ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਪੁਰਾਣੇ ਪੰਜਾਬ ਦੀ ਬਾਤ ਪਾਉਂਦਾ ਪਿੰਡ

Posted On August - 24 - 2016

ਸੁਖਚੈਨ ਸਿੰਘ ਤੋਲਾਵਾਲ

ਭਾਗੂ ਦੇ ਆਦਰਸ਼ ਸਕੂਲ ਦੀ ਇਮਾਰਤ

ਭਾਗੂ ਦੇ ਆਦਰਸ਼ ਸਕੂਲ ਦੀ ਇਮਾਰਤ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦਾ ਛੋਟਾ ਜਿਹਾ ਪਿੰਡ ਭਾਗੂ ਕਈ ਪੱਖਾਂ ਤੋਂ ਨਿਵੇਕਲਾ ਹੈ। ਇਸ ਪਿੰਡ ਵਿੱਚ ਸਿੱਧੂ ਗੋਤ ਦੇ ਜੱਟ ਸਿੱਖ, ਮਾਨ ਗੋਤ ਦੇ ਜੱਟ ਸਿੱਖ, ਬਾਗੜੀ ਤੇ ਰਮਦਾਸੀਆਂ ਸਣੇ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ।
ਪਿੰਡ ਦੀ ਫਿਰਨੀ ਤੋਂ ਭਾਗੂ ਦੇ ਹਰੇ-ਭਰੇ ਖੇਤ ਰਮਣੀਕ ਜਗ੍ਹਾ ਦੀ ਬਾਤ ਪਾਉਂਦੇ ਹਨ। ਪਿੰਡ ਤੋਂ ਬਾਹਰ ਬੱਸ ਸਟੈਂਡ ਹੈ ਅਤੇ ਨੇੜੇ ਹੀ ਨਵੇਂ ਗੁਰਦੁਆਰੇ ਦੀ ਇਮਾਰਤ ਨਜ਼ਰ ਆਉਂਦੀ ਹੈ। ਇਸ ਪਿੰਡ ਦੀ ਡੱਬਵਾਲੀ ਰੋਡ ’ਤੇ ਪੈਂਦਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਅਤੇ ਪਿੰਡ ਦੀ ਸ਼ਾਨ ਹੈ। ਇਹ ਸਕੂਲ 1979 ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਦਿਹਾਤੀ ਖੇਤਰ ਵਿੱਚ ਸਿੱਖਿਆ ਨੂੰ ਲੀਹ ’ਤੇ ਲਿਆਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੱਲ ਰਹੇ 11 ਆਦਰਸ਼ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਭਾਗੂ ਸਕੂਲ ਦੀ ਵੱਖਰੀ ਪਛਾਣ ਹੈ। ਇਹ ਸਕੂਲ 17 ਏਕੜ ਵਿੱਚ ਬਣਿਆ ਹੋਇਆ ਹੈ। ਸਕੂਲ ਦੀ 26 ਕਮਰਿਆਂ ਵਾਲੀ ਸ਼ਾਨਦਾਰ ਇਮਾਰਤ ਕਿਸੇ ਯੂਨੀਵਰਸਿਟੀ ਕੈਂਪਸ ਤੋਂ ਘੱਟ ਨਹੀਂ ਜਾਪਦੀ। ਸਕੂਲ ਵਿੱਚ ਐਜੂਸੈੱਟ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਿਆ ਗਿਆ ਹੈ, ਜੋ ਸਕੂਲ ਦੀਆਂ ਵਧੀਆ ਪ੍ਰਾਪਤੀਆਂ ਵਿੱਚੋਂ ਇੱਕ ਹੈ।
ਪਿੰਡ ਭਾਗੂ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦਾ ਹੈ। ਪਿੰਡ ਦੇ ਬਹੁਤੇ ਲੋਕਾਂ ਦੇ ਘਰ ਭਾਵੇਂ ਕੱਚੇ ਹਨ ਪਰ ਦਿਲਾਂ ਵਿੱਚ ਅਮੀਰੀ ਹੈ। ਅਜੇ ਵੀ ਪਿੰਡ ਵਿੱਚ ਜ਼ਿਆਦਾ ਕੰਮ ਹੱਥੀਂ ਕਰਨ ਦੀ ਪਿਰਤ ਹੈ। ਪਿੰਡਾਂ ਵਿੱੱਚ ਜਿੱਥੇ ਮੋਟਰਾਂ ਨਾਲ ਪਾਣੀ ਕੱਢਿਆ ਜਾਂਦਾ ਹੈ, ਉਥੇ ਇੱਥੋਂ ਦੇ ਜ਼ਿਆਦਾਤਰ ਘਰਾਂ ਵਿੱਚ ਲੋਕ ਮੱਝਾਂ ਨੂੰ ਪਾਣੀ ਵੀ ਨਲਕਾ ਗੇੜ ਕੇ ਪਿਆਉਂਦੇ ਹਨ। ਪਿੰਡ ਦੇ ਲੋਕ ਕੱਪੜੇ ਧੋਣ ਅਤੇ ਨਹਾਉਣ ਆਦਿ ਲਈ ਨਹਿਰ ਦਾ ਪਾਣੀ ਵਰਤਦੇ ਹਨ ਅਤੇ ਪੀਣ ਲਈ ਆਰਓ ਦਾ ਪਾਣੀ ਵਰਤਦੇ ਹਨ। ਇੱਥੇ ਧਰਤੀ ਹੇਠਲਾ ਪਾਣੀ ਠੀਕ ਨਾ ਹੋਣ ਕਾਰਨ ਲੋਕ ਪੀਣ ਲਈ ਇਹ ਪਾਣੀ ਨਹੀਂ ਵਰਤਦੇ। ਭਾਗੂ ਦੇ ਲੋਕਾਂ ਦੀ ਖਾਸੀਅਤ ਹੈ ਕਿ ਪਾਣੀ ਨੂੰ ਸਰਫੇ ਨਾਲ ਵਰਤਦੇ ਹਨ ਤੇ ਅਜਾਈਂ ਨਹੀਂ ਜਾਣ ਦਿੰਦੇ। ਇਸ ਪਿੰਡ ਦੀਆਂ ਗਲੀਆਂ ਤੰਗ ਅਤੇ ਵਲੇਵੇਂਦਾਰ ਹਨ ਜੋ ਪੁਰਾਣੇ ਪੰਜਾਬ ਦੇ ਪਿੰਡਾਂ ਦੀ ਤਸਵੀਰ ਪੇਸ਼ ਕਰਦੀਆਂ ਹਨ। ਪਿੰਡ ਆਧੁਨਿਕਤਾ ਦੇ ਰੌਲੇ ਵਿੱਚ ਅਜੇ ਨਹੀਂ ਗੁਆਚਿਆ। ਸ਼ਾਇਦ ਇਹੀ ਕਾਰਨ ਹੈ ਕਿ ਲੋਕਾਂ ਵਿੱਚ ਭਾਈਚਾਰਕ ਸਾਂਝ ਬਰਕਰਾਰ ਹੈ।

ਸੰਪਰਕ: 95015-30163 


Comments Off on ਪੁਰਾਣੇ ਪੰਜਾਬ ਦੀ ਬਾਤ ਪਾਉਂਦਾ ਪਿੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.