ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    ਮੁਫ਼ਤ ਦਵਾਈ ਵੰਡਣ ਵਾਲਾ ਬੌਬੀ ਗਰਗ !    ਔਰਤਾਂ ਲਈ ਪ੍ਰੇਰਨਾ ਸ੍ਰੋਤ ਨੀਲੂ ਨਾਰੰਗ !    ਮੈਰਿਜ ਪੈਲੇਸ : ਵਿਆਹਾਂ ਦੇ ਬਦਲਦੇ ਸਮੀਕਰਨ !    ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ... !    ਕਿਤੇ ਦੋਸਤੀ ਦੇ ਅਰਥ ਹੀ ਨਾ ਗੁਆਚ ਜਾਣ! !    

ਮਿਆਰੀ ਤਕਨੀਕੀ ਸਿੱਖਿਆ ਗਾਇਬ

Posted On July - 4 - 2012

ਕਾਲਜਾਂ ਵਿੱਚ ਸੀਟਾਂ ਖਾਲੀ

ਦੇਸ਼  ਵਿੱਚ ਤਕਨੀਕੀ ਸਿੱਖਿਆ ਦੀ ਪੜ੍ਹਾਈ, ਤਕਨੀਕੀ ਸਿੱਖਿਆ ਸੰਸਥਾਵਾਂ ਦੁਆਰਾ ਮੁਹੱਈਆ ਕਰਵਾਈ ਜਾਂਦੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਥਾਪਤ ਇੰਜੀਨੀਅਰਿੰਗ ਕਾਲਜ ਅਤੇ ਯੂਨੀਵਰਸਿਟੀਆਂ ਤਕਨੀਕੀ ਸਿੱਖਿਆ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਕੋਈ ਸਮਾਂ ਸੀ ਜਦੋਂ ਕਈ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਵਾਧੂ ਫ਼ੀਸ ਜਾਂ ਦਾਨ ਦੇਣਾ ਪੈਂਦਾ ਸੀ ਪਰ ਹੁਣ ਹਰ ਸਾਲ ਦੇਸ਼ ਵਿੱਚ ਲੱਖਾਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਜਿੱਥੇ ਪਿਛਲੇ ਦੋ ਦਹਾਕਿਆਂ ਤੋਂ ਭਾਰਤ ਵੱਲੋਂ ਆਪਣੀ ਲਗਾਤਾਰ ਵਿਕਾਸ ਕਰ ਰਹੀ ਅਰਥਵਿਵਸਥਾ ਲਈ ਕੁਸ਼ਲ ਮਨੁੱਖੀ ਸਰੋਤ ਆਪਣੇ ਬਲਬੂਤੇ ’ਤੇ ਮੁਹਈਆ ਕਰਵਾਉਣਾ ਕਾਬਿਲੇ-ਤਾਰੀਫ਼ ਹੈ ਉੱਥੇ  ਇਨ੍ਹਾਂ ਕਾਲਜਾਂ ਵਿੱਚ ਪਾਈਆਂ ਜਾਣ ਵਾਲੀਆਂ ਕੁਝ ਖਾਮੀਆਂ ਅਤੇ ਮੰਦੀ ਦੇ ਦੌਰ ਵਿੱਚ ਮਨੁੱਖੀ ਸਰੋਤ ਦੀ ਮੰਗ ਘਟਣ ਕਾਰਨ ਤਕਨੀਕੀ ਸਿੱਖਿਆ ਦੇ ਖੇਤਰ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਕਾਰਨ ਕਈ ਕਾਲਜ ਬੰਦ ਹੋਣ ਦੀ ਕਗਾਰ ’ਤੇ ਹਨ।
ਇਸ ਵਰ੍ਹੇ ਹਿਮਾਚਲ ਪ੍ਰਦੇਸ਼ ਇੰਜਨੀਅਰਿੰਗ ਦੀਆਂ ਲਗਪਗ 40 ਫ਼ੀਸਦੀ ਤੋਂ ਵੱਧ ਸੀਟਾਂ ਭਰ ਸਕਣ ਤੋਂ ਅਸਮਰੱਥ ਜਾਪ ਰਿਹਾ ਹੈ ਜਦੋਂਕਿ ਪੰਜਾਬ ਵਿੱਚ 2011-12 ਦੇ ਅਕਾਦਮਿਕ ਵਰ੍ਹੇ ਦੌਰਾਨ 40 ਫ਼ੀਸਦੀ ਤੋਂ ਵੱਧ ਸੀਟਾਂ ਖਾਲੀ ਰਹਿ ਗਈਆਂ ਸਨ। ਆਂਧਰਾ ਪ੍ਰਦੇਸ਼ ਵਿੱਚ ਵੀ 3.2 ਲੱਖ ਸੀਟਾਂ ਵਿੱਚੋਂ  1.5 ਲੱਖ ਸੀਟਾਂ ਖਾਲੀ ਰਹਿਣ ਦੀ ਸੰਭਾਵਨਾ ਹੈ। ਕੌਮੀ ਪੱਧਰ ਉੱਤੇ ਇੰਜਨੀਅਰਿੰਗ ਅਤੇ ਮੈਨੇਜਮੈਂਟ ਸੀਟਾਂ ਦੇ ਮਾਮਲੇ ਵਿੱਚ ਖਾਲੀ ਸੀਟਾਂ ਦੀ ਦਰ ਲਗਪਗ 20 ਫ਼ੀਸਦੀ ਹੈ।
ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਅਨੁਸਾਰ ਸੀਟਾਂ ਖਾਲੀ ਰਹਿ ਜਾਣ ਦੀ ਗੱਲ ਹੈਰਾਨੀਜਨਕ ਨਹੀਂ ਹੈ ਕਿਉਂਕਿ ਵਿਸ਼ਵ ਪੱਧਰ ’ਤੇ ਵੀ ਅਜਿਹਾ ਅਕਸਰ ਹੁੰਦਾ ਹੈ। ਬਲਕਿ ਕੌਂਸਲ ਹੋਰ ਨਵੇਂ ਕਾਲਜ ਖੋਲ੍ਹਣ ਦੀ ਇੱਛਕ ਹੈ ਕਿਉਂਕਿ ਇੱਕ ਅੰਦਾਜ਼ੇ ਅਨੁਸਾਰ, ਹਰ ਸਾਲ 12ਵੀਂ ਪਾਸ ਕਰਨ ਵਾਲੇ 80 ਲੱਖ ਵਿੱਚੋਂ 30 ਲੱਖ ਵਿਦਿਆਰਥੀ ਵੱਖ-ਵੱਖ ਕਾਰਨਾਂ ਕਰਕੇ ਅੱਗੇ ਪੜ੍ਹਾਈ ਜਾਰੀ ਰੱਖਣ ਤੋਂ ਅਸਮਰੱਥ ਹਨ। ਜੇ ਭਾਰਤ ਆਪਣੇ ਮਨੁੱਖੀ ਸਰੋਤਾਂ ਦੀ ਸਮਰੱਥਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੁੰਦਾ ਹੈ ਤਾਂ ਇਸ ਨੂੰ ਸਿੱਖਿਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨਾ ਪਵੇਗਾ,  ਖ਼ਾਸ ਕਰਕੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ। ਜ਼ਿਆਦਾਤਰ ਕਾਲਜਾਂ ਵਿੱਚ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਹੈ। ਉਨ੍ਹਾਂ ਕੋਲ ਵਧੀਆ ਇਮਾਰਤਾਂ ਤਾਂ ਹਨ ਪਰ ਵਧੀਆ ਫੈਕਲਟੀ ਅਤੇ ਬੁਨਿਆਦੀ ਢਾਂਚੇ ਦੀ ਘਾਟ ਹੈ। ਇਹ ਕੌਂਸਲ ਦੀ ਜ਼ਿੰਮੇਵਾਰੀ ਹੈ ਕਿ ਉਹ ਨਵੇਂ ਕਾਲਜਾਂ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਸਿੱਖਿਆ ਦੇ ਪੱਧਰ ਨੂੰ ਯਕੀਨੀ ਬਣਾਵੇ।
ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵਿੱਚ ਸੀਟਾਂ ਦਾ ਇਸ ਢੰਗ ਨਾਲ ਖਾਲੀ ਰਹਿਣਾ ਚੰਗਾ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਸੀਟਾਂ ਦੀ ਗਿਣਤੀ ਨੂੰ ਮੰਗ ਦੇ ਅਨੁਸਾਰ ਰੱਖਣ ਦੀ ਜ਼ਰੂਰਤ ਹੈ। ਕਾਲਜਾਂ ਦੀ ਗਿਣਤੀ ਵੀ ਓਨੀ ਦੇਰ ਨਹੀਂ ਵਧਾਈ ਜਾਣੀ ਚਾਹੀਦੀ ਜਿੰਨੀ ਦੇਰ ਤਕ ਬੁਨਿਆਦੀ ਢਾਂਚਾ ਅਤੇ ਅਧਿਆਪਕਾਂ ਦਾ ਯੋਗ ਪ੍ਰਬੰਧ ਨਹੀਂ ਹੋ ਜਾਂਦਾ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਹਨ ਜੋ ਸਕੂਲੀ ਪੜ੍ਹਾਈ ਤੋਂ ਬਾਅਦ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਦੇ ਇੱਛਕ ਹੁੰਦੇ ਹਨ ਪਰੰਤੂ  ਉਹ ਪ੍ਰਾਈਵੇਟ ਕਾਲਜਾਂ ਦੀਆਂ ਫ਼ੀਸਾਂ ਭਰਨ ਤੋਂ ਅਸਮਰੱਥ ਹੁੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਿਦਿਆਰਥੀਆਂ ਲਈ ਕਰਜ਼ੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇ ਅਦਾਰਾ ਚੰਗਾ ਹੋਵੇਗਾ ਤਾਂ ਇੱਕ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ  ਆਸਾਨੀ ਨਾਲ ਕਰਜ਼ਾ ਵੀ ਚੁਕਾ ਸਕੇਗਾ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 39 °CSmoke
    Chandigarh, India 30 °CSunny
    Ludhiana,India 30 °CSunny
    Dehradun,India 30 °CHaze

ਕ੍ਰਿਕਟ

Powered by : Mediology Software Pvt Ltd.