ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੁਰਾਤਨ ਗੁੰਬਦ ਦੀ ਹੋਂਦ ਖ਼ਤਮ ਹੋਣ ਕੰਢੇ

Posted On January - 30 - 2014

ਪਾਇਲ ਦੇ ਪੁਰਾਤਨ ਗੁੰਬਦ ਦੀ ਇਮਾਰਤ ਦੀ ਖਸਤਾ ਹਾਲਤ ਦੀ ਤਸਵੀਰ। -ਫੋਟੋ: ਜੱਗੀ

ਦੇਵਿੰਦਰ ਸਿੰਘ ਜੱਗੀ
ਪਾਇਲ: ਪੰਜਾਬ ਸਰਕਾਰ ਪਾਇਲ ਸ਼ਹਿਰ ਦੇ ਰਾੜਾ ਸਾਹਿਬ ਚੌਕ ਦੇ ਨੇੜੇ ਬਣੇ ਸੈਂਕੜੇ ਸਾਲ ਪਹਿਲਾ ਬਣੇ ਪੁਰਾਤਨ ਗੁੰਬਦ ਦੀ ਸਾਂਭ-ਸੰਭਾਲ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਜਿਸ ਨੂੰ ਕੁਝ ਸਮਾਂ ਪਹਿਲਾ ਸਮਾਜ ਸੇਵੀਆਂ ਨੇ ਇਸ ਪੁਰਾਤਨ ਗੁੰਬਦ ਨੂੰ ਅੰਦਰੋਂ ਬਾਹਰੋਂ ਸੰਭਾਲਣ ਦਾ ਉਪਰਾਲਾ ਕੀਤਾ ਸੀ। ਪ੍ਰੰਤੂ ਉਸ ਤੋਂ ਬਾਅਦ ਕਿਸੇ ਨੇ ਵੀ ਇਸ ਗੁੰਬਦ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਸ ਗੁੰਬਦਨੁਮਾ ਪੁਰਾਤਨ ਇਮਾਰਤ ਦੀਆਂ 7-7 ਫੁੱਟ ਚੌੜੀਆਂ ਕੰਧਾਂ ਬਣੀਆਂ ਹੋਈਆਂ ਹਨ। ਇਸ ਆਲੀਸ਼ਾਨ ਇਮਾਰਤ ਦੇ ਚਾਰੇ ਕੋਨਿਆਂ ਤੇ ਛੋਟੇ ਗੁੰਬਦ ਬਣੇ ਹੋਏ ਸਨ। ਜੋ ਇਸ ਇਮਾਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਸਨ ਪਰ ਉਨ੍ਹਾਂ ਵਿੱਚੋਂ ਮੁੱਖ ਦਰਵਾਜ਼ੇ ਵਾਲੇ ਪਾਸੇ ਦੋ ਹੀ ਰਹਿ ਗਏ ਹਨ। ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ ਜੋ ਨਿਸ਼ਾਨੀ ਵਜੋਂ ਅੱਜ ਵੀ ਮੌਜੂਦ ਹਨ।
ਇਸ ਪੁਰਾਤਨ ਗੁੰਬਦ ਦੀਆਂ ਚਾਰੋ ਦਿਸ਼ਾਵਾਂ ’ਚ ਦਰਵਾਜ਼ੇ ਬਣੇ ਹੋਏ ਸਨ ਜਿਨ੍ਹਾਂ ’ਚੋਂ ਦੋ ਦਰਵਾਜ਼ਿਆਂ ਨੂੰ ਬੰਦ ਕੀਤਾ ਗਿਆ। ਗੁੰਬਦ ਨੂੰ ਅੰਦਰਲੇ ਪਾਸਿਓਂ ਤਰੇੜਾਂ ਆ ਗਈਆਂ ਹਨ। ਭਾਵੇਂ ਇਸ ਗੁੰਬਦਨੁਮਾ ਇਮਾਰਤ ਨੂੰ ਕੁਝ ਸਮਾਜ ਸੇਵੀਆਂ ਵੱਲੋਂ ਸੰਭਾਲਣ ਦਾ ਯਤਨ ਕੀਤਾ ਗਿਆ ਜਿਨ੍ਹਾਂ ਨੇ ਇਮਾਰਤ ਦੇ ਬਾਹਰਲੇ ਪਾਸੇ ਪਲੱਸਤਰ ਵੀ ਕਰਵਾ ਦਿੱਤਾ ਪਰ ਉਸ ਨਾਲ ਇਸ ਗੁੰਬਦ ਦੀ ਪੁਰਾਣੀ ਦਿੱਖ ਖ਼ਤਮ ਹੋ ਗਈ ਹੈ।
ਇਸ ਇਮਾਰਤ ਅੰਦਰ ਪੀਰਾਂ ਦੀ ਦਰਗ਼ਾਹ ਬਣੀ ਹੋਈ ਹੈ। ਜਿਥੇ ਲੋਕ ਅਕਸਰ ਹੀ ਨਤਮਸਤਕ ਹੁੰਦੇ ਹਨ। ਦਰਗ਼ਾਹ ਦੇ ਸੇਵਾਦਾਰ ਰੂਪ ਸਿੰਘ ਨੇ ਦੱਸਿਆਂ ਕਿ ਇਸ ਪੁਰਾਤਨ ਗੁੰਬਦ ਵੱਲ ਪੰਜਾਬ ਸਰਕਾਰ ਤੇ ਪੁਰਾਤਤਵ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਜਗ੍ਹਾਂ ’ਤੇ ਜੇਠ ਹਾੜ ਦੇ ਮਹੀਨੇ ਜੇਠੇ ਵੀਰਵਾਰ ਨੂੰ ਭੰਡਾਰਾ ਕੀਤਾ ਜਾਂਦਾ ਹੈ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਗੁੰਬਦਨੁਮਾ ਇਮਾਰਤ ਦੇ ਛਿਪਦੀ (ਪੱਛਮ) ਵਾਲੇ ਪਾਸੇ ਕਬਰਾਂ ਵੀ ਬਣੀਆਂ ਹੋਈਆਂ ਹਨ। ਇਸ ਜਗ੍ਹਾਂ ’ਤੇ ਅੰਮ੍ਰਿਤਸਰ ਦਾ ਇੱਕ ਪਰਿਵਾਰ ਸਾਲ ਵਿੱਚ ਦੋ ਵਾਰ ਭੰਡਾਰਾ ਕਰਦਾ ਹੈ।
ਇਸ ਪੁਰਾਤਨ ਗੁੰਬਦ ਵਿੱਚ ਨਾਨਕਸ਼ਾਹੀ ਸਮੇਂ ਦੀਆਂ ਛੋਟੀਆਂ ਇੱਟਾਂ ਵੀ ਲੱਗੀਆਂ ਹੋਈਆਂ ਹਨ। ਜੇਕਰ ਇੰਨ੍ਹਾਂ ਦੀ ਪੁਰਾਤਤਵ ਵਿਭਾਗ ਵੱਲੋਂ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਇਸ ਇਤਿਹਾਸਕ ਗੁੰਬਦ ਦੀ ਹੋਂਦ ਖਤਮ ਹੋ ਜਾਵੇਗੀ। ਰੁੱਖ ਤੇ ਮਨੁੱਖ ਭਲਾਈ ਸੰਸਥਾ ਦੇ ਪ੍ਰਧਾਨ ਲਖਵਿੰਦਰ ਸਿੰਘ ਚੀਮਾ ਤੇ ਸਵਰਨਜੀਤ ਸਿੰਘ ਬਾਘਾ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਰਾਤਨ ਇਮਾਰਤ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਹੋਵੇ।


Comments Off on ਪੁਰਾਤਨ ਗੁੰਬਦ ਦੀ ਹੋਂਦ ਖ਼ਤਮ ਹੋਣ ਕੰਢੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.