ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਫ਼ਰੀਦਕੋਟ ਦੇ ਸ਼ਾਹੀ ਟਰੱਸਟ ਨੂੰ ਝਟਕਾ

Posted On February - 13 - 2014

ਫ਼ਰੀਦਕੋਟ ਰਿਆਸਤ ਦੀਆਂ ਸਮਾਧਾਂ ਜੋ ਟਰੱਸਟ ਨੂੰ ਨਹੀਂ ਮਿਲ ਸਕੀਆਂ। -ਫੋਟੋ: ਜੱਸ

ਨਿੱਜੀ ਪੱਤਰ ਪ੍ਰੇਰਕ  
ਫਰੀਦਕੋਟ, 13 ਫਰਵਰੀ
ਫ਼ਰੀਦਕੋਟ ਰਿਆਸਤ ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਮਹਾਰਾਜਾ ਖੇਵਾ ਜੀ ਟਰੱਸਟ ਨੂੰ ਨਹੀਂ ਮਿਲ ਸਕੇਗਾ। ਮੌਜੂਦਾ ਸਮੇਂ ਵਿੱਚ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਟਰੱਸਟ ਨੇ ਫਰਵਰੀ 2000 ਵਿੱਚ ਜ਼ਿਲ੍ਹਾ ਅਦਾਲਤ ਵਿੱਚ ਦਾਅਵਾ ਦਾਇਰ ਕਰਕੇ ਮੰਗ ਕੀਤੀ ਸੀ ਕਿ ਖੁਦ ਨੂੰ ਸ਼ਾਹੀ ਪਰਿਵਾਰ ਦਾ ਚੇਲਾ ਅਖਵਾਉਣ ਵਾਲੇ ਬਲਦੇਵ ਦਾਸ ਤੋਂ ਸ਼ਾਹੀ ਸਮਾਧਾਂ ਦਾ ਕਬਜ਼ਾ ਵਾਪਸ ਦਿਵਾਇਆ ਜਾਵੇ। ਕਰੀਬ 14 ਸਾਲ ਬਾਅਦ ਅਦਾਲਤ ਨੇ ਟਰੱਸਟ ਦੇ ਦਾਅਵੇ ਨੂੰ ਰੱਦ ਕਰਦਿਆਂ ਹੁਕਮ ਦਿੱਤੇ ਹਨ ਕਿ ਰਿਆਸਤ ਦੇ ਰਾਜਿਆਂ ਦੀਆਂ ਸ਼ਾਹੀ ਸਮਾਧਾਂ ਟਰੱਸਟ ਨੂੰ ਨਹੀਂ ਸੌਂਪੀਆਂ ਜਾ ਸਕਦੀਆਂ ਕਿਉਂਕਿ ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ, ਇਸ ਲਈ ਉਨ੍ਹਾਂ ਤੋਂ ਕਬਜ਼ਾ ਵਾਪਸ ਨਹੀਂ ਲਿਆ ਜਾ ਸਕਦਾ।
ਦੱਸਣਯੋਗ ਹੈ ਕਿ ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ਸਿੰਘ, ਬਲਬੀਰ ਸਿੰਘ ਅਤੇ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜੇ ਹਰਿੰਦਰ ਸਿੰਘ ਬਰਾੜ ਦੀ ਇੱਥੇ ਸਮਾਧ ਬਣੀ ਹੋਈ ਹੈ ਜਿਸ ਨੂੰ ਸ਼ਾਹੀ ਸਮਾਧਾਂ (ਕਬਰਾਂ) ਦਾ ਨਾਮ ਦਿੱਤਾ ਗਿਆ। ਫ਼ਰੀਦਕੋਟ ਰਿਆਸਤ ਦੇ ਰਾਜ ਭਾਗ ਸਮੇਂ ਇਨ੍ਹਾਂ ਸ਼ਾਹੀ ਸਮਾਧਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਕਰੀਬ ਇਕ ਸਦੀ ਪੁਰਾਣੀ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ।  ਇਮਾਰਤ ਦੇ ਇੱਕ ਹਿੱਸੇ ਵਿੱਚ ਫ਼ਰੀਦਕੋਟ ਦੇ ਸ਼ਾਹੀ ਸ਼ਾਸਕਾਂ ਦੀਆਂ ਸਮਾਧਾਂ ਹਨ। ਇਹ ਸਮਾਧਾਂ ਕਰੀਬ 6 ਕਨਾਲ 3 ਮਰਲੇ ਰਕਬੇ ਵਿੱਚ ਬਣੀਆਂ ਹੋਈਆਂ ਹਨ। ਸ਼ਹਿਰ ਦੇ ਐਨ ਵਿਚਕਾਰ ਹੋਣ ਕਾਰਨ ਸ਼ਾਹੀ ਸਮਾਧਾਂ ਦੇ ਆਸ-ਪਾਸ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ। ਸ਼ਾਹੀ ਟਰੱਸਟ ਪਿਛਲੇ 14 ਸਾਲਾਂ ਤੋਂ ਇਸ ਇਮਾਰਤ ਅਤੇ ਜਾਇਦਾਦ ਨੂੰ ਵਾਪਸ ਲੈਣ ਲਈ ਕਾਨੂੰਨੀ ਚਾਰਾਜੋਈ ਕਰ ਰਿਹਾ ਸੀ।
ਸੈਸ਼ਨ ਜੱਜ ਸ਼੍ਰੀਮਤੀ ਅਰਚਨਾਪੁਰੀ ਨੇ ਸ਼ਾਹੀ ਪਰਿਵਾਰ ਦੇ ਚੇਲੇ ਬਲਦੇਵ ਦਾਸ ਦੀ ਅਪੀਲ ਸਵੀਕਾਰ ਕਰਦਿਆਂ ਸ਼ਾਹੀ ਟਰੱਸਟ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਟਰੱਸਟ ਨੇ ਚੇਲੇ ਬਲਦੇਵ ਦਾਸ ਤੋਂ ਸ਼ਾਹੀ ਸਮਾਧਾਂ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਇੱਕ ਅਦਾਲਤ ਵੱਲੋਂ ਮਹਾਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ ਕਥਿਤ ਤੌਰ ’ਤੇ 1 ਜੂਨ,1982 ਨੂੰ ਕੀਤੀ ਵਸੀਅਤ ਗ਼ੈਰਕਾਨੂੰਨੀ ਐਲਾਨੀ ਜਾ ਚੁੱਕੀ ਹੈ। ਫ਼ਰੀਦਕੋਟ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਅਕਤੂਬਰ 1989 ਵਿੱਚ ਮੌਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ, ਜਿਸ ਦੀ ਕੁੱਲ ਕੀਮਤ ਕਰੀਬ 20 ਹਜ਼ਾਰ ਕਰੋੜ ਰੁਪਏ ਬਣਦੀ ਹੈ, ਦੇ ਝਗੜੇ ਵੱਖ-ਵੱਖ ਅਦਾਲਤਾਂ ’ਚ ਵਿਚਾਰ ਅਧੀਨ ਹਨ। ਰਾਜਾ ਹਰਿੰਦਰ ਸਿੰਘ ਬਰਾੜ ਦੀ ਲੜਕੀ ਅੰਮ੍ਰਿਤਪਾਲ ਕੌਰ ਪਹਿਲਾਂ ਹੀ ਟਰੱਸਟ ਦੀ ਕਾਨੂੰਨੀ ਵੈਧਤਾ ਨੂੰ ਚੁਣੌਤੀ ਦੇ ਚੁੱਕੀ ਹੈ ਅਤੇ ਇਸ ਮਾਮਲੇ ਵਿੱਚ ਅਦਾਲਤ ਨੇ ਟਰੱਸਟ ਨੂੰ ਵੀ ਗ਼ੈਰਕਾਨੂੰਨੀ ਐਲਾਨ ਦਿੱਤਾ ਸੀ। ਸ਼ਾਹੀ ਸਮਾਧਾਂ ਦਾ ਕਬਜ਼ਾ ਨਾ ਮਿਲਣ ਨਾਲ ਮਹਾਰਾਜਾ ਖੇਵਾ ਜੀ ਟਰੱਸਟ ਨੂੰ ਵੱਡਾ ਝਟਕਾ ਲੱਗਾ ਹੈ।


Comments Off on ਫ਼ਰੀਦਕੋਟ ਦੇ ਸ਼ਾਹੀ ਟਰੱਸਟ ਨੂੰ ਝਟਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.