ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜਾਬੀ ਸੌਫਟਵੇਅਰਜ਼ ਦਾ ਪੂਰਾ ਲਾਭ ਨਹੀਂ ਲੈ ਰਹੇ ਲੋਕ

Posted On June - 18 - 2013

ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੂਨ
ਜਾਣਕਾਰੀ ਦੀ ਘਾਟ ਕਾਰਨ ਜ਼ਿਆਦਾਤਰ ਲੋਕ ਕੰਪਿਊਟਰ ਲਈ ਪੰਜਾਬੀ ਸੌਫਟਵੇਅਰਜ਼ ਦਾ ਪੂਰਾ ਲਾਭ ਨਹੀਂ ਲੈ ਰਹੇ। ਇਹ ਤੱਥ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਸਰਵੇਖਣ ਤੋਂ ਸਾਹਮਣੇ ਆਇਆ ਹੈ।
ਕੰਪਿਊਟਰ ਸਾਇੰਸ ਵਿਭਾਗ ਦੇ ਸੀ.ਪੀ. ਕੰਬੋਜ ਵੱਲੋਂ ਪੰਜਾਬੀ ਦੇ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਕੀਤੇ ਗਏ ਇੱਕ ਵਿਸ਼ੇਸ਼ ਸਰਵੇਖਣ ਅਨੁਸਾਰ ਸਿਰਫ 25 ਫ਼ੀਸਦੀ ਲੋਕ ਹੀ ਮੁਫ਼ਤ ਸੌਫਟਵੇਅਰਜ਼ ਦੀ ਮੰਗ ਕਰ ਰਹੇ ਹਨ ਜਿਸ ਦੇ ਸਿੱਟੇ ਵਜੋਂ ਬਹੁਕੌਮੀ ਆਈ.ਟੀ. ਕੰਪਨੀਆਂ ਇਸ ਖੇਤਰ ਦੇ ਸੌਫ਼ਟਵੇਅਰ ਬਣਾਉਣ ’ਚ ਪਾਸਾ ਵੱਟ ਰਹੀਆਂ ਹਨ।
ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਭਾਰਤ, ਕੈਨੇਡਾ ਅਤੇ ਅਮਰੀਕਾ ਸਮੇਤ ਕੁੱਲ 8 ਦੇਸ਼ਾਂ ਦੇ 212 ਵਰਤੋਂਕਾਰਾਂ ਅਤੇ ਖੋਜਕਾਰਾਂ ਤੋਂ ਪ੍ਰਸ਼ਨਾਵਲੀ ਭਰਵਾ ਕੇ ਇਸ ਸਰਵੇਖਣ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਸਰਵੇ ਦੇ ਅੰਕੜੇ ਦੱਸਦੇ ਹਨ ਕਿ ਪੰਜਾਬੀ ਦੇ ਕੀਅਬੋਰਡ ਲੇਅ-ਆਊਟਾਂ ਵਿੱਚੋਂ ਸਭ ਤੋਂ ਵੱਧ ਲੋਕ ਪੰਜਾਬੀ ਟਾਈਪਿੰਗ ਲਈ ਰੋਮਨ ਤਕਨੀਕ ਦੀ ਵਰਤੋਂ ਕਰਦੇ ਹਨ। ਅਨਮੋਲ ਫੌਂਟ ਵਰਤਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਫੌਂਟ ਕਨਵਰਟ ਕਰਨ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪ੍ਰੋਗਰਾਮ ‘ਅੱਖਰ’ ਹੈ। ਦੂਸਰਾ ਸਥਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ‘ਪੰਜਾਬੀ ਯੂਨੀਕੋਡ ਫੌਂਟ ਕਨਵਰਟਰ’ ਦਾ ਹੈ। ਅੰਕੜੇ ਦੱਸਦੇ ਹਨ ਕਿ ਸਿਰਫ਼ 39 ਫ਼ੀਸਦੀ  ਲੋਕ ਹੀ ਯੂਨੀਕੋਡ ਤੋਂ ਜਾਣੂ ਹਨ। 49.3% ਲੋਕ ਅਜਿਹੇ ਹਨ ਜਿਨ੍ਹਾਂ ਨੂੰ ਵਿਵਹਾਰਿਕ ਗਿਆਨ ਦੀ ਘਾਟ ਕਾਰਨ ਕੰਪਿਊਟਰ ’ਤੇ ਪੰਜਾਬੀ ਵਿਚ ਟਾਈਪ ਕਰਨ ਸਮੇਂ ਸਮੱਸਿਆ ਪੇਸ਼ ਆ ਰਹੀ ਹੈ। ਸਰਵੇਖਣ ਅਨੁਸਾਰ ਲਿੱਪੀਅੰਤਰਣ ਪ੍ਰੋਗਰਾਮਾਂ ਦੀ ਵਰਤੋਂ ਦੇ ਖੇਤਰ ਵਿਚ ਸਭ ਤੋਂ ਵੱਧ ਲੋਕ ਗੂਗਲ ਦੇ ਰੋਮਨ ਤੋਂ ਗੁਰਮੁਖੀ ਲਿੱਪੀਅੰਤਰਣ ਪ੍ਰੋਗਰਾਮ ਦਾ ਅਤੇ 8.1% ਲੋਕ ਯੂਨੀਵਰਸਿਟੀ ਦੇ ਗੁਰਮੁਖੀ ਤੋਂ ਰੋਮਨ, ਦੇਵਨਾਗਰੀ ਤੋਂ ਗੁਰਮੁਖੀ, ਸ਼ਾਹਮੁਖੀ ਤੋਂ ਗੁਰਮੁਖੀ ਅਤੇ ਇਸ ਤੋਂ ਉਲਟ ਗੁਰਮੁਖੀ ਤੋਂ ਸ਼ਾਹਮੁਖੀ ਪ੍ਰੋਗਰਾਮ ਵਰਤਦੇ ਹਨ।
ਕੰਪਿਊਟਰ ਦੇ ਵੱਖ-ਵੱਖ ਪੱਖਾਂ ਬਾਰੇ ਲੇਖਣੀਆਂ ਲਈ ਮਸ਼ਹੂਰ ਸੀ.ਪੀ. ਕੰਬੋਜ ਨੇ ਦੱਸਿਆ ਕਿ ਇਸ ਸਰਵੇਖਣ ਮੁਤਾਬਕ 40.8 ਫ਼ੀਸਦੀ  ਲੋਕ ਪੰਜਾਬੀ ਦੇ ਸਪੈੱਲ ਚੈੱਕਰ ਦੀ ਮੰਗ ਕਰ ਰਹੇ ਹਨ, ਪਰ ਇਹ ਸੁਵਿਧਾ ਮਾਈਕਰੋਸੌਫ਼ਟ ਵਰਡ-2003 ਦੇ ਪਰੂਫ਼ਿੰਗ ਟੂਲ ਅਤੇ ਅੱਖਰ ਵਰਡ ਪ੍ਰੋਸੈੱਸਰ ਵਿਚ ਪਹਿਲਾਂ ਹੀ ਉਪਲਬਧ ਹੈ। 40 ਫ਼ੀਸਦੀ  ਲੋਕ ਫੌਂਟ ਕਨਵਰਟਰਾਂ ਅਤੇ 39 ਫ਼ੀਸਦੀ  ਪੰਜਾਬੀ ਸਰਚ ਇੰਜਣ ਦੀ ਮੰਗ ਕਰ ਰਹੇ ਹਨ, ਪਰ ਦੂਜੇ ਪਾਸੇ ਉਨ੍ਹਾਂ ਪ੍ਰੋਗਰਾਮਾਂ ਦਾ ਵਿਕਾਸ ਪਹਿਲਾਂ ਹੀ ਹੋ ਚੁੱਕਾ ਹੈ। ਇਸੇ ਤਰ੍ਹਾਂ ਕੁਝ ਜਵਾਬਦਾਰਾਂ ਨੇ ਪੰਜਾਬੀ ਓ.ਸੀ.ਆਰ. ਦੀ ਮੰਗ ਨੂੰ ਵਾਰ-ਵਾਰ ਦੁਹਰਾਇਆ ਹੈ ਜਦਕਿ 97 ਫ਼ੀਸਦੀ  ਕੁਸ਼ਲਤਾ ਵਾਲਾ ਓ.ਸੀ.ਆਰ.  ਯੂਨੀਵਰਸਿਟੀ ਵੱਲੋਂ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ। ਕੰਪਿਊਟਰ ਵਿਭਾਗ ਦੇ ਮੁਖੀ ਡਾ. ਆਰ.ਕੇ. ਬਾਵਾ ਨੇ ਸਰਵੇਖਣ ਦੀ ਰਿਪੋਰਟ ਨੂੰ ਜਾਰੀ ਕਰਦਿਆਂ ਕਿਹਾ ਕਿ ਪੰਜਾਬੀ ਕੰਪਿਊਟਰ ਦੀ ਸਥਿਤੀ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਨ ਅਤੇ ਉਨ੍ਹਾਂ ਦੇ ਸੁਝਾਅ ਲੈਣ ਸਬੰਧੀ ਇਹ ਇੱਕ ਤਰ੍ਹਾਂ ਦਾ ਨਿਵੇਕਲਾ ਤੇ ਪਹਿਲਾ ਖੋਜ ਕਾਰਜ ਹੈ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਬਾਰੇ ਵਿਸਤ੍ਰਿਤ ਜਾਣਕਾਰੀ ਲੈਣ ਲਈ ਪੰਜਾਬੀ ਅਕਾਦਮੀ, ਦਿੱਲੀ ਦੇ ਰਸਾਲੇ ‘ਸਮਦਰਸ਼ੀ’, ਵੈੱਬਸਾਈਟ learnpunjabi.org ਅਤੇ  punjabicomputer.com ਦੀ ਮਦਦ ਲਈ ਜਾ ਸਕਦੀ ਹੈ।


Comments Off on ਪੰਜਾਬੀ ਸੌਫਟਵੇਅਰਜ਼ ਦਾ ਪੂਰਾ ਲਾਭ ਨਹੀਂ ਲੈ ਰਹੇ ਲੋਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.