ਚੇਨਈ ਸੁਪਰਕਿੰਗਜ਼ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ !    ਉੱਤਰੀ ਭਾਰਤ 'ਚ ਸੈਰ ਸਪਾਟੇ ਦੇ ਵਿਕਾਸ ਲਈ ਨਿੱਜੀ ਖੇਤਰ ਦਾ ਅਹਿਮ ਯੋਗਦਾਨ: ਪਾਟਿਲ !    ਆਰੁਸ਼ੀ ਕੇਸ: ਮਾਪਿਆਂ ਦੀ ਗਵਾਹਾਂ ਵਾਲੀ ਪਟੀਸ਼ਨ ਰੱਦ !    ਲਾਲੂ ਯਾਦਵ ਖਿਲਾਫ਼ ਕੇਸ ਦੀ ਸੁਣਵਾਈ ਹੁਣ ਸੋਮਵਾਰ ਨੂੰ !    ਸਾਬਕਾ ਫਰਾਟਾ ਦੌੜਾਕ ਸ਼ੈਟੀ ਆਨੰਦ ਦੀ ਮੌਤ !    ਆਈਪੀਐਲ:ਚੇਨਈ ਵੱਲੋਂ ਮੁੰਬਈ ਨੂੰ 193 ਦੌੜਾਂ ਬਣਾਉਣ ਦੀ ਚੁਣੌਤੀ !    ਰਾਜ ਸਭਾ ਲਈ ਪ੍ਰਧਾਨ ਮੰਤਰੀ ਦੇ ਕਾਗਜ਼ ਸਹੀ ਪਾਏ ਗਏ !    ਹਰੀਹਰਨ ਨੂੰ ਲਤਾ ਮੰਗੇਸ਼ਕਰ ਪੁਰਸਕਾਰ !    ਬਲਾਕ ਫੂਲ ਦੀਆਂ 15 ਸੀਟਾਂ ਵਿਚੋਂ 11 'ਤੇ ਅਕਾਲੀ ਦਲ ਦੀ ਜਿੱਤ, ਇਕ-ਇਕ ਸੀਟ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਹਿੱਸੇ ਆਈ !    ਲਾਹੌਰ ਦੇ ਕਾਲਜ ਵਿੱਚ ਟੈਗੋਰ ਦੀਆਂ ਕਵਿਤਾਵਾਂ ਗੂੰਜੀਆਂ !    

ਪੁਲੀਸ ਵੱਲੋਂ ਮਾਓਵਾਦੀ ਆਗੂ ਕੇਡੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ

Posted On August - 9 - 2012

ਆਪਣੇ ਪਤੀ ਨੂੰ ਮਾਓਵਾਦੀ ਗਰਦਾਨੇ ਜਾਣ’ਤੇ ਰੋਸ ਪ੍ਰਗਟਾ ਰਹੀ ਸੁਰਿੰਦਰ ਕੁਮਾਰੀ

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਅਗਸਤ
ਮੁਕਤਸਰ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਸ ਨੇ ਮਾਓਵਾਦੀ ਆਗੂ ਮਨਵੀਰ ਸਿੰਘ ਉਰਫ ਕੇਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਜਲੰਧਰ ਪੁਲੀਸ (ਦਿਹਾਤੀ) ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਉਸ ਖ਼ਿਲਾਫ਼ ਕੇਸ ਦਰਜ ਹੈ। ਮਿਲੀ ਜਾਣਕਾਰੀ ਅਨੁਸਾਰ ਮਨਵੀਰ ਸਿੰਘ ਉਰਫ ਕੇਡੀ, ਮਾਰਕੀਟ ਕਮੇਟੀ ਮੁਕਤਸਰ ’ਚੋਂ ਲਾਜਪਤ ਰਾਏ ਦੇ ਨਾਂ ਹੇਠ ਨੌਕਰੀ ਕਰਕੇ ਸੇਵਾ ਮੁਕਤ ਹੋਇਆ ਹੈ। ਇਸ ਦੇ ਖਿਲਾਫ ਜਲੰਧਰ ਦਿਹਾਤੀ ਖੇਤਰ ’ਚ ਮਾਓਵਾਦੀ ਗਤੀਵਿਧੀਆਂ ਸਬੰਧੀ ਮੁਕਦਮਾ ਦਰਜ ਹੈ ਜਿਸ ’ਚ ਇਸ ਦਾ ਨਾਮ ਮਨਵੀਰ ਸਿੰਘ ਉਰਫ ਕੇਡੀ ਹੈ। ਅੱਜ ਜਦੋਂ ਲਾਜਪਤ ਰਾਏ ਆਪਣੀ ਪੈਨਸ਼ਨ ਦੇ ਕਿਸੇ ਮਾਮਲੇ ’ਚ ਮਾਰਕੀਟ ਕਮੇਟੀ ਦਫਤਰ ਆਇਆ ਤਾਂ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।  ਲਾਜਪਤ ਰਾਏ ਦੀ ਪਤਨੀ ਸੁਰਿੰਦਰ ਕੁਮਾਰੀ ਜੋ ਭਾਰਤ ਸੰਚਾਰ ਨਿਗਮ ’ਚ ਨੌਕਰੀ ਕਰਦੀ ਹੈ ਤੇ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ, ਨੇ ਦੱਸਿਆ ਕਿ ਨਵੰਬਰ 2011 ਵਿੱਚ ਵੀ ਗੁਰਮੀਤ ਸਿੰਘ ਨਾਮੀ ਚੌਕਸੀ ਵਿਭਾਗ ਦੇ ਇਕ ਕਰਮਚਾਰੀ ਵੱਲੋਂ ਉਨ੍ਹਾਂ ਦੇ ਪਤੀ ਲਾਜਪਤ ਰਾਏ ਦੇ ਦਫਤਰ ਮਾਰਕੀਟ ਕਮੇਟੀ ਮੁਕਤਸਰ ’ਚੋਂ ਭੇਤ ਪੂਰਨ ਤਰੀਕੇ ਨਾਲ ਲਾਜਪਤ ਰਾਏ ਬਾਰੇ ਪੁੱਛ-ਗਿੱਛ ਕਰਨ ਤੋਂ ਖੌਫਜ਼ਦਾ ਹੋ ਕੇ ਉਸ ਨੇ ਮਨੁੱਖੀ ਅਧਿਕਾਰ ਕਮਿਸ਼ਨ ਸਣੇ ਪੁਲੀਸ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ। ਇਸ ਸੂਚਨਾ ਉਪਰੰਤ ਸੀਨੀਅਰ ਕਪਤਾਨ ਪੁਲੀਸ (ਸ੍ਰੀ ਮੁਕਤਸਰ ਸਾਹਿਬ) ਦੇ ਦਫਤਰ ਵੱਲੋਂ ਲਿਖਤੀ ਰੂਪ ਵਿੱਚ ਦੱਸਿਆ ਗਿਆ ਕਿ ਲਾਜਪਤ ਰਾਏ ਕਿਸੇ ਵੀ ਮੁਕੱਦਮੇ ਵਿੱਚ ਲੋੜੀਂਦਾ ਨਹੀਂ ਅਤੇ ਨਾ ਹੀ ਕੋਈ ਦਰਖਾਸਤ ਜਾਂ ਇਨਕੁਆਰੀ ਪੈਂਡਿੰਗ ਹੈ।  ਉਨ੍ਹਾਂ ਮੰਗ ਕੀਤੀ ਕਿ ਪਤੀ ਲਾਜਪਤ ਰਾਏ ਨੂੰ ਫੌਰੀ ਤੌਰ ’ਤੇ  ਰਿਹਾਅ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਸਿਹਤ ਸੰਭਾਲ ਸੰਭਵ ਹੋ ਸਕੇ।
ਇਸ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਮਲਜੀਤ ਖੰਨਾ ਅਤੇ ਲੋਕ ਸੰਗਰਾਮ ਮੰਚ ਪੰਜਾਬ ਦੇ ਜਨਰਲ ਸਕੱਤਰ ਅਤੇ ਆਪਰੇਸ਼ਨ ਗੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰ ਡਾ. ਪਰਮਿੰਦਰ, ਪ੍ਰੋ. ਏ ਕੇ ਮਲੇਰੀ ਅਤੇ ਯਸ਼ਪਾਲ ਚੰਡੀਗੜ੍ਹ ਸਣੇ ਕਮੇਟੀ ਮੈਂਬਰ ਅਮੋਲਕ, ਬਲਵੰਤ ਮੱਖੂ, ਰਾਮ ਸਵਰਨ ਲੱਖੇਵਾਲੀ ਅਤੇ ਜਗਸੀਰ ਜੀਦਾ ਹੋਰਾਂ ਨੇ ਪੁਲੀਸ ਦੀ ਇਸ ਗੈਰ-ਮਨੁੱਖੀ ਕਾਰਵਾਈ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਸੇਵਾ ਮੁਕਤ ਤੇ ਸੀਨੀਅਰ ਸਿਟੀਜ਼ਨ ਲਾਜਪਤ ਰਾਏ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਇਸ ਮਾਮਲੇ ਸਬੰਧੀ ਸੀਨੀਅਰ ਕਪਤਾਨ ਪੁਲੀਸ ਇੰਦਰਮੋਹਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਲਾਜਪਤ ਰਾਏ ਦੇ ਖਿਲਾਫ ਜਲੰਧਰ ਦਿਹਾਤੀ ’ਚ ਪਹਿਲਾਂ ਹੀ ਮਾਓਵਾਦੀ ਗਤੀਵਿਧੀਆਂ ਸਬੰਧੀ ਮੁਕੱਦਮਾ ਦਰਜ ਸੀ ਤੇ ਅੱਜ ਜਲੰਧਰ ਦਿਹਾਤੀ ਦੇ ਐਸ ਐਸ ਪੀ ਯੁਰਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਮੁਕਤਸਰ ਪੁਲੀਸ ਦੀ ਸਹਾਇਤਾ ਨਾਲ ਲਾਜਪਤ ਰਾਏ, ਜਿਸ ਦਾ ਪੁਲੀਸ ਰਿਕਾਰਡ ’ਚ ਵੇਰਵਾ ਮਨਵੀਰ ਸਿੰਘ ਉਰਫ ਕੇਡੀ ਵਜੋਂ ਦਰਜ ਹੈ, ਨੂੰ ਗ੍ਰਿਫਤਾਰ ਕਰ ਲਿਆ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 41 °CBlowing Dust
    Chandigarh, India 42 °CSunny
    Ludhiana,India 42 °CSunny
    Dehradun,India 36 °CHaze

ਕ੍ਰਿਕਟ

Powered by : Mediology Software Pvt Ltd.