ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵਾਇਰਸ ਨੂੰ ‘ਬਿਗੜ’ ਨਾ ਬਣਾਓ

Posted On August - 27 - 2015

ਇੱਕ ਪੱਖ ਇਹ ਵੀ

ਰਵਿੰਦਰ ਸਿੰਘ ਰਾਹੀ

21 ਅਗਸਤ ਦੇ ਅੰਕ ਵਿੱਚ ਡਾ. ਸੀ.ਪੀ.ਕੰਬੋਜ ਦਾ ਲੇਖ ‘ਚਾਲ ਅਤੇ ਸੁਰੱਖਿਆ ਦਾ ਸੁਮੇਲ: ਕਲੀਨ ਮਾਸਟਰ’ ਪੜ੍ਹਿਆ। ਇਸ ਲੇਖਕ ਵੱਲੋਂ ਮੋਬਾਈਲ ਫੋਨ ਅਤੇ ਕੰਪਿਊਟਰ ਸਬੰਧੀ ਦਿੱਤੀ ਜਾਂਦੀ ਜਾਣਕਾਰੀ ਅਕਸਰ ਗਿਆਨ ਭਰਪੂਰ ਹੁੰਦੀ ਹੈ, ਪਰ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬੀ ਟ੍ਰਿਬਿਊਨ ਦੇ ਪਾਠਕ ਦੇ ਤੌਰ ’ਤੇ ਮਹਿਸੂਸ ਹੋ ਰਿਹਾ ਹੈ ਕਿ ਲੇਖਕ ਕੰਪਿਊਟਰ ਦੀ ਜਾਣਕਾਰੀ ਦੇਣ ਦੀ ਬਜਾਏ ਪੰਜਾਬੀ ਅਨੁਵਾਦ ਦਾ ਕੰਮ ਵਧੇਰੇ ਕਰ ਰਿਹਾ ਹੈ। ਲੇਖ ਦੇ ਸ਼ੁਰੂ ਵਿੱਚ ਹੀ ਐਪਲੀਕੇਸ਼ਨ ਸ਼ਬਦ ਨੂੰ ਆਦੇਸ਼ਕਾਰੀ ਲਿਖਿਆ ਗਿਆ ਹੈ, ਜਦੋਂਕਿ ਐਪਲੀਕੇਸ਼ਨ ਸ਼ਬਦ ਲਈ ਪੰਜਾਬੀ ਭਾਸ਼ਾ ਵਿੱਚ ਅਰਜ਼ੀ, ਬਿਨੈ-ਪੱਤਰ ਅਤੇ ਲਾਗੂ ਕਰਨਾ (ਜੋ ਵੀ ਢੁਕਵਾਂ ਹੋਵੇ) ਵਰਗੇ ਯੋਗ ਸ਼ਬਦ ਉਪਲਬਧ ਹਨ। ਉਂਜ ਮੋਬਾਈਲ ਫੋਨ ਅਤੇ ਕੰਪਿਊਟਰ ਵਰਤਣ ਵਾਲਿਆਂ ਲਈ ਐਪਲੀਕੇਸ਼ਨ ਸ਼ਬਦ ਵੀ ਓਪਰਾ ਨਹੀਂ ਹੈ। ਲੇਖਕ ਆਪਣੀ ਲੇਖਣੀ ਵਿੱਚ ਵਾਰ ਵਾਰ ਕਲੀਨ ਮਾਸਟਰ ਦਾ ਉਪਯੋਗ ਵੀ ਕਰਦਾ ਹੈ। ਇਹ ਪੰਜਾਬੀ ਸ਼ਬਦ ਨਹੀਂ ਹਨ ਪਰ ਪੰਜਾਬੀਆਂ ਲਈ ਓਪਰੇ ਵੀ ਨਹੀਂ। ਇਸੇ ਤਰ੍ਹਾਂ ਫਾਈਲ ਸ਼ਬਦ ਲਈ ਮਿਸਲਾਂ ਸ਼ਬਦ ਵਰਤਿਆ ਗਿਆ ਹੈ ਜੋ ਠੀਕ ਨਹੀਂ ਹੈ। ਮਿਸਲ ਸ਼ਬਦ ਹੁਣ ਆਮ ਬੋਲ-ਚਾਲ ਦਾ ਸ਼ਬਦ ਨਹੀਂ ਰਿਹਾ (ਸਿਵਾਏ ਪੁਲੀਸ ਵਿਭਾਗ ਦੇ)। ਦਫ਼ਤਰੀ ਭਾਸ਼ਾ ਵਿੱਚ ਵੀ ਹੁਣ ਫਾਈਲ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵਾਇਰਸ ਸ਼ਬਦ ਲਈ ‘ਬਿਗੜ’ ਬਿਲਕੁੱਲ ਵੀ ਢੁਕਵਾਂ ਨਹੀਂ ਹੈ। ਇਸ ਲਈ ਵਿਸ਼ਾਣੂ ਸ਼ਬਦ ਵਰਤਿਆ ਜਾ ਸਕਦਾ ਹੈ, ਪਰ ਕੰਪਿਊਟਰੀ ਭਾਸ਼ਾ ਲਈ ਵਾਇਰਸ ਹੀ ਢੁਕਵਾਂ ਸ਼ਬਦ ਹੈ। ਮੋਬਾਈਲ ਫੋਨ ਅਤੇ ਕੰਪਿਊਟਰ ਵਰਤੋਂਕਾਰਾਂ ਲਈ ਓਪਰਾ ਸ਼ਬਦ     ਨਹੀਂ ਹੈ।
ਲੇਖਕ ਵੱਲੋਂ ਪ੍ਰੋਸੈਸਰ ਲਈ ਪ੍ਰਕਿਰਿਆ ਜੰਤਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਦੋਂ ਕਿ ਪ੍ਰਕਿਰਿਆ ਸ਼ਬਦ ਪ੍ਰੋਸੀਜਰ ਦੇ ਬਦਲ ਵੱਜੋਂ ਵਰਤਿਆ ਜਾਂਦਾ ਹੈ ਨਾ ਕਿ ਪ੍ਰੋਸੈਸਰ ਲਈ। ਗੈਲਰੀ, ਪੈਨ ਡਰਾਈਵ, ਡੇਟਾ ਕੇਬਲ ਆਦਿ ਸ਼ਬਦ ਆਮ ਮੋਬਾਈਲ ਵਰਤੋਂਕਾਰ ਵੀ ਜਾਣਦਾ ਹੈ। ਇਨ੍ਹਾਂ ਲਈ ਗਲਿਆਰਾ, ਅੰਕੜਾ ਕੀਲੀ, ਅੰਕੜਾ ਤਾਰ ਸ਼ਬਦ ਵਰਤਣੇ ਕੰਪਿਊਟਰ ਜਾਂ ਮੋਬਾਈਲ ਵਰਤੋਂਕਾਰ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੇ ਹਨ।
ਪੰਜਾਬੀ ਭਾਸ਼ਾ ਦਾ ਹਿਰਦਾ ਬਹੁਤ ਵਿਸ਼ਾਲ ਹੈ, ਇਸ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ (ਭਾਵੇਂ ਉਹ ਦੇਸੀ ਹੋਣ ਜਾਂ ਵਿਦੇਸ਼ੀ) ਦੇ ਬਹੁਤ ਸਾਰੇ ਸ਼ਬਦਾਂ ਨੇ ਆਪਣੀ ਥਾਂ ਬਣਾ ਲਈ ਹੈ। ਇਹ ਸ਼ਬਦ ਹੁਣ ਓਪਰੇ ਨਹੀਂ ਲਗਦੇ ਜਿਵੇਂ ਕਿ ਕੰਪਿਊਟਰ, ਪ੍ਰਿੰਟਰ, ਸਕੈਨਰ, ਫੋਟੋਸਟੈਟ, ਟੈਲੀਵਿਜ਼ਨ (ਟੀ.ਵੀ.), ਐਲ.ਸੀ.ਡੀ. ਅਤੇ ਕੈਮਰਾ ਆਦਿ। ਇੰਜ ਹੀ ਕੀਅ-ਬੋਰਡ, ਵੱਟਸਐਪ, ਫੇਸਬੁੱਕ, ਮੈਸੇਜ ਸੈਂਡ ਕਰਨਾ ਬੋਲਚਾਲ ਦੀ ਆਮ ਭਾਸ਼ਾ ਦਾ ਹਿੱਸਾ ਬਣ ਚੁੱਕੇ ਹਨ। ਅਜਿਹੇ ਸ਼ਬਦਾਂ ਨਾਲ ਛੇੜ-ਛਾੜ ਨਾ ਕਰਨ ਵਿੱਚ ਸਾਡਾ ਵੀ ਭਲਾ ਹੈ ਅਤੇ ਸਾਡੀ ਅਗਲੀ ਪੀੜ੍ਹੀ ਦਾ ਵੀ। ਜੇ ਅਸੀਂ ਇਨ੍ਹਾਂ ਸ਼ਬਦਾਂ ਦੇ ਬਦਲ ਵੱਜੋਂ ਆਪੇ ਤਿਆਰ ਕੀਤੇ ਪੰਜਾਬੀ ਸ਼ਬਦਾਂ ਦੀ ਇਸਤੇਮਾਲ ਕਰਕੇ ਪਾਠਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਨਾਲ ਹੋਰ ਉਲਝਣ ਪੈਦਾ ਹੋਵੇਗੀ।

ਮੋਬਾਈਲ: 98884-22998


Comments Off on ਵਾਇਰਸ ਨੂੰ ‘ਬਿਗੜ’ ਨਾ ਬਣਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.