ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਰਿਆਤ ਬਾਹਰਾ ਅਤੇ ਰਿਲਾਇੰਸ ਨੇ ਕੀਤੇ ਸਮਝੌਤੇ ‘ਤੇ ਦਸਤਖ਼ਤ

Posted On August - 23 - 2012

ਸਮਝੌਤੇ 'ਤੇ ਦਸਤਖ਼ਤ ਮਗਰੋਂ ਰਿਲਾਇੰਸ ਮਨੀ ਦੇ ਰਿਜਨਲ ਕੋਆਰਡੀਨੇਟਰ ਗੀਤਿਕਾ ਸੱਜਣਹਾਰ ਤੇ ਰਿਆਤ ਬਾਹਰਾ ਗਰੁੱਪ ਦੇ ਜੇ.ਐਮ.ਡੀ. ਸੰਦੀਪ ਕੌੜਾ ਹੋਰ ਸ਼ਖ਼ਸੀਅਤਾਂ ਨਾਲ (ਫੋਟੋ: ਭਿੰਡਰ)

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 22 ਅਗਸਤ
ਰਿਆਤ ਬਾਹਰਾ ਗਰੁੱਪ ਨੇ ਐਮ.ਬੀ.ਏ. ਦੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਰਿਲਾਇੰਸ ਮਨੀ ਇਨਫਰਾਸਟਰਕਚਰ ਲਿਮਟਿਡ  ਨਾਲ ਇੱਕ ਸਮਝੌਤੇ ਕੀਤਾ ਹੈ, ਜਿਸ ਦਾ ਮੁੱਖ ਮਕਸਦ ਮੈਨੇਜਮੈਂਟ ਦੇ ਵਿਦਿਆਰਥੀਆਂ ਵਿੱਚ ਨੌਕਰੀਆਂ ਹਾਸਲ ਕਰਨ ਲਈ ਹੋਰ ਵਧੇਰੇ ਯੋਗਤਾ ਪੈਦਾ ਕਰਨਾ ਅਤੇ ਰੁਜ਼ਗਾਰ ਸਬੰਧੀ ਬਾਰੀਕੀਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ। ਅੱਜ ਇਸ ਸਮਝੌਤੇ ‘ਤੇ  ਰਿਲਾਇੰਸ ਮਨੀ ਇਨਫਰਾਸਟਰਕਚਰ ਦੀ ਰਿਜਨਲ ਕੋਆਰਡੀਨੇਟਰ ਨਾਰਥ ਗੀਤਿਕਾ ਸੱਜਣਹਾਰ ਅਤੇ ਰਿਆਤ ਬਾਹਰਾ ਗਰੁੱਪ ਦੇ ਜੇ.ਐਮ.ਡੀ. ਸੰਦੀਪ ਕੌੜਾ ਨੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਪਟਿਆਲਾ ਕੈਂਪਸ ਵਿੱਚ ਦਸਤਖ਼ਤ ਕੀਤੇ।
ਇਸ ਮੌਕੇ ਮਿਸ ਗੀਤਿਕਾ ਨੇ ਦੱਸਿਆ ਕਿ ਕੰਪਨੀ ਵਿਦਿਆਰਥੀਆਂ ਨੂੰ ਆਧੁਨਿਕ ਬਾਜ਼ਾਰੀ ਗਤੀਵਿਧੀਆਂ ਅਤੇ ਬਾਜ਼ਾਰ ਦੀ ਮੰਗ ਸਬੰਧੀ ਹੇਠਲੇ ਪੱਧਰ ਤੋਂ ਜਾਣਕਾਰੀ ਮੁਹੱਈਆ ਕਰਵਾਏਗੀ। ਇਸ ਦੇ ਨਾਲ ਹੀ ਕੰਪਨੀ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਉਨ੍ਹਾਂ ਨੂੰ ਨੌਕਰੀਆਂ ਹਾਸਲ ਕਰਨ ਵਿੱਚ ਵੀ ਸਹਾਇਕ ਬਣੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਆਤ ਬਾਹਰਾ  ਕੈਂਪਸ ਦੇ ਡਾਇਰੈਕਟਰ ਡਾਕਟਰ ਪਿਊਸ਼ ਵਰਮਾ, ਐਮ.ਬੀ.ਏ. ਕਾਲਜ ਦੇ ਡਾਇਰੈਕਟਰ ਆਰ. ਪੀ. ਯਾਦਵ ਕਰੀਅਰ ਡਿਵੈਲਪਮੈਂਟ ਵਿਭਾਗ ਦੇ ਮੁਖੀ ਸਤਬੀਰ ਸਿੰਘ ਬਾਜਵਾ ਤੇ ਬਲਵਿੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਐਡਮਿਸ਼ਨ ਪਲੇਸਮੈਂਟ ਮੌਜੂਦ ਸਨ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 32 °CHaze
    Chandigarh, India 32 °CHaze
    Ludhiana,India 32 °CHaze
    Dehradun,India 30 °CHaze

ਕ੍ਰਿਕਟ

Powered by : Mediology Software Pvt Ltd.