ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ

Posted On December - 24 - 2015

ਸਾਡਾ ਆਧੁਨਿਕ ਮੋਬਾਈਲ ਇੱਕ ਚੰਗੇ ਸਿੱਖਿਅਕ ਦੀ ਭੂਮਿਕਾ ਨਿਭਾ ਸਕਦਾ ਹੈ। ਅੰਤਰਜਾਲ ’ਤੇ ਉਪਲਭਧ ਜਾਲ-ਸਬੰਧ (Online) ਸਿੱਖਿਆ ਜਾਲ-ਟਿਕਾਣੇ (Websites) ਅਤੇ ਆਦੇਸ਼ਕਾਰੀਆਂ (Apps) ਰਾਹੀਂ ਆਧੁਨਿਕ ਮੋਬਾਈਲ ’ਤੇ ਪੰਜਾਬੀ ਲਿਖੀ ਜਾ ਸਕਦੀ ਹੈ।
ਲਰਨ ਪੰਜਾਬੀ ਅਲਫਾਬੈੱਟ (Learn Punjabi Alphabets)
ਇਹ ਆਦੇਸ਼ਕਾਰੀ ਬੱਚਿਆਂ ਨੂੰ ਪੰਜਾਬੀ ਅੱਖਰ ਮਾਲਾ ਸਿਖਾਉਣ ਲਈ ਤਿਆਰ ਕੀਤੀ ਗਈ ਹੈ। ਇਸ ਵਿੱਚ ਪੰਜਾਬੀ ਅੱਖਰਾਂ ਨੂੰ ਲਿਖਣ ਅਤੇ ਬੋਲਣ ਦਾ ਢੰਗ ਦੱਸਿਆ ਗਿਆ ਹੈ। ਇਸ ਦੇ ਹੇਠਾਂ ਬਣੇ ਫੱਟੇ ਉੱਤੇ ਬੱਚਾ ਉਂਗਲ ਦੀ ਛੋਹ ਰਾਹੀਂ ਖ਼ੁਦ ਵੀ ਅੱਖਰ ਪਾਉਣ ਦਾ ਅਭਿਆਸ ਕਰ ਸਕਦਾ ਹੈ।
ਲਰਨ ਕਿਡਸ ਪੰਜਾਬੀ ਅਲਫਾਬੈਟ  (Learn Kids Punjabi Alphabets)
ਇਸ ਆਦੇਸ਼ਕਾਰੀ ਰਾਹੀਂ ਬੱਚਿਆਂ ਨੂੰ ਮੋਬਾਈਲ ਦੀ ਸਤਿਹ ’ਤੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ ਅੱਖਰ ਗਿਆਨ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਦਿੱਖ ਪੱਖੋਂ ਇਹ ਬੇਹੱਦ ਸੁੰਦਰ ਆਦੇਸ਼ਕਾਰੀ ਹੈ। ਪਹਿਲੀ ਸਤਿਹ ਤੋਂ ‘ਪਲੇਅ’ ਬਟਣ ’ਤੇ ਛੂੰਹਦਿਆਂ ਹੀ ਮੁੱਖ ਪਾਠ ਖੁੱਲ੍ਹ ਜਾਂਦਾ ਹੈ। ਇਸ ਵਿੱਚ ਪੰਜਾਬੀ ਵਰਣਮਾਲਾ ਅਤੇ ਉਨ੍ਹਾਂ ਤੋਂ ਪੈਣ ਵਾਲੇ ਸ਼ਬਦਾਂ ਦੀ ਇੱਕ-ਇੱਕ ਉਦਾਹਰਣ ਦਿੱਤੀ ਗਈ ਹੈ। ਪਹਿਲੇ ਅੱਖਰ ‘ੳ’ ਨੂੰ ਛੂਹਣ ਉਪਰੰਤ ਨਵੀਂ ਸਤਿਹ ਖੁੱਲ੍ਹਦੀ ਹੈ ਜਿਸ ਵਿੱਚ ਉਸ ਅੱਖਰ ਨਾਲ ਸਬੰਧਿਤ ਪੈਣ ਵਾਲੇ ਅੱਖਰ ਨੂੰ ਦਿਖਾਇਆ ਗਿਆ ਹੈ। ਅਗਲੀ ਵਾਰ ਛੂਹਣ ਉਪਰੰਤ ਸ਼ਬਦ ਅਤੇ ਉਸ ਦਾ ਉਚਾਰਣ ਸੁਣਾਈ ਦਿੰਦਾ ਹੈ। ਇੱਥੋਂ ‘ਨੈਕਸਟ’ ਬਟਣ ਦੀ ਮਦਦ ਨਾਲ ਅੱਖਰਾਂ ਦੇ ਉਚਾਰਣ ਨੂੰ ਅੱਖਰਾਂ ਸਮੇਤ ਸੁਣਿਆ ਜਾ ਸਕਦਾ ਹੈ। ਇਸ ਆਦੇਸ਼ਕਾਰੀ ਬਾਰੇ ਨਾ ਤਾਂ ਐਪ ਸਟੋਰ ’ਤੇ ਢੁਕਵੀਂ ਜਾਣਕਾਰੀ ਦਿੱਤੀ ਗਈ ਹੈ ਤੇ ਨਾ ਹੀ ਕਈ ਅੱਖਰਾਂ ਜਿਵੇਂ ਕਿ ਫ,ਯ, ਙ, ਞ ਦੇ ਸ਼ੁੱਧ ਉਚਾਰਣ ’ਤੇ ਕੋਈ ਧਿਆਨ ਦਿੱਤਾ ਗਿਆ ਹੈ। ਫਿਰ ਵੀ ਮੁਫ਼ਤ ’ਚ ਮਿਲਣ ਵਾਲੀ ਇਹ ਆਦੇਸ਼ਕਾਰੀ ਬੱਚਿਆਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ।
ਪੰਜਾਬੀ ਵੌਵਲਜ਼ (Punjabi Vowels)
ਇਸ ਆਦੇਸ਼ਕਾਰੀ ਰਾਹੀਂ ਅਸੀਂ ਪੰਜਾਬੀ ਸਵਰਾਂ ਦੀ ਬਣਤਰ ਅਤੇ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹ ਆਦੇਸ਼ਕਾਰੀ ਪੰਜਾਬੀ ਸਵਰਾਂ ਨੂੰ ਲਿਖਣ ਦੇ ਨਾਲ ਨਾਲ ਸੁਣਾਉਣ ਦਾ ਕੰਮ ਵੀ ਕਰਦੀ ਹੈ। ਆਦੇਸ਼ਕਾਰੀ ਦਸਦੀ ਹੈ ਕਿ ਕੋਈ ਸਵਰ ਕਿਸੇ ਸ਼ਬਦ ਦੇ ਸ਼ੁਰੂ ਵਿੱਚ ਅਤੇ ਵਿਚਕਾਰ ਕਿਵੇਂ ਪੈਂਦਾ ਹੈ। ਇਸ ਵਿੱਚ ਕਿਸੇ ਸਵਰ ਨੂੰ ਲਿਖਣ ਦਾ ਅਭਿਆਸ ਕਰਵਾਉਣ ਦੀ ਵਿਸ਼ੇਸ਼ ਸਹੂਲਤ ਹੈ। ਆਦੇਸ਼ਕਾਰੀ ਵਿੱਚ ਵੱਖ ਵੱਖ ਸਵਰਾਂ ਨੂੰ ਉਦਾਹਰਣਾਂ ਅਤੇ ਸੁੰਦਰ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ।
ਸਤਿਹ ਦੇ ਉੱਪਰ ਸੱਜੇ ਹੱਥ ਦਿਸਣ ਵਾਲੀ ਮੋਰ (More) ਨਾਂ ਦੀ ਕੜੀ ਰਾਹੀਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਉੱਪਰ ਦਿੱਤੇ ਕੁਇਜ਼ ’ਤੇ ਛੂਹ ਕੇ ਵਰਤੋਂਕਾਰ ਆਪਣੀ ਬੁੱਧੀ ਦੀ ਪਰਖ ਕਰ ਸਕਦਾ ਹੈ।
ਤਕਨੀਕੀ ਸ਼ਬਦਾਵਲੀ: ਕੰਮ-ਸੂਚਕ-ਪੱਟੀ: Task Bar (ਟਾਸਕ ਬਾਰ); ਕੰਮ-ਜਮਾਤ: Workshop (ਵਰਕਸ਼ਾਪ); ਕ੍ਰਮ-ਅੰਕ: Serial Number (ਸੀਰੀਅਲ ਨੰਬਰ); ਕ੍ਰਮ-ਅਨੁਸਾਰ, ਕ੍ਰਮਵਾਰ: Step-by-step (ਸਟੈਪ-ਬਾਈ-ਸਟੈਪ); ਕ੍ਰਮਾਂਕਕਾਰੀ: Numbering (ਨੰਬਰਿੰਗ); ਕਲ-ਪੁਰਜੇ: Hardware (ਹਾਰਡਵੇਅਰ); ਕਲਮ-ਚਾਲਕ: Pen Drive (ਪੈੱਨ ਡਰਾਈਵ); ਕਾਂਟ-ਛਾਂਟ: Cut (ਕੱਟ); ਕਾਰਕ-ਚਾਲ: Sky Drive (ਸਕਾਈ ਡਰਾਈਵ); ਕਾਰਕ-ਯਾਦ: Cache Memory (ਕੈਸ਼ ਮੈਮਰੀ); ਕਾਰਜਸ਼ਾਲਾ: Workshop (ਵਰਕਸ਼ਾਪ); ਕਾਰਜ-ਯੋਜਨਾ: Project (ਪ੍ਰੋਜੈਕਟ)


Comments Off on ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.