ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਖ਼ੰਡਰ ਬਣੀ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ

Posted On January - 16 - 2014

ਪ੍ਰੀਤਨਗਰ ਸਥਿਤ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ ਜੋ ਹੁਣ ਖੰਡਰ ਦਾ ਰੂਪ ਧਾਰ ਚੁੱਕੀ ਹੈ।

ਦਿਲਬਾਗ ਗਿੱਲ
ਅਟਾਰੀ: ਇਥੋਂ15 ਕਿਲੋਮੀਟਰ ਦੂਰ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਲੋਪੋਕੇ ਨੇੜੇ ਵਸੇ ਪ੍ਰੀਤਨਗਰ, ਜਿਸ ਨੂੰ ਲੇਖਕਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ, ਵਿੱਚ ਮੁਗਲ ਕਾਲ ਦੀ ਭਵਨ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ ਹੈ, ਜੋ ਅੱਜ ਖੰਡਰ ਦਾ ਰੂਪ ਧਾਰ ਚੁੱਕੀ ਹੈ।
ਇਹ ਆਰਾਮਗਾਹ ਮੁਗਲ ਬਾਦਸ਼ਾਹ ਜਹਾਂਗੀਰ ਨੇ ਬਣਵਾਈ ਸੀ। ਕਿਹਾ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਦਿੱਲੀ ਦਰਬਾਰ ਤੋਂ ਲਾਮ ਲਸ਼ਕਰ ਸਮੇਤ ਲਾਹੌਰ ਕੂਚ ਕਰਨ ਲੱਗਿਆਂ ਰਾਹ ਵਿੱਚ ਇਸ ਆਰਾਮਗਾਹ ’ਚ ਠਹਿਰਿਆ ਕਰਦਾ ਸੀ। ਇਸ ਥਾਂ ਤੋਂ ਲਾਹੌਰ 16 ਕਿਲੋਮੀਟਰ ਦੂਰ ਹੈ ਬਾਦਸ਼ਾਹ ਜਹਾਂਗੀਰ ਵੱਲੋਂ ਇਥੇ ਇਕ ਕਿਲ੍ਹਾ ਬਣਵਾਇਆ ਗਿਆ। ਕਿਲ੍ਹੇ ਵਿੱਚ ਬਣਵਾਈ ਆਰਾਮਗਾਹ ਦੇ ਚਾਰ-ਚੁਫੇਰੇ ਉੱਚੀ ਚਾਰਦੀਵਾਰੀ ਅਤੇ ਬੁਰਜ ਬਣਵਾਏ ਗਏ ਸਨ। ਹਾਥੀ-ਘੋੜਿਆਂ ਨੂੰ ਪਾਣੀ ਪਿਲਾਉਣ ਅਤੇ ਇਸ਼ਨਾਨ ਕਰਨ ਲਈ ਇਕ ਤਲਾਬ ਦਾ ਨਿਰਮਾਣ ਵੀ ਕਰਵਾਇਆ ਗਿਆ ਸੀ। ਹੁਣ ਇਸ ਸਥਾਨ ਤੋਂ ਕਿਲ੍ਹਾ, ਬੁਰਜ ਅਤੇ ਚਾਰਦੀਵਾਰੀ ਤਾਂ ਲੋਪ ਹੋ ਚੁੱਕੇ ਹਨ, ਜੇਕਰ ਕੁਝ ਬਚਿਆ ਹੈ ਤਾਂ ਉਹ ਹੈ  ਬਾਦਸ਼ਾਹ ਜਹਾਂਗੀਰ ਦੀ ਖੰਡਰਨੁਮਾ ਆਰਾਮਗਾਹ ਅਤੇ ਤਾਲਾਬ, ਜੋ ਅੱਜ ਮੁਗ਼ਲ ਕਾਲ ਦੀ ਭਵਨ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਪੇਸ਼ ਕਰ ਰਹੇ ਹਨ। ਇਸ ਆਰਾਮਗਾਹ ਵਿੱਚ ਉਸ ਸਮੇਂ ਦੇ ਭਵਨ ਨਿਰਮਾਣ ਕਲਾ ਸ਼ਾਸਤਰੀਆਂ ਵੱਲੋਂ ਚਾਰੇ ਪਾਸਿਓਂ ਰੌਸ਼ਨੀ ਤੇ ਹਵਾ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਕਹਿੰਦੇ ਹਨ ਕਿ ਇਸ ਆਰਾਮਗਾਹ ਵਿੱਚ ਮੁਗ਼ਲ ਬਾਦਸ਼ਾਹ ਜਹਾਂਗੀਰ ਨੂਰਜਹਾਂ ਨੂੰ ਮਿਲਿਆ ਕਰਦਾ ਸੀ। ਇਸ ਥਾਂ ’ਤੇ ਹੋਇਆ ਮੇਲ-ਜੋਲ ਮਗਰੋਂ ਵਿਆਹ ਦੇ ਬੰਧਨ ’ਚ ਤਬਦੀਲ ਹੋ ਗਿਆ ਸੀ। ਆਰਾਮਗਾਹ (ਹੁਣ ਪ੍ਰੀਤਨਗਰ) ਤੋਂ ਇੱਕ ਕਿਲੋਮੀਟਰ ਦੂਰ ਪਿੰਡ ਵੈਰੋਕੇ ਵਿੱਚ ਸੂਫੀ ਸੰਤ ਸ਼ੇਖ਼ ਬਖ਼ਤਿਆਰ ਸ਼ਾਹ ਦਾ ਡੇਰਾ ਸੀ ਅਤੇ ਨੂਰਜਹਾਂ ਸ਼ੇਖ਼ ਬਖ਼ਤਿਆਰ ਸ਼ਾਹ ਦੀ ਸ਼ਰਧਾਲੂ ਸੀ। ਸੂਫ਼ੀ ਸੰਤ ਕੋਲ ਨੂਰਜਹਾਂ ਦਾ ਆਉਣਾ ਜਾਣਾ ਵੇਖ ਕੇ ਬਾਦਸ਼ਾਹ ਜਹਾਂਗੀਰ ਨੇ ਇਸ ਆਰਾਮਗਾਹ ਵਿੱਚ ਸਾਲ ’ਚ ਦੋ ਵਾਰ ਆਉਣਾ ਸ਼ੁਰੂ ਕਰ ਦਿੱਤਾ।
ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਜਿੱਥੇ ਆਰਾਮਗਾਹ ਹੈ, ਉੱਥੇ ਪੰਜਾਬੀ ਦੇ ਉੱਘੇ ਸਾਹਿਤਕਾਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1947 ਦੀ ਵੰਡ ਤੋਂ ਪਹਿਲਾਂ 1935 ਦੇ ਲਗਪਗ ਪ੍ਰੀਤਨਗਰ ਵਸਾਇਆ। ਇਹ ਪੰਜਾਬੀ ਦੇ ਉੱਘੇ ਲੇਖਕਾਂ ਤੇ ਫ਼ਿਲਮੀ ਅਦਾਕਾਰਾਂ ਦਾ ਰੈਣ-ਬਸੇਰਾ ਸੀ ਬਾਦਸ਼ਾਹ ਜਹਾਂਗੀਰ ਦੀ ਅਰਾਮਗਾਹ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਛਾਪਾਖਾਨਾ ਸਥਾਪਿਤ ਕੀਤਾ ਗਿਆ, ਜਿੱਥੇ ਪੰਜਾਬੀ ਮੈਗਜ਼ੀਨ ‘ਪ੍ਰੀਤਲੜੀ‘ ਅਤੇ ‘ਬਾਲ ਸਦੇਸ਼’ ਅਤੇ ਹਫ਼ਤਾਵਾਰੀ ਅਖ਼ਬਾਰ ‘ਪ੍ਰੀਤ ਸੈਨਿਕ’ ਛਪਿਆ ਕਰਦੇ ਸਨ। ਪੰਜਾਬ ਦੇ ਹਾਲਾਤ ਖਰਾਬ ਹੋਣ ਸਮੇਂ ਇੱਥੇ ਮੈਗਜ਼ੀਨ ਛਪਣੇ ਬੰਦ ਹੋ ਗਏ, ਪਰ ਛਾਪਾਖਾਨਾ ਚਲਦਾ ਰਿਹਾ। ਛਾਪਾਖਾਨਾ ਚਲਦੇ ਰਹਿਣ ਤਕ  ਆਰਾਮਗਾਹ ਦੀ ਹਾਲਤ ਠੀਕ ਰਹੀ ਤੇ ਇਸ ਦੀ ਸਾਂਭ-ਸੰਭਾਲ ਹੁੰਦੀ ਰਹੀ। ਪਰ  ਛਾਪਾਖਾਨੇ ਦੇ ਬੰਦ ਹੋਣ ਨਾਲ ਇਹ ਵਿਰਾਸਤੀ ਇਮਾਰਤ ਵੀਰਾਨ ਹੋ ਕੇ ਰਹਿ ਗਈ। ਮੌਜੂਦਾ ਸਮੇਂ ਇਹ ਇਮਾਰਤ ਖੰਡਰ ਬਣੀ ਹੋਈ ਹੈ। ਤਾਲਾਬ ਦੀਆਂ ਪੌੜ੍ਹੀਆਂ ਟੁੱਟ ਚੁੱਕੀਆਂ ਹਨ ਅਤੇ ਸਰੋਵਰ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੁਰਾਤਤਵ ਵਿਭਾਗ, ਭਾਰਤ ਸਰਕਾਰ ਅਤੇ ਸੈਰ- ਸਪਾਟਾ ਵਿਭਾਗ ਪੰਜਾਬ ਵੱਲੋਂ ਮੁਗਲ ਕਾਲ ਦੀ ਇਸ ਵਿਰਾਸਤੀ ਇਮਾਰਤ ਦੀ ਸਾਂਭ-ਸੰਭਾਲ ਵੱਲ ਜੇ ਧਿਆਨ ਦਿੱਤਾ ਜਾਂਦਾ ਤਾਂ ਮੁਗਲ ਕਾਲ ਦੀ ਇਹ ਵਿਰਾਸਤੀ ਇਮਾਰਤ ਖੰਡਰ ਹੋਣ ਤੋਂ ਬਚ ਸਕਦੀ ਸੀ।


Comments Off on ਖ਼ੰਡਰ ਬਣੀ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.