ਪੱਤਰ ਪ੍ਰੇਰਕ
ਦਸੂਹਾ, 12 ਅਗਸਤ
ਦਸੂਹਾ ’ਚ ਅੰਨਾ ਟੀਮ ਵੱਲੋਂ ਅੰਨਾ ਹਜ਼ਾਰੇ ਦੇ ਫ਼ੈਸਲੇ ਅਤੇ ਸੋਚ ’ਤੇ ਪੂਰਾ ਉਤਰਨ ਲ਼ਈ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਖ਼ਿਲ਼ਾਫ਼ ਚਲਾਏ ਜਾ ਰਹੇ ਅੰਦੋਲਨ ਦੇ ਤੀਸਰੇ ਦਿਨ ਧਰਨੇ ਦੀ ਪ੍ਰਧਾਨਗੀ ਬੀਬੀ ਸ਼ੀਤਲ ਕੌਰ ਜ਼ਿਲ੍ਹਾ ਮਹਿਲਾ ਇੰਚਾਰਜ ਨੇ ਕੀਤੀ। ਅੱਜ ਦੇ ਇਸ ਧਰਨੇ ਵਿੱਚ ਪੀ.ਟੀ.ਯੂ. ਬ੍ਰਿਲੀਐਂਟ ਸੈਂਟਰ ਦੇ ਵਿਦਿਆਰਥੀ, ਸਮੂਹ ਸਟਾਫ਼, ਪ੍ਰਿੰਸੀਪਲ ਸ਼ਬਨਮ ਸੈਣੀ ਅਤੇ ਸੀਨੀਅਰ ਲੈਕਚਰਾਰ ਰਾਜੇਸ਼ ਕੁਮਾਰ ਦੀ ਸਾਂਝੀ ਅਗਵਾਈ ਹੇਠ ਸ਼ਾਮਲ ਹੋਏ।
ਜ਼ਿਲ੍ਹਾ ਮੁੱਖ ਕਨਵੀਨਰ ਕੁਮਾਰ ਸੈਣੀ ਅਤੇ ਜ਼ਿਲ੍ਹਾ ਇੰਚਾਰਜ ਕਿਸਾਨ ਸੰਗਠਨ ਇਕਬਾਲ ਸਿੰਘ ਧਾਮੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ-ਆਪਣੇ ਕਸਬੇ ਅਤੇ ਪਿੰਡਾਂ ਵਿੱਚ ਸ਼ਾਮ ਸਮੇਂ ਕੈਂਡਲ ਮਾਰਚ ਕੱਢਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਇਸ ਅੰਦੋਲਨ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਅੰਦੋਲਨ ਵਿੱਚ ਪੀ.ਪੀ.ਪੀ. ਦੇ ਨੁਮਾਇੰਦੇ ਜੋਗਿੰਦਰ ਠਾਕੁਰ, ਵਿਜੈ ਸਿੰਘ ਗੜ੍ਹਦੀਵਾਲਾ ਅਤੇ ਜਗਦੀਸ਼ ਸਿੰਘ ਸੋਹੀ ਨੇ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ। ਇਸ ਧਰਨੇ ਵਿੱਚ ਸੁਰਿੰਦਰ ਮੋਹਨ ਸ਼ਰਮਾ, ਪ੍ਰਿਤਪਾਲ ਦੇਹਪੁਰ, ਜਗਮੋਹਨ ਸ਼ਰਮਾ, ਰਜਿੰਦਰ ਸਿੰਘ ਟਿੱਲੂਵਾਲ, ਹਰੀਸ਼ ਚੰਦਰ ਪ੍ਰਧਾਨ ਗਊਸ਼ਾਲਾ ਦਸੂਹਾ ਆਦਿ ਵੀ ਸ਼ਾਮਲ ਸਨ।