ਪਾਵਰ ਕਾਰਪੋਰੇਸ਼ਨ ਝੋਨੇ ਦੇ ਸੀਜ਼ਨ ਲਈ ਖ਼ਰੀਦੇਗੀ 12 ਹਜ਼ਾਰ ਲੱਖ ਯੂਨਿਟ ਬਿਜਲੀ !    ‘ਰਿਜ਼ਲਟ ਪੰਜਾਬ ਐਜੂਕੇਸ਼ਨ.ਕਾਮ’ ਨਾਲ ਸਕੂਲ ਬੋਰਡ ਦਾ ਕੋਈ ਸਬੰਧ ਨਹੀਂ: ਡਾ. ਬਲਵਿੰਦਰ ਸਿੰਘ !    ਮੈਂ ਤਾਂ ਉਦੋਂ ਸੁੱਤਾ ਪਿਆ ਸਾਂ: ਰਾਜੇਸ਼ ਤਲਵਾੜ !    ਗੁਰੂ ਨਾਨਕ ਦੇਵ ’ਵਰਸਿਟੀ ਦੇ ਐਡਹਾਕ ਡਾਟਾ ਐਂਟਰੀ ਅਪਰੇਟਰ ਹੋ ਸਕਦੇ ਨੇ ਬੇਰੁਜ਼ਗਾਰ !    ਕੇਂਦਰ ਸਰਕਾਰ ਵੱਲੋਂ ਨਰਸਿੰਗ ਕੋਰਸਾਂ ਦੇ ਦਾਖ਼ਲੇ ਵਿੱਚ ਅਹਿਮ ਤਬਦੀਲੀਆਂ !    ਤਕਨੀਕੀ ਸਿੱਖਿਆ ਵਿਭਾਗ ਵਿੱਚ ਭਰੀਆਂ ਜਾਣਗੀਆਂ 450 ਨਵੀਆਂ ਅਸਾਮੀਆਂ: ਜੋਸ਼ੀ !    ਪੰਚਾਇਤ ਸਮਿਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦਾ ਰਿਕਾਰਡ !    ਚੋਣਾਂ ਦਾ ਸ਼ੋਰ ਸ਼ਰਾਬਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਭਾਰੂ !    ਗਰਮੀ ਨੇ ਜ਼ੋਰ ਫੜਿਆ, ਕਿਸਾਨਾਂ ਦਾ ਨਰਮਾ ਸੜਿਆ !    ਭਾਰਤ-ਪਾਕਿ ਵੀਜ਼ਾ ਪ੍ਰਣਾਲੀ ਸਰਲ ਬਣਾਉਣ: ਘੁਰਕੀ !    

ਵੱਡੀ ਝੰਡੀ ਦੀ ਕੁਸ਼ਤੀ ਰਿੰਕੂ ਘੱਗਰ ਸਰਾਏ ਨੇ ਜਿੱਤੀ

Posted On August - 23 - 2012

ਪਿੰਡ ਸ਼ਾਮਪੁਰ ਵਿੱਚ ਝੰਡੀ ਦੀ ਕੁਸ਼ਤੀ ਆਰੰਭ ਕਰਾਉਂਦੇ ਹੋਏ ਵਿਧਾਇਕ ਬਲਬੀਰ ਸਿੰਘ ਸਿੱਧੂ (ਫੋਟੋ: ਚਿੱਲਾ)

ਪੱਤਰ ਪ੍ਰੇਰਕ
ਬਨੂੜ, 22 ਅਗਸਤ
ਪਿੰਡ ਸ਼ਾਮਪੁਰ ਵਿਖੇ ਬਾਬਾ ਸਿਆਮ ਗਿਰੀ ਦੀ ਯਾਦ ਵਿੱਚ ਸਾਲਾਨਾ ਕੁਸ਼ਤੀ ਦੰਗਲ ਕਰਾਇਆ ਗਿਆ। ਰਿੰਕੂ ਘੱਗਰ ਸਰਾਏ ਨੇ ਸੰਦੀਪ ਜਲੰਧਰ ਨੂੰ  ਗਹਿਗੱਚ ਮੁਕਾਬਲੇ ਵਿੱਚ ਹਰਾ ਕੇ 31,000 ਰੁਪਏ ਦੀ ਝੰਡੀ ਦੀ ਕੁਸ਼ਤੀ ਜਿੱਤੀ।    ਛੋਟੀ ਝੰਡੀ ਦੀ ਕੁਸ਼ਤੀ ਵਿੱਚ ਕਾਕਾ ਘੱਗਰ ਸਰਾਏ ਨੇ ਗੁਰਪ੍ਰੀਤ ਜ਼ੀਰਕਪੁਰ ਨੂੰ ਹਰਾਇਆ।
ਇਸ ਛਿੰਝ ਵਿਚ ਜਲੰਧਰ ਦਿੱਲੀ, ਅੰਬਾਲਾ ਅਤੇ ਜ਼ੀਰਕਪੁਰ ਅਖਾੜਿਆਂ ਦੇ 100 ਤੋਂ ਵੱਧ ਪਹਿਲਵਾਨਾਂ ਨੇ ਸੈਂਕੜੇ ਦਰਸ਼ਕਾਂ  ਦਾ ਮਨੋਰੰਜਨ ਕੀਤਾ।     ਪ੍ਰਮੁੱਖ ਜੇਤੂ ਭਲਵਾਨਾਂ ਵਿੱਚ ਸੰਜੀਵ, ਬਿੱਲਾ, ਰਾਜੂ, ਸਰੂਪ, ਨਾਗਰ ਆਦਿ ਸ਼ਾਮਲ ਸਨ।
ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ 5100 ਰੁਪਏ ਦੀ ਰਾਸ਼ੀ ਪ੍ਰਬੰਧਕਾਂ ਨੂੰ ਦੇਣ ਦਾ ਐਲਾਨ ਕੀਤਾ। ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਯੂਥ ਅਕਾਲੀ ਆਗੂ ਸਤਿੰਦਰ ਗਿੱਲ, ਕਰਮ ਸਿੰਘ ਮਾਣਕਪੁਰ, ਛੱਜਾ ਸਿੰਘ ਕੁਰੜੀ, ਜਸਵੰਤ ਸਿੰਘ ਸਰਪੰਚ ਨਗਾਰੀ, ਮੋਹਨ ਸਿੰਘ ਬਠਲਾਣਾ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਛਿੰਝ ਦੇ ਪ੍ਰਬੰਧਕਾਂ ਜਸਵੀਰ ਸਿੰਘ ਕਾਲਾ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ ਘੋਕਾ, ਰਾਜਿੰਦਰ ਸਿੰਘ ਆਦਿ ਦੀ ਅਗਵਾਈ ਹੇਠ ਪਹਿਲਵਾਨਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 44 °CWidespread Dust
    Chandigarh, India 43 °CSunny
    Ludhiana,India 43 °CSunny
    Dehradun,India 35 °CHaze

ਕ੍ਰਿਕਟ

Powered by : Mediology Software Pvt Ltd.