ਸਰਬੱਤ ਦਾ ਭਲਾ ਟਰੱਸਟ ਵੱਲੋਂ ਮਸਕਟ ਦੀ ਸਹਾਇਤਾ ਦਾ ਐਲਾਨ !    ਮਾਤਾ ਗੁਜਰੀ ਸਕੂਲ ’ਚ ਸਮਾਗਮ ਦੌਰਾਨ ਸ਼ਖ਼ਸੀਅਤਾਂ ਦਾ ਸਨਮਾਨ !    ਹੋਣਹਾਰ ਵਿਦਿਆਰਥੀਆਂ ਦਾ ਸਨਮਾਨ !    ਬਰਨਾਲਾ ਪੁਲੀਸ ਦੀ ਸੁਸਤੀ ਕਰਕੇ ਚੋਰਾਂ ਦੇ ਹੌਸਲੇ ਬੁਲੰਦ !    ਦਿਹਾਤੀ ਚੋਣਾਂ ਜਿੱਤਣ ਵਾਲਿਆਂ ਵਿੱਚੋਂ ਬਹੁ-ਗਿਣਤੀ ਅੰਗੂਠਾ ਛਾਪ !    ਬਾਦਸ਼ਾਹ ਬਣਨ ਦੀ ਯੋਗਤਾ !    ਸਾਰੋ ਛੈ !    ਨਕਲਾਂ ਵਾਲੇ ਤਰ ਗਏ! !    ਚਾਨਣ ਦੇ ਵਣਜਾਰੇ !    ਪਾਕਿਸਤਾਨ: ਇਤਿਹਾਸ ਦੇ ਝਰੋਖੇ ’ਚੋਂ !    

ਪੁਲੀਸ ਦੇ ਨੱਕ ਹੇਠ ਹੋ ਰਹੀ ਹੈ ਨਸ਼ਿਆਂ ਅਤੇ ਮੋਬਾਈਲਾਂ ਦੀ ਵਰਤੋਂ

Posted On August - 18 - 2012

ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਗਸਤ
ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜੇਲ੍ਹਾਂ ਵਿੱਚ ਕੈਦੀਆਂ ਨੂੰ ਨਸ਼ੇ ਪਹੁੰਚਾਉਣ ਦਾ ਕੰਮ ਪੇਸ਼ੀਆਂ ਮੌਕੇ ਅਦਾਲਤੀ ਕੰਪਲੈਕਸਾਂ ਵਿੱਚ ਵੀ ਹੁੰਦਾ ਹੈ ਅਤੇ ਬਖਸ਼ੀਖਾਨਿਆਂ ਵਿੱਚ ਮੁਲਾਕਾਤ ਵੇਲੇ ਵੀ ਪੁਲੀਸ ਦੀ ਮੌਜੂਦਗੀ ਵਿੱਚ ਹੀ ਨਸ਼ਿਆਂ ਦਾ ਲੈਣ ਦੇਣ ਹੁੰਦਾ ਹੈ। ਜੇਲ੍ਹਾਂ ਦੀਆਂ ਬੈਰਕਾਂ ਵਿੱਚ ਵੀ ਨਵੇਂ ਨਵੇਂ ਤਰੀਕਿਆਂ ਰਾਹੀਂ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਏ ਹਨ। ਜੇਲ੍ਹ ਵਿਚਲੇ ‘ਸਖ਼ਤ’’ ਸੁਰੱਖਿਆ ਪ੍ਰਬੰਧਾਂ ਹੇਠ ਵੱਡੇ ਪੱਧਰ ’ਤੇ ਮੋਬਾਈਲ ਫੋਨਾਂ ਦੀ ਵਰਤੋਂ ਹੋਣ ਦਾ ਖੁਲਾਸਾ ਵੀ ਹੋਇਆ ਹੈ।
ਡਾਇਰੈਕਟਰ ਜਨਰਲ ਪੁਲੀਸ (ਜੇਲ੍ਹਾਂ) ਪੰਜਾਬ ਦੇ ਦਫ਼ਤਰ ਤੋਂ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਸ ਜੇਲ੍ਹ ਵਿੱਚ ਕੈਦੀਆਂ ਕੋਲੋਂ ਤਿੰਨ ਸਾਲਾਂ (1 ਜਨਵਰੀ 2009 ਤੋਂ ਦਸੰਬਰ 2011) ਤੱਕ 13 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਸਮੇਤ ਚਰਸ, ਸਮੈਕ, ਹੈਰੋਇਨ, ਅਫੀਮ, ਪੋਸਤ ਅਤੇ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 119 ਮੋਬਾਈਲ ਫੋਨਾਂ ਸਮੇਤ ਇਸ ਨਾਲ ਸਬੰਧਿਤ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਇਸ ਸਮੇਂ ਦੌਰਾਨ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ 11985 ਲੋਮੋਟਿਲ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ 10 ਨੰਬਰ ਦੀਆਂ 628 ਗੋਲੀਆਂ ਵੀ ਬਰਾਮਦ ਹੋਈਆਂ ਹਨ। ਜੇਲ੍ਹ ਪੁਲੀਸ ਵੱਲੋਂ ਇਸ ਦੌਰਾਨ 896 ਗਰਾਮ ਚਰਸ,180 ਗਰਾਮ ਸਮੈਕ, ਹੈਰੋਇਨ ਵਰਗੇ ਪਾਊਡਰ ਦੀਆਂ 88 ਪੁੜੀਆਂ,33 ਗਰਾਮ ਅਫੀਮ ਅਤੇ ਸ਼ਰਾਬ ਦੇ ਦੋ ਪਊਏ ਵੀ ਬਰਾਮਦ ਕੀਤੇ ਹਨ। ਇਹ ਨਸ਼ੀਲੇ ਪਦਾਰਥ ਜੇਲ੍ਹ ’ਚ ਬੰਦ 86 ਕੈਦੀਆਂ ਅਤੇ ਹਵਾਲਾਤੀਆਂ ਤੋਂ ਬਰਾਮਦ ਹੋਏ ਹਨ। ਇਨ੍ਹਾਂ 86 ਬੰਦੀਆਂ ਵਿਚੋਂ 85 ਕੈਦੀਆਂ ਦੇ ਮਾਮਲੇ ਤਾਂ ਪੁਲੀਸ ਕੋਲ ਦਰਜ ਕਰਵਾਏ ਗਏ ਹਨ ਤੇ ਜਿਸ ਵਿਅਕਤੀ ਕੋਲੋਂ 10 ਨੰਬਰ ਮਾਰਕਾ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਉਸ ਨੂੰ ਜੇਲ੍ਹ ਸੁਪਰਡੈਂਟ ਵੱਲੋਂ ਆਪਣੇ ਪੱਧਰ ’ਤੇ ਹੀ 10 ਦਿਨਾਂ ਲਈ  ਸੈਲ ਬਲਾਕ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ।
ਕੈਦੀ ਕਈ ਤਰ੍ਹਾਂ ਦੇ ਅਜੀਬੋ-ਗਰੀਬ ਢੰਗਾਂ ਨਾਲ ਜੇਲ੍ਹ ਵਿੱਚ ਨਸ਼ੇ ਲਿਜਾਂਦੇ ਫੜੇ ਗਏ ਹਨ। ਜ਼ਿਆਦਾ ਮਾਮਲਿਆਂ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਤਲਾਸ਼ੀ ਲੈਣ ਵੇਲੇ ਕੈਦੀਆਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਜਦੋਂਕਿ ਕਈ ਮਾਮਲਿਆਂ ਵਿਚ ਬੈਰਕਾਂ ਵਿਚੋਂ ਵੀ ਨਸ਼ੇ ਬਰਾਮਦ ਹੋਏ ਹਨ। ਜਦੋਂ ਇਸ ਜੇਲ੍ਹ ਦੀ ਡਿਊਡੀ ਦੀ ਤਲਾਸ਼ੀ ਲਈ ਗਈ ਤਾਂ ਇੱਕ ਹਵਾਲਾਤੀ ਕੋਲੋਂ ਚਰਸ ਦੀਆਂ 14 ਬੱਤੀਆਂ ਬਰਾਮਦ ਹੋਈਆਂ। ਇੱਕ ਹੋਰ ਤੋਂ ਬਾਅਦ ਖੰਡ ਵਿੱਚੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ।  ਅਦਾਲਤਾਂ ਵਿੱਚ ਪੇਸ਼ੀ ਤੋਂ ਮੁੜਨ ਵੇਲੇ ਵੀ ਕਈ ਬੰਦੀਆਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਨਸ਼ੇ ਸਪਲਾਈ ਕਰਨ ਦੇ ਦੋਸ਼ ਤਹਿਤ ਇੱਕ ਹੈਡ ਵਾਰਡਨ ਅਤੇ ਦੋ ਵਾਰਡਨ ਬਰਖ਼ਾਸਤ ਕੀਤੇ ਗਏ ਹਨ।  ਦੂਸਰੇ ਪਾਸੇ ਇਸ ਜੇਲ੍ਹ ਵਿੱਚ ਵੱਡੇ ਪੱਧਰ ’ਤੇ ਮੋਬਾਈਲ ਫੋਨ ਸਪਲਾਈ ਹੋਣ ਦਾ ਵੀ ਖੁਲਾਸਾ ਹੋਇਆ ਹੈ। ਇਸ ਸਮੇਂ ਦੌਰਾਨ ਜੇਲ੍ਹ ਵਿਚੋਂ 119 ਮੋਬਾਈਲ ਫੋਨ ਅਤੇ 10 ਸਿਮ ਕਾਰਡ,ਮੋਬਾਈਲ ਫੋਨ ਦੀਆਂ ਸੱਤ ਬੈਟਰੀਆਂ ਅਤੇ ਅੱਠ ਚਾਰਜਰ ਵੀ ਬਰਾਮਦ ਹੋਏ ਹਨ। ਇਹ ਮੋਬਾਈਲ ਫੋਨ ਤੇ ਹੋਰ ਸਾਜ਼ੋ-ਸਾਮਾਨ ਜੇਲ੍ਹ ਵਿੱਚ ਬੰਦ 35 ਕੈਦੀਆਂ ਤੇ ਹਵਾਲਾਤੀਆਂ ਕੋਲੋਂ ਬਰਾਮਦ ਕੀਤਾ ਗਿਆ ਹੈ। ਮੋਬਾਈਲ ਫੋਨ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਕਿਸੇ ਵੀ ਮੁਲਾਜ਼ਮ ਵਿਰੁੱਧ ਕਾਰਵਾਈ ਨਹੀਂ ਹੋਈ।
ਦਸੰਬਰ 2011 ਤੋਂ ਚਾਲੂ ਹੋਈ ਜ਼ਿਲ੍ਹਾ ਜੇਲ੍ਹ ਮਾਨਸਾ ਵਿਚੋਂ ਅੱਜ ਤੱਕ ਨਾ ਤਾਂ ਕੋਈ ਨਸ਼ੀਲਾ ਪਦਾਰਥ ਅਤੇ ਨਾ ਹੀ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਸ ਜੇਲ੍ਹ ਦੀ ਸਮਰੱਥਾ 433 ਬੰਦੀ ਰੱਖਣ ਦੀ ਹੈ ਜਦੋਂਕਿ ਇਸ ਵੇਲੇ ਜੇਲ੍ਹ ਵਿਚ 450 ਬੰਦੀ ਹਨ ਜਿਨ੍ਹਾਂ ਵਿੱਚ 146 ਕੈਦੀ ਅਤੇ 285 ਹਿਰਾਸਤੀ ਹਨ। ਇਸੇ ਤਰ੍ਹਾਂ ਸਬ ਜੇਲ੍ਹ ਫਾਜ਼ਿਲਕਾ ਵੀ ਨਸ਼ਿਆਂ ਤੇ ਮੋਬਾਈਲਾਂ ਤੋਂ ਫ਼ਿਲਹਾਲ ਬਚੀ ਹੈ। ਇਹ ਜੇਲ੍ਹ ਪੰਜ ਕਨਾਲ ਥਾਂ ਵਿੱਚ ਬਣੀ ਹੈ ਅਤੇ ਇਸ ਵਿੱਚ ਕੇਵਲ 48 ਬੰਦੀ ਰੱਖਣ ਦੀ ਹੀ ਸਮਰੱਥਾ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਤੋਂ ‘‘ਪੰਜਾਬੀ ਟ੍ਰਿਬਿਊਨ’’ ਵੱਲੋਂ ਰਾਜ ਦੀਆਂ ਜੇਲ੍ਹਾਂ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਹੋਣ ਦਾ ਖੁਲਾਸਾ ਕਰਨ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੇ ਜੇਲ੍ਹ ਵਿੱਚ ਵੱਡੇ ਪੱਧਰ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਉਣ ਦਾ ਫ਼ੈਸਲਾ ਕੀਤਾ ਹੈ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 31 °CHaze
    Chandigarh, India 31 °CSunny
    Ludhiana,India 31 °CSunny
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.