ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !     ਸ਼ਰੀਫ ਦਾ ਡੇਢ ਦਹਾਕੇ ਪਹਿਲਾਂ ਵਾਲਾ ਪਾਕਿਸਤਾਨ !    ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    

ਯੂਨੀਵਰਸਿਟੀ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਬਣਾਈ ਰੇਸਰ ਕਾਰ

Posted On July - 12 - 2012

ਪੰਜਾਬੀ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਬਣਾਈ ਰੇਸਰ ਕਾਰ (ਫੋਟੋ : ਭੰਗੂ)

ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੁਲਾਈ
ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਸਥਿਤ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਫਾਰਮੂਲਾ ਵਨ ਨਾਮ ਦੀ ਇਕ ਰੇਸਰ ਕਾਰ ਤਿਆਰ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਹਾਲ ਹੀ ਵਿਚ ਬਣਾਈ ਗਈ ਇਹ ਕਾਰ ਸਤੰਬਰ ਵਿਚ ਇਟਲੀ ਦੇ ਸ਼ਹਿਰ ਵਰੋਨਾ ਵਿਚ ਹੋਣ ਵਾਲੇ ਰੇਸ ਮੁਕਾਬਲਿਆਂ ਵਿਚ ਵੀ ਹਿੱਸਾ ਲਵੇਗੀ। ਉਧਰ ਇਹ ਕਾਰ ਬਣਾਉਣ ਵਾਲੇ ਵਿਦਿਆਰਥੀਆਂ ਦੇ ਇਸ ਦੀ ਬਣਤਰ ਅਤੇ ਵਿਦੇਸ਼ ਵਿਚ ਜਾਣ ਲਈ ਲੋੜੀਂਦੇ ਫੰਡ ਸਮੇਤ ਕੁਝ ਹੋਰ ਸਮੱਸਿਆਵਾਂ ਨਾਲ ਜੂਝਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ ਦਵਿੰਦਰਜੀਤ ਸਿੰਘ ਬੱਗਾ ਦੀ ਅਗਵਾਈ ਹੇਠਾਂ ਸੱਤ ਮੈਂਬਰੀ ਇਕ ਟੀਮ ਵੱਲੋਂ 10 ਮਹੀਨਿਆਂ ਵਿਚ ਤਿਆਰ ਕੀਤੀ ਗਈ ਇਸ ਕਾਰ ਉਪਰ 20 ਲੱਖ ਰੁਪਏ ਖ਼ਰਚ ਆਏ ਹਨ। ਸ੍ਰੀ ਬੱਗਾ ਨੇ ਦੱਸਿਆ ਕਿ ਇਸ ਕਾਰ ਨੂੰ 20 ਜੁਲਾਈ ਨੂੰ ਅੰਤਰਰਾਸ਼ਟਰੀ ਰੇਸ ਮੁਕਾਬਲਿਆਂ ਵਿਚ ਭਾਗ ਲੈਣ ਲਈ ਇਟਲੀ ਲਈ ਲਿਫਟ ਕਰ ਦਿੱਤਾ ਜਾਵੇਗਾ। ਇਨਾਂ ਮੁਕਾਬਲਿਆਂ ਵਿਚ ਭਾਰਤ ਵਿਚੋਂ ਪੰਜ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿਚੋਂ ਇਕ ਟੀਮ ਉਨ੍ਹਾਂ ਦੇ ਕਾਲਜ ਦੀ ਹੈ, ਜੋ ਕਿ ਪੰਜ ਸਤੰਬਰ ਨੂੰ ਇਟਲੀ ਲਈ ਰਵਾਨਾ ਹੋਵੇਗੀ। ਇਸ ਕਾਰ ਰੇਸ ਮੁਕਾਬਲੇ ਵਿਚ ਸ਼ਮੂਲੀਅਤ ਲਈ ਵੀ ਲੱਗਪਗ 20 ਲੱਖ ਰੁਪਏ ਖ਼ਰਚਾ ਆਵੇਗਾ।
ਸ੍ਰੀ ਬੱਗਾ ਦੀ ਅਗਵਾਈ ਹੇਠਾਂ ਇਸ ਕਾਰ ਨੂੰ ਤਿਆਰ ਕਰਨ ਵਾਲੇ ਨਵਜੋਤ ਸਿੰਘ, ਦੇਵਨਾਥ ਸਿੰਘ, ਸਿਮਰਨ ਸਿੰਘ ਮਾਨ, ਸੁਖਮਨਦੀਪ ਸਿੰਘ, ਹਰਮਨਦੀਪ ਕੌਰ ਅਤੇ ਰਮਨਦੀਪ ਕੌਰ ‘ਤੇ ਆਧਾਰਿਤ ਸੱਤ ਮੈਂਬਰੀ ਵਫਦ ਨੇ ਅੱਜ ਸ੍ਰੀ ਰਾਜੂਖੰਨਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਜਿਥੇ ਇਸ ਕਾਰ ਸਬੰਧੀ ਜਾਣਕਾਰੀ ਦਿੱਤੀ, ਉਥੇ ਹੀ ਲੋੜੀਂਦੇ ਫੰਡ ਦੇ ਪ੍ਰਬੰਧ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਨਾ ਤਾਂ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਕੋਈ ਵਿੱਤੀ ਮਦਦ ਦਿੱਤੀ ਜਾ ਰਹੀ ਹੈ, ਤਾਂ ਨਾ ਹੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਕੋਈ ਫੰਡ ਮੁਹੱਈਆ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇਸ ਮਿਸ਼ਨ ਦੌਰਾਨ ਉਹ ਵਿੱਤੀ ਮੁਸ਼ਕਲ ਨਾਲ ਜੂਝ ਰਹੇ ਹਨ।
ਇਸੇ ਦੌਰਾਨ ਸ੍ਰੀ ਰਾਜੂਖੰਨਾ ਨੇ ਜਿਥੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ, ਉਥੇ ਹੀ ਉਨ੍ਹਾਂ ਨੇ ਭਰੋਸਾ ਦੁਆਇਆ ਕਿ ਵਿੱਤੀ ਮਦਦ ਸਬੰਧੀ ਉਹ ਜਲਦੀ ਹੀ ਉਪ ਕੁਲਪਤੀ ਡਾ. ਜਸਪਾਲ ਸਿੰਘ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਉਣਗੇ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 34 °CWidespread Dust
    Chandigarh, India 35 °CClear
    Ludhiana,India 35 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.