ਮਾਲਵਾ: ਅਤੀਤ ਅਤੇ ਵਰਤਮਾਨ !    ਫੁੱਲਾਂ ਨਾਲ ਮਹਿਕਦਾ ਚੈਲ !    ਸਾਗਰ ਦਾ ਸ਼ਾਹ-ਅਸਵਾਰ ਅਭਿਲਾਸ਼ ਟਾਮੀ !    ਦੋ ਭਰਾ !    ਮਾਂ ਦੀਆਂ ਕੁੜੀਆਂ-ਚਿੜੀਆਂ !    ਸਫ਼ਰ ਤੋਂ ਸਫ਼ਰ ਤਕ !    ਆਗੂ ਵੋਟਾਂ ਲੈਣ ਤੁਰੇ ਤੇ ਮੁਲਾਜ਼ਮ ਵੋਟਾਂ ਪਵਾਉਣ !    2ਜੀ: ਜੇ.ਪੀ.ਸੀ. ਦੀ ਮੀਟਿੰਗ ਅਗਲੇ ਮਹੀਨੇ !    ਸੌਂਕਣ ਵਸਦੀ ਲਲਕਾਰ ਕੇ! !    ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ !    

ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ’ਚ ਮਿਲਣਗੇ ਨੌਂ ਸਿੰਲਡਰ

Posted On September - 19 - 2012

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ ,19 ਸਤੰਬਰ
ਰਸੋਈ ਗੈਸ ’ਤੇ ਸਬਸਿਡੀ ਤੋਂ ਪੈਰ ਪਿਛਾਂਹ ਖਿੱਚਣ ਉਪਰੰਤ ਕਾਂਗਰਸ ਨੇ ਨਵਾਂ ਪੱਤਾ ਖੇਡਿਆ ਹੈ। ਪਾਰਟੀ ਨੇ ਕਾਂਗਰਸ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਨੂੰ ਸਾਲ ’ਚ ਹਰ ਪਰਿਵਾਰ ਨੂੰ ਛੇ ਦੀ ਥਾਂ ਨੌਂ ਸਬਸਿਡੀ ਵਾਲੇ ਸਿਲੰਡਰ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਸ ਤਰ੍ਹਾਂ ਕੇਂਦਰ ਨੇ ਆਪਣੇ ਤੋਂ ਸਬਸਿਡੀ ਦਾ ਬੋਝ ਲਾਹ ਕੇ ਸੂਬਾ ਸਰਕਾਰਾਂ ’ਤੇ ਪਾ ਦਿੱਤਾ ਹੈ। ਕਾਂਗਰਸ ਨੇ ਇਸ ਫੈਸਲੇ ਨਾਲ ਦੋ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਇੱਕ ਪਾਸੇ ਜਨਤਾ ਦੇ ਵਿਰੋਧ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਤੇ ਦੂਜਾ ਇਸ ਕਦਮ ਨਾਲ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਨੂੰ ਸਬਸਿਡੀ ਦੇਣ ਲਈ ਵੀ ਮਜਬੂਰ ਹੋਣਾ ਪਵੇਗਾ।  ਅਸਲ ’ਚ ਡੀਜ਼ਲ, ਰਸੋਈ ਗੈਸ ਤੇ ਐਫ.ਡੀ.ਆਈ. ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਹਮਲਿਆਂ ਦੇ ਜਵਾਬ ਲਈ ਕੇਂਦਰ ਸਰਕਾਰ ਨੇ ਇਹ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਰਾਹਤ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਵਿੱਚ ਹੀ ਮਿਲੇਗੀ। ਕਾਂਗਰਸ  ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਲੋਕਾਂ ਨੂੰ ਸਬਸਿਡੀ ਵਾਲੇ ਰਸੋਈ ਗੈਸ ਦੇ ਨੌਂ ਸਿਲੰਡਰ ਦੇਣ। ਇਸ ਤਰ੍ਹਾਂ ਕੇਂਦਰ ਸਰਕਾਰ ਸਬਸਿਡੀ ’ਤੇ ਛੇ ਸਿਲੰਡਰ ਦੇਵੇਗੀ ਤੇ ਕਾਂਗਰਸੀ ਸਰਕਾਰ ਵਾਲੇ ਸੂਬਿਆਂ ਨੂੰ ਤਿੰਨ ਸਿਲੰਡਰ ਆਪਣੇ ਕੋਲੋਂ ਸਬਸਿਡੀ ’ਤੇ ਦੇਣੇ ਪੈਣਗੇ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਮੁੱਖ ਮੰਤਰੀਆਂ ਨੇ ਇਸ ਬਾਰੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਲਈ ਕਾਂਗਰਸ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ ਲੋਕਾਂ ਨੂੰ 399 ਰੁਪਏ ਦੇ ਭਾਅ ’ਤੇ ਰਸੋਈ ਗੈਸ ਦੇ ਨੌਂ ਸਿਲੰਡਰ ਮਿਲਣਗੇ ਤੇ ਬਿਨਾ ਸਬਸਿਡੀ ਤੋਂ ਰਸੋਈ ਗੈਸ ਦਾ ਸਿਲੰਡਰ 750 ਰੁਪਏ ਮਿਲੇਗਾ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਰਾਜ ਸਰਕਾਰ ਸੂਬੇ ਵਿੱਚ ਲੋਕਾਂ ਨੂੰ ਨੌਂ ਸਿਲੰਡਰ ਦੇਵੇਗੀ। ਹਰਿਆਣਾ ਤੋਂ ਇਲਾਵਾ ਉਤਰਾਖੰਡ, ਮਹਾਰਾਸ਼ਟਰ, ਆਸਾਮ, ਆਂਧਰਾ ਪ੍ਰਦੇਸ਼, ਮਨੀਪੁਰ, ਰਾਜਸਥਾਨ, ਕੇਰਲਾ, ਅਰੁਣਾਚਲ ਪ੍ਰਦੇਸ਼, ਦਿੱਲੀ ਵਿੱਚ ਵੀ ਲੋਕਾਂ ਨੂੰ ਸਬਸਿਡੀ ’ਤੇ ਸਿਲੰਡਰ ਦਿੱਤੇ ਜਾਣਗੇ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 34 °CWidespread Dust
    Chandigarh, India 32 °CSunny
    Ludhiana,India 32 °CSunny
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.