ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !    

ਮਜ਼ਬੂਤ ਲੋਕਪਾਲ ਬਿੱਲ ਲਿਆਓ ਜਾਂ ਗੱਦੀ ਛੱਡੋ: ਅੰਨਾ

Posted On July - 30 - 2012

ਨਵੀਂ ਦਿੱਲੀ ਵਿੱਚ ਖੇਤੀ ਮੰਤਰੀ ਸ਼ਰਦ ਪਵਾਰ ਦੇ ਘਰ ਅੱਗੇ ਧਰਨਾ ਦੇ ਰਹੇ ਟੀਮ ਅੰਨਾ ਸਮਰਥਕਾਂ ਨੂੰ ਚੁੱਕ ਕੇ ਲਿਜਾ ਰਹੇ ਪੁਲੀਸ ਮੁਲਾਜ਼ਮ (ਫੋਟੋ: ਮਾਨਸ ਰੰਜਨ ਭੂਈ)

ਨਵੀਂ ਦਿੱਲੀ, 30 ਜੁਲਾਈ
ਅੰਨਾ ਹਜ਼ਾਰੇ ਨੇ ਅੱਜ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਮਜ਼ਬੂਤ ਲੋਕਪਾਲ ਬਿਲ ਲਿਆਓ ਜਾਂ ਅਸਤੀਫਾ ਦਿਓ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਵਿੱਚ ਰੋਹ ਦੀ ਲਹਿਰ ਉਠ ਰਹੀ ਹੈ। ਇਸ ਦੌਰਾਨ ਟੀਮ ਅੰਨਾ ਨੇ ਯੋਗ ਗੁਰੂ ਰਾਮਦੇਵ ਵਿਰੁੱਧ ਆਪਣੀ ਸੁਰ ਧੀਮੀ ਕਰ ਲਈ ਹੈ ਜਿਨ੍ਹਾਂ ਨੇ ਕੱਲ੍ਹ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨਾਲ ਮੰਚ ਸਾਂਝਾ ਕੀਤਾ ਸੀ। ਜ਼ਿਕਰਯੋਗ ਹੈ ਕਿ ਕੱਲ੍ਹ ਜੰਤਰ-ਮੰਤਰ ਵਿਖੇ ਅੰਨਾ ਸਮਰਥਕਾਂ ਦਾ ਪ੍ਰਭਾਵਸ਼ਾਲੀ ਇਕੱਠ ਹੋ ਗਿਆ ਸੀ ਪਰ ਸਵੇਰੇ ਹੁੰਗਾਰਾ ਕੁਝ ਮੱਠਾ ਸੀ ਪਰ ਬਾਅਦ ਦੁਪਹਿਰ ਕੋਈ ਦੋ ਕੁ ਹਜ਼ਾਰ ਲੋਕ ਇਕੱਠੇ ਹੋ ਗਏ ਸਨ। ਅੱਜ ਸ੍ਰੀ ਅੰਨਾ ਹਜ਼ਾਰੇ ਦੀ ਬੇਮਿਆਦੀ ਭੁੱਖ ਹੜਤਾਲ ਦੂਜੇ ਦਿਨ ਵਿੱਚ ਦਾਖਲ ਹੋ ਗਈ ਹੈ ਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਭੁੱਖ ਹੜਤਾਲ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਹੈ।
ਅੱਜ ਅੰਨਾ ਹਜ਼ਾਰੇ ਸਮਰਥਕਾਂ ਨੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਘਰ ਦੇ ਬਾਹਰ ਵੀ ਧਰਨਾ ਦਿੱਤਾ। 150 ਦੇ ਲਗਪਗ ਨੌਜਵਾਨ ਸ਼ਰਦ ਪਵਾਰ ਦੀ 6 ਜਨਪਥ ਰਿਹਾਇਸ਼ ਦੇ ਬਾਹਰ ਇਕੱਠੇ ਹੋ ਗਏ ਤੇ ਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਰੋਕ ਦਿੱਤਾ।
ਇਸ ਦੌਰਾਨ ਅੱਜ ਯੋਗ ਗੁਰੂ ਰਾਮਦੇਵ ਵਰਤ ਵਾਲੀ ਥਾਂ ‘ਤੇ ਨਜ਼ਰ ਨਹੀਂ ਆਏ। ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਹਰ ਕਿਸੇ ਨੂੰ ਮਿਲਣ ਦਾ ਅਧਿਕਾਰ ਹੈ ਤੇ ਬਾਬਾ ਰਾਮਦੇਵ ਤੇ ਅੰਨਾ ਹਜ਼ਾਰੇ ਦੋਵੇਂ ਹੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਾਬਾ ਰਾਮਦੇਵ ਦੇ ਕਿਸੇ ਨੂੰ ਮਿਲਣ ਦੇ ਵਿਰੁੱਧ ਨਹੀਂ ਹਨ। ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਕਿਰਨ ਬੇਦੀ ਨੇ ਕਿਹਾ ਕਿ ਉਨ੍ਹਾਂ ਨਾਲ ਸਬੰਧਤ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਬਾਬਾ ਰਾਮਦੇਵ ਨੇ ਮੁੱਖ ਮੰਤਰੀ ਮੋਦੀ ਨਾਲ ਮੰਚ ਸਾਂਝਾ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਗੁਜਰਾਤ ਵਿੱਚ ਮੋਦੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਕੋਈ ਸੱਚਾਈ ਨਜ਼ਰ ਨਹੀਂ ਆਈ।

-ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 26 °CHaze
    Chandigarh, India 27 °CClear
    Ludhiana,India 27 °CClear
    Dehradun,India 28 °CHaze

ਕ੍ਰਿਕਟ

Powered by : Mediology Software Pvt Ltd.