ਮੁੰਬਈ, 22 ਅਗਸਤ
ਫਿਲਮ ‘ਜੋਕਰ’ ਵਿਚ ਅਦਾਕਾਰਾ ਚਿੱਤਰਾਂਗਦਾ ਆਪਣੇ ਕਰੀਅਰ ਦਾ ਪਹਿਲਾ ਆਈਟਮ ਨੰਬਰ ਕਰੇਗੀ ਤੇ ਇਸ ਲਈ ਉਸ ਨੂੰ ਆਕਰਸ਼ਕ ਦਿੱਖ ਲੈਣ ਲਈ ਡਿਜ਼ਾਈਨਰ ਰਿਕ ਰਾਏ ਕਾਫੀ ਮਿਹਨਤ ਕਰ ਰਿਹਾ ਹੈ। ਰਿਕ ਦਾ ਕਹਿਣਾ ਹੈ ਕਿ ਇਸ ਆਇਟਮ ਨੰਬਰ ਲਈ ਅਦਾਕਾਰਾ ਦੀ ਦਿੱਖ ਮਾਧੁਰੀ ਦੀਕਸ਼ਿਤ ਦੇ ਹਿੱਟ ਗੀਤ ‘ਹਮਕੋ ਆਜ ਕੱਲ ਹੈ’ ਦੀ ਨਕਲ ਨਹੀਂ ਹੋਵੇਗੀ।
ਫਿਲਮੀ ਹਲਕਿਆਂ ਵਿਚ ਚਰਚਾ ਹੈ ਕਿ ਅਕਸ਼ੈ ਕੁਮਾਰ ਤੇ ਸੋਨਾਕਸ਼ੀ ਸਿਨਹਾ ਦੀਆਂ ਮੁੱਖ ਭੁਮਿਕਾਵਾਂ ਵਾਲੀ ਫਿਲਮ ਦੇ ਆਈਟਮ ਗੀਤ ‘ਆਈ ਵਾਂਟ ਜਸਟ ਯੂ’ ਵਿਚ ਦਿੱਖ ਤੇ ਪੋਸ਼ਾਕ ਦੇ ਮਾਮਲੇ ਵਿਚ ਮਾਧੁਰੀ ਦੀ 1990 ‘ਚ ਆਈ ਫਿਲਮ ‘ਸੈਲਾਬ’ ਦੇ ਗੀਤ ਦੀ ਨਕਲ ਕੀਤੀ ਗਈ ਹੈ। ਰਿਕੀ ਦਾ ਕਹਿਣਾ ਹੈ ਕਿ ਇਸ ਗੀਤ ਵਿਚ ਚਿਤਰਾਂਗਦਾ ਨੂੰ ਬਿਲਕੁਲ ਹੀ ਨਵੀਂ ਦਿੱਖ ਦਿੱਤੀ ਗਈ ਹੈ ਜੋ ਮਾਧੁਰੀ ਤੋਂ ਪ੍ਰਭਾਵਿਤ ਨਹੀਂ ਹੈ।
ਫਰਹਾ ਖਾਨ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਅਦਾਕਾਰਾ ਇਸ ਗੀਤ ਵਿਚ ਬਿਲਕੁਲ ਵੱਖਰੀ ਨਜ਼ਰ ਆਉਣੀ ਚਾਹੀਦੀ ਹੈ ਤੇ ਉਸ ਨੇ ਇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਡਿਜ਼ਾਈਨਰ ਰਿਕ ਨੇ ਉਸ ਦੀ ਅਗਲੀ ਫਿਲੀਮ ‘ਇਨਕਾਰ’ ਵਿਚ ਵੀ ਅਦਾਕਾਰਾ ਲਈ ਕੰਮ ਕੀਤਾ ਹੈ। ਇਸ ਫਿਲਮ ਵਿਚ ਉਹ ਤਿੰਨ ਵੱਖਰੇ-ਵੱਖਰੇ ਰੂਪਾਂ ‘ਚ ਨਜ਼ਰ ਆਵੇਗੀ।
-ਪੀ.ਟੀ.ਆਈ.