ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਪੰਜ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਡੇਰਾ ਠਾਕੁਰ ਦੁਆਰਾ ਮੰਦਿਰ ਮਕਸੂਦੜਾ

Posted On January - 13 - 2014

ਪੁਰਾਤਨ ਡੇਰਾ ਠਾਕੁਰ ਦੁਆਰਾ ਮੰਦਿਰ

ਦੇਵਿੰਦਰ ਸਿੰਘ ਜੱਗੀ
ਪਾਇਲ: ਪੁਰਾਤਨ ਡੇਰਾ ਠਾਕੁਰ ਦੁਆਰਾ ਮੰਦਰ ਮਕਸੂਦੜਾ ਅੱਜ ਤੋਂ ਕਰੀਬ 550 ਸਾਲ ਪਹਿਲਾਂ ਢਾਬ ਦੇ ਕਿਨਾਰੇ ਸਥਾਪਿਤ ਹੋਇਆ ਸੀ, ਜਿਸ ਦੇ ਅੱਗਿਉਂ ਦੀ ਪਾਣੀ ਵਗਦਾ ਹੁੰਦਾ ਸੀ। ਇੱਥੇ ਸਿਰਫ ਮਕਸੂਦ ਖਾਂ ਨਾਂ ਦੇ  ਪਠਾਣ ਦੀ ਹਵੇਲੀ ਹੁੰਦੀ ਸੀ। ਇਸ ਨਗਰ ਦਾ ਨਾਂ ਵੀ ਮਕਸੂਦ ਖਾਂ ਤੋਂ ਮਕਸੂਦੜਾ ਬਣਿਆ। ਇਸ ਪੁਰਾਤਨ ਡੇਰਾ ਠਾਕੁਰ ਦੁਆਰਾ ਮੰਦਰ ਦੇ ਚਾਰ ਚੁਫੇਰੇ ਇੱਕ ਪਿੰਡ ਵੱਸਿਆ ਹੋਇਆ ਹੈ। ਪੰਜ ਦਹਾਕੇ ਪਹਿਲਾਂ ਸਥਾਪਿਤ ਹੋਏ ਇਸ ਡੇਰੇ ਦੇ ਗੱਦੀ ਨਸ਼ੀਨ ਬਾਬਾ ਵਰਿੰਦਾਵਨ ਦਾਸ ਜੀ ਸਨ, ਜਿਨ੍ਹਾਂ ਦੀ ਕੁੱਲ ’ਚੋਂ ਮਹੰਤ ਬਾਬਾ ਗਿਆਨ ਦਾਸ ਅੱਜਕਲ੍ਹ ਇਸ ਡੇਰੇ ਦੇ ਮੁੱਖ ਸੇਵਾਦਾਰ  ਹਨ। ਡੇਰੇ ਦੀ ਮਾਨਤਾ ਸਦਕਾ ਪਿੰਡ ਦੇ ਹੀ ਨਹੀਂ ਬਲਕਿ ਬਾਹਰੋਂ ਵੀ ਸੰਗਤ ਇਥੇ ਮੱਥਾਂ ਟੇਕਣ ਆਉਂਦੀ ਹੈ। ਇਸ ਅਸਥਾਨ ’ਤੇ ਲੋਕ ਬਿਨਾਂ ਕਿਸੇ ਜਾਤ ਪਾਤ ਦੇ ਨਤਮਸਤਕ ਹੁੰਦੇ ਹਨ।
ਇਸ ਪੁਰਾਤਨ ਮੰਦਰ ਦੀ ਉਸਾਰੀ 200 ਸਾਲ ਪਹਿਲਾਂ ਪਾਇਲ ਸ਼ਹਿਰ ਦੇ ਲਾਲਾ ਕੋਟੀ ਮੱਲ ਚਾਦੀ, ਸ਼ਿਵ ਚੰਦ ਮੱਲ, ਮੁਨਸ਼ੀ ਮੱਲ ਤੇ ਦਸੌਦੀ ਮਿਸਰ ਨੇ ਕਰਵਾਈ ਸੀ। ਪੁਰਾਣੇ ਸਮਿਆਂ ’ਚ ਮਕਸੂਦੜਾ ਪਿੰਡ ਤੋਂ ਪਾਇਲ ਨੂੰ ਜਾਣ ਵਾਲੀ ਡੰਡੀ(ਰਸਤਾ) ਤੇ ਡੇਰੇ ਦੀ ਜ਼ਮੀਨ ਵਿੱਚ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਬਾਬਾ ਸਾਲਗ ਰਾਮ ਵੱਲੋਂ ਛੋਟੀਆਂ ਇੱਟਾਂ ਦੀ ਖੂਹੀ ਬਣਵਾਈ ਗਈ ਸੀ, ਜੋ ਅੱਜ ਵੀ ਮੌਜੂਦ ਹੈ। ਡੇਰੇ ਦੀ 100 ਵਿੱਘੇ ਜ਼ਮੀਨ ਦੀ ਆਮਦਨ ਵੀ ਲੋਕ ਭਲਾਈ ਕਾਰਜਾਂ ’ਤੇ ਖਰਚੀ ਜਾਂਦੀ ਹੈ। ਡੇਰੇ ਅੰਦਰ ਹਰ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਰਾਮ ਨੌਵੀਂ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿਸ ਦੌਰਾਨ ਮਾਲ ਪੂੜੇ, ਜਲੇਬੀਆਂ ਤੇ ਚੌਲਾਂ ਦੇ ਲੰਗਰ ਚੱਲਦੇ ਹਨ। ਡੇਰੇ ਦੀ ਪੁਰਾਣੀ ਰਵਾਇਤ ਅਨੁਸਾਰ ਗਰੀਬ ਲੜਕੀਆਂ ਦੇ ਵਿਆਹ, ਖੇਡ ਮੇਲੇ, ਕੁਸ਼ਤੀਆਂ ਅਤੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਤੇ ਵਰਦੀਆਂ ਆਦਿ ਵੰਡਣ ਜਿਹੇ ਸਮਾਜ ਸੇਵੀ ਕਾਰਜ ਵੀ ਸਮੇਂ ਸਮੇਂ ’ਤੇ ਕੀਤੇ ਜਾਂਦੇ ਹਨ। ਅੱਜ ਵੀ ਇਸ ਡੇਰੇ ਅੰਦਰ ਪੰਜ ਸਦੀਆਂ ਪੁਰਾਣੀਆਂ ਨਿਸ਼ਾਨੀਆਂ ਮੌਜੂਦ ਹਨ ਜਿਨ੍ਹਾਂ ਵਿੱਚ ਹੱਥ ਲਿਖਤ ਵੱਡਾ ਭਾਰੀ ਗ੍ਰੰਥ(ਸ਼੍ਰੀਮਦ ਭਗਵਤ ਪੁਰਾਣ), ਖੜਾਵਾਂ, ਤੁਲਸੀ ਦੀ ਮਾਲਾ, ਵਿਜੇ ਨਾਮਕ ਸ਼ੰਖ, ਚਿੱਪੀ, ਕੱਦੂ ਤੂੰਬੀ ਤੋਂ ਇਲਾਵਾ ਹੋਰ ਪੁਰਾਤਨ ਗ੍ਰੰਥ ਸ਼ਾਮਲ ਹਨ। ਡੇਰੇ ਵੱਲੋ ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ  ਰਹਿਣ, ਕਿਰਤ ਕਰਨ ਤੇ ਨਾਮ ਜੱਪਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।


Comments Off on ਪੰਜ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਡੇਰਾ ਠਾਕੁਰ ਦੁਆਰਾ ਮੰਦਿਰ ਮਕਸੂਦੜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.