ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    ਨਰੋਆ ਰੱਖਿਅਕ ਰਿਹਾ ਓਲੰਪੀਅਨ ਧਰਮ ਸਿੰਘ !    ਓਲੰਪਿਕ ਹਾਕੀ ਖਿਡਾਰੀ ਅਤੇ ਕੋਚ ਬਾਲਕ੍ਰਿਸ਼ਨ ਸਿੰਘ !    

ਡਾ. ਜੌਹਲ ਵੱਲੋਂ ਮਨਪ੍ਰੀਤ ਨੂੰ ਠਰ੍ਹੰਮੇ ਤੋਂ ਕੰਮ ਲੈਣ ਦੀ ਸਲਾਹ

Posted On August - 21 - 2012

ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਰਪ੍ਰਸਤ ਸਰਦਾਰਾ ਸਿੰਘ ਜੌਹਲ ਨੇ ਪਾਰਟੀ ਦੀ ਬਿਹਤਰੀ ਲਈ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਠਰ੍ਹੰਮੇ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਹੈ। ਪਾਰਟੀ ਪ੍ਰਧਾਨ ਮਨਪ੍ਰੀਤ ਬਾਦਲ ਤੇ ਮੁੱਖ ਬੁਲਾਰੇ ਬੀਰਦਵਿੰਦਰ ਸਿੰਘ ਵਿਚਾਲੇ ਛਿੜੀ ਸ਼ਬਦੀ ਜੰਗ ਬਾਰੇ ਸ੍ਰੀ ਜੌਹਲ ਨੇ ਕਿਹਾ ਹੈ ਕਿ ਦੋਵਾਂ ਨੇ ਹੀ ਸਿਆਣਪ ਤੋਂ ਕੰਮ ਨਹੀਂ ਲਿਆ। ਉਨ੍ਹਾਂ ਨੇ ਦੋਵਾਂ ਸੀਨੀਅਰ ਆਗੂਆਂ ਨੂੰ ਆਪਸ ‘ਚ ਬੈਠ ਕੇ ਮਸਲਾ ਹੱਲ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਨੂੰ ਇੰਨੇ ਗਰਮ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਬੀਰਦਵਿੰਦਰ ਸਿੰਘ ਜਿਹੇ ਸੀਨੀਅਰ ਸਿਆਸਤਦਾਨ  ਉਂਜ ਵੀ ਸਤਿਕਾਰ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਉਹ ਲੋੜ ਪੈਣ ‘ਤੇ ਸਮਝੌਤੇ ਲਈ ਦਖ਼ਲਅੰਦਾਜ਼ੀ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਚਲਾਉਣ ਲਈ ਬਰਾਬਰ ਦੀ ਧਿਰ ਨਹੀਂ ਬਣਨਾ ਚਾਹੀਦਾ ਸਗੋਂ ਸਭ ਦੇ ਦੁੱਖ ਤੇ ਸ਼ਿਕਾਇਤਾਂ ਖੁਲ੍ਹਦਿਲੀ ਨਾਲ ਸੁਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਆਗੂਆਂ ਦੇ ਛੱਡ ਜਾਣ ਨਾਲ ਪਾਰਟੀ ਦਾ ਲੱਕ ਟੁੱਟਿਆ ਗਿਆ ਹੈ। ਕਈ ਆਗੂਆਂ ਨੂੰ ਪਾਰਟੀ ਸੰਭਾਲ ਨਾ ਸਕੀ ਤੇ ਕਈ ਪਾਰਟੀ ਨਾਲ ਧੋਖਾ ਕਰ ਗਏ। ਉਨ੍ਹਾਂ ਮੰਨਿਆ ਕਿ ਚਰਨਜੀਤ ਸਿੰਘ ਬਰਾੜ, ਜਗਬੀਰ ਸਿੰਘ ਤੇ ਕੁਸ਼ਲਦੀਪ ਸਿੰਘ ਦੇ ਪਾਰਟੀ ਨੂੰ ਛੱਡਣ ਨਾਲ ਵੱਡਾ ਧੱਕਾ ਲੱਗਾ ਹੈ। ਉਂਜ ਇਹ ਵੱਖਰੀ ਗਲ ਹੈ ਕਿ ਪਾਰਟੀ ਨੂੰ ਛੱਡ ਕੇ ਜਾਣ ਵਾਲੇ ਹੁਣ ਜ਼ੀਰੋ ਹੀ ਹੋਏ ਹਨ।
ਉਨ੍ਹਾਂ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਪੀਪਲਜ਼ ਪਾਰਟੀ ‘ਤੇ ਲਾ ਦਿੱਤੀ ਹੈ। ਇਸ ਕਰਕੇ ਪਾਰਟੀ ਦੇ ਮੰਜ਼ਲ ਤੋਂ ਲਾਂਭੇ ਜਾਣ ਨਾਲ ਮਨ ਨੂੰ ਦੁੱਖ ਪੁੱਜਦਾ ਹੈ। ਉਨ੍ਹਾਂ ਕਿਹਾ ਕਿ ਉਹ ਸਰਪ੍ਰਸਤ ਹੋਣ ਦੇ ਨਾਤੇ ਮਨਪ੍ਰੀਤ ਨੂੰ ਸਲਾਹ ਦਿੰਦੇ ਰਹਿਣਗੇ ਪਰ ਇਸ ਨੂੰ ਮੰਨਣਾ ਜਾਂ ਨਾ ਮੰਨਣਾ ਉਸ ਦੀ ਮਰਜ਼ੀ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੇ ਹਰ ਰੋਜ਼ ਦੇ ਕੰਮਾਂ ਵਿੱਚ ਉਹ ਦਖ਼ਲਅੰਦਾਜ਼ੀ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਬਹੁਤ ਰੁਝੇਵੇਂ ਹੁੰਦੇ ਹਨ ਤੇ ਹਰ ਵਾਰ ਫੋਨ ਸੁਣਨ ਦੀ ਵਿਹਲ ਵੀ ਨਹੀਂ ਹੁੰਦੀ। ਇਸ ਕਰਕੇ ਬਹੁਤੀ ਵਾਰ ਉਹ ਆਪਣੀ ਸਲਾਹ ਫੇਸਬੁੱਕ ‘ਤੇ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਪਣੀ ਸਲਾਹ ਫੇਸਬੁੱਕ ‘ਤੇ ਹੀ ਦਿੰਦੇ ਰਹਿਣਗੇ।
ਸ੍ਰੀ ਜੌਹਲ ਨੇ ਕਿਹਾ ਕਿ ਪੀਪਲਜ਼ ਪਾਰਟੀ ਲਈ ਵਿਧਾਨ ਸਭਾ ਚੋਣਾਂ ਵੇਲੇ ਸਾਂਝੇ ਮੋਰਚੇ ਦਾ ਗਠਨ ਘਾਟੇ ਦਾ ਸੌਦਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀਪਲਜ਼ ਪਾਰਟੀ ਨੂੰ ਆਪਣੇ ਤੌਰ ‘ਤੇ ਚੋਣ ਲੜਨੀ ਚਾਹੀਦੀ ਸੀ। ਪੀਪਲਜ਼ ਪਾਰਟੀ ਮੋਰਚੇ ਵਿਚ ਸ਼ਾਮਲ ਹਮਖਿਆਲ ਪਾਰਟੀਆਂ ਨਾਲ ਸੀਟਾਂ ਦਾ ਲੈਣ-ਦੇਣ ਕਰ ਲੈਂਦੀ ਤਾਂ ਚੋਣਾਂ ਵਿੱਚ ਆਹ ਹਾਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਗਰੀਬ ਤਬਕੇ ਦੀਆਂ ਵੋਟਾਂ ਵਿਕਦੀਆਂ ਹਨ ਤੇ ਚੋਣਾਂ ਵਿੱਚ ਪੈਸਾ ਤੇ ਸ਼ਰਾਬ ਚਲਦੀ ਹੈ। ਇਸ ਦੇ ਉਲਟ ਪੀਪਲਜ਼ ਪਾਰਟੀ ਕੋਲ ਮਾਇਆ ਨਹੀਂ ਹੈ। ਅੱਜ ਦੇਸ਼ ਦੇ ਹਾਲਾਤ ਇਹ ਹਨ ਕਿ ਜਿਸ ਨੇਤਾ ਕੋਲ ਪੈਸਾ ਹੈ, ਉਹ ਇਮਾਨਦਾਰ ਨਹੀਂ ਹੈ ਤੇ ਜਿਹੜਾ ਨੇਤਾ ਇਮਾਨਦਾਰ ਹੈ, ਉਸ ਕੋਲ ਸਰਮਾਏ ਦੀ ਤੋਟ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇੱਕ ਭੁੱਲ ਇਹ ਵੀ ਰਹੀ ਕਿ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਦੇ ਮਗਰ ਲੱਗ ਤੁਰੀ ਪਰ ਕਿਸੇ ਨੇ ‘ਜੋਸ਼’ ਨੂੰ ਸੰਭਾਲਣ ਦੀ ਲੋੜ ਨਾ ਸਮਝੀ। ਇਸ ਤੋ ਅੱਗੇ ਜਥੇਬੰਦਕ ਢਾਂਚੇ ਦੀ ਅਣਹੋਂਦ ਵਿੱਚ ਪਾਰਟੀ ਰਹਿੰਦੀ-ਖੂੰਹਦੀ ਮਾਰ ਵੀ ਖਾ ਗਈ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਉਹ ਦਿਲੋਂ ਪਾਰਟੀ ਨਾਲ ਖੜ੍ਹੇ ਹਨ ਤੇ ਭਵਿੱਖ ਵਿੱਚ ਵੀ ਪਾਰਟੀ ਦੇ ਨਾਲ ਹੀ ਰਹਿਣਗੇ। ਉਨ੍ਹਾਂ ਬਰਨਾਲਾ ਵਿਖੇ  20 ਅਗਸਤ ਨੂੰ ਰੱਖੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਸਿਹਤ ਖ਼ਰਾਬ ਹੋਣਾ ਦੱਸਿਆ। ਉਨ੍ਹਾਂ ਕਿਹਾ ਕਿ ਪੀਪਲਜ਼ ਪਾਰਟੀ ਜਮਹੂਰੀ ਪਾਰਟੀ ਹੈ ਤੇ ਇਸ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 35 °CHaze
    Chandigarh, India 31 °CClear
    Ludhiana,India 31 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.