ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਵਕਤ ਦੇ ਨਾਲ ਬਦਲਦਾ ਰਿਹਾ ਕਰੰਸੀ ਦਾ ਰੂਪ

Posted On January - 8 - 2014

ਪੁਰਾਣੇ ਸਿੱਕਿਆਂ ਦੀ ਤਸਵੀਰ। - ਫੋਟੋ : ਜੌਲੀ

ਪਰਵਿੰਦਰ ਸਿੰਘ ਜੌਲੀ
ਪੱਟੀ, 7 ਜਨਵਰੀ
ਅਜੋਕੇ ਯੁੱਗ ਦੀ ਨਵੀਂ ਪੀੜ੍ਹੀ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਪਿਛਲੇ ਸਮੇਂ ਦੌਰਾਨ ਸਾਡੀ ਕਰੰਸੀ ਵਿੱਚ ਟਕੇ, ਪੈਸੇ, ਆਨੇ, ਦੁਆਨੀ, ਧੇਲਾ, ਪਾਈ, ਦਮੜੀ, ਸਿੱਕੇ ਦਸ ਪੈਸੇ, ਪੰਜ ਪੈਸੇ ਆਦਿ ਚੱਲਦੇ ਸਨ ਤੇ ਇਨ੍ਹਾਂ ’ਤੇ ਕਈ ਤਰ੍ਹਾਂ ਦੇ ਗੀਤ ਵੀ ਪ੍ਰਚਲਿਤ ਸਨ। ਪਰ ਅੱਜ ਦੇ ਯੁੱਗ ਵਿੱਚ ਇਸ ਨੂੰ ਜਾਨਣ ਤੇ ਪਛਾਣਨ ਦੀ ਲੋੜ ਸਾਡੇ ਬੱਚਿਆਂ ਤੋਂ ਕੋਹਾਂ ਦੂਰ ਹੈ।
ਪਹਿਲੇ ਸਮੇਂ ਵਿੱਚ ਟਕੇ, ਪੈਸੇ, ਆਨੇ, ਦੁਆਨੀਆਂ ਤੇ ਰੁਪਏ ਦੇ ਸਿੱਕੇ ਪ੍ਰਚਲਿਤ ਸਨ। ਇਕ ਰੁਪਏ ਵਿੱਚ ਸੌਲਾਂ ਆਨੇ, ਇਕ ਆਨੇ ਵਿੱਚ ਚਾਰ ਪੈਸੇ ਭਾਵ ਇੱਕ ਰੁਪਏ ਵਿੱਚ 64 ਪੈਸੇ ਹੁੰਦੇ ਸਨ। ਇਕ ਆਨੇ ਵਿੱਚ ਦੋ ਟਕੇ ਅਤੇ ਇੱਕ ਟਕੇ ਵਿੱਚ ਦੋ ਪੈਸੇ। ਪੈਸੇ ਵੀ ਤਾਂਬੇ ਦੇ, ਵੱਖ ਵੱਖ ਕਿਸਮਾਂ ਦੇ, ਮੋਰੀ ਵਾਲਾ ਪੈਸਾ, ਘੋੜੇ ਵਾਲਾ ਪੈਸਾ, ਮੋਟਾ ਪੈਸਾ, ਜਾਰਜ ਪੰਜਵੇਂ ਦੀ ਤਸਵੀਰ ਵਾਲਾ। ਇਕ ਪੈਸੇ ਵਿੱਚ ਤਿੰਨ ਪਾਈਆਂ ਤੇ ਚਾਰ ਦਮੜੀਆਂ ਹੁੰਦੀਆਂ ਸਨ। ਪੈਸੇ ਨੂੰ ਧੇਲਾ ਵੀ ਕਿਹਾ ਜਾਂਦਾ ਸੀ। ਸਮਾਂ ਬਦਲਣ ਨਾਲ ਪੁਰਾਣੇ ਸਿੱਕੇ ਬੰਦ ਹੋ ਗਏ ਤੇ ਮੁੜ ਨਵੇਂ ਸਿੱਕੇ ਚਾਲੂ ਹੋ ਗਈ, ਜਿਸ ਵਿੱਚ ਰੁਪਏ ਵਿੱਚ 100 ਨਿੱਕੇ ਪੈਸੇ, ਪੰਜੀਆਂ, ਦਸੀਆਂ, ਵੀਹ ਪੈਸੇ, ਚਵਾਨੀ, ਅਠੱਨੀ ਹੁੰਦੇ ਸਨ। ਇਨ੍ਹਾਂ ਵਿੱਚ ਕਈ ਸਿੱਕੇ ਪਿੱਤਲ ਦੇ ਹੁੰਦੇ ਸਨ। ਕੁਝ ਵਰ੍ਹਿਆਂ ਬਾਅਦ ਇਹ ਸਿੱਕੇ ਵੀ ਅਲੋਪ ਹੁੰਦੇ ਗਏ ਤੇ ਇਨ੍ਹਾਂ ਦੀ ਥਾਂ ਕਾਗਜ਼ ਦੇ ਇਕ ਰੁਪਏ, ਦੋ ਰੁਪਏ ਦੇ ਨੋਟ ਆ ਗਏ, ਜੋ ਹੁਣ ਜ਼ਿਆਦਾਤਰ ਵਿਆਹ-ਸ਼ਾਦੀਆਂ ਆਦਿ ਸਮਾਗਮਾਂ ’ਚ ਹਾਰਾਂ ਦੇ ਰੂਪ ’ਚ ਹੀ ਵੇਖਣ ਨੂੰ ਮਿਲਦੇ ਹਨ। ਮੌਜੂਦਾ ਸਮੇਂ ਦੌਰਾਨ ਇਕ, ਦੋ ਰੁਪਏ ਦੇ ਨੋਟਾਂ ਦੀ ਥਾਂ ਪੰਜ ਰੁਪਏ, 10 ਰੁਪਏ, ਪੰਜਾਹ ਤੇ ਸੌ ਰੁਪਏ ਦੇ ਨੋਟਾਂ ਨੇ ਹਾਰਾਂ ਵਿੱਚ ਆਪਣੀ ਥਾਂ ਬਣਾ ਲਈ ਹੈ। ਵੱਡੇ ਘਰਾਣਿਆਂ ਦੇ ਇਨ੍ਹਾਂ ਸਮਾਗਮਾਂ ’ਚ ਪੰਜ ਸੌ, ਇਕ ਹਜ਼ਾਰ ਰੁਪਏ ਦੇ ਨੋਟਾਂ ਦਾ ਪ੍ਰਚਲਨ ਹੈ।
ਸਾਡਾ ਮੌਜੂਦਾ ਨੌਜਵਾਨ ਵਰਗ ਕੰਪਿਊਟਰ, ਇੰਟਰਨੈਟ ਦੀ ਝੋਲੀ ਵਿੱਚ ਪੈ ਕੇ ਸੁਰਖ਼ਰੂ ਤਾਂ ਹੈ ਪਰ ਉਸ ਨੂੰ ਪੁਰਾਣੇ ਸਿੱਕਿਆਂ ਦੇ ਵਿਰਸੇ ਨੂੰ ਜਾਨਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਹੋਰ ਪ੍ਰਾਚੀਨ ਦੁਰਲਭ ਵਸਤਾਂ ਨੂੰ।


Comments Off on ਵਕਤ ਦੇ ਨਾਲ ਬਦਲਦਾ ਰਿਹਾ ਕਰੰਸੀ ਦਾ ਰੂਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.