬਾਵਜੂਦ ਮਹਿਲਾ ਭਰੂਣ ਹੱਤਿਆ ਦਾ ਦਸਤੂਰ ਜਾਰੀ ਹੈ। ਸਰਕਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੋਕਣ ਲਈ ਕਦਮ ਉਠਾ ਰਹੀ ਹੈ। ਭਾਰਤ ਇਕ ਆਲਮੀ ਸ਼ਕਤੀ ਬਣ ਰਿਹਾ ਹੈ ਪਰ ਕੁਝ ਚੁਣੌਤੀਆਂ ਹਨ…ਗਰੀਬਾਂ ’ਚੋਂ ਅੱਤ ਦੇ ਗਰੀਬ ਲੋਕਾਂ ਦੇ ਹੱਥਾਂ ਨੂੰ ਤਾਕਤ ਬਖਸ਼ਣ ਦੀ ਲੋੜ ਹੈ।’’
ਜਾਵੇਦ ਅਖ਼ਤਰ ਦੀਆਂ ਨਜ਼ਮਾਂ ਦੀ ਪਹਿਲੀ ਕਿਤਾਬ ‘ਤਰਕਸ਼’ 1995 ਵਿੱਚ ਛਪੀ ਸੀ ਅਤੇ ਹੁਣ ਆਈ ‘ਲਾਵਾ’ ਵਿੱਚ ਉਨ੍ਹਾਂ ਦੀਆਂ ਗ਼ਜ਼ਲਾਂ ਤੇ ਨਜ਼ਮਾਂ ਦੋਵੇਂ ਹਨ। ਆਲੋਚਕਾਂ ਦੀਆਂ ਨਜ਼ਮਾਂ ’ਚ ‘ਲਾਵਾ’ ਤੋਂ ਪਤਾ ਚਲਦਾ ਹੈ ਕਿ ਜਾਵੇਦ ਦੀ ਆਪਣੇ ਸਮਕਾਲ ਉਪਰ ਕਿੰਨੀ ਗਹਿਰੀ ਪਕੜ ਹੈ।
ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 43 °CWidespread Dust
    Chandigarh, India 43 °CSunny
    Ludhiana,India 43 °CSunny
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.