ਪੰਜ ਤੋਲੇ ਸੋਨਾ ਤੇ ਨਕਦੀ ਵਾਪਸ ਕਰਕੇ ਦਿਖਾਈ ਇਮਾਨਦਾਰੀ !    ਪੇਂਡੂ ਖੇਤਰਾਂ ’ਚ ਲੱਖਾਂ ਦੀਆਂ ਇਮਾਰਤਾਂ ‘ਉਸਾਰ’ ਕੇ ਭੁੱਲ ਗਈ ਸਰਕਾਰ !    ਬਲਾਤਕਾਰ ਦੇ ਦੋਸ਼ੀ ਨੂੰ ਦਸ ਵਰ੍ਹੇ ਕੈਦ !    ਦਿੱਲੀ ਜਲ ਬੋਰਡ ਨੂੰ 5000 ਰੁਪਏ ਹਰਜਾਨਾ ਦੇਣ ਦੇ ਹੁਕਮ !    ਬੁਢਾਪੇ ਵਿੱਚ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਲਈ ਮਜਬੂਰ ਸੇਵਾਮੁਕਤ ਅਫ਼ਸਰ !    ਛੇੜਛਾੜ ਰੋਕਣ ਲਈ ਸਾਰੇ ਬੱਸ ਅੱਡਿਆਂ ਵਿੱਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ !    ‘ਨੌਜਵਾਨਾਂ ਨੂੰ ਫ਼ੌਜ ਪ੍ਰਤੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ’ !    ਹਾਈ ਕੋਰਟ ਵੱਲੋਂ ’ਵਰਸਿਟੀ ਰਜਿਸਟਰਾਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ !    ਸਾਬਕਾ ਸਪੀਕਰ ਕਾਹਲੋਂ ਨੇ ਪੇਸ਼ੀ ਭੁਗਤੀ !    ਦੇਣਦਾਰ ਵੱਲੋਂ ਧੱਕਾ ਮਾਰਨ ਨਾਲ ਗੁਆਂਢੀ ਬਜ਼ੁਰਗ ਦੀ ਮੌਤ !    

ਹੈਕਸੇਨ ਗੈਸ ਕਾਰਨ ਵਾਪਰਿਆ ਖੰਨਾ ਕਾਂਡ

Posted On September - 14 - 2012

ਟ੍ਰਿਬਿਊਨ ਨਿਊਜ਼ ਸਰਵਿਸ
ਖੰਨਾ, 13 ਸਤੰਬਰ
ਖੰਨਾ ਦੀ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਦਾ ਕਾਰਨ ਹੈਕਸੇਨ ਗੈਸ ਸਾਬਤ ਹੋਈ ਹੈ। ਇਹ ਗੈਸ ਪੈਟਰੋਲ ਦੇ ਮੁਕਾਬਲੇ ਪੰਜ ਗੁਣਾ ਵੱਧ ਜਲਣਸ਼ੀਲ ਹੁੰਦੀ ਹੈ। ਫੈਕਟਰੀ ਵਿੱਚ 3600 ਕਿਲੋ ਹੈਕਸੇਨ ਗੈਸ ਜਮ੍ਹਾਂ ਸੀ। ਹੁਣ ਤਕ ਹੋਈ ਜਾਂਚ ਵਿੱਚ ਅੱਗ ਬੁਝਾਊ ਪ੍ਰਬੰਧਾਂ ਦੀ ਘਾਟ ਵੀ ਸਾਹਮਣੇ ਆਈ ਹੈ। ਇਸ ਅਗਨੀ ਕਾਂਡ ਵਿੱਚ ਸੱਤ ਵਿਅਕਤੀ ਮਾਰੇ ਗਏ ਹਨ। ਖੰਨਾ ਦੇ ਐਸਡੀਐਮ  ਪੀ.ਐਨ. ਸੋਢੀ ਇਸ ਕਾਂਡ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਦਸੇ ਰੋਕੇ ਜਾ ਸਕਦੇ ਹਨ। ਸ੍ਰੀ ਸੋਢੀ ਨੇ ਕਿਹਾ ਕਿ ਫੈਕਟਰੀ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਸਨ।
ਇਕ ਹੋਰ ਜ਼ਖਮੀ ਨੇ ਦਮ ਤੋੜਿਆ: ਚੰਡੀਗੜ੍ਹ, ਤੋਂ ਟ੍ਰਿਬਿਊਨ ਨਿਊਜ਼ ਸਰਵਿਸ ਅਨੁਸਾਰ ਪੀ ਜੀ ਆਈ ਵਿਚ ਖੰਨਾ ਧਮਾਕਾ ਕਾਂਡ ਦਾ ਇਕ ਹੋਰ ਜ਼ਖਮੀ ਜੈਨਰਥ ਦਮ ਤੋੜ ਗਿਆ ਹੈ। ਉਸ ਨੇ ਅੱਜ ਤੜਕੇ 2.40 ਵਜੇ ਆਖਰੀ ਸਾਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀਆਂ ਵਿੱਚੋਂ ਚਾਰ ਅਜੇ ਵੀ ਟਰੌਮਾ ਸੈਂਟਰ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ ਜਦੋਂਕਿ ਪੰਜ ਨੂੰ ਐਮਰਜੈਂਸੀ ਵਾਰਡ ਨੰਬਰ ਪੰਜ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਫੱਟੜਾਂ ਦਾ ਇਲਾਜ ਕਰ ਰਹੇ ਇਕ ਡਾਕਟਰ ਦਾ ਕਹਿਣਾ  ਹੈ ਕਿ ਉਨ੍ਹਾਂ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਪੀ ਜੀ ਆਈ ਵਿਚ ਕੁੱਲ 12 ਮਰੀਜ਼ ਦਾਖਲ ਕਰਵਾਏ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਖੰਨਾ ਧਮਾਕਾ ਕਾਂਡ 12 ਸਤੰਬਰ ਨੂੰ ਵਾਪਰਿਆ ਸੀ। ਧਮਾਕੇ ਦੇ ਜ਼ਖਮੀਆਂ ’ਚ ਵੱਡੀ ਗਿਣਤੀ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਸੀ।


Share |
You can leave a response, or trackback from your own site.

Leave a Reply

Enable Google Transliteration.(To type in English, press Ctrl+g)

ਖਬਰ ਵਿਚ ਹਾਲ ਮੈ ਲੋਕਪ੍ਰਿਯ

  • ਮੌਸਮ

    Delhi, India 37 °CHaze
    Chandigarh, India 38 °CClear
    Ludhiana,India 38 °CClear
    Dehradun,India 31 °CHaze

ਕ੍ਰਿਕਟ

Powered by : Mediology Software Pvt Ltd.