ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !    

ਪੀਲੀਆ ਤੇ ਹੈਜ਼ੇ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਸਖ਼ਤੀ

Posted On August - 7 - 2012

ਨਿਜੀ ਪੱਤਰ ਪ੍ਰੇਰਕ
ਅੰਬਾਲਾ, 6 ਅਗਸਤ
ਜ਼ਿਲ੍ਹੇ ਵਿੱਚ ਪੀਲੀਆ ਤੇ ਹੈਜੇ ਵਰਗੀਆਂ ਬੀਮਾਰੀਆਂ ਦੀ ਰੋਕ ਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ। ਡਿਪਟੀ ਕਮਿਸ਼ਨਰ ਸ਼ੇਖ਼ਰ ਵਿਦਿਆਰਥੀ ਨੇ ਸਿਹਤ ਤੇ ਜਨ-ਸਿਹਤ ਵਿਭਾਗ, ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਬਾਰੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਲਗਾਤਾਰ ਬਾਜ਼ਾਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦਾ ਮੁਆਇਨਾ ਕਰਨ। ਜ਼ਿਲ੍ਹਾ ਮੈਜਿਸਟ੍ਰੇਟ ਅੰਬਾਲਾ ਵੱਲੋਂ ਪਹਿਲਾਂ ਹੀ ਹੁਕਮ ਜਾਰੀ ਕਰਕੇ ਬਿਨਾਂ ਢਕੀਆਂ ਮਿਠਾਈਆਂ, ਮੀਟ, ਕੇਕ, ਬਿਸਕੁਟ, ਬ੍ਰੈਡ ਪਕੌੜਾ, ਭੁੱਜਾ ਅਨਾਜ, ਕੱਟੀਆਂ  ਸਬਜ਼ੀਆਂ ਤੇ ਫਲਾਂ ਦੀ ਵਿਕਰੀ ਤੇ ਭੰਡਾਰ ਕਰਨ ’ਤੇ ਪਾਬੰਦੀ ਲਾਈ ਹੋਈ ਹੈ ਜੋ 31 ਦਸੰਬਰ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਬਰਫ਼ ਦੀਆਂ ਕੁਲਫ਼ੀਆਂ,ਬਰਫ਼ ਦੇ ਗੋਲ਼ੇ, ਸ਼ਰਬਤ, ਨਿੰਬੂ ਪਾਣੀ, ਬਿਨਾਂ ਪ੍ਰਮਾਣਿਤ ਪਾਣੀ ਦੇ ਬਣੀ ਬਰਫ਼ ਆਦਿ ਦੀ ਵਿਕਰੀ ਤੇ ਭੰਡਾਰ ਕਰਨ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਅਧਿਕਾਰੀਆਂ ਨੂੰ ਅਧਿਕਾਰ  ਦਿੱਤਾ ਗਿਆ ਹੈ ਕਿ ਉਹ ਕੋਈ ਵੀ ਵਸਤੂ ਦੂਸ਼ਿਤ ਮਿਲਣ ’ਤੇ ਉਸ ਨੂੰ ਜਬਤ ਜਾਂ ਨਸ਼ਟ ਕਰ ਸਕਦੇ ਹਨ। ਉਹ ਜ਼ਿਲ੍ਹੇ ਵਿਚ ਪੀਲੀਆ ਜਾਂ ਹੈਜਾ ਵਰਗੇ ਰੋਗ ਦੀ ਸੰਭਾਵਨਾ ਵਾਲੇ ਹਲਕੇ ਦਾ ਮੁਆਇਨਾ ਕਰ ਸਕਦੇ ਹਨ ਤੇ ਅਜਿਹੀ ਬੀਮਾਰੀ ਤੋਂ ਪੀੜਤ ਕਿਸੇ ਰੋਗੀ ਨੂੰ ਵਿਸ਼ੇਸ਼ ਕੈਂਪ ਜਾਂ ਹਸਪਤਾਲ ਵਿਚ ਭਰਤੀ ਕਰਵਾ ਸਕਦੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੇ ਸਰੋਤਾਂ ਜਾਂ ਖੂਹਾਂ ਦੇ ਨੇੜੇ ਲੋਕਾਂ ਨੂੰ ਪਸ਼ੂਆਂ ਨੂੰ ਨਹਿਲਾਉਣ, ਕੱਪੜੇ ਜਾਂ ਭਾਂਡੇ ਆਦਿ ਧੋਣ, ਪ੍ਰਸ਼ਾਸਨ ਦੀ ਇਜ਼ਾਜਤ ਤੋਂ ਬਿਨਾਂ ਕਿਸੇ ਵੀ ਮੇਲੇ ਲਾਉਣ ’ਤੇ ਵੀ ਸਖ਼ਤ ਪਾਬੰਦੀ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਸਰਪੰਚਾਂ, ਸੰਸਥਾਵਾਂ ਦੇ ਮੁਖੀਆਂ, ਕਾਰਜਕਾਰੀ ਅਧਿਕਾਰੀਆਂ ਤੇ ਸਕੱਤਰਾਂ ਨੂੰ ਹਦਾਇਤ ਕੀਤੀ ਹੈ ਕਿ ਪੀਲੀਆ, ਹੈਜਾ ਜਾਂ ਕਿਸੇ ਹੋਰ ਵਬਾ ਦਾ ਮਾਮਲਾ ਸਾਹਮਣੇ ਆਉਣ ’ਤੇ 24 ਘੰਟਿਆਂ ਦੇ ਅੰਦਰ ਅੰਦਰ ਇਸ ਦੀ ਸੂਚਨਾ ਸਿਵਲ ਸਰਜਨ ਨੂੰ ਦਿੱਤੀ ਜਾਵੇ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 34 °CWidespread Dust
    Chandigarh, India 32 °CSunny
    Ludhiana,India 32 °CSunny
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.