ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਦਸੂਹਾ ਸ਼ਹਿਰ ਦੀ ਇਤਿਹਾਸਕ ਦਿੱਖ ਨੂੰ ਖ਼ਤਰਾ

Posted On January - 5 - 2014

ਦਸੂਹਾ ਵਿੱਚ ਮਹਾਭਾਰਤ ਕਾਲ ਦੌਰਾਨ ਦਾ ਕਿਲਾ ਜੋ ਹੁਣ ਖੰਡਰ ਹੁੰਦਾ ਜਾ ਰਿਹਾ ਹੈ।

ਭਗਵਾਨ ਦਾਸ ਸੰਦਲ
ਦਸੂਹਾ­ 5 ਜਨਵਰੀ
ਜਲੰਧਰ -ਪਠਾਨਕੋਟ ਕੌਮੀ ਸ਼ਾਹਰਾਹ ‘ਤੇ ਸਥਿਤ ਬਲਾਕ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਤਿਹਾਸਕ ਸ਼ਹਿਰ ਹੈ। ਮਹਾਭਾਰਤ ਕਾਲ ਵੇਲੇ ਇਸ ਨੂੰ ਰਾਜਾ ਵਿਰਾਟ ਨੇ ਵਸਾਇਆ ਸੀ। ਜਿਸ ਕਾਰਨ ਇਸ ਨੂੰ ਰਾਜਾ ਵਿਰਾਟ ਦੀ ਨਗਰੀ ਨਾਲ ਵੀ ਜਾਣਿਆ ਜਾਂਦਾ ਹੈ। ¢ਪਾਂਡਵਾਂ ਅਤੇ ਛੇਂਵੀਂ ਪਾਤਸ਼ਾਹੀ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਇਹ ਸ਼ਹਿਰ ਹੁਣ ਪੰਜਾਬ ਸਰਕਾਰ ਅਤੇ ਪੁਰਾਤੱਤਵ ਵਿਭਾਗ ਦੀ ਬੇਰੁਖੀ ਕਾਰਨ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਦਸੂਹਾ ’ਚ ਮੌਜੂਦ ਮਹਾਂਭਾਰਤ ਕਾਲ ਦੇ ਕਿਲਾ ਅਤੇ ਖੂਹ ਦੀ ਕਈ ਦਹਾਕਿਆਂ ਤੋਂ ਮੁਰੰਮਤ ਨਾ ਹੋਣ ਕਾਰਨ ਇਹ ਖੰਡਰ ਬਣ ਚੁੱਕੇ ਹਨ।  ਕਿਹਾ ਜਾਂਦਾ ਹੈ ਕਿ ਮਹਾਭਾਰਤ ਦੀ ਲੜਾਈ ਜਿੱਤਣ ਤੋਂ ਬਾਅਦ ਪਾਂਡਵਾਂ ਨੇ ਲੜਾਈ ਵਿੱਚ ਵਰਤੇ ਹਥਿਆਰ ਦਸੂਹਾ  ਦੀ ਧਰਤੀ  ’ਤੇ ਹੀ ਦਬਾਏ ਸਨ। ਉਸ ਜਗ੍ਹਾ ਦੀ ਨਿਸ਼ਾਨੀ ਵਜੋਂ ਉਥੇ ਇਕ ਜੰਡ ਦਾ ਬੂਟਾ ਲਗਾ ਦਿੱਤਾ ਸੀ ਜੋ ਕੁਝ ਵਰ੍ਹਿਆਂ ਤੋਂ ਸਾਂਭ-ਸੰਭਾਲ ਖੁਣੋਂ ਲੋਪ ਹੋ ਚੁੱਕਿਆ ਹੈ। ਇਥੇ ਹੀ ਉਸ ਵੇਲੇ ਦਾ ਪਾਂਡਵਾਂ ਵੱਲੋਂ ਬਣਾਇਆ ਗਿਆ ਸਰੋਵਰ ਹੈ। ਪ੍ਰਾਚੀਨ ਪਾਂਡਵ ਸਰੋਵਰ ਕਮੇਟੀ ਨੇ ਇਸ ਦਾ ਪੁਨਰਨਿਰਮਾਣ ਕਰਵਾ ਕੇ ਉਸ ਦੇ ਵਿਚਕਾਰ ਮੰਦਰ ਦੀ ਇਮਾਰਤ ਬਣਵਾਈ ਹੈ। ਇਹ ਸ਼ਹਿਰ ਦਾ ਇਤਿਹਾਸ ਅਤੇ ਪੁਰਾਤਨ ਨਿਸ਼ਾਨੀਆਂ ਸੰਭਾਲਣ ਲਈ ਇਕ ਸ਼ਲਾਘਾਯੋਗ ਉਪਰਾਲਾ ਹੈ।¢ ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਰਵਣ ਕੁਮਾਰ ਆਪਣੇ ਬੁੱਢੇ ਤੇ ਨੇਤਰਹੀਣ ਮਾਪਿਆਂ ਨੂੰ ਵੈਹੰਗੀ ‘ਚ ਬਿਠਾ ਕੇ ਤੀਰਥ ਅਸਥਾਨਾਂ ਦੀ ਯਾਤਰਾ ਦੌਰਾਨ ਜਦੋਂ ਦਸੂਹਾ ਪੁੱਜਾ ਸੀ ਤਾਂ ਇਥੇ ਹੀ ਉਸ ਨੇ ਪਿਆਸੇ ਮਾਤਾ-ਪਿਤਾ ਨੂੰ ਪਾਣੀ ਪਿਲਾਇਆ ਸੀ।
ਦਸੂਹਾ ਦੇ ਇਤਿਹਾਸਕ ਧਰੋਹਰ ਨੂੰ ਸੰਭਾਲਣ ਦੀ ਸਖ਼ਤ ਲੋੜ ਹੈ ਅਤੇ ਇਸ ਕਾਰਜ ਵਿਚ ਸਰਕਾਰ ਤੋਂ ਇਲਾਵਾ ਸਾਂਸਕ੍ਰਿਤਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵੀ ਸੁਚੱਜੀ ਭੂਮਿਕਾ ਨਿਭਾਉਣੀ ਚਾਹੀਦੀ ਹੈ।


Comments Off on ਦਸੂਹਾ ਸ਼ਹਿਰ ਦੀ ਇਤਿਹਾਸਕ ਦਿੱਖ ਨੂੰ ਖ਼ਤਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.