ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    ਸੱਸ-ਨੂੰਹ ਦਾ ਝਗੜਾ !    ਨਿਆਸਰਿਆਂ ਲਈ ਆਸਰਾ ਪਿੰਡ ਬਾਦਲ ਦਾ ਬਿਰਧ ਆਸ਼ਰਮ !    ਮੁਫ਼ਤ ਦਵਾਈ ਵੰਡਣ ਵਾਲਾ ਬੌਬੀ ਗਰਗ !    ਔਰਤਾਂ ਲਈ ਪ੍ਰੇਰਨਾ ਸ੍ਰੋਤ ਨੀਲੂ ਨਾਰੰਗ !    ਮੈਰਿਜ ਪੈਲੇਸ : ਵਿਆਹਾਂ ਦੇ ਬਦਲਦੇ ਸਮੀਕਰਨ !    ਸੂਬੇਦਾਰਨੀਆਂ ਬਣ ਕੇ ਮੇਲਣਾਂ ਆਈਆਂ... !    ਕਿਤੇ ਦੋਸਤੀ ਦੇ ਅਰਥ ਹੀ ਨਾ ਗੁਆਚ ਜਾਣ! !    

ਡਾਕ ਐਤਵਾਰ ਦੀ

Posted On August - 11 - 2012

ਸਿੰਮਲ
15 ਜੁਲਾਈ ਦੇ ਅੰਕ ਵਿੱਚ ਹਰਦੇਵ ਚੌਹਾਨ ਦਾ ਲੇਖ ‘ਸਿੰਮਲ ਰੁਖੁ ਸਰਾਇਰਾ’ ਵਿੱਚ ਆਪਣੀ ਹੱਡ-ਬੀਤੀ ਦਾ ਜ਼ਿਕਰ ਕੀਤਾ ਹੈ। ‘ਗਾਡ ਪਾਰਟੀਕਲ’ ਬਾਰੇ ਲੇਖ ਵਿੱਚ ਡਾ.ਧੀਰ ਨੇ ਵਿਗਿਆਨਕ ਜਾਣਕਾਰੀ ਦਿੱਤੀ ਹੈ। ਪ੍ਰੋ. ਨਰਿੰਜਨ ਤਸਨੀਮ ਨੇ ਹੁੰਗਾਰੇ ਤੋਂ ਹਉਮੈ ਤਕ ਦਾ ਸਫ਼ਰ ਲਿਖਦੇ ਹੋਏ ਬੇਸ਼ਕੀਮਤੀ ਅਨੁਭਵ ਲਿਖੇ ਹਨ। ਇਸ ਤੋਂ ਇਲਾਵਾ ਸਾਰਾ ਹੀ ਅੰਕ ਸ਼ਲਾਘਾਯੋਗ ਸੀ।
ਪ੍ਰਿੰ.ਗੁਰਮੀਤ ਸਿੰਘ, ਫਾਜ਼ਿਲਕਾ।
ਤਬੀਬਾ
22 ਜੁਲਾਈ ਦੇ ਅੰਕ ਵਿੱਚ ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਲੇਖ ‘ਬਹੁੜੀਂ ਵੇ ਤਬੀਬਾ’ ਵਿੱਚ ਲੋਕਾਂ ਨੂੰ ਝੰਜੋੜਿਆ ਹੈ। ਸਮਾਜਿਕ ਪੱਖੋਂ ਲੇਖਕ ਦੇ ਅੰਤਲੇ ਦੋਵੇਂ ਕਾਲਮ ਨਸ਼ਈਆਂ ਲਈ ਰਾਹ-ਦਸੇਰੇ ਹਨ।  ਇਸੇ ਅੰਕ ਵਿੱਚ ਡਾ.ਸਤੀਸ਼ ਕੁਮਾਰ ਵਰਮਾ ਨੇ ਆਪਣੇ ਜ਼ਿੰਦਗੀ ਸਵਰਗ ਬਣਾਉਂਦੇ, ਹਕੀਕੀ ਲੇਖ ਵਿੱਚ ਮਨੁੱਖਤਾ ਦੀ ਆਤਮਿਕ ਤਸਵੀਰ ਖਿੱਚੀ ਹੈ। ਗੁਰਮੀਤ ਸਿੰਘ ਕੋਟਕਪੂਰਾ, ਬਲਦੇਵ ਸਿੰਘ ਤੇ ਡਾ.ਅਵਤਾਰ ਸਿੰਘ ਪਤੰਗ ਦੇ ਲੇਖ ਚੰਗੇ ਸਨ।
ਧਰਮ ਸਿੰਘ ਗੁਲ੍ਹਾਟੀ, ਪਟਿਆਲਾ।
(2)
ਗੁਰਪ੍ਰੀਤ ਸਿੰਘ ਤੂਰ ਦਾ ਲੇਖ ‘ਬਹੁੜੀਂ ਵੇ ਤਬੀਬਾ’ (22 ਜੁਲਾਈ) ਪੜ੍ਹਿਆ, ਮਨ ਖ਼ੁਸ਼ ਹੋ ਗਿਆ। ਲੇਖਕ ਨੇ ਆਪਣੇ ਲੇਖ ਵਿੱਚ ਨਸ਼ਿਆਂ ਨੂੰ ਕਮਾਈ ਦਾ ਸਾਧਨ ਬਣਾਈ ਬੈਠੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੇ ਔਰਤਾਂ ਦੀ ਤਰਾਸਦੀ ਦੀ ਹੂਕ ਨੂੰ ਸਾਹਿਤਕ ਸ਼ੈਲੀ ਵਿੱਚ ਬਿਆਨ ਕੀਤਾ ਹੈ। ਨਸ਼ਿਆਂ ਦੀ ਰੋਕਥਾਮ ਲਈ ਦਿੱਤੇ ਮੂਲ ਤਿੰਨ ਸਿਧਾਂਤਾਂ ਵਿੱਚੋਂ ਇਸ ਦੀ ਸਪਲਾਈ ਨੂੰ ਰੋਕਿਆ ਜਾਵੇ ਅਤਿਅੰਤ ਸੰਵੇਦਨਸ਼ੀਲ ਹੈ। ਲੇਖਕ ਨੇ ਆਪਣੇ ਲੇਖ ਵਿੱਚ ਦੱਸਿਆ ਹੈ ਕਿ ਨਸ਼ਿਆਂ ਦੀ ਅਸਲ ਜੜ੍ਹ ਤਕ ਪਹੁੰਚੇ ਬਿਨਾਂ ਇਸ ਦਾ ਇਲਾਜ ਅਸੰਭਵ ਹੈ। ਵੱਡੇ ਮਗਰਮੱਛ ਤਕ ਪਹੁੰਚਣ ਤੋਂ ਬਿਨਾਂ ਇਸ ਦੀ ਸਪਲਾਈ ਲਾਈਨ ਤੋੜੀ ਨਹੀਂ ਜਾ ਸਕਦੀ। ਲੇਖਕ ਨੇ ਦੱਸਿਆ ਕਿ ਸਮਾਜ ਨੂੰ ਨਸ਼ਿਆਂ ਪ੍ਰਤੀ ਲਾਮਬੰਦ ਕਰਨਾ ਵੀ ਜ਼ਰੂਰੀ ਹੈ।
ਇੰਜ. ਨਰਕੇਵਲ ਸਿੰਘ, ਬਠਿੰਡਾ।
(3)
22 ਜੁਲਾਈ ਦੇ ਅੰਕ ਵਿੱਚ ‘ਬਹੁੜੀਂ ਵੇ ਤਬੀਬਾ’ ਲੇਖ ਵਿੱਚ ਗੁਰਪ੍ਰੀਤ ਸਿੰਘ ਤੂਰ ਨੇ ਮਾਰਮਿਕ ਸ਼ਬਦਾਂ ਰਾਹੀਂ ਨਸ਼ਿਆਂ ਦੀ ਮਾਰ ਨਾਲ ਝੰਬੇ ਪੰਜਾਬ ਦੀ ਅਸਲ ਤਸਵੀਰ ਸਮਾਜ ਸਾਹਮਣੇ ਪੇਸ਼ ਕੀਤੀ ਹੈ। ਲੇਖਕ ਨੇ ਸਿਆਸੀ ਨੇਤਾਵਾਂ, ਬੁੱਧੀਜੀਵੀਆਂ, ਲੇਖਕਾਂ, ਤੇ ਜਾਗਰੂਕ ਲੋਕਾਂ ਨੂੰ ਝੰਜੋੜਿਆ ਹੈ ਕਿ ਜੇ ਅਜੇ ਵੀ ਨਾ ਸੰਭਲੇ ਤਾਂ ਵੇਲਾ ਹੱਥ ਨਹੀਂ ਆਏਗਾ।
ਸੁਰੇਸ਼ ਕੁਮਾਰ ਅਣਖੀ, ਪਿੰਡ ਪੜਾਉ (ਪਟਿਆਲਾ)।
(4)
‘ਬਹੁੜੀਂ ਵੇ ਤਬੀਬਾ’ ਲੇਖ, ਜਿਹੜਾ ਕਿ 22 ਜੁਲਾਈ ਦੇ ਅੰਕ ਵਿੱਚ ਛਪਿਆ ਹੈ, ਵਿੱਚ ਗੁਰਪ੍ਰੀਤ ਸਿੰਘ ਤੂਰ ਨੇ ਨਸ਼ਿਆਂ ਦੀ ਪਹਿਲੀ ਤੋਂ ਆਖਰੀ ਕੜੀ (ਨਸ਼ੇੜੀ) ਤਕ ਪਹੁੰਚਣ ਦੀ ਅਸਲੀਅਤ ਬਿਆਨ ਕੀਤੀ ਹੈ। ਲੇਖਕ ਨੇ ਠੀਕ ਲਿਖਿਆ ਹੈ ਕਿ ਨਸ਼ਿਆਂ ਦੀ ਕਾਲੀ ਹਨੇਰੀ ਨਾਲ ਰੋਜ਼ਾਨਾ ਕਈ ਘਰਾਂ ਵਿੱਚ ਸੱਥਰ ਵਿਛ ਰਹੇ ਹਨ। ਸਰਕਾਰਾਂ ਨੇ ਸ਼ਰਾਬ ਨੂੰ ਆਪਣੀ ਆਮਦਨ ਦਾ ਸਾਧਨ ਬਣਾਇਆ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨਾਲ ਹੋਰ ਵਿਨਾਸ਼ ਹੋਵੇਗਾ।
ਇਕਬਾਲ ਮੁਹੰਮਦ ਪਾਲੀ, ਪਿੰਡ ਫ਼ਲੌਂਡ ਕਲਾਂ (ਸੰਗਰੂਰ)।
(5)
22 ਜੁਲਾਈ ਦੇ ਅੰਕ ਵਿੱਚ ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਲੇਖ ਵਿੱਚ ਅਜੋਕੀ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਦੀ ਦਲਦਲ ਵਿੱਚ ਗ਼ਰਕਦੇ ਜੀਵਨ ’ਤੇ ਝਾਤ ਪਾਈ ਹੈ। ਬੇਸ਼ੱਕ ਨਸ਼ਿਆਂ ਖ਼ਿਲਾਫ਼ ਬਹੁਤ ਸਾਰੇ ਨਾਟਕਾਂ ਦਾ ਮੰਚਨ ਕੀਤਾ ਜਾਂਦਾ ਹੈ ਤੇ ਰੈਲੀਆਂ ਕੱਢੀਆਂ ਜਾਂਦੀਆਂ ਹਨ ਪਰ ਫਿਰ ਵੀ ਨਸ਼ਿਆਂ ਦੇ ਸੌਦਾਗਰ ਨਸ਼ੇ ਵੇਚਣ ਵਿੱਚ ਕਾਮਯਾਬ ਹੋ ਜਾਂਦੇ ਹਨ। ਲੇਖਕ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਨਸ਼ੇੜੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਕੇ ਹੀ ਇਸ ਕੋਹੜ ਦਾ ਸਫਾਇਆ ਕੀਤਾ ਜਾ ਸਕਦਾ ਹੈ।
ਜਸਦੀਪ ਸਿੰਘ, ਖੰਨਾ (ਲੁਧਿਆਣਾ)।
(6)
ਗੁਰਪ੍ਰੀਤ ਸਿੰਘ ਤੂਰ ਦਾ ਲੇਖ ‘ਬਹੁੜੀਂ ਵੇ ਤਬੀਬਾ’ ਦਿਲ ਨੂੰ ਹਿਲਾ ਦੇਣ ਵਾਲਾ ਸੀ। ਲੇਖਕ ਨੇ ਨਸ਼ਿਆਂ ਵਿੱਚ ਫਸੇ ਨੌਜਵਾਨ ਪੁੱਤਰਾਂ ਵੱਲ ਵੇਖ ਕੇ ਮਾਵਾਂ ਦੀ ਹਾਲਤ ਨੂੰ ਬਹੁਤ ਭਾਵੁਕ ਢੰਗ ਨਾਲ ਬਿਆਨ ਕੀਤਾ ਹੈ। ਅਜੋਕੇ ਗੀਤਾਂ ਤੇ ਲੱਚਰ ਸਾਹਿਤ ਦਾ  ਨੌਜਵਾਨਾਂ ਨੂੰ ਗੁੰਮਰਾਹ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਮੀਦ ਹੈ ਨਸ਼ਿਆਂ ਦੇ ਰਾਹ ਪਏ ਮਾਸੂਮ ਧੀਆਂ ਦੇ ਪਿਓ, ਮਮਤਾ ਭਿੱਜੀਆਂ ਮਾਵਾਂ ਦੇ ਪੁੱਤ ਅਤੇ ਲਾਚਾਰ ਤੇ ਬੇਵੱਸ ਔਰਤਾਂ ਦੇ ਪਤੀ, ਲੇਖਕ ਦੇ ਉਪਰਾਲੇ ਤੋਂ ਸੇਧ ਲੈ ਕੇ ਆਪਣਿਆਂ ਵੱਲ ਮੁੜ ਆਉਣ।
ਹਾਕਮ ਸਿੰਘ ਜੇਈ, ਮਾਲੇਰਕੋਟਲਾ (ਸੰਗਰੂਰ)।
(7)
ਪੰਜਾਬ ਦੀ ਮੌਜੂਦਾ ਤਰਾਸਦੀ ਨੂੰ ਬਿਆਨ ਕਰਦਾ ਗੁਰਪ੍ਰੀਤ ਸਿੰਘ ਤੂਰ ਦਾ ਲੇਖ ਪੜ੍ਹ ਕੇ ਲੂੰ-ਕੰਡੇ ਖੜੇ ਹੋ ਗਏ। ਸਿਰਫ਼ ਲਿਖਣ ਨਾਲ ਹੀ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਕਿਉਂਕਿ ਨਸ਼ੇ ਦਾ ਕੋਹੜ ਸਿਖ਼ਰ ਤੋਂ ਜੜ੍ਹਾਂ ਤਕ ਪਹੁੰਚ ਗਿਆ ਹੈ। ਲੇਖਕ ਨੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਇਹ ਜ਼ਿੰਮੇਵਾਰੀ ਚੁੱਕਣ ਦੀ ਗੱਲ ਲਿਖੀ ਹੈ। ਸਿਆਸੀ ਪਾਰਟੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵਿੱਚ ਆਪਣਾ ਲੋੜੀਂਦਾ ਯੋਗਦਾਨ ਪਾਵੇ।
ਗੁਰਮੇਜ ਸਿੰਘ, ਪਿੰਡ ਸਮਾਓਂ (ਮਾਨਸਾ)।
(8)
ਵਿਕਰਾਲ ਰੂਪ ਧਾਰ ਚੁੱਕੀ ਨਸ਼ਿਆਂ ਦੀ ਲਾਹਨਤ ’ਤੇ ਗੁਰਪ੍ਰੀਤ ਸਿੰਘ ਤੂਰ ਦੇ ਲੇਖ ‘ਬਹੁੜੀਂ ਵੇ ਤਬੀਬਾ’ ਦੇ ਅੰਤਲੇ ਪੈਰ੍ਹੇ ਨੇ ਤਾਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਲੇਖਕ ਨੇ ਅਸਲ ਤਸਵੀਰ ਦਿਖਾ ਦਿੱਤੀ ਹੈ। ਇਸੇ ਅੰਕ ਵਿੱਚ ਗੁਰਮੀਤ ਸਿੰਘ ਕੋਟਕਪੂਰਾ ਦਾ ਲੇਖ ‘ਪੰਜਾਬੀ ਨਾਵਲ ਦਾ ਹਾਸਲ ਗੁਰਦਿਆਲ’ ਬਹੁਤ ਵਧੀਆ ਲੱਗਿਆ। ਗੁਰਦਿਆਲ ਸਿੰਘ ਏਨੀਆਂ ਪ੍ਰਾਪਤੀਆਂ ਦੇ ਬਾਵਜੂਦ ਜੈਤੋ ਵਰਗੇ ਛੋਟੇ ਸ਼ਹਿਰ ਵਿੱਚ ਸਾਦ-ਮੁਰਾਦ ਜ਼ਿੰਦਗੀ ਬਿਤਾ ਰਿਹਾ ਹੈ।
ਸਤੀਸ਼ ਕੁਮਾਰ ਸਚਦੇਵਾ, ਲੁਧਿਆਣਾ।
(9)
ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਲੇਖ ਵਿੱਚ ਨਸ਼ਿਆਂ ਦੀ ਰੋਕਥਾਮ ਬਾਰੇ ਤਿੰਨ ਸਿਧਾਂਤ ਪੇਸ਼ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਹੈ। ਲੇਖਕ ਦਾ ਉਪਰਾਲਾ ਸਾਰਥਿਕ ਹੈ।
ਡਾ.ਏ.ਐਸ.ਮਾਨ, ਸੰਗਰੂਰ।
(10)
‘ਬਹੁੜੀਂ ਵੇ ਤਬੀਬਾ’ ਲੇਖ ਵਿੱਚ ਗੁਰਪ੍ਰੀਤ ਸਿੰਘ ਤੂਰ ਨੇ ਮੌਜੂਦਾ ਸਮੇਂ ਵਿੱਚ ਭਿਆਨਕ ਰੂਪ ਧਾਰ ਚੁੱਕੀ ਨਸ਼ਿਆਂ ਦੀ ਬਿਮਾਰੀ ’ਤੇ ਕਰਾਰੀ ਚੋਟ ਮਾਰੀ ਹੈ। ਲੇਖਕ ਦੇ ਨਸ਼ਿਆਂ ਬਾਰੇ ਲੇਖ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਹਨ।
ਜਸਕਰਨ, ਪਿੰਡ ਲੰਡੇ (ਮੋਗਾ)।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 42 °CWidespread Dust
    Chandigarh, India 42 °CSunny
    Ludhiana,India 42 °CSunny
    Dehradun,India 35 °CHaze

ਕ੍ਰਿਕਟ

Powered by : Mediology Software Pvt Ltd.