ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਤਾਂਤਰਿਕ ਸਰਪੰਚ ਨੇ ਬੱਚੀ ਨੂੰ ਕੁੱਟ ਕੁੱਟ ਕੇ ਮਾਰਿਆ

Posted On August - 22 - 2012

ਲੜਕੀ ਦੀ ਕੁੱਟਮਾਰ ਕਰ ਰਹੀ ਸਰਪੰਚ ਪਾਲ ਕੌਰ

ਗੁਰਪ੍ਰੀਤ ਸਿੰਘ ਧਾਲੀਵਾਲ
ਮੋਗਾ, 22 ਅਗਸਤ
ਪਿੰਡ ਭਿੰਡਰ ਕਲਾਂ ਵਿੱਚ ਅੱਜ ਦੇਰ ਸ਼ਾਮ ਪਿੰਡ ਦੀ ਸਰਪੰਚ ਨੇ ਦਸ ਸਾਲਾਂ ਲੜਕੀ ‘ਚੋਂ ਕਥਿਤ ਭੂਤ ਕੱਢਣ ਲਈ ਉਸਨੂੰ ਚਿਮਟਿਆਂ ਨਾਲ ਕੁੱਟ ਕੇ ਮਾਰ ਦਿੱਤਾ। ਇਹ ਸਰਪੰਚ ਪਿੰਡ ‘ਚ ਬਾਬਾ ਗੁੱਗਾ ਪੀਰ ਦੀ ਜਗ੍ਹਾ ‘ਤੇ ਚੌਕੀ ਲਾਉਂਦੀ ਹੈ ਜਿੱਥੇ ਬਿਮਾਰ ਲੋਕਾਂ ਵੱਲੋਂ ਸਿਹਤਯਾਬੀ ਲਈ ਮੰਨਤਾਂ ਮੰਗੀਆਂ ਜਾਂਦੀਆਂ ਹਨ। ਮ੍ਰਿਤਕ ਲੜਕੀ ਸਰਪੰਚ ਦੀ ਭਤੀਜੀ ਸੀ।  ਥਾਣਾ ਧਰਮਕੋਟ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ  ਭਿੰਡਰ ਕਲਾਂ ਦੀ  ਸਰਪੰਚ ਪਾਲ ਕੌਰ ਨੇ ਪਿੰਡ ਵਿੱਚ ਕਰਵਾਏ ਜਾਣ ਵਾਲੇ ਸਾਲਾਨਾ ਮੇਲੇ ‘ਤੇ ਚੌਕੀ ਲਾਈ ਹੋਈ ਸੀ। ਪਿੰਡ ਮਨਾਵਾਂ ਦੀ ਲੜਕੀ ਵੀਰਪਾਲ ਕੌਰ ਜੋ ਮੇਲੇ ‘ਤੇ ਆਈ ਸੀ ਵਿੱਚੋਂ ਕਥਿਤ ਭੂਤ ਕੱਢਣ ਲਈ ਸਰਪੰਚ ਪਾਲ ਕੌਰ ਨੇ ਉਸ ‘ਤੇ ਗਰਮ ਚਿਮਟਿਆਂ ਨਾਲ ਕਈ ਵਾਰ ਕੀਤੇ। ਲੜਕੀ ਵੱਲੋਂ ਵਾਰ-ਵਾਰ ਪਾਣੀ ਮੰਗਣ ‘ਤੇ ਵੀ ਉਸਨੂੰ ਪਾਣੀ ਨਾ ਦੇਣ ਅਤੇ ਉਸਦੀ ਹਾਲਤ ਖਾਰਬ ਹੋਣ ਕਾਰਨ ਉੱਥੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਪਰ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੜਕੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੀ ਹੋਈ ਮਰ ਗਈ। ਇਸ ਸਬੰਧੀ ਧਰਮਕੋਟ ਪੁਲੀਸ ਵੱਲੋਂ ਸਰਪੰਚ ਪਾਲ ਕੌਰ ਅਤੇ ਉਸਦੇ ਪਤੀ ਦਰਬਾਰਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 41 °CWidespread Dust
    Chandigarh, India 38 °CHaze
    Ludhiana,India 38 °CHaze
    Dehradun,India 37 °CHaze

ਕ੍ਰਿਕਟ

Powered by : Mediology Software Pvt Ltd.