ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !     ਸ਼ਰੀਫ ਦਾ ਡੇਢ ਦਹਾਕੇ ਪਹਿਲਾਂ ਵਾਲਾ ਪਾਕਿਸਤਾਨ !    ਬੁਲੰਦੀਆਂ ਛੂਹ ਰਹੀ ਦੀਪਿਕਾ !    ਗੋਵਿੰਦਾ ਦੀ ਵਾਪਸੀ !    ਸਾਹਿਤ ਅਤੇ ਭਾਰਤੀ ਸਿਨੇਮਾ !    

ਮਿਲਵਾਕੀ ਗੁਰਦੁਆਰਾ ਗੋਲੀ ਕਾਂਡ ਦੀ ਜਾਂਚ ਸ਼ੁਰੂ

Posted On August - 7 - 2012

ਗੁਰਦੁਆਰਾ ਬੰਗਲਾ ਸਾਹਿਬ ’ਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਅਮਰੀਕੀ ਰਾਜਦੂਤ ਨੈਂਸੀ ਪਾਵੇਲ। ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਮੰਗ ਪੱਤਰ ਪੜ੍ਹ ਰਹੇ ਹਨ। (ਫੋਟੋ: ਪੰਜਾਬੀ ਟ੍ਰਿਬਿਊਨ)

ਨਿਊਯਾਰਕ, 6 ਅਗਸਤ
ਐਫ.ਬੀ.ਆਈ. ਨੇ ਵਿਸਕੋਨਸਿਨ ਦੇ ਗੁਰਦੁਆਰੇ ਵਿੱਚ 6 ਲੋਕਾਂ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਹਮਲੇ ਨੂੰ ਅਮਰੀਕਾ ’ਚ ਸਿੱਖ ਭਾਈਚਾਰੇ ’ਤੇ ਸਭ ਤੋਂ ਮਾਰੂ ਹਮਲਾ ਕਰਾਰ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਨੇ ਇਕੱਲੇ ਗੋਰੇ ਬੰਦੂਕਧਾਰੀ ਵੱਲੋਂ ਕੀਤੇ ਇਸ ਕਾਰੇ ਨੂੰ ‘ਘਰੇਲੂ ਦਹਿਸ਼ਤਗਰਦੀ’ ਕਿਹਾ ਹੈ। ਇਸੇ ਦੌਰਾਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਘਟਨਾ ’ਤੇ ਗਹਿਰਾ ਦੁੱਖ ਪ੍ਰਗਟਾਇਆ ਹੈ।  ਤਿੰਨ ਹਫਤਿਆਂ ਦੌਰਾਨ ਅਮਰੀਕਾ ’ਚ ਇਸ ਦੂਜੇ ਕਤਲੇਆਮ ਨੇ ਓਬਾਮਾ ਪ੍ਰਸ਼ਾਸਨ ਨੂੰ ਤ੍ਰੇਲੀ ਲਿਆ ਦਿੱਤੀ ਹੈ ਤੇ ਉਥੇ ਵੱਸਦਾ 7 ਲੱਖ ਦੇ ਕਰੀਬ ਸਿੱਖ ਭਾਈਚਾਰਾ ਵੀ ਸਕਤੇ ’ਚ ਹੈ। ਐਫ. ਬੀ. ਆਈ. ਨੇ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਆਰੰਭ ਦਿੱਤੀ ਹੈ। ਬੀਤੀ ਰਾਤ 10.30 ਵਜੇ (ਕੌਮਾਂਤਰੀ ਮਿਆਰੀ ਸਮੇਂ ਅਨੁਸਾਰ), ਸਿੱਖ ਭਾਈਚਾਰੇ ਦੇ ਮੈਂਬਰ ਮਿਲਵਾਕੀ ਦੇ ਓਕ ਕਰੀਕ ਸਬਅਰਬ ’ਚ ਇਕ 15 ਸਾਲ ਪੁਰਾਣੇ ਗੁਰਦੁਆਰੇ ’ਚ ਧਾਰਮਿਕ ਪ੍ਰੋਗਰਾਮ ’ਚ ਇਕੱਠੇ ਹੋਏ ਸਨ।  ਹਮਲਾਵਰ ਦੀ ਸ਼ਨਾਖਤ 40 ਸਾਲਾ ਸਾਬਕਾ ਫ਼ੌਜੀ ਵਾਡੇ ਮਾਈਕਲ ਪੇਜ ਵਜੋਂ ਹੋਈ ਹੈ। ਉਹ ਗੁਰਦੁਆਰੇ ’ਚ ਦਾਖਲ ਹੋਇਆ ਤੇ ਉਸ ਨੇ ਸੰਗਤ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਉਸ ਨੇ ਛੇ ਲੋਕਾਂ ਦੀ ਜਾਨ ਲੈ ਲਈ। ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਨਸਲੀ ਹਮਲੇ ਦੀ ਹੋ ਸਕਦੀ ਹੈ। ਇਸ ਘਟਨਾ ’ਚ ਕੁੱਲ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਸ ਗੋਲੀ ਕਾਂਡ ’ਚ ਵੱਧ ਲੋਕ ਮਾਰੇ ਜਾ ਸਕਦੇ ਸਨ ਪਰ ਸਥਾਨਕ ਪੁਲੀਸ ਨੇ ਬੰਦੂਕਧਾਰੀ ਨੂੰ ਮਾਰ ਗਿਰਾਇਆ। ਉਸ ਨੇ ਬਹੁਤ ਸਾਰੇ ਟੈਟੂ ਖੁਣਵਾ ਰੱਖੇ ਸਨ ਜਿਨ੍ਹਾਂ ’ਚ 9/11 ਦਾ ਟੈਟੂ ਵੀ ਸੀ। ਇਨ੍ਹਾਂ ਪੁਲੀਸ ਅਧਿਕਾਰੀਆਂ ਵਿੱਚੋਂ ਇਕ ਗੰਭੀਰ ਜ਼ਖ਼ਮੀ ਵੀ ਹੋ ਗਿਆ।  ਮਿਲਵਾਕੀ ਦੀ ਪੱਤਰਿਕਾ ਸੈਂਟੀਨਲ ਅਨੁਸਾਰ ‘‘ਅਮਰੀਕਾ ’ਚ ਸਿੱਖਾਂ ’ਤੇ ਇਹ ਸਭ ਤੋਂ ਮਾਰੂ ਹਮਲਾ ਸੀ। ਨਫ਼ਰਤ ਆਧਾਰਤ ਅਪਰਾਧਾਂ ’ਚ ਸਿੱਖਾਂ ਨੂੰ ਅਕਸਰ ਹੀ ਮੁਸਲਮਾਨ ਸਮਝ ਕੇ ਉਨ੍ਹਾਂ ’ਤੇ ਹਮਲੇ ਕੀਤੇ ਜਾਂਦੇ ਹਨ। ਮ੍ਰਿਤਕਾਂ ਦੀ ਪਛਾਣ ਸੀਤਾ ਸਿੰਘ (41), ਰਣਜੀਤ ਸਿੰਘ (49), ਸਤਵੰਤ ਸਿੰਘ ਕਾਲੇਕਾ (62), ਪ੍ਰਕਾਸ਼ ਸਿੰਘ (34), ਸੁਭਾਇਕ ਸਿੰਘ (84) ਤੇ ਪਰਮਜੀਤ ਕੌਰ (41) ਵਜੋਂ ਹੋਈ ਹੈ।  ਐਫ.ਬੀ.ਆਈ. ਓਕ ਕਰੀਕ ਪੁਲੀਸ ਵਿਭਾਗ ਤੇ ਹੋਰ ਸਥਾਨਕ ਤੇ ਸੰਘੀ ਏਜੰਸੀਆਂ ਨਾਲ ਰਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲਾਵਰ ਦੇ ਅਪਾਰਟਮੈਂਟ ਦੀ ਵੀ ਤਲਾਸ਼ੀ ਲਈ ਗਈ। ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਏਗੀ। ਅਮਰੀਕਾ ’ਚ ਭਾਰਤ ਦੀ ਸਫੀਰ ਨਿਰੂਪਮਾ ਰਾਓ ਨੇ ਦੱਸਿਆ ਕਿ ਅਮਰੀਕੀ ਡਿਪਟੀ ਨੈਸ਼ਨਲ ਸਕਿਉਰਿਟੀ ਐਡਵਾਇਜ਼ਰ ਜੌਹਨ ਬਰੈੱਨਾਨ ਨੇ ਕੱਲ੍ਹ ਵਾਈਟ ਹਾਊਸ ਤੋਂ ਉਨ੍ਹਾਂ ਨਾਲ ਗੱਲ ਕਰਦਿਆਂ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਇਨ੍ਹਾਂ ਹੱਤਿਆਵਾਂ ਲਈ ਗਹਿਰਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਅਮਰੀਕਾ ਦਾ ਅਹਿਮ ਹਿੱਸਾ ਹੈ। ਘਟਨਾ ਤੋਂ ਫੌਰੀ ਮਗਰੋਂ ਓਬਾਮਾ ਨੇ ਆਪਣੇ ਸਹਾਇਕਾਂ ਨਾਲ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਤੇ ਗੁਰਦੁਆਰਾ ਟਰੱਸਟੀ ਚਰਨਜੀਤ ਸਿੰਘ ਨਾਲ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।  ਓਬਾਮਾ ਨੇ ਐਫ.ਬੀ.ਆਈ. ਦੇ ਡਾਇਰੈਕਟਰ ਰਾਬਰਟ ਮੁਏਲਰ, ਚੀਫ ਆਫ ਸਟਾਫ ਜੈਕ ਲਿਓ ਤੇ ਹੋਮਲੈਂਡ ਸਕਿਉਰਿਟੀ ਦੇ ਐਡਵਾਇਜ਼ਰ ਜੌਹਨ ਬਰੈਂਨਟਨ ਨਾਲ ਗੱਲਬਾਤ ਕਰਕੇ ਸਾਰੇ ਮਾਮਲੇ ਦੀ ਪੂਰੀ ਜਾਣਕਾਰੀ ਲਈ। ਓਬਾਮਾ ਨੂੰ ਜ਼ਖ਼ਮੀਆਂ ਦੀ ਸਿਹਤ ਬਾਰੇ ਦੱਸਿਆ ਗਿਆ।  ਇਸੇ ਦੌਰਾਨ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਇਸ ਕਾਂਡ ਬਾਰੇ ਗੱਲਬਾਤ ਕੀਤੀ ਹੈ।                                      – ਪੀ.ਟੀ.ਆਈ.

ਪੁਲੀਸ ਅਫ਼ਸਰ ਨੂੰ ਮਿਲੇਗਾ ਇਨਾਮ
ਨਿਊਯਾਰਕ: ਅਮਰੀਕਾ ਸਥਿਤ ਮਾਨਵੀ ਹੱਕਾਂ ਬਾਰੇ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਆਪਣੀ ਜਾਨ ਖਤਰੇ ’ਚ ਪਾ ਕੇ ਸਿੱਖ ਸੰਗਤ ਦੀ ਰਾਖੀ ਕਰਨ ਵਾਲੇ ਪੁਲੀਸ ਅਧਿਕਾਰੀ ਦੀ ਸ਼ਲਾਘਾ ਕੀਤੀ ਹੈ ਤੇ ਉਸ ਨੂੰ 10,000 ਡਾਲਰ ਦਾ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।     -ਟ੍ਰਿਬਿਊਨ ਨਿਊਜ਼ ਸਰਵਿਸ


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 34 °CWidespread Dust
    Chandigarh, India 35 °CClear
    Ludhiana,India 35 °CClear
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.