ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਗੁਹਾਟੀ ਜਾ ਰਹੀ ਰੇਲ ਗੱਡੀ ’ਚੋਂ ਯਾਤਰੀ ਬਾਹਰ ਸੁੱਟੇ

Posted On August - 19 - 2012

ਬੰਗਲੌਰ ਦੇ ਰੇਲਵੇ ਸਟੇਸ਼ਨ ਉਤੇ ਗੱਡੀ ਦੀ ਉਡੀਕ ਕਰ ਰਹੀ ਇਕ ਔਰਤ (ਫੋਟੋ: ਪੀ.ਟੀ.ਆਈ.)

ਜਲਪਾਈਗੁੜੀ/ਕਟਿਹਾਰ, 19 ਅਗਸਤ
ਉੱਤਰ-ਪੂਰਬ ਦੇ ਲੋਕਾਂ ਨੂੰ ਬੰਗਲੌਰ ਤੋਂ ਗੁਹਾਟੀ ਲਿਜਾ ਰਹੀ ਵਿਸ਼ੇਸ਼ ਰੇਲ ਗੱਡੀ ’ਚੋਂ ਕੁਝ ਯਾਤਰੀਆਂ ਨੂੰ ਬਾਹਰ ਸੁੱਟੇ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਫੱਟੜ ਹੋ ਗਏ। ਜ਼ਖ਼ਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਮਾਨ ਲੁੱਟ ਲਿਆ ਤੇ ਕੁੱਟਮਾਰ ਕਰਨ ਮਗਰੋਂ ਚਲਦੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ।
ਪੁਲੀਸ ਤੇ ਰੇਲ ਪ੍ਰਸ਼ਾਸਨ ਵੱਲੋਂ ਅਸਾਮ ਦੇ ਇਨ੍ਹਾਂ ਲੋਕਾਂ ਦੀ ਪਛਾਣ ਦੱਸਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੰਗਲੌਰ ਵਿਖੇ ਉੱਤਰ-ਪੂਰਬ ਦੇ ਲੋਕਾਂ ਉਪਰ ਹਮਲੇ ਹੋਣ ਦੀਆਂ ਅਫਵਾਹਾਂ ਮਗਰੋਂ ਇਹ ਲੋਕ ਡਰਦੇ ਮਾਰੇ ਆਪਣੇ ਘਰਾਂ ਨੂੰ ਰਵਾਨਾ ਹੋਣੇ ਸ਼ੁਰੂ ਹੋ ਗਏ। ਇਸ ਲਈ ਇਨ੍ਹਾਂ ਵਾਸਤੇ ਰੇਲਵੇ ਨੇ ਵਿਸ਼ੇਸ਼ ਗੱਡੀਆਂ ਚਲਾਈਆਂ ਹਨ।
ਪੁਲੀਸ ਨੂੰ ਦੋ ਲਾਸ਼ਾਂ ਅੱਜ ਸਵੇਰੇ ਨਿਊ ਜਲਪਾਈਗੁੜੀ ਤੋਂ ਬਾਹਰ ਕੁਝ ਦੂਰ ਬੇਲਾਕੇਬਾ ਸਟੇਸ਼ਨ ਦੇ ਨੇੜਿਉਂ ਮਿਲੀਆਂ, ਜਦਕਿ ਸੱਤ ਹੋਰ ਜ਼ਖ਼ਮੀ ਰੇਲ ਪਟੜੀਆਂ ਕੋਲ ਪਏ ਸਨ। ਨਿਊ ਜਲਪਾਈਗੁੜੀ ਏਰੀਆ ਮੈਨੇਜਰ (ਰੇਲ) ਪਾਰਥ ਸਾਰਥੀ ਸੀਲ ਨੇ ਦੱਸਿਆ, ‘‘ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਸੀਂ ਘਟਨਾ ਦੇ ਕਾਰਨਾਂ ਬਾਰੇ ਨਹੀਂ ਜਾਣਦੇ, ਪਰ ਜਾਂਚ ਸ਼ੁਰੂ ਕਰ ਦਿੱਤੀ ਹੈ।’’
ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੇ ਉੱਤਰੀ ਬੰਗਾਲ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਰੇਲਵੇ ਸੂਤਰਾਂ ਅਨੁਸਾਰ, ‘‘ਇਕ ਜ਼ਖ਼ਮੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੁੱਟਣ ਤੇ ਕੁੱਟਣ ਮਗਰੋਂ ਰੇਲ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ। ਇਸ ਘਟਨਾ ਦੇ ਵਿਰੋਧ ਵਿਚ ਸਥਾਨਕ ਲੋਕਾਂ ਨੇ ਨਿਊ ਜਲਪਾਈਗੁੜੀ ਸਟੇਸ਼ਨ ’ਤੇ ਰੇਲ ਆਵਾਜਾਈ ਰੋਕ ਦਿੱਤੀ, ਜਿਸ ਕਾਰਨ ਅਸਾਮ ਜਾਣ ਵਾਲੀਆਂ ਕੁਝ ਐਕਸਪ੍ਰੈਸ ਤੇ ਲੋਕਲ ਗੱਡੀਆਂ ਠੱਪ ਹੋ ਗਈਆਂ, ਬਾਅਦ ਵਿਚ ਜਾਮ ਖੁੱਲ੍ਹਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ।
ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਤੇ ਜ਼ਖ਼ਮੀਆਂ ਨੂੰ 500-500 ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪਲਾਇਨ ਘਟਿਆ : ਬੰਗਲੌਰ/ਚੇਨਈ: ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਦਿੱਤੇ ਸੁਰੱਖਿਆ ਦੇ ਭਰੋਸੇ ਤੇ ਇਸ ਸਬੰਧੀ ਚੁੱਕੇ ਕਦਮਾਂ ਮਗਰੋਂ ਉੱਤਰ-ਪੂਰਬ ਦੇ ਲੋਕਾਂ ਦਾ ਕਰਨਾਟਕ ਤੇ ਤਾਮਿਲਨਾਡੂ ’ਚੋਂ ਪਲਾਇਨ ਘਟ ਗਿਆ ਹੈ। ਬੰਗਲੌਰ ਵਿਖੇ ਉੱਤਰ-ਪੂਰਬ ਦੇ ਲੋਕਾਂ ਦੀ ਸੁਰੱਖਿਆ ਲਈ 17000 ਪੁਲੀਸ ਜਵਾਨ ਤਾਇਨਾਤ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਸ਼ਹਿਰ ਵਿਚ ਕਾਨੂੰਨ ਤੇ ਵਿਵਸਥਾ ਕਾਇਮ ਕਰਨ ਲਈ ਚੌਵੀ ਘੰਟੇ ਗਸ਼ਤ ਕੀਤੀ ਜਾ ਰਹੀ ਹੈ। ਹੁਣ ਤਕ ਸ਼ਹਿਰ ਵਿੱਚੋਂ 16 ਗੈਰ-ਸਮਾਜੀ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ।     ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚੋਂ ਉੱਤਰ-ਪੂਰਬ ਦੇ ਲੋਕਾਂ ਦਾ ਪਲਾਇਨ ਘਟ ਗਿਆ ਹੈ। ਇੱਥੇ ਹਰ ਰੋਜ਼ 2000 ਲੋਕ ਨਿਕਲ ਰਹੇ ਸਨ, ਜੋ ਹੁਣ ਹਜ਼ਾਰ  ਰਹਿ ਗਏ ਹਨ। ਇਸ ਦੌਰਾਨ ਪੁਣੇ ਵਿੱਚੋਂ ਵੀ ਪਲਾਇਨ ਘਟਣ ਦੀਆਂ ਰਿਪੋਰਟਾਂ ਹਨ।          -ਪੀ.ਟੀ.ਆਈ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 32 °CHaze
    Chandigarh, India 32 °CHaze
    Ludhiana,India 32 °CHaze
    Dehradun,India 30 °CHaze

ਕ੍ਰਿਕਟ

Powered by : Mediology Software Pvt Ltd.