ਕਿਸੇ ਵੀ ਸਕੂਲ ਨੇ ਭਾਸ਼ਾ ਵਿਭਾਗ ਤੋਂ ਲਈਆਂ ਪੁਸਤਕਾਂ ’ਤੇ ਨਹੀਂ ਕੀਤਾ ਇਤਰਾਜ਼ !    ਆਪਣੀ ਛੱਡ ਗੁਆਂਢੀ ਰਾਜਾਂ ਦੀ ‘ਦੇਸੀ ਕਣਕ’ ਖਾਣ ਲੱਗੇ ਮਲਵਈ !    ਆਈਸੀਸੀ ਵੱਲੋਂ ਚੈਂਪੀਅਨਜ਼ ਟਰਾਫੀ ਲਈ ਵੈੱਬਸਾਈਟ ਲਾਂਚ !    ਮਸਨੂਈ ਪੈਰ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੀ ਅਰੁਣਿਮਾ ਨੂੰ ਖੇਡ ਮੰਤਰੀ ਵੱਲੋਂ ਵਧਾਈ !    ਰਊਫ਼ ਦੀ ਆਈਸੀਸੀ ਪੈਨਲ ਵਿਚੋਂ ਛਾਂਟੀ !    ਗੰਭੀਰ ਰੈੱਡ ਬੁਲਿਟਨ ਐਪਲੀਕੇਸ਼ਨ ’ਚ ਸ਼ਾਮਲ !    ਹਸਪਤਾਲ ਵਿੱਚੋਂ ਹਵਾਲਾਤੀ ਫ਼ਰਾਰ !    ਨੌਜਵਾਨ ਨੇ ਫਾਹਾ ਲਿਆ !    ਬਲਾਤਕਾਰੀ ਅਧਿਆਪਕ ਨੂੰ ਉਮਰ ਕੈਦ !    ਭੱਦਰਵਾਹ ਖੇਤਰ ’ਚ ਭੂਚਾਲ ਦੇ ਹਲਕੇ ਝਟਕੇ !    

ਸੰਯੁਕਤ ਰਾਸ਼ਟਰ ਵੱਲੋਂ ਨੇਪਾਲ ਲਈ 80 ਲੱਖ ਡਾਲਰ ਦੀ ਮਦਦ ਜਾਰੀ

Posted On July - 1 - 2012

ਕਾਠਮੰਡੂ, 1 ਜੁਲਾਈ
ਸੰਯੁਕਤ ਰਾਸ਼ਟਰ ਅਮਨ ਉਸਾਰੀ ਫੰਡ ਨੇ ਨੇਪਾਲ ਦੀ ਅਮਨ ਪ੍ਰਕਿਰਿਆ ਲਈ 80 ਲੱਖ ਡਾਲਰ ਦੀ ਸਹਾਇਤਾ ਜਾਰੀ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਕ ਇਨ੍ਹਾਂ ਫੰਡਾਂ ਦੀ ਵਰਤੋਂ ‘ਨੇਪਾਲ ਲਈ ਸੰਯੁਕਤ ਰਾਸ਼ਟਰ ਦੇ ਅਮਨ ਫੰਡ’ ਵੱਲੋਂ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਸਰਕਾਰ, ਸੰਯੁਕਤ ਰਾਸ਼ਟਰ ਤੇ ਦਾਨੀ ਮੁਲਕਾਂ ਵੱਲੋਂ ਨਿਗਰਾਨੀ ਰੱਖੀ ਜਾਵੇਗੀ।
ਬਿਆਨ ਵਿਚ ਕਿਹਾ ਗਿਆ ਹੈ ‘ਅਮਨ ਪ੍ਰਕਿਰਿਆ ਨੂੰ ਪੱਕੇ ਪੈਰੀਂ ਕਰਨ, ਪੁਲੀਸਦਾਰੀ ਨੂੰ ਸੁਧਾਰਨ, ਅਦਾਲਤਾਂ ਨੂੰ ਮਦਦ ਦੇਣ, ਸੰਵਾਦ ਅਤੇ ਅਗਵਾਈ ਨੂੰ ਹੱਲਾਸ਼ੇਰੀ ਦੇਣ ਅਤੇ ਔਰਤਾਂ ਅਤੇ ਟਕਰਾਅ ਦੀ ਮਾਰ ਹੇਠ ਆਏ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਕੌਮੀ ਉਦਮਾਂ ਦੀ ਪ੍ਰੋੜਤਾ ਜਿਹੇ ਕਈ ਖੇਤਰਾਂ ਵੱਲ ਫੰਡ ਸੇਧਤ ਕੀਤੇ ਜਾਣਗੇ।’’
ਨੇਪਾਲ ਵਿਚ ਹੁਣ ਤਕ ਅਮਨ ਪ੍ਰਕਿਰਿਆ ਵਿਚ ਅਹਿਮ ਪ੍ਰਾਪਤੀਆਂ ਹੋਈਆਂ ਹਨ ਜਿਨ੍ਹਾਂ ਵਿਚ ਸਾਬਕਾ ਮਾਓਵਾਦੀਆਂ ਨੂੰ ਫੌਜ ਵਿਚ ਭਰਤੀ ਕਰਨਾ, 2008 ਵਿਚ ਸਫਲਤਾਪੂਰਬਕ ਤੇ ਅਮਨਪੂਰਬਕ ਚੋਣਾਂ, ਦੇਸ਼ ’ਚੋਂ ਬਾਰੂਦੀ ਸੁਰੰਗਾਂ ਦਾ ਪੂਰੀ ਤਰ੍ਹਾਂ ਸਫਾਇਆ ਕਰਨਾ ਅਤੇ ਇਕ ਗਣਤੰਤਰੀ ਪ੍ਰਣਾਲੀ ਵਿਚ ਤਬਦੀਲੀ ਆਦਿ ਸ਼ਾਮਲ ਹਨ।
ਨੇਪਾਲ ਲਈ ਸੰਯੁਕਤ ਰਾਸ਼ਟਰ ਦੇ ਸਥਾਈ ਅਤੇ ਮਾਨਵੀ ਸੰਚਾਲਕ ਰਾਬਰਟ ਪਾਈਪਰ ਨੇ ਦੱਸਿਆ ਕਿ ਇਨ੍ਹਾਂ ਪ੍ਰਾਪਤੀਆਂ ਤੋਂ ਇਲਾਵਾ ਕੁਝ ਵੰਗਾਰਾਂ ਵੀ ਦਰਪੇਸ਼ ਹਨ ਜਿਨ੍ਹਾਂ ਵਿਚ ਨਵਾਂ ਸੰਵਿਧਾਨ ਤਿਆਰ ਕਰਨ ਲਈ 27 ਮਈ ਦੀ ਸਮਾਂ ਸੀਮਾ ਲੰਘ ਜਾਣ ਅਤੇ ਉਸ ਤੋਂ ਬਾਅਦ ਸੰਵਿਧਾਨ ਘੜਨੀ ਸਭਾ ਨੂੰ ਭੰਗ ਕਰਨਾ ਆਦਿ ਪ੍ਰਮੁੱਖ ਚੁਣੌਤੀਆਂ ਹਨ। ਉਨ੍ਹਾਂ ਕਿਹਾ, ‘‘ਜਿਵੇਂ ਅਸੀਂ ਮਈ ’ਚ ਦੇਖਿਆ, ਅਮਨ ਪ੍ਰਕਿਰਿਆ ਦੇ ਕੁਝ ਸਭ ਤੋਂ ਔਖੇ ਅਤੇ ਸੰਵੇਦਨਸ਼ੀਲ ਮੁੱਦੇ ਅਜੇ ਵੀ ਨੇਪਾਲ ਸਾਹਮਣੇ ਖੜ੍ਹੇ ਹਨ। ਇਸ ਅਨਿਸ਼ਚਤ ਮੋੜ ’ਤੇ ਅਸੀਂ ਇਨ੍ਹਾਂ ਵਸੀਲਿਆਂ ਨੂੰ ਉਨ੍ਹਾਂ ਦਖਲਅੰਦਾਜ਼ੀਆਂ ਵੱਲ ਸੇਧਤ ਕਰਾਂਗੇ ਜੋ ਅਮਨ ਪ੍ਰਕਿਰਿਆ ਨੂੰ ਅਗਾਂਹ ਵਧਾਉਣ ’ਚ ਸਹਾਈ ਹੋਣ।’’
  -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 33 °CHaze
    Chandigarh, India 31 °CClear
    Ludhiana,India 31 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.