ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਆਨਲਾਈਨ ਲਰਨਿੰਗ ਸਿਸਟਮ

Posted On July - 25 - 2013

ਅੱਜ ਇੰਟਰਨੈੱਟ ਦੀ ਪਹੁੰਚ ਦੇਸ਼ ਦੇ ਹਰ ਖੂੰਜੇ ’ਚ ਹੋ ਚੁੱਕੀ ਹੈ। ਕੀ ਬੱਚੇ ਤੇ ਕੀ ਵੱਡੇ ਕੰਪਿਊਟਰ ਅੱਜ ਸਭ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਇਸ ਆਈ.ਟੀ. ਬੂਮ ਦਾ ਸਿੱਖਿਆ ਅਤੇ ਸਿਖਲਾਈ ਦੇ ਖੇਤਰ ’ਚ ਵੀ ਬਹੁਤ ਪ੍ਰਭਾਵ ਪਿਆ ਹੈ। ਭਾਰਤ ’ਚ ਆਨਲਾਈਨ ਲਰਨਿੰਗ ਸਿਸਟਮ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਆਨਲਾਈਨ ਸਿੱਖਿਆ ਜਾਂ ਈ-ਲਰਨਿੰਗ ਪ੍ਰਮੁੱਖਤਾ ਨਾਲ ਵਰਤੀ ਜਾ ਰਹੀ ਹੈ। ਈ-ਲਰਨਿੰਗ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਅਜਿਹਾ ਰੂਪ ਹੈ ਜਿਸ ਅਧੀਨ ਵਿਭਿੰਨ ਇਲੈਕਟ੍ਰਾਨਿਕ ਅਤੇ ਆਈ.ਟੀ. ਟੂਲਜ਼ ਜਿਵੇਂ ਵੀਡਿਓ. ਕਾਨਫਰੈਂਸਿੰਗ, ਬਲੌਗ, ਡਿਸਕੱਸ਼ਨ ਬੋਰਡਜ਼, ਈ-ਮੇਲ, ਐਨੀਮੇਸ਼ਨ ਆਦਿ ਦੀ ਵਰਤੋਂ ਨਾਲ ਸਿੱਖਿਆ ਗ੍ਰਹਿਣ ਕਰਨਾ ਸੁਵਿਧਾਜਨਕ ਅਤੇ ਰੌਚਕ ਬਣਾਇਆ ਜਾ ਸਕਦਾ ਹੈ।
ਈ-ਲਰਨਿੰਗ ਸਰਵਿਸ, ਤਕਨਾਲੋਜੀ ਅਤੇ ਵਿਸ਼ੇ ’ਤੇ ਨਿਰਭਰ ਕਰਦੀ ਹੈ। ਦੁਰਾਡੇ ਖੇਤਰਾਂ, ਜਿੱਥੇ ਮਿਆਰੀ ਸਿੱਖਿਆ ਅਤੇ ਯੋਗ ਅਤੇ ਤਜ਼ਰਬੇਕਾਰ ਅਧਿਆਪਕ ਵਰਗ ਦੀ ਘਾਟ ਹੈ, ’ਤੇ ਈ-ਲਰਨਿੰਗ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ। ਇੰਟਰਨੈੱਟ ਅਤੇ ਵਰਚੂਅਲ ਕਲਾਸਾਂ ਦੀ ਮਦਦ ਨਾਲ ਵਿਦਿਆਰਥੀ ਨਾ ਸਿਰਫ਼ ਮਾਹਿਰ/ਨਿਪੁੰਨ ਫੈਕਲਟੀ ਦੇ ਸਿੱਧੇ ਸੰਪਰਕ ’ਚ ਆ ਸਕਦੇ ਹਨ ਸਗੋਂ ਉੱਚ ਪੱਧਰੀ ਸਟੱਡੀ ਮੈਟੀਰੀਅਲ ਤਕ ਵੀ ਪਹੁੰਚ ਕਰ ਸਕਦੇ ਹਨ। ਇਸ ਨਾਲ ਸਮਾਂ ਪਾਬੰਦੀ ਤੋਂ ਬਗੈਰ ਪੜ੍ਹਾਈ ਜਾਰੀ ਰੱਖਣਾ ਸੰਭਵ ਹੋ ਸਕਿਆ ਹੈ।
ਨੌਕਰੀ ਦੇ ਨਾਲ-ਨਾਲ ਵਿਦਿਆਰਥੀ ਆਨਲਾਈਨ ਕੋਰਸ ਦੁਆਰਾ ਵੀ ਆਪਣੀ ਮੁਹਾਰਤ ਵਧਾ ਸਕਦੇ ਹਨ ਤਾਂ ਜੋ ਉਹ ਜਾੱਬ-ਮਾਰਕੀਟ ਵਿੱਚ ਖ਼ੁਦ ਨੂੰ ਅਸਾਨੀ ਨਾਲ ਅਪਡੇਟ ਰੱਖ ਸਕਦੇ ਹਨ। ਇਹ ਉਨ੍ਹਾਂ ਵਿਦਿਆਰਥੀਆਂ ਲਈ ਵੀ ਵਰਦਾਨ ਹੈ ਜੋ ਸਿੱਖਿਆ ਸੰਸਥਾਨਾਂ ਦੀਆਂ ਫ਼ੀਸਾਂ ਦੇ ਰੂਪ ’ਚ ਵਸੂਲੀਆਂ ਜਾ ਰਹੀਆਂ  ਮੋਟੀਆਂ ਰਕਮਾਂ ਦੇਣ ਤੋਂ ਅਸਮਰੱਥ ਹਨ। ਇਸ ਪ੍ਰਣਾਲੀ ਨਾਲ ਦੇਸ਼ੀ ਅਤੇ ਵਿਦੇਸ਼ੀ ਸੰਸਥਾਵਾਂ ’ਚ ਦਾਖਲਾ ਲੈ ਕੇ ਸਰਟੀਫਿਕੇਟ ਤੋਂ ਡਾਕਟਰਲ ਪੱਧਰ ਤਕ ਦੇ ਆਨਲਾਈਨ ਕੋਰਸ ਕਰ ਕੇ ਆਨਲਾਈਨ ਸਰਟੀਫਿਕੇਸ਼ਨ ਹਾਸਲ ਕਰ ਸਕਦੇ ਹਾਂ। ਈ-ਲਰਨਿੰਗ ਗਲੋਬਲ ਸਿਸਟਮ ਹੈ, ਜਿੱਥੇ ਕਿਸੇ ਸਥਾਨ ਵਿਸ਼ੇਸ਼ ਦਾ ਕੋਈ ਮਹੱਤਵ ਨਹੀਂ ਹੁੰਦਾ। ਭਾਰਤ ’ਚ ਕਈ ਯੂਨੀਵਰਸਿਟੀਆਂ ਆਨਲਾਈਨ ਕੋਰਸ  ਕਰਵਾ ਰਹੀਆਂ ਹਨ। ਜ਼ਾਹਿਰ ਹੈ ਕਿ ਇੱਥੇ ਆਨਲਾਈਨ ਪ੍ਰੀਖਿਆਵਾਂ ਦੀ ਸਹੂਲਤ ਜ਼ਰੂਰ ਹੋਵੇਗੀ। ਇਸ ਤਹਿਤ ਤੁਸੀਂ ਇੰਟਰਨੈੱਟ ਰਾਹੀਂ ਘਰ ਬੈਠੇ ਹੀ ਪ੍ਰੀਖਿਆਵਾਂ ਦੇ ਸਕਦੇ ਹੋ। ਵਿਦੇਸ਼ਾਂ ’ਚ ਪੜ੍ਹਾਈ ਕਰਨ ਲਈ ਹੋਣ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ ਜਿਵੇਂ ਟੱਾਫਲ, ਆਈਲਟਸ, ਜੀ.ਆਰ.ਈ. ਲਈ ਆਨਲਾਈਨ ਪ੍ਰੀਖਿਆ ਕਰਵਾਈ ਜਾਂਦੀ ਹੈ। ਹੁਣ ਤਾਂ ਮੈਨੇਜਮੈਂਟ ਲਈ ਹੋਣ ਵਾਲੀ ਪ੍ਰੀਖਿਆ ਕੈੱਟ ਅਤੇ ਮੈਡੀਕਲ/ਇੰਜਨੀਅਰਿੰਗ ਦੀਆਂ ਪ੍ਰਵੇਸ਼ ਪ੍ਰੀਖਿਆਵਾਂ  ਵੀ ਆਨਲਾਈਨ ਹੋਣ ਲੱਗ ਪਈਆਂ ਹਨ। ਇਸ ਤੋਂ ਇਲਾਵਾ ਤੁਸੀਂ ਮਾਈਕ੍ਰੋਸੌਫਟ, ਉਰੇਕਲ, ਰੈੱਡ ਹੈਟ ਆਦਿ ਵਰਗੀਆਂ ਸਰਟੀਫਿਕੇਸ਼ਨਾਂ ਵੀ ਆਨਲਾਈਨ ਹੀ ਪ੍ਰਾਪਤ ਕਰ ਸਕਦੇ ਹੋ।

ਮਨਿੰਦਰ ਕੌਰ

ਆਨਲਾਈਨ ਟਿਊਸ਼ਨ ਵੀ ਈ-ਲਰਨਿੰਗ ਦਾ ਇੱਕ ਹਿੱਸਾ ਹੈ, ਜੋ ਸਿੱਖਿਅਤ ਨੌਜਵਾਨਾਂ ਲਈ ਰੁਜ਼ਗਾਰ  ਦੇ ਪ੍ਰਮੁੱਖ ਜ਼ਰੀਏ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ‘ਆਨਲਾਈਨ ਟਿਊਸ਼ਨ’ ਰੁਝਾਨ ਇੰਨੀ ਤੇਜ਼ੀ ਨਾਲ ਹਰਮਨਪਿਆਰਾ ਹੋਇਆ ਹੈ ਕਿ ਅਧਿਆਪਨ ਖੇਤਰ ’ਚ ਰੁਚੀ ਰੱਖਣ ਵਾਲੇ ਆਨਲਾਈਨ ਟਿਊਸ਼ਨਾਂ ਦਾ ਕਾਰੋਬਾਰ ਘਰ ਬੈਠੇ ਹੀ ਦੇਸ਼ ਜਾਂ ਵਿਦੇਸ਼ ਵਿੱਚ  ਸ਼ੁਰੂ ਕਰ ਸਕਦੇ ਹਨ। ਇਸ ਤਹਿਤ ਵਿਦਿਆਰਥੀ ਪ੍ਰਾਈਵੇਟ ਟਿਊਸ਼ਨ ਵਾਂਗ ਪੜ੍ਹਾਈ ਕਰ ਸਕਦੇ ਹਨ। ਫ਼ਰਕ ਸਿਰਫ਼ ਇੰਨਾ ਹੁੰਦਾ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਇੱਕ-ਦੂਜੇ ਦੇ ਰੂ-ਬ-ਰੂ ਨਹੀਂ ਹੁੰਦੇ ਸਗੋਂ ਇੰਟਰਨੈੱਟ ਰਾਹੀਂ ਜੁੜੇ ਹੁੰਦੇ ਹਨ ਪਰ ਉਹ ਸਿੱਧੇ ਸੰਪਰਕ ਦੁਆਰਾ ਆਪਣੀਆਂ ਸਮੱਸਿਆਵਾਂ ਦੇ ਹੱਲ ਬਾਰੇ ਚਰਚਾ ਕਰ ਸਕਦੇ ਹਨ। ਟਿਊਸ਼ਨ ਕਿਸੇ ਵੀ ਵਿਸ਼ੇ ਦੀ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਮੁੱਖ ਤੌਰ ’ਤੇ ਇਸ ਤਰ੍ਹਾਂ ਦੀ ਪੜ੍ਹਾਈ ਮੈਥੇਮੈਟਿਕਸ, ਫਿਜ਼ਿਕਸ, ਕੈਮਿਸਟਰੀ, ਅੰਗਰੇਜ਼ੀ ਜਾਂ ਕਿਸੇ ਵਿਦੇਸ਼ੀ ਭਾਸ਼ਾ ਲਈ ਹੁੰਦੀ ਹੈ। ਵਿਦੇਸ਼ਾਂ ’ਚ ਜਾ ਕੇ ਪੜ੍ਹਾਈ ਕਰਨੀ ਮਹਿੰਗੀ ਪੈਂਦੀ ਹੈ। ਇਸ ਲਈ ਭਾਰਤ ਵਿੱਚ ਚੰਗੇ ਟਿਊਟਰਾਂ ਦੀ  ਮੰਗ ’ਚ ਅਥਾਹ ਵਾਧਾ ਹੋ ਰਿਹਾ ਹੈ। ਵੈਸੇ ਤਾਂ ਅਧਿਆਪਨ ਕਿੱਤੇ ਲਈ ਬੀ.ਐੱਡ., ਐੱਮ.ਐੱਡ. ਪੀਐੱਚ.ਡੀ., ਈ.ਟੀ.ਟੀ., ਐੱਨ.ਈ.ਟੀ. ਆਦਿ ਦੇ ਡਿਗਰੀ ਧਾਰਕਾਂ ਦੀ ਮੰਗ ਹੁੰਦੀ ਹੈ ਪਰ ਆਨਲਾਈਨ ਟਿਊਸ਼ਨ ਲਈ ਜ਼ਿਆਦਾਤਰ ਕੰਪਨੀਆਂ ਪੋਸਟ ਗੈਰਜੂਏਟ ਡਿਗਰੀ ਧਾਰਕਾਂ ਨੂੰ ਹੀ ਪਹਿਲ ਦਿੰਦੀਆਂ ਹਨ।
ਇਸ ਲਈ ਭਾਸ਼ਾ ਅਤੇ ਵਿਸ਼ਾ, ਦੋਵਾਂ ’ਤੇ ਪਕੜ ਮਜ਼ਬੂਤ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਆਨਲਾਈਨ ਟਿਊਟਰ ਬਣਨ ਲਈ ਕੰਪਿਊਟਰ, ਬ੍ਰਾਡਬੈਂਡ  ਕੁਨੈਕਸ਼ਨ, ਹੈੱਡ ਫੋਨ, ਡਿਜੀਟਲ ਪੈੱਨ, ਵੈੱਬ ਕੈਮਰਾ, ਵੀਡਿਓ ਚੈਟ, ਸ਼ੇਅਰ ਸਕਰੀਨ ਆਦਿ ਦਾ ਤਕਨੀਕੀ ਗਿਆਨ ਹੋਣਾ ਜ਼ਰੂਰੀ ਹੈ। ਆਨਲਾਈਨ ਟਿਊਸ਼ਨ ਲਈ ਇੰਟਰਨੈੱਟ ਨਾਲ ਆਨਲਾਈਨ  ਟਿਊਸ਼ਨ ਸਰਵਿਸ ਸੈਂਟਰ ’ਤੇ ਆਵੇਦਨ ਕਰਨਾ ਪੈਂਦਾ ਹੈ। ਫਿਰ ਟੈਲੀਫੋਨ ਇੰਟਰਵਿਊ ਅਤੇ ਲੋੜ ਪੈਣ ’ਤੇ ਵੀਡਿਓ ਕਾਨਫਰੈਂਸਿੰਗ ਦੁਆਰਾ ਵਿਦਿਆਰਥੀ ਦੀ ਚੋਣ ਕੀਤੀ ਜਾਂਦੀ ਹੈ। ਤਜ਼ਰਬੇ ਦੇ ਆਧਾਰ ’ਤੇ ਨਿੱਜੀ ਟਿਊਟਰਿੰਗ ਸੈਂਟਰ ਵੀ ਖੋਲ੍ਹਿਆ ਜਾ ਸਕਦਾ ਹੈ। ਪ੍ਰਮੁੱਖ ਟਿਊਟਰਿੰਗ ਸੰਸਥਾਨ-
J ਲਰਨਿੰਗ ਆਵਰ ਆਨਲਾਈਨ ਟਿਊਟਰਿੰਗ/ www.learninghour.com
J ਐਕਸਪਰਟ ਟਿਊਟਰ/ www.experttutors.com
J ਭਾਰਤ ਟਿਊਟਰਜ਼/ www.bharattutors.com
J ਮੈਥਗੁਰੂ ਡਾਟ ਕਾਮ/ www.mathguru.com
ਆਨਲਾਈਨ  ਇੰਗਲਿਸ਼ ਲਰਨਿੰਗ: ਵਰਤਮਾਨ ਯੁੱਗ ’ਚ ਕਰੀਅਰ ਦੀ ਉਚਾਈ ’ਤੇ ਪਹੁੰਚਣ ਲਈ ਅੰਗਰੇਜ਼ੀ ਭਾਸ਼ਾ ’ਤੇ ਚੰਗੀ ਪਕੜ ਹੋਣਾ ਬੇਹੱਦ ਜ਼ਰੂਰੀ ਹੈ। ਇਹ ਗੱਲ ਤਾਂ ਜੱਗ-ਜ਼ਾਹਿਰ ਹੈ ਕਿ ਆਮ ਬੋਲਚਾਲ ’ਚ ਅੰਗਰੇਜ਼ੀ ਭਾਸ਼ਾ ਦਾ ਪ੍ਰਯੋਗ ਤੁਹਾਨੂੰ ਦੂਜਿਆਂ ਨਾਲੋਂ ਵੱਖ ਕਰਦਾ ਹੈ। ਇੰਟਰਨੈੱਟ ’ਤੇ ਕਈ ਵੈੱਬਸਾਈਟਾਂ ਉਪਲੱਬਧ ਹਨ ਜੋ ਅੰਗਰੇਜ਼ੀ ਸਿਖਾਉਣ ਦੇ ਉਦੇਸ਼ ਨਾਲ ਤਿਆਰ ਕੀਤੀਆਂ ਗਈਆਂ ਹਨ। ਡਿਕਸ਼ਨਰੀ ਵਿੱਚੋਂ ਕਿਸੇ ਸ਼ਬਦ ਦਾ ਅਰਥ ਅਤੇ ਉਚਾਰਨ- ਜਾਣਨ ਲਈ www.dictionary.com, ਮੁੱਢਲੀਆਂ ਗੱਲਾਂ ਬਾਰੇ ਪਕੜ ਲਈ www.dailygrammar.com, ਉਪਯੋਗੀ ਗਿਆਨਵਰਧਕ ਜਾਣਕਾਰੀਆਂ ਲਈ www.edufind.com, ਵੋਕਾਬਲਰੀ ਗਿਆਨ ’ਚ ਵਾਧੇ ਲਈ www.vocabody.com, ਟੈਸਟ, ਕੁਇੱਜ਼ ਅਤੇ ਪਜ਼ਲ ਰਾਹੀਂ ਅੰਗਰੇਜ਼ੀ ਦੀਆਂ ਬਾਰੀਕੀਆਂ ਸਿੱਖਣ ਲਈ www.world-english.org ਅਤੇ ਸਮੁੱਚੇ ਅੰਗਰੇਜ਼ੀ ਗਿਆਨ ਲਈ www.learnerenglish.britishcouncil.org ਉੱਤਮ ਵੈੱਬਸਾਈਟਾਂ ਹਨ।
ਸਾਇੰਸ ਵਿਸ਼ੇ ਨਾਲ ਸਬੰਧਿਤ ਸਾਈਟਾਂ:
ਪ੍ਰਕਿਰਤੀ  ਦੀ ਸੰਰਚਨਾ ਬਾਰੇ: www.nature.com ਵਿਗਿਆਨ, ਸਿਹਤ, ਵਾਤਾਵਰਨ ਆਦਿ ਨਾਲ ਜੁੜੀਆਂ ਰੋਚਕ ਜਾਣਕਾਰੀਆਂ ਲਈ www.sciencedaily.com, ਵਿਗਿਆਨਕ ਬਾਰੀਕੀਆਂ ਸਮਝਣ ਅਤੇ ਮਾਡਲ ਤਿਆਰ ਕਰਨ ਲਈ www.wonderwhi੍ਰkids.com  ਅਤੇ ਵਿਗਿਆਨਕ ਲੇਖਾਂ ਅਤੇ ਰਚਨਾਵਾਂ ਪੜ੍ਹਨ ਲਈ www.esciencenews.com ’ਤੇ ਲਾਗਆਨ ਕਰੋ।
E-mail: minnievky@gmail. com


Comments Off on ਆਨਲਾਈਨ ਲਰਨਿੰਗ ਸਿਸਟਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.