ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦਸ ਸਾਲਾਂ ਤੋਂ ਬੰਦ ਪਿਆ ਹੈ ਸ਼ੀਸ਼ ਮਹਿਲ

Posted On January - 4 - 2014

ਸੀਸ਼ ਮਹਿਲ ਦੀ ਜ਼ਮੀਨੀ ਮੰਜ਼ਲ ਦੇ ਕਮਰਿਆਂ ਨੂੰ ਲੱਗੇ ਤਾਲੇ ਅਤੇ ਬਾਹਰ ਬਣੀਆਂ ਮੂਰਤੀਆਂ

ਜਗਜੀਤ ਸਿੰਘ
ਹੁਸ਼ਿਆਰਪੁਰ, 4  ਜਨਵਰੀ
ਇੱਥੋਂ ਦਾ ਸ਼ੀਸ਼ ਮਹਿਲ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ। ਸ਼ੀਸ਼ ਮਹਿਲ ਕਰੀਬ ਪਿਛਲੇ 10 ਸਾਲਾਂ ਤੋਂ ਬੰਦ ਪਿਆ ਹੈ। ਇਸ ਦੇ ਬੰਦ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਇਸ   ਮਹਿਲ ਦੀ ਸੁੰਦਰਤਾ ਕਾਇਮ ਰੱਖਣ ਲਈ ਸਰਕਾਰ ਜਾਂ ਸਮਾਜ ਸੇਵੀ ਸੰਸਥਾ ਨੇ ਕੋਈ ਉਪਰਾਲਾ ਨਹੀਂ ਕੀਤਾ। ਇਸ ਦੀ ਸਾਂਭ-ਸੰਭਾਲ ਆਤਮਾ ਨੰਦ ਜੈਨ ਸਭਾ ਹੀ ਕਰ ਰਹੀ ਹੈ ਤੇ ਆਪਣੀ ਵਿੱਤੀ ਸਮਰੱਥਾ ਅਨੁਸਾਰ ਹੀ ਇਸਦੀ ਮੁਰੰਮਤ ਕਰਵਾ ਸਕੀ ਹੈ।
ਦੱਸਿਆ ਜਾਂਦਾ ਹੈ ਕਿ ਕਰੀਬ ਸੌ ਸਾਲ ਪੁਰਾਣਾ ਸ਼ਹਿਰ ਦਾ ਇਹ ਸ਼ੀਸ਼ ਮਹਿਲ ਆਪਣੇ ਸਮੇਂ ’ਚ ਬਹੁਤ ਹੀ ਸੁੰਦਰ ਸੀ। ਸ਼ੀਸ਼ ਮਹਿਲ 1911 ’ਚ ਲਾਲਾ ਹੰਸ ਰਾਜ ਜੈਨ ਵੱਲੋਂ ਬਣਵਾਇਆ ਦੱਸਿਆ ਜਾਂਦਾ ਹੈ। ਸ਼ੀਸ਼ ਮਹਿਲ ਇਸਦੀਆਂ ਅੰਦਰਲੀਆਂ ਅਤੇ ਬਾਹਰੀ ਦੀਵਾਰਾਂ ’ਤੇ ਕੀਤੀ ਟੁਕੜਾ ਸ਼ੀਸ਼ੇ ਦੀ ਖਾਸ ਤਰ੍ਹਾਂ ਦੀ ਮੀਨਾਕਾਰੀ ਕਰਕੇ ਜਾਣਿਆਂ ਜਾਂਦਾ ਹੈ।
ਸ਼ੀਸ ਮਹਿਲ ਦੇ ਬਾਹਰੀ ਖੇਤਰ ਵਿੱਚ ਲਾਲਾ ਹੰਸ ਰਾਜ ਦੀ ਲੱਕੜ ਦੀ ਮੂਰਤੀ ਲੱਗੀ ਹੋਈ ਹੈ। ਜ਼ਮੀਨ ’ਤੇ ਮਹਾਰਾਣੀ ਵਿਕਟੋਰੀਆ, ਕਿੰਗ ਜਾਰਜ਼ ਪੰਚਮ ਅਤੇ ਵੱਖ-ਵੱਖ ਦਰਬਾਰੀਆਂ ਸਮੇਤ ਹੋਰ ਦਰਬਾਰ ਨਾਲ ਸਬੰਧਤ ਮੂਰਤੀਆਂ ਬਣਾਈਆਂ ਗਈਆਂ ਹਨ ਤੇ ਦਰਵਾਜ਼ਿਆਂ ’ਤੇ ਵੀ ਸੁੰਦਰ ਮੀਨਾਕਾਰੀ ਕੀਤੀ ਗਈ ਹੈ। ਇਸ ਦੇ ਅੰਦਰ ਬਣਾਈਆਂ ਮੂਰਤੀਆਂ ਵੀ ਕਲਾ ਦਾ ਉੱਤਮ ਨਮੂਨਾ ਹਨ। ਹੇਠਲੀ ਮੰਜ਼ਲ ’ਤੇ ਮਾਤਾ ਅੰਨਾਪੂਰਨਾ ਦੀ ਬਹੁਤ ਹੀ ਖੂਬਸੂਰਤ ਮੂਰਤੀ ਬਣਾਈ ਹੋਈ ਹੈ, ਜਿਸ ਦੀ ਗੋਦ ’ਚ ਸ੍ਰੀ ਗਣੇਸ਼ ਬੈਠੇ ਹਨ।
ਪਹਿਲੀ ਮੰਜ਼ਲ ’ਤੇ ਇੰਗਲੈਂਡ ਦੇ ਰਾਜ ਪੰਚਮ ਦੀ ਤਾਜਪੋਸ਼ੀ ਬਾਰੇ ਕਾਲਪਨਿਕ ਦ੍ਰਿਸ਼ ਦੀ ਸਿਰਜਣਾ ਕੀਤੀ ਗਈ ਹੈ। ਪਹਿਲੀ ਮੰਜ਼ਲ ’ਤੇ ਬਣਾਏ ਥੰਮਾਂ ’ਤੇ ਸ਼ੀਸ਼ੇ ਜੜੇ ਹੋਏ ਹਨ, ਜਿਹੜੇ ਕਿ ਬੱਤੀ ਜਗਣ ’ਤੇ ਭਾਰੀ ਲਿਸ਼ਕ ਪੈਦਾ ਕਰਦੇ ਸਨ। ਸ਼ੀਸ਼ ਮਹਿਲ ਦੇ ਅੰਦਰ ਲਿਖੇ ਅਨੁਸਾਰ ਪਾਕਿਸਤਾਨ ਬਣਨ ਮਗਰੋਂ ਮੂਰਤੀਕਾਰ ਜਾਨ ਮੁਹੰਮਦ ਦੀ ਮੌਤ ਹੋ ਜਾਣ ਕਾਰਨ ਇਸ ਦਾ ਕੰਮ ਅੱਗੇ ਨਾ ਕਰਵਾਇਆ ਜਾ ਸਕਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਤਮਾ ਰਾਮ ਜੈਨ ਸਭਾ ਦੇ ਚੇਅਰਮੈਨ ਮੋਹਨ ਲਾਲ ਜੈਨ, ਪ੍ਰਧਾਨ ਲਾਲਾ ਮਦਨ ਲਾਲ ਜੈਨ ਅਤੇ ਸਕੱਤਰ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਸਰਕਾਰ ਵੱਲੋਂ ਅਣਗੌਲਿਆ ਸੀਸ਼ ਮਹਿਲ ਹੁਣ ਤਕ ਕੇਵਲ ਆਪਣੀ ਪਛਾਣ ਹੀ ਕਾਇਮ ਰੱਖ ਸਕਿਆ ਹੈ। ਉਨ੍ਹਾਂ ਦੱਸਿਆ ਲੰਬੇ ਸਮੇਂ ਤੋਂ ਇਸ ਦਾ ਪ੍ਰਬੰਧ ਸਭਾ ਕੋਲ ਹੈ ਅਤੇ ਕਰੀਬ ਦਹਾਕਾ ਪਹਿਲਾਂ ਇੱਥੇ ਸਭਾ ਵੱਲੋਂ ਇੱਕ ਮੁਲਾਜ਼ਮ ਤਾਇਨਾਤ ਕੀਤਾ ਗਿਆ ਸੀ, ਜਿਹੜਾ ਕਿ ਲੋਕਾਂ ਨੂੰ ਸ਼ੀਸ਼ ਮਹਿਲ ਦਿਖਾਉਂਦਾ ਸੀ ਪਰ ਵਿੱਤੀ ਮਾਰ ਦੇ ਚੱਲਦਿਆਂ ਇਮਾਰਤ ਖੰਡਰ ਬਣਨ ਲੱਗੀ ਹੈ। ਇਸ ਕਾਰਨ ਕਿਸੇ ਹਾਦਸੇ ਦੇ ਡਰੋਂ ਇਸ ਨੂੰ ਤਾਲਾ ਲਗਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ  ਉਨ੍ਹਾਂ ਨੇ ਵਾਰ-ਵਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਦੀ ਹੋਂਦ ਖਤਮ ਹੋ ਰਹੀ ਹੈ ਤੇ ਅੰਦਰ ਕੀਤੀ ਮੀਨਾਕਾਰੀ ਡਿੱਗਦੀ ਜਾ ਰਹੀ ਹੈ।

ਪਹਿਲਾ ਮੁਆਇਨਾ, ਫਿਰ ਫੰਡ ਦਿਆਂਗੇ

ਸੈਰ ਸਪਾਟਾ ’ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਵਣ ਸਿੰਘ ਫਿਲੌਰ ਨਾਲ ਸੰਪਰਕ ਨਹੀਂ ਹੋ ਸਕਿਆ। ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਨੇ ਕਿਹਾ ਕਿ ਸ਼ੀਸ਼ ਮਹਿਲ ਦੇ ਪਿਛਲੇ 10 ਸਾਲਾਂ ਤੋਂ ਬੰਦ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਸਾਰੀਆਂ ਵਿਰਾਸਤੀ ਤੇ ਇਤਿਹਾਸਿਕ ਥਾਵਾਂ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ ’ਤੇ ਫੰਡ ਰੱਖੇ ਗਏ ਹਨ। ਉਹ ਸ਼ੀਸ਼ ਮਹਿਲ ਦਾ ਦੌਰਾ ਕਰਕੇ ਇਸ ਦੀ ਹਾਲਤ ਸੁਧਾਰਨ ਲਈ ਠੋਸ ਕਦਮ ਚੁੱਕਣਗੇ।


Comments Off on ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦਸ ਸਾਲਾਂ ਤੋਂ ਬੰਦ ਪਿਆ ਹੈ ਸ਼ੀਸ਼ ਮਹਿਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.