ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਭਾਰਤ ਤੇ ਪਾਕਿ ਮਗਰੋਂ ਹੁਣ ਚੀਨ ਨੂੰ ਜਹਾਦੀਆਂ ਤੋਂ ਖ਼ਤਰਾ

Posted On August - 9 - 2012

ਪੇਇਚਿੰਗ, 9 ਅਗਸਤ
‘‘ਪਾਕਿਸਤਾਨ ਵੱਲੋਂ ਤਾਲਿਬਾਨ ਤੇ ਹੋਰ ਅਤਿਵਾਦੀ ਜਥੇਬੰਦੀਆਂ ਦੀ ਕੀਤੀ ਜਾਂਦੀ ਮਦਦ ਤੇ ਦਿੱਤੀ ਜਾਂਦੀ ਸ਼ਹਿ ਕਾਰਨ ਪਾਕਿ ਤੇ ਭਾਰਤ ਵਿੱਚ ਬਹੁਤ ਸਾਰੇ ਦਹਿਸ਼ਤਗਰਦ ਹਮਲੇ ਹੋ ਚੁੱਕੇ ਹਨ। ਇਸ ਨਾਲ ਇਹ ਖਤਰਾ ਖੜ੍ਹਾ ਹੋ ਗਿਆ ਹੈ ਕਿ ਭਵਿੱਖ ਵਿੱਚ ਜਹਾਦੀ ਨੈਟਵਰਕ ਚੀਨ ’ਚ ਵੀ ਵੱਡੇ ਹਮਲੇ ਕਰ ਸਕਦੇ ਹਨ’’, ਇਹ ਖ਼ਦਸ਼ੇ ਚੀਨ ਦੇ ਇਕ ਅਖ਼ਬਾਰ ’ਚ ਛਪੇ ਇਕ ਲੇਖ ’ਚ ਪ੍ਰਗਟ ਕੀਤੇ ਗਏ ਹਨ। ਪਾਕਿਸਤਾਨ ’ਚ ਅਤਿਵਾਦੀ ਅਨਸਰਾਂ ਬਾਰੇ ਗੱਲ ਕਰਦਿਆਂ ਅਖ਼ਬਾਰ ਨੇ ਕਿਹਾ ਹੈ ਕਿ ਪਾਕਿਸਤਾਨ ਜਹਾਦੀ ਦਲਾਂ ਦੀ ਕਸ਼ਮੀਰ ’ਚ ਭਾਰਤ ਵਿਰੁੱਧ ਲੜਾਈ ’ਚ ਮੱਦਦ ਕਰ ਰਿਹਾ ਹੈ। ਗਲੋਬਲ ਟਾਈਮਜ਼ ਦੇ ਸੰਪਾਦਕੀ ਪੰਨੇ ਦੇ ਸਾਹਮਣੇ ਪੰਨੇ ’ਤੇ ਛਪੇ ਇਕ ਲੇਖ ’ਚ ਕਿਹਾ ਗਿਆ ਹੈ ਕਿ ਅਤਿਵਾਦੀ ਜਥੇਬੰਦੀ ਨੂੰ ਸ਼ਹਿ ਦੇਣ ਦੇ ਸਿੱਟੇ ਬੜੇ ਦੂਰ ਤੱਕ ਮਾਰ ਕਰਨ ਵਾਲੇ ਤੇ ਅਣਕਿਆਸੇ ਹੋ ਸਕਦੇ ਹਨ। ਇਸ ਨੇ ਕਿਹਾ ਹੈ ਕਿ ਅਮਰੀਕਾ ਦੀ ਮਦਦ ਵਾਲੇ ਮੁਜਾਹਿਦੀਨ ਅਨਸਰ ਅੰਤ ਨੂੰ ਤਾਲਿਬਾਨ ਦਾ ਹਿੱਸਾ ਬਣ ਗਏ, ਜੋ ਅਮਰੀਕਾ ਦੇ ਹੀ ਦੁਸ਼ਮਣਾਂ ਨੂੰ ਸ਼ਹਿ ਦੇ ਰਹੇ ਹਨ। ਅਖ਼ਬਾਰ ਅਨੁਸਾਰ ਤਾਲਿਬਾਨ ਤੇ ਹੋਰ ਦਹਿਸ਼ਤਗਰਦ ਜਥੇਬੰਦੀਆਂ ਨੂੰ ਪਾਕਿਸਤਾਨੀ ਸ਼ਹਿ ਕਾਰਨ ਭਾਰਤ ਤੇ ਪਾਕਿਸਤਾਨ ’ਤੇ ਬਹੁਤ ਸਾਰੇ ਅਤਿਵਾਦੀ ਹਮਲੇ ਹੋ ਚੁੱਕੇ ਹਨ। ਭਵਿੱਖ ਵਿੱਚ ਜਹਾਦੀ ਜਥੇਬੰਦੀਆਂ ਚੀਨ ਦੇ ਜ਼ਿੰਗਜਿਆਂਗ ਤੇ ਹੋਰ ਹਿੱਸਿਆਂ ’ਚ ਵੱਡੇ ਨੁਕਸਾਨ ਕਰ ਸਕਦੀਆਂ ਹਨ। ਇਸ ਸਾਲ ਫਰਵਰੀ ’ਚ ਜ਼ਿੰਗਜਿਆਂਗ ਹਿੰਸਾ ’ਚ 20 ਦੇ ਕਰੀਬ ਲੋਕ ਮਾਰੇ ਗਏ ਸਨ।
ਲੇਖ ’ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਤਾਲਿਬਾਨ ਅਫਗਾਨਿਸਤਾਨ ਨੂੰ ਸੁਰੱਖਿਆ ਟਿਕਾਣੇ ਵਜੋਂ ਭਾਵੇਂ ਵਰਤ ਰਹੇ ਹਨ ਜਾਂ ਨਹੀਂ, ਪਰ ਸਰਹੱਦੀ ਟਕਰਾਅ ਪਾਕਿਸਤਾਨ, ਅਫਗਾਨਿਸਤਾਨ ਤੇ ਅਮਰੀਕਾ ਵਿਚਾਲੇ ਮੁਸ਼ਕਲਾਂ ਪੈਦਾ ਕਰੀ ਰੱਖਣਗੇ। ਅਖ਼ਬਾਰ ਅਨੁਸਾਰ ਅਫ਼ਗਾਨਿਸਤਾਨ ਦੀ ਪਾਕਿਸਤਾਨ ਦੀਆਂ ਮੁਸ਼ਕਲਾਂ ਬਾਰੇ ਸੋਚਣ ’ਚ ਨਾ ਤਾਂ ਰੁਚੀ ਹੈ ਤੇ ਨਾ ਇਸ ਦੀ ਸਮਰੱਥਾ ਹੈ। ਲੇਖ ’ਚ ਕਿਹਾ ਗਿਆ ਹੈ ਕਿ ਇਤਿਹਾਸ ਗਵਾਹ ਹੈ ਕਿ ਬਿਹਤਰ ਢੰਗ ਨਾਲ ਹਥਿਆਰਾਂ ਤੇ ਫੌਜੀ ਸਾਜ਼ੋਸਮੱਗਰੀ ਨਾਲ ਲੈਸ ਪੱਕੀਆਂ ਫੌਜਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਬਾਗ਼ੀ ਅਕਸਰ ਖੁੱਲ੍ਹੀਆਂ ਸਰਹੱਦਾਂ ਦਾ ਸਹਾਰਾ ਲੈਂਦੇ ਰਹੇ ਹਨ। ਲੇਖ ’ਚ ਅੱਗੇ ਕਿਹਾ ਗਿਆ ਹੈ ਕਿ 2001 ’ਚ ਅਫਗਾਨਿਸਤਾਨ ਉੱਤੇ ਅਮਰੀਕਾ ਦੀ ਅਗਵਾਈ ’ਚ ਕੀਤੇ ਗਏ ਹਮਲੇ ਤੋਂ ਲੈ ਕੇ ਹੁਣ ਤੱਕ ਤਾਲਿਬਾਨ ਅਤਿਵਾਦੀ ਸਰਹੱਦ ਦੇ ਦੋਵੇਂ ਪਾਸੇ ਇੱਧਰ-ਉਧਰ ਹੁੰਦੇ ਰਹੇ ਹਨ। ਉਹ ਪਾਕਿਸਤਾਨ ਨੂੰ ਅਰਾਮ ਕਰਨ, ਭਰਤੀ ਤੇ ਯੋਜਨਾਬੰਦੀ ਲਈ ਵਰਤਦੇ ਰਹੇ ਖਾਸ ਕਰ ਹੱਕਾਨੀ ਨੈੱਟਵਰਕ ਜੋ ਸਦਾ ਅਮਰੀਕਾ ਦੀ ਅੱਖ ’ਚ ਰੜਕਦਾ ਰਿਹਾ ਹੈ। ਅਖ਼ਬਾਰ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਅਤਿਵਾਦੀਆਂ ਦੀ ਸਰਹੱਦ ਦੇ ਆਰਪਾਰ ਆਵਾਜਾਈ ਰੋਕਣ ’ਚ ਪਾਕਿਸਤਾਨ ਦੀ ਕੋਈ ਰੁਚੀ ਨਹੀਂ ਰਹੀ ਕਿਉਂਕਿ ਅਫਗਾਨ ਤਾਲਿਬਾਨ ਪਾਕਿਸਤਾਨ ’ਚ ਵੀ ਲੋਕਪ੍ਰਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਜਹਾਦੀ ਗਰੁੱਪਾਂ ਨੂੰ ਕਸ਼ਮੀਰ ’ਚ ਭਾਰਤ ਵਿਰੁੱਧ ਲੜਾਈ ਲਈ ਵੀ ਵਰਤਦਾ ਹੈ।
ਲੇਖ ’ਚ ਚੇਤਾਵਨੀ ਦਿੱਤੀ ਗਈ ਹੈ ਕਿ ਨਵੀਂ ਤੋਂ ਨਵੀਂ ਕਿਸਮ ਦੇ ਹਥਿਆਰਾਂ ਨਾਲ ਬੁਰੀ ਤਰ੍ਹਾਂ ਲੈਸ ਉਤਸ਼ਾਹੀ ਨੌਜਵਾਨਾਂ ਦੇ ਜਥੇ ਸਰਕਾਰ ਦੀ ਤੇ ਮੁਲਕ ਦੀ ਤਾਕਤ ਤੇ ਪ੍ਰਭੂਸੱਤਾ ਦਾ ਅਸਰ ਘਟਾਉਂਦੇ ਹਨ, ਪਰ ਅਜਿਹੇ ਦਿਲਲੁਭਾਉਣੇ ਨੈੱਟਵਰਕ ਥੋੜ੍ਹੇ-ਥੋੜ੍ਹੇ ਚਿਰ ਲਈ ਬਣਦੇ ਟੁੱਟਦੇ ਰਹਿਣਗੇ।
ਅੰਤ ’ਚ ਚੇਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ਤੇ ਭਾਰਤ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਚੀਨ ਤੇ ਅਮਰੀਕਾ ਨੂੰ ਦੁਰੰਡ ਲਾਈਨ (ਪਾਕਿਸਤਾਨ ਅਫਗਾਨਿਸਤਾਨ ਵਿਚਾਲੇ ਖੁੱਲ੍ਹੀ ਸਰਹੱਦ) ਨਾਲ ਨਵੇਂ ਅਤਿਵਾਦੀ ਗਰੁੱਪਾਂ ਤੇ ਹੋਰ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖਣੀ ਚਾਹੀਦੀ ਹੈ।
-ਆਈ.ਏ.ਐਨ.ਐਸ.


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 33 °CHaze
    Chandigarh, India 31 °CClear
    Ludhiana,India 31 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.