ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਖੰਡਰ ਬਣਦਾ ਜਾ ਰਿਹਾ ਹੈ ਸੁਨਾਮ ਦਾ ਇਤਿਹਾਸਕ ਕਿਲਾ

Posted On January - 21 - 2014

ਖੰਡਰ ’ਚ ਤਬਦੀਲ ਹੋ ਰਹੇ ਸੁਨਾਮ ਦੇ ਕਿਲੇ ਦੀ ਤਸਵੀਰ। -ਫ਼ੋਟੋ: ਬਨਭੌਰੀ

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ, 20 ਜਨਵਰੀ
ਇਤਿਹਾਸਕ ਇਬਾਰਤਾਂ ਪਾਉਂਦਾ ਸ਼ਹਿਰ ਸੁਨਾਮ ਦਾ ਕਿਲਾ ਆਪਣੇ ਅੰਤਲੇ ਸਾਹਾਂ ’ਤੇ ਹੈ। ਆਪਣੇ ਵਿੱਚ ਕਈ ਸਦੀਆਂ ਦੀਆਂ ‘ਗੱਲਾਂ’ ਸਮੋਈ ਖਲ੍ਹੋਤੀਆਂ ਇਸ ਕਿਲੇ ਦੀਆਂ ਦੀਆਂ ਢਹਿੰਦੀਆਂ ਦੀਵਾਰਾਂ ਹਾਲੇ ਵੀ ਇਸ ਆਸ ਵਿੱਚ ਜਾਪਦੀਆਂ ਹਨ ਕਿ ਕੋਈ ਨਾ ਕੋਈ ਉਨ੍ਹਾਂ ਦੀ ‘ਬਾਤ’ ਜ਼ਰੂਰ ਪੱੁਛੇਗਾ। ਇਹ ਕਿਲਾ ਹੌਲੀ ਹੌਲੀ ਇੱਟਾਂ ਦੇ ਢੇਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ।
ਸਥਾਨਕ ਲੋਕਾਂ ਮੁਤਾਬਕ ਇਹ ਕਿਲਾ ਅੱਜਕੱਲ੍ਹ ਲੋਕ ਨਿਰਮਾਣ ਵਿਭਾਗ ਅਧੀਨ ਹੈ ਪ੍ਰੰਤੂ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਇਸ ਵਿਭਾਗ ਵੱਲੋਂ ਕਿਲੇ ਦੀਆਂ ਡਿੱਗਦੀਆਂ ਕੰਧਾਂ ਦੀ ਮੁਰੰਮਤ ਕਰਨ ਦਾ ਉਪਰਾਲਾ ਨਹੀਂ ਕੀਤਾ ਗਿਆ। ਇਸ ਕਿਲੇ ਬਾਰੇ ਲੋਕ-ਕਿਆਸਅਰਾਈ ਇਹ ਹੈ ਕਿ ਇਹ ਕਿਲਾ ਬਾਰ੍ਹਵੀਂ ਸਦੀ ਦੇ ਨੇੜੇ-ਤੇੜੇ ਬਣਿਆ ਸੀ ਜਦੋਂ ਮੁਗਲ ਸ਼ਾਸਕ ਬਲਬਨ ਦੀ ਹਕੂਮਤ ਸੀ। ਸਮੇਂ- ਸਮੇਂ ’ਤੇ ਕਾਬਜ਼ ਰਹੇ ਸ਼ਾਸਕਾਂ ਦਾ ਕਬਜ਼ਾ ਇਸ ਕਿਲੇ ’ਤੇ ਰਿਹਾ। ਲੋਕ ਮਤ ਇਹ ਵੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਆਪਣਾ ਰਾਜ ਸਥਾਪਤ ਕੀਤਾ ਤਾਂ ਇਹ ਕਿਲਾ ਉਸ ਦੇ ਕਬਜ਼ੇ  ਵਿੱਚ ਵੀ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਨੇ ਵੀ ਕੁਝ ਸਮਾਂ ਇਸ ਕਿਲੇ  ਵਿੱਚ ਬਿਤਾਇਆ ਸੀ। ਸੁਨਾਮ ਦਾ ਭਾਸ਼ਾਈ ਤੇ ਸੱਭਿਆਚਾਰਕ ਇਤਿਹਾਸ ਲਿਖਣ ਵਾਲੇ ਸਾਹਿਤਕਾਰ ਜੰਗੀਰ ਸਿੰਘ ਰਤਨ ਮੁਤਾਬਕ ਬਾਬਾ ਆਲਾ ਸਿੰਘ ਨੇ ਜਦੋਂ ਪਟਿਆਲਾ ਰਿਆਸਤ ਸਥਾਪਤ ਕੀਤੀ ਸੀ ਉਦੋਂ ਸੁਨਾਮ ਨੂੰ ਰਿਆਸਤ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤੇ ਇੱਥੇ ਇਹ ਕਿਲਾ ਬਣਵਾਇਆ ਸੀ। ਮਹਾਰਾਜਾ ਰਾਜਿੰਦਰ ਸਿੰਘ ਨੇ ਇਸ ਕਿਲੇ ਦੀ ਬਾਰਾਂਦਰੀ ਬਣਵਾਈ ਸੀ।
ਇਸ ਕਿਲੇ ਵਿੱਚ ਲੰਮਾ ਸਮਾਂ ਕਚਿਹਰੀਆਂ ਵੀ ਲੱਗਦੀਆਂ ਰਹੀਆਂ ਹਨ, ਇਸੇ ਕਰਕੇ ਇਸ ਨੂੰ ਕਚਿਹਰੀ ਕਿਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਰਕਾਰਾਂ ਦੀ ਬੇਰੁੱਖੀ ਕਾਰਨ ਖੰਡਰ ਦਾ ਰੂਪ ਧਾਰਨ ਕਰਦੇ ਜਾ ਰਹੇ ਇਸ ਕਿਲੇ ’ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਨ੍ਹਾਂ ਨਿੱਜੀ ਕਬਜ਼ਿਆਂ ਸਬੰਧੀ ਗੱਲ ਕਰਦਿਆਂ ਮੁਹੰਮਦ ਸਿੰਘ ਆਜ਼ਾਦ ਸੰਗਠਨ ਦੇ ਪ੍ਰਧਾਨ ਮਨਜੀਤ ਸਿੰਘ ਤੇ ਪਰਮਜੀਤ ਸਿੰਘ ਹਾਂਡਾ ਨੇ ਕਿਹਾ ਕਿ ਬੇਸ਼ੱਕ ਇਸ ਕਿਲੇ ਨੂੰ ਸਰਕਾਰੀ ਸੰਪਤੀ ਐਲਾਨਿਆ ਹੋਇਆ ਹੈ ਪ੍ਰੰਤੂ ਇਸ ਨੂੰ ਨਜ਼ਰਅੰਦਾਜ ਕਰਦਿਆਂ ਕੁਝ ਸਿਆਸੀ ਲੋਕਾਂ ਦੀ ਸ਼ਹਿ ’ਤੇ ਇਹ ਨਿੱਜੀ ਕਬਜ਼ੇ ਹਾਲੇ ਵੀ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਇਸ ਕਿਲੇ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕਰਵਾਉਣ ਤੇ ਇਸ ਦੀ ਦੇਖਰੇਖ ਪੁਰਾਤਤਵ ਵਿਭਾਗ ਨੂੰ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਕਾਨੂੰਨੀ ਲੜਾਈ ਲੜਨ ਨੂੰ ਪੂਰੀ ਤਰ੍ਹਾਂ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਅਧਿਕਾਰ ਐਕਟ ਤਹਿਤ ਇਸ ਕਿਲੇ ਦਾ ਨਕਸ਼ਾ ਸਬੰਧਤ ਮਹਿਕਮੇ ਪਾਸੋਂ ਮੰਗਿਆ ਗਿਆ ਸੀ ਪ੍ਰੰਤੂ ਡੇਢ ਸਾਲ ਬੀਤਣ ਮਗਰੋਂ ਵੀ ਹੁਣ ਤੱਕ ਨਕਸ਼ਾ ਪ੍ਰਾਪਤ ਨਹੀਂ ਹੋ ਸਕਿਆ। ਇਸ ਸਬੰਧੀ ਰਾਜ ਸੂਚਨਾ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਗਈ ਪ੍ਰੰਤੂ ਕੋਈ ਬੂਰ ਨਹੀਂ ਪਿਆ।


Comments Off on ਖੰਡਰ ਬਣਦਾ ਜਾ ਰਿਹਾ ਹੈ ਸੁਨਾਮ ਦਾ ਇਤਿਹਾਸਕ ਕਿਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.