ਤਰਨ ਤਾਰਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਬ੍ਰਹਮਪੁਰਾ ਦਾ ਹੱਥ ਉੱਚਾ !    ਅਕਾਲੀ ਵਿਧਾਇਕ ਵਲਟੋਹਾ ਤੇ ਸੰਧੂ ਅਦਾਲਤ ’ਚ ਪੇਸ਼ !    ਪੰਜਾਬ ਦੇ ਬਾਸਕਟਬਾਲ ਕੋਚ ਸੁਬਰਾਮਨੀਅਨ ਦਾ ਚਲਾਣਾ !    ਵਾਰਨਰ ਨੂੰ 5750 ਡਾਲਰ ਦਾ ਜੁਰਮਾਨਾ !    ਗਾਜ਼ੀਆਬਾਦ 'ਚ ਇਕ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ !    ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    

ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ’ਚ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ

Posted On August - 10 - 2012

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ

ਪੰਚਕੂਲਾ ਦੇ ਸੈਕਟਰ 4-5-10-11 ਦੇ ਚੌਕ ਵਿੱਚ ਖੜ੍ਹੇ ਪਾਣੀ ਵਿੱਚੋਂ ਲੰਘਦੇ ਵਾਹਨ (ਫੋਟੋ: ਨਿਤਿਨ ਮਿੱਤਲ)

ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ਵਿੱਚ ਅੱਜ ਮੀਂਹ ਪੈਣ ਨਾਲ ਮੌਸਮ ਸੁਹਾਵਨਾ ਹੋ ਗਿਆ ਹੈ। ਸਵੇਰੇ 8.30 ਤੋਂ ਬਾਅਦ 10.8 ਮਿਲੀਲੀਟਰ ਬਾਰਸ਼ ਰਿਕਾਰਡ ਕੀਤੀ ਗਈ। ਮੀਂਹ ਪੈਣ ਨਾਲ ਅੱਜ ਦਿਨ ਦਾ ਤਾਪਮਾਨ 29.5 ਡਿਗਰੀ ਸੈਲਸੀਅਸ ’ਤੇ ਆ ਗਿਆ ਜਦੋਂ ਕਿ ਕੱਲ੍ਹ ਦਾ ਤਾਪਮਾਨ 34 ਡਿਗਰੀ ਸੀ। ਅੱਜ ਅੰਬਾਲਾ ਸਮੇਤ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਮੀਂਹ ਪਿਆ ਜਦੋਂ ਕਿ ਪੰਜਾਬ ਫਿਰ ਤੋਂ ਸੁੱਕਾ ਰਹਿ ਗਿਆ।
ਚੰਡੀਗੜ੍ਹ ਵਿੱਚ ਜੁਲਾਈ ਮਹੀਨੇ ਦੌਰਾਨ ਚੰਗੀ ਬਾਰਸ਼ ਹੋ ਗਈ ਸੀ। ਮੌਸਮ ਵਿਭਾਗ ਅਨੁਸਾਰ ਸੱਤ ਜੁਲਾਈ ਨੂੰ 118 ਮਿਲੀਮੀਟਰ, 10 ਜੁਲਾਈ ਨੂੰ 77 ਮਿਲੀਮੀਟਰ, 12 ਜੁਲਾਈ ਨੂੰ 28 ਮਿਲੀਮੀਟਰ ਤੇ 23 ਜੁਲਾਈ ਨੂੰ 276 ਮਿਲੀਮੀਟਰ ਮੀਂਹ ਪਿਆ। ਅੱਜ ਦੋ ਘੰਟੇ ਦੇ ਲਗਪਗ ਸਮੇਂ ਲਈ ਮੀਂਹ ਪੈਣ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ ਤੇ ਕਈ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ। ਸੜਕਾਂ ’ਤੇ ਵਾਹਨ ਰੁਕ ਗਏ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ।
ਬਨੂੜ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਅੱਜ ਦੁਪਹਿਰੇ ਭਰਵੀਂ ਬਾਰਸ਼ ਹੋਈ। ਬਾਰਾਂ ਤੋਂ ਇੱਕ ਵਜੇ ਤਕ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਸਖ਼ਤ ਗਰਮੀ ਤੋਂ ਨਿਜਾਤ ਦਿਵਾਈ ਉੱਥੇ ਕਿਸਾਨਾਂ ਨੂੰ ਵੀ ਥੋੜ੍ਹਾ ਜਿਹਾ ਸੁਖ ਦਾ ਸਾਹ ਆਇਆ।
ਮੀਂਹ ਨਾਲ ਸਭ ਤੋਂ ਵੱਧ ਫਾਇਦਾ ਕਿਸਾਨਾਂ ਦੇ ਹਰੇ ਚਾਰੇ, ਖਾਸ ਕਰਕੇ ਚਰ੍ਹੀ, ਬਾਜਰਾ ਅਤੇ ਮੱਕੀ ਦੀ ਫਸਲ ਨੂੰ ਹੋਇਆ ਕਿਉਂਕਿ ਕਿਸਾਨਾਂ ਦਾ ਸਾਰਾ ਧਿਆਨ ਝੋਨੇ ਦੀ ਫਸਲ ਨੂੰ ਬਚਾਉਣ ਵੱਲ ਹੋਣ ਕਾਰਨ ਚਰ੍ਹੀਆਂ ਦਾ ਬਹੁਤ ਬੁਰਾ ਹਾਲ ਸੀ। ਸਮੁੱਚਾ ਹਰਾ ਚਾਰਾ ਬੁਰੀ ਤਰ੍ਹਾਂ ਸੁੱਕ ਗਿਆ ਸੀ, ਜਿਸ ਨਾਲ ਡੇਅਰੀ ਫਾਰਮਿੰਗ ਦਾ ਧੰਦਾ ਵੀ ਪ੍ਰਭਾਵਤ ਹੋਣਾ ਸੀ। ਅੱਜ ਦੇ ਮੀਂਹ ਨਾਲ ਝੋਨੇ ਤੋਂ ਇਲਾਵਾ ਦੂਜੀਆਂ ਸਾਰੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 36 °CWidespread Dust
    Chandigarh, India 37 °CClear
    Ludhiana,India 37 °CClear
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.