ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਕੋਲ ਘੁਸਪੈਠ ਦਾ ਮੁੱਦਾ ਉਠਾਇਆ !    ਬਨੂੜ ਵਿੱਚ ਕਾਂਗਰਸੀ ਤੇ ਅਕਾਲੀ ਵਰਕਰਾਂ ’ਚ ਝੜਪ, ਚਾਰ ਫੱਟੜ !    ਬੱਸ ਬੇਕਾਬੂ ਹੋਣ ਕਾਰਨ 35 ਸਵਾਰੀਆਂ ਜ਼ਖ਼ਮੀ !    ਹਾਕਮ ਧਿਰ ਨੇ ਬੇਖੌਫ਼ ਹੋ ਕੇ ਭੁਗਤਾਈਆਂ ਸਾਰੇ ਸਾਰੇ ਟੱਬਰਾਂ ਦੀਆਂ ਵੋਟਾਂ !    ਟੋਰਾਂਟੋ ਪੰਜਾਬੀ ਫਿਲਮ ਮੇਲੇ ਦਾ ਦੂਜਾ ਦਿਨ !    ਅਮਰੀਕੀ ਦੀ ਨਿਕਲੀ 59 ਕਰੋੜ ਡਾਲਰ ਦੀ ਲਾਟਰੀ !    ਸਿਆਸੀ ਗੰਧਲੇਪਣ ਤੋਂ ਅੱਕੇ ਬਾਬੇ ਵੋਟ ਪਾਉਣ ਤੋਂ ਆਕੀ !    ਖ਼ਾਲਸਾ ਸਕੂਲ ਦੇ ਨਜ਼ਦੀਕ ਤੰਬਾਕੂ ਦੀ ਸ਼ਰੇਆਮ ਵਿਕਰੀ !    ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ: ਢੀਂਡਸਾ !    ਅਮਰੀਕਾ 'ਚ ਕਿਉਂ ਹੋ ਰਹੇ ਨੇ ਸਿੱਖਾਂ 'ਤੇ ਹਮਲੇ? !    

ਸੰਪਾਦਕ ਦੀ ਡਾਕ

Posted On August - 21 - 2012

ਦਾਰਾ ਸਿੰਘ

13 ਜੁਲਾਈ ਦੇ ਅੰਕ ਅੰਦਰ ਰਣਜੀਤ ਸਿੰਘ ਪ੍ਰੀਤ ਦਾ ਲੇਖ ‘ਭਲਵਾਨੀ ਅਤੇ ਅਦਾਕਾਰੀ ਦਾ ਸੁਮੇਲ ਸੀ ਦਾਰਾ ਸਿੰਘ’ ਪੜ੍ਹਿਆ। ਮੇਰੇ ਆਪਣੇ ਮਨ ਅੰਦਰ ਉਸ ਸਮੇਂ ਦੀ ਤਸਵੀਰ ਅੱਜ ਵੀ ਉਵੇਂ ਹੀ ਤਾਜ਼ਾ ਹੈ ਜਦੋਂ ਦਾਰਾ ਸਿੰਘ ਦੀ ਉਮਰ 30 ਸਾਲ ਤੋਂ ਘੱਟ ਸੀ ਤੇ ਖਰੜ ਸਕੂਲ ਵਿੱਚ ਦਾਰਾ ਸਿੰਘ ਦੀ ਕਿੰਗ-ਕਾਂਗ ਨਾਲ ਕੁਸ਼ਤੀ ਹੋਈ ਸੀ। ਦਾਰਾ ਸਿੰਘ ਜਿੱਥੇ ਇੱਕ ਮੰਨਿਆ ਹੋਇਆ ਭਲਵਾਨ ਸੀ ਉੱਥੇ ਪਹਿਲਾਂ ਇੱਕ ਵਧੀਆ ਸਲੀਕੇ ਵਾਲਾ ਇਨਸਾਨ ਵੱਧ ਸੀ। ਅੱਜ ਇੱਕ ਮਾਮੂਲੀ ਫ਼ਿਲਮੀ ਹੀਰੋ ਨੂੰ ਕੋਲ ਤੋਂ ਦੇਖਣਾ ਕਾਫ਼ੀ ਔਖਾ ਕੰਮ ਹੈ। ਅਸੀਂ ਤਾਂ ਖ਼ੁਦ ਸਕੂਲ ਦੇ ਗਰਾਊਂਡ ਅੰਦਰ ਦਾਰਾ ਸਿੰਘ ਨਾਲ ਇੱਟਾਂ ਚੁੱਕਦੇ ਰਹੇ।

ਕਾ. ਗੁਰਨਾਮ ਸਿੰਘ, ਰੋਪੜ।

ਮਸਲਾ

20 ਜੁਲਾਈ ਦੇ ਅੰਕ ਵਿੱਚ ਸੋਹਨ ਲਾਲ ਗੁਪਤਾ ਨੇ ਘਰਾਂ ਵਿੱਚ ਰੱਖੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਅਸਲੇ ਬਾਰੇ ਵਿਚਾਰ ਪੇਸ਼ ਕੀਤੇ। ਜਿਹੜੇ ਲੋਕ ਸੰਘਣੀ ਵਸੋਂ ਤੋਂ ਦੂਰ ਘਰ ਬਣਾ ਕੇ ਰਹਿੰਦੇ ਹਨ, ਉਨ੍ਹਾਂ ਨੂੰ ਖੂੰਖਾਰ ਜਾਨਵਰਾਂ, ਚੋਰ, ਲੁਟੇਰਿਆਂ ਅਤੇ ਡਾਕੂਆਂ ਤੋਂ ਆਪਣੀ ਰਾਖੀ ਵਾਸਤੇ ਕਈ ਤਰ੍ਹਾਂ ਦੇ ਹਥਿਆਰ ਰੱਖਣੇ ਹੀ ਪੈਂਦੇ ਹਨ ਪਰ ਕੁਝ ਲੋਕ ਸਿਰਫ਼ ਟੌਹਰ ਬਣਾਉਣ ਖਾਤਰ ਅਸਲਾ ਖ਼ਰੀਦ ਲੈਂਦੇ ਹਨ ਤੇ ਫਿਰ ਬਹਾਨਿਆਂ ਨਾਲ ਉਸ ਦੀ ਨੁਮਾਇਸ਼ ਵੀ ਕਰਦੇ ਹਨ। ਹਥਿਆਰਾਂ ਦੀ ਵਰਤੋਂ ਹਿੰਸਕ ਘਟਨਾਵਾਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਨੂੰ ਚਲਾਉਣ ਲਈ ਹੋਸ਼ ਦੀ ਲੋੜ ਹੁੰਦੀ ਹੈ ਨਾ ਕਿ ਜੋਸ਼ ਅਤੇ ਗੁੱਸੇ ਦੀ।

ਨੂਰ ਸੰਤੋਖਪੁਰੀ, ਜਲੰਧਰ।

ਸੰਕਟ

20 ਜੁਲਾਈ ਨੂੰ ਸੰਪਾਦਕੀ ‘ਸੀਰੀਆ ’ਚ ਸੰਕਟ ਵਧਿਆ’ ਪੜ੍ਹਿਆ। ਰਾਸ਼ਟਰਪਤੀ ਅਸਦ ਵਿਰੁੱਧ ਬਾਗੀਆਂ ਦਾ ਹੱਥ ਉੱਪਰ ਹੁੰਦਾ ਜਾ ਰਿਹਾ ਹੈ, ਰਾਸ਼ਟਰਪਤੀ ਮਹਿਲ ਹੁਣ ਸੁਰੱਖਿਅਤ ਨਹੀਂ। ਰੱਖਿਆ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦਾ ਮਾਰਿਆ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਰਾਸ਼ਟਰਪਤੀ ਗੱਦੀ ਛੱਡ ਕੇ ਲੋਕਤੰਤਰ ਦੀ ਸਥਾਪਨਾ ਕਰਨ ਵੱਲ ਛੇਤੀ ਧਿਆਨ ਦੇਣ। ਕਿਉਂ ਬੇਕਸੂਰ ਲੋਕਾਂ ਦਾ ਖ਼ੂਨ ਵਹਾਇਆ ਜਾ ਰਿਹਾ ਹੈ?

ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)।

ਬਾਲ ਸਾਹਿਤ ਲੇਖਕ

21 ਜੁਲਾਈ ਦੇ ਅੰਕ ਵਿੱਚ ਪੰਜਾਬੀ ਬਾਲ ਸਾਹਿਤ ਲੇਖਕ ਜਸਬੀਰ ਜੱਸ (ਅੰਮ੍ਰਿਤਸਰ) ਦੇ ਅਕਾਲ ਚਲਾਣੇ ਬਾਰੇ ਪੜ੍ਹਿਆ। ਦਰਸ਼ਨ ਸਿੰਘ ਆਸ਼ਟ ਨੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਜਸਬੀਰ ਜੱਸ ਨੇ ਬਾਲ ਸਾਹਿਤ ਦੀ ਅਮੀਰੀ ਵਿੱਚ ਵਾਧਾ ਕੀਤਾ। ਉਸ ਦੇ ਤੁਰ ਜਾਣ ਨਾਲ ਪੰਜਾਬੀ ਬਾਲ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਇਸ ਦਿਨ ਦਾ ਮਿਡਲ ‘ਮੁੱਲ ਦੀ ਕੁਰਸੀ’ ਅੱਜ ਦੀ ਰਾਜਨੀਤੀ ਦਾ ਸੱਚ ਹੈ। ਮੁੱਲ ਦੀਆਂ ਵੋਟਾਂ ਲੈ ਕੇ, ਪਾ ਕੇ ਅਸੀਂ ਕੁਰਸੀ ਮੁਫ਼ਤ ਦੀ ਕਿਵੇਂ ਭਾਲ ਸਕਦੇ ਹਾਂ? ਸ਼੍ਰੋਮਣੀ ਕਮੇਟੀ ਦੇ ਸੰਕਟ ਬਾਰੇ ਜਾਣਕਾਰੀ ਕੁਲਵੰਤ ਸਿੰਘ ਰੰਧਾਵਾ ਨੇ ਦਿੱਤੀ। ਜੀ.ਕੇ. ਸਿੰਘ ਨੇ ਵਾਤਾਵਰਨ ਬਚਾਉਣ ਲਈ ਮਨੁੱਖ ਨੂੰ ਸੁਚੇਤ ਕੀਤਾ ਹੈ। ਸੰਪਾਦਕੀ ਵਿੱਚ ਰਾਹੁਲ ਦੇ ਸਰਗਰਮ ਰਾਜਨੀਤੀ ਵਿੱਚ ਆਉਣ ਬਾਰੇ ਵਿਚਾਰ ਪੜ੍ਹੇ। ‘ਘਰ ਪਰਿਵਾਰ’ ਪੰਨੇ ’ਤੇ ਅਜੀਤ ਸਿੰਘ ਚੰਦਨ ਦਾ ਲੇਖ ‘ਸੁਪਨੇ ਤੇ ਅਸਲੀਅਤ’ ਬਹੁਤ ਵਧੀਆ ਲੱਗਾ। ਡਾ. ਖੀਵਾ ਨੇ ਭਰੂਣ ਹੱਤਿਆ ਦੇ ਕਾਰਨਾਂ ਬਾਰੇ ਸਹੀ ਨਿਸ਼ਾਨਦੇਹੀ ਕੀਤੀ ਹੈ। ਗੁਰਵਿੰਦਰ ਸਿੰਘ ਵੱਲੋਂ ਨਸ਼ਾ ਛੱਡ ਕੇ ਸਹੀ ਮਾਰਗ ’ਤੇ ਲਿਆਉਣ ਲਈ ਮੋਹਨ ਸ਼ਰਮਾ ਨੂੰ ਵਧਾਈ। ਅਜਿਹੇ ਲੇਖ ਹੋਰ ਵੀ ਛਾਪੋ।

ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ।

(2)

21 ਜੁਲਾਈ ਨੂੰ ਬਚਨ ਸਿੰਘ ਬੇਦਿਲ ਵੱਲੋਂ ਲਿਖਿਆ ਕੌੜਾ ਸੱਚ ‘ਮੁੱਲ ਦੀ ਕੁਰਸੀ’ ਪਾਠਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ। ਇਹ ਸੱਚ ਹੈ ਕਿ ਇਸ ਹਮਾਮ ਵਿੱਚ ਸਾਰੇ ਵਿਅਕਤੀ ਨੰਗੇ ਹਨ। ਭ੍ਰਿਸ਼ਟਾਚਾਰੀ ਨਿਜ਼ਾਮ ਨੇ ਭ੍ਰਿਸ਼ਟਾਚਾਰ ਹਰੇਕ ਵਿਅਕਤੀ ਦੀ ਰਗ-ਰਗ ਤਕ ਪਹੁੰਚਾ ਦਿੱਤਾ। ਫ਼ੈਸਲਾਕੁਨ ਪਦਵੀ ਵੇਲੇ ਕੁਝ ਨੂੰ ਛੱਡ ਕੇ ਸਭ ਵਿਅਕਤੀ ਭ੍ਰਿਸ਼ਟ ਹੋ ਜਾਂਦੇ ਹਨ। ਕਾਸ਼! ਜਨਤਾ ਵੋਟ ਦਾ ਮੁੱਲ ਜਾਣ ਸਕੇ।

ਸੁਮੀਰ ਧੂੜੀਆ, ਭੀਖੀ (ਮਾਨਸਾ)।

ਸੁਪਨੇ

21 ਜੁਲਾਈ ਦੇ ‘ਘਰ ਪਰਿਵਾਰ’ ਅੰਕ ਵਿੱਚ ਅਜੀਤ ਸਿੰਘ ਚੰਦਨ ਦਾ ਲਿਖਿਆ ਲੇਖ ‘ਸੁਪਨੇ ਤੇ ਅਸਲੀਅਤ’ ਪੜ੍ਹਿਆ। ਉਨ੍ਹਾਂ ਦੇ ਵਿਚਾਰ ਪਸੰਦ ਆਏ। ਸੁਪਨੇ ਲੈਣੇ ਕੋਈ ਬੁਰੀ ਗੱਲ ਨਹੀਂ ਪਰ ਸਾਨੂੰ ਅਜਿਹੇ ਸੁਪਨੇ ਹੀ ਲੈਣੇ ਚਾਹੀਦੇ ਹਨ ਜੋ ਕਿ ਅਸਲ ਜ਼ਿੰਦਗੀ ਵਿੱਚ ਹਕੀਕਤ ਵਿੱਚ ਬਦਲਣ ਦੇ ਯੋਗ ਹੋਣ। ਸਾਨੂੰ ਜਾਗਦੀਆਂ ਅੱਖਾਂ ਨਾਲ ਹੀ ਸੁਪਨੇ ਸਿਰਜਣੇ ਚਾਹੀਦੇ ਹਨ ਜੋ ਹਮੇਸ਼ਾਂ ਸਾਕਾਰ ਹੋ ਸਕਦੇ ਹਨ। ਸੁਪਨਿਆਂ ਨੂੰ ਸਾਕਾਰ ਕਰਨ ਤੋਂ ਪਹਿਲਾਂ ਸਾਨੂੰ ਸਖ਼ਤ ਮਿਹਨਤ, ਲਗਨ, ਈਮਾਨਦਾਰੀ, ਆਤਮ-ਵਿਸ਼ਵਾਸ ਅਤੇ ਸੋਚ ਸਕਾਰਾਤਮਕ ਹੋਣੀ ਜ਼ਰੂਰੀ ਹੈ।

ਸੁਖਪਾਲ ਸਿੰਘ, ਗੋਨਿਆਣਾ ਮੰਡੀ (ਬਠਿੰਡਾ)।

ਭਲਾਈ

ਜ਼ਿੰਦਗੀ ਦੀ ਸਾਰਥਕਤਾ ਨੂੰ ਜੇਕਰ ਖੋਜਣਾ ਹੈ ਤਾਂ ਉਹ ਦੂਸਰਿਆਂ ਦੀ ਭਲਾਈ ਕਰਨ ਵਿੱਚ ਹੈ। ਦੁਨੀਆਂ ਵਿੱਚ ਉਹੀ ਮਿਹਨਤ ਸਾਰਥਕ ਹੈ ਜੋ ਦੂਸਰਿਆਂ ਲਈ ਕੀਤੀ ਜਾਵੇ। ਟਾਲਸਟਾਏ ਦਾ ਕਹਿਣਾ ਹੈ ਕਿ ਜਿਹੜਾ ਦੂਜਿਆਂ ਲਈ ਕੁਝ ਨਹੀਂ ਕਰਦਾ, ਉਹ ਕਦੇ ਵੀ ਸੁਖੀ ਨਹੀਂ ਰਹਿ ਸਕਦਾ। ਜੋ ਆਪਣੀ ਬਜਾਇ ਦੂਸਰਿਆਂ ਲਈ ਜਿਉਂਦਾ ਹੈ, ਉਸ ਦਾ ਜੀਵਨ ਸਫ਼ਲ ਹੈ। ਭਲਾਈ ਦਾ ਕੰਮ ਮਨੁੱਖ ਦੇ ਜੀਵਨ ਦੇ ਕਿਸੇ ਵੀ ਪੜਾਅ ਅਤੇ ਕਿਸੇ ਵੀ ਸਥਿਤੀ ਵਿੱਚ ਕੀਤਾ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਅਕਤੀ ਸੰਵੇਦਨਸ਼ੀਲ ਹੋਵੇ। ਜੀਵਨ ਦੀ ਸਾਰਥਕਤਾ ਤਦ ਹੀ ਆਉਂਦੀ ਹੈ ਜਦ ਦੂਜਿਆਂ ਲਈ ਕੁਝ ਕੀਤਾ ਜਾਵੇ। ਦੂਸਰਿਆਂ ਦੀ ਮਦਦ ਕਰਨ ਦੀ ਭਾਵਨਾ ਕੁਦਰਤ ਹਰੇਕ ਪਲ ਦਿੰਦੀ ਹੈ।

ਰਾਕੇਸ਼ ਨਰੂਲਾ, ਬਠਿੰਡਾ।

ਯਾਦ

9 ਜੁਲਾਈ ਦੇ ਅੰਕ ਵਿੱਚ ਗੁਰਜੰਟ ਸਿੰਘ ਕਲਸੀ ਦਾ ਲਿਖਿਆ ਲੇਖ ‘ਜਦੋਂ ਅਸੀਂ ਮੌਤ ਦੇ ਮੂੰਹੋਂ ਬਚੇ’ ਅਤਿਵਾਦ ਦੇ ਸਮੇਂ ਦੀ ਯਾਦ ਕਰਵਾਉਂਦਾ ਹੈ। ਪ੍ਰਿੰ. ਵਿਜੈ ਕੁਮਾਰ ਦਾ ਲੇਖ ‘ਜਦੋਂ ਡਾਕਟਰ ਬਣਿਆ ਫ਼ਰਿਸ਼ਤਾ’ ਬਹੁਤ ਹੀ ਵਧੀਆ ਲੱਗਾ। ਗੁਰਚਰਨ ਸਿੰਘ ਜੈਤੋ ਵੱਲੋਂ ਲਿਖਿਆ ਲੇਖ ‘ਮਾਪਿਆਂ ਦਾ ਕਰਜ਼’ ਸੱਚ ਹੈ। ਮਾਤਾ-ਪਿਤਾ ਦਾ ਕਰਜ਼ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ। ਮਾਪਿਆਂ ਵੱਲੋਂ ਦਿੱਤੇ ਗਏ ਹੌਂਸਲੇ ਨਾਲ ਲੇਖਕ ਨੇ ਗ਼ਰੀਬੀ ਵਿੱਚ ਵੀ ਮਿਹਨਤ ਕੀਤੀ ਅਤੇ ਪੜ੍ਹ-ਲਿਖ ਕੇ ਕਾਬਲ ਇਨਸਾਨ ਬਣਿਆ।

ਪੁਸ਼ਪਿੰਦਰ ਜੀਤ ਕੌਰ, ਚੰਡੀਗੜ੍ਹ।

ਅਜੋਕਾ ਰੰਗ

ਭਾਰਤ ਵਿੱਚ ਵਿਅਕਤੀਗਤ ਪੱਧਰ ’ਤੇ ਹਰ ਵਿਅਕਤੀ ਨੂੰ ਆਪਣੇ ਜੀਵਨ ਨਾਲ ਸਬੰਧਤ ਆਪਣੀ ਮਨਮਰਜ਼ੀ ਦੇ ਵਿਚਾਰਾਂ ਨੂੰ ਮੰਨਣ ਜਾਂ ਰੱਦ ਕਰਨ ਦੀ ਪੂਰੀ ਆਜ਼ਾਦੀ ਹੈ। ਕੋਈ ਵੀ ਵਿਅਕਤੀ ਕੋਈ ਵੀ ਧਰਮ ਅਪਣਾ ਸਕਦਾ ਹੈ। ਕਿਸੇ ਸਮੇਂ ਧਰਮ ਲੋਕਾਂ ਵਿੱਚ ਏਕਤਾ ਪੈਦਾ ਕਰਦੇ ਸਨ ਪਰ ਅੱਜ ਲੋਕਾਂ ਨੇ ਧਰਮ ਦੇ ਅਰਥ ਹੀ ਬਦਲ ਦਿੱਤੇ ਹਨ। ਹੁਣ ਕੁਝ ਧਰਮਾਂ ਦੇ ਮੋਢੀ ਧਰਮ ਨੂੰ ਇੱਕ ਵਪਾਰ ਦੀ      ਰੰਗਤ ਦੇ ਰਹੇ ਹਨ। ਅੱਜ ਦਾ ਸਮਾਂ ਇਹੋ ਜਿਹਾ ਬਣ ਚੁੱਕਾ ਹੈ ਕਿ ਲੋਕ ਧਰਮ ਖਾਤਰ ਇੱਕ-ਦੂਜੇ ਦੇ    ਗਲ ਵੱਢ ਰਹੇ ਹਨ। ਅੱਜ ਅਸੀਂ ਧਰਮਾਂ ਦੇ ਨਾਂ ’ਤੇ ਦੰਗੇ-ਫਸਾਦ ਕਰ ਰਹੇ ਹਾਂ। ਇਹ ਗੱਲ     ਚਿੰਤਾਜਨਕ ਹੈ।

ਜਗਦੀਪ ਸਿੰਘ ਬੱਲ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 31 °CHaze
    Chandigarh, India 31 °CClear
    Ludhiana,India 29 °CSmoke
    Dehradun,India 29 °CHaze

ਕ੍ਰਿਕਟ

Powered by : Mediology Software Pvt Ltd.