ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਸਰਦਾਰ ਸ਼ਾਮ ਸਿੰਘ ਅਟਾਰੀ ਦੇ ਦਾਦੇ ਦਾ ਵਸਾਇਆ ਪਿੰਡ ਕਾਉਂਕੇ

Posted On January - 8 - 2014

ਬਾਬਾ ਵਰਿਆਮ ਸਿੰਘ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਟਾਹਲੀ ਸਾਹਿਬ

ਦਿਲਬਾਗ ਗਿੱਲ
ਅਟਾਰੀ , 7 ਜਨਵਰੀ
ਕਾਉਂਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਸਰਹੱਦੀ ਪਿੰਡ ਹੈ, ਜੋ ਅਟਾਰੀ ਤੋਂ ਸੜਕ ਰਸਤੇ ਲਗਪਗ ਤਿੰਨ ਕਿਲੋਮੀਟਰ ਦੂਰ ਅਤੇ ਅੰਮ੍ਰਿਤਸਰ ਤੋਂ 26 ਕਿਲੋਮੀਟਰ ਦੂਰ  ਅੰਮ੍ਰਿਤਸਰ-ਅਟਾਰੀ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਹੈ। ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਡੇਰੇ ਗੌਹਰ ਸਿੰਘ ਅਤੇ ਕੌਰ ਸਿੰਘ ਜਦੋਂ ਜਗਰਾਵਾਂ ਨੇੜਲਾ ਪਿੰਡ ਕਾਉਂਕੇ ਛੱਡ ਕੇ ਮਾਝੇ ਵਿੱਚ ਆਏ ਤਾਂ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਕਾਉਂਕੇ ਦੀ ਯਾਦ ਨੂੰ ਸਦੀਵੀਂ ਬਣਾਉਣ ਲਈ ਇੱਥੇ ਪਿੰਡ ਕਾਉਂਕੇ ਵਸਾਇਆ।
ਜਿੱਥੇ ਅੱਜ ਵਿਸ਼ਵ ਪ੍ਰਸਿੱਧ ਕਸਬਾ ਅਟਾਰੀ ਹੈ ਉੱਥੇ ਉਸ ਸਮੇਂ ਇਕ ਵੱਡਾ  ਥੇਹ ਸੀ, ਜਿਸ ਨੂੰ ‘ਟਿੱਬਾ‘ ਕਿਹਾ ਜਾਂਦਾ ਸੀ । ਥੇਹ ’ਤੇ ਬੈਰਾਗੀ ਸਾਧੂਆਂ ਦਾ ਡੇਰਾ ਸੀ ਅਤੇ ਚਾਰ-ਚੁਫੇਰੇ ਜ਼ਮੀਨ ਦੇ ਮਾਲਕ ਬੈਰਾਗੀ ਸਾਧੂ ਹੀ ਸਨ।
ਗੌਹਰ ਸਿੰਘ ਅਤੇ ਕੌਰ ਸਿੰਘ ਜਦੋਂ ਇਸ ਇਲਾਕੇ ਵਿੱਚ ਆਏ ਤਾਂ ਉਨ੍ਹਾਂ ਨੇ ਥੇਹ ਤੋਂ ਚੱੜਦੇ ਪਾਸੇ ਲਗਪਗ ਇਕ ਕਿਲੋਮੀਟਰ ਦੂਰ ਮੋੜ੍ਹੀ ਗੱਡ ਕੇ ਪਿੰਡ ਦਾ ਨਾਂ ਕਾਉਂਕੇ ਰੱਖਿਆ । ਉਸ ਸਮੇਂ ਮੁਗ਼ਲਾਂ ਦਾ ਰਾਜ ਸੀ ਅਤੇ ਚੋਰੀਆਂ-ਡਾਕੇ ਵੀ ਆਮ ਗੱਲ ਸੀ ,ਜਿਸ ਕਰ ਕੇ ਥੇਹ ਤੇ ਰਹਿੰਦੇ ਬੈਰਾਗੀ-ਸਾਧੂ ਪ੍ਰੇਸ਼ਾਨ ਰਹਿੰਦੇ ਸਨ ਜਦੋਂ ਗੌਹਰ ਸਿੰਘ ਤੇ ਕੌਰ ਸਿੰਘ ਵੱਲੋਂ ਥੋੜੀ ਦੂਰ ਨਵਾਂ ਪਿੰਡ ਵਸਾਉਣ ਬਾਰੇ ਬੈਰਾਗੀ ਸਾਧੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਮੁਖੀ ਬਾਵਾ ਮੂਲਦਾਸ ਉਨ੍ਹਾਂ ਨੂੰ ਮਿਲਣ ਗਏ। ਬਾਵਾ ਮੂਲਦਾਸ ਦੀ ਗੌਹਰ ਸਿੰਘ ਨਾਲ ਦੋਸਤੀ ਹੋ ਗਈ । ਬਾਵਾ ਮੂਲਦਾਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਉੱਚੀ ਥੇਹ ’ਤੇ ਅਟਾਰੀ ਬਣਾ ਲੈਣ । ਪਿੰਡ ਵਸਾਉਣ ਉਪਰੰਤ ਗੌਹਰ ਸਿੰਘ ਨੇ ਥੇਹ ’ਤੇ ਉੱਚੀ ਅਟਾਰੀ ਬਣਾ ਲਈ ਤੇ ਹੌਲੀ-ਹੌਲੀ ਉੱਚੀ ਥੇਹ ਦਾ ਨਾਂ ਅਟਾਰੀ ਪੈ ਗਿਆ ਜੋ ਅੱਜ ਵਿਸ਼ਵ ਭਰ ‘ਚ ਪ੍ਰਸਿੱਧ ਹੈ।
ਪਿੰਡ ਕਾਉਂਕੇ ਵਿੱਚ ਬਾਬਾ ਵਰਿਆਮ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਬਣਿਆ ਹੋਇਆ ਹੈ । ਬਾਬਾ ਵਰਿਆਮ ਸਿੰਘ ਪਿੰਡ ਖੋਸਾ ਕੋਟਲਾ ਮੋਗਾ ਦੇ ਰਹਿਣ ਵਾਲੇ ਸਨ ਤੇ ਪੈਦਲ ਯਾਤਰਾ ਸ਼ੁਰੂ ਕਰ ਕੇ 1926 ਵਿੱਚ ਪਿੰਡ ਕਾਉਂਕੇ ਪਹੁੰਚੇ ਜਿੱਥੇ ਉਨ੍ਹਾਂ ਨੇ 10 ਸਾਲ ਭਗਤੀ ਕੀਤੀ । ਭਾਰਤ-ਪਾਕਿਸਤਾਨ ਨੂੰ ਜੋੜਦੀ ਕੌਮਾਂਤਰੀ ਰੇਲਵੇ ਲਾਈਨ ਵੀ ਇਸੇ ਪਿੰਡ ਵਿੱਚੋਂ ਲੰਘਦੀ ਹੈ। ਅੱਜ ਇਸ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਤਰਸਯੋਗ ਹੈ । ਸਿਹਤ ਸਹੂਲਤਾਂ ਲਈ ਡਿਸਪੈਂਸਰੀ ਦੀ ਘਾਟ ਹੈ । ਪੀਣ ਵਾਲੇ ਪਾਣੀ ਦੀ ਸਹੂਲਤ ਲਈ ਜਨ ਸਿਹਤ ਵਿਭਾਗ ਵੱਲੋਂ ਬਣਾਈ ਟੈਂਕੀ ਇੱਥੋਂ ਦੂਰ ਹੈ। ਇੱਥੋਂ ਤੱਕ ਕਿ ਪਸ਼ੂ ਡਿਸਪੈਂਸਰੀ ਦੀ ਵੀ ਘਾਟ ਹੈ । ਪਿੰਡ ਨੂੰ ਕੌਮੀ ਰਾਜ ਮਾਰਗ ਨਾਲ ਜੋੜਦੀ ਡੇਢ ਕਿਲੋਮੀਟਰ ਲੰਮੀ ਸੜਕ ਵੀ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਪਿੰਡ ਦੇ ਵਿਕਾਸ ਵੱਲ ਧਿਆਨ ਦੇਵੇ।


Comments Off on ਸਰਦਾਰ ਸ਼ਾਮ ਸਿੰਘ ਅਟਾਰੀ ਦੇ ਦਾਦੇ ਦਾ ਵਸਾਇਆ ਪਿੰਡ ਕਾਉਂਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.