ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ

Posted On August - 24 - 2016

ਬਹਾਦਰ ਸਿੰਘ ਗੋਸਲ

ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ਵਿੱਚ ਬਣਿਆ ਪੁਰਾਤਨ ਮੰਦਿਰ

ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ਵਿੱਚ ਬਣਿਆ ਪੁਰਾਤਨ ਮੰਦਿਰ

ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਚਹਿਲਾਂ ਵਿੱਚ ਬਾਬਾ ਰਾਮ ਜੋਗੀ ਪੀਰ ਚਾਹਲ ਆਪਣੇ ਦੋ ਉਪਾਸ਼ਕਾਂ ਨਾਲ ਰਾਜਸਥਾਨ ਦੇ ਜੋਗਾ-ਰੱਲਾ ਸਥਾਨ ਤੋਂ ਚੱਲ ਕੇ ਆਏ ਅਤੇ ਉਨ੍ਹਾਂ ਨੇ ਪਿੰਡ ਚਾਹਲ ਦੀ ਮੋੜ੍ਹੀ ਗੱਡੀ। ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਮੰਦਿਰ ਸਥਿਤ ਹੈ ਜਿੱਥੇ ਇਲਾਕਾ ਵਾਸੀਆਂ ਤੋਂ ਇਲਾਵਾ ਦਿੱਲੀ ਤੱਕ ਦੀ ਸੰਗਤ ਹਰ ਸਾਲ ਸ਼ਰਧਾ ਨਾਲ ਆਉਂਦੀ ਹੈ। ਪਿੰਡ ਵਿੱਚ ਹਰ ਸਾਲ ਬਾਬਾ ਰਾਮ ਜੋਗੀ ਪੀਰ ਦਾ ਮੇਲਾ ਅਤੇ ਦਸਹਿਰੇ ਦਾ ਮੇਲਾ ਲਗਦਾ ਹੈ।
ਇਸ ਪਿੰਡ ਦੇ ਵਾਸੀਆਂ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਬਹੁਤ ਯੋਗਦਾਨ ਪਾਇਆ। ਪਿੰਡ ਨਾਲ ਸਬੰਧਿਤ ਅੱਠ ਆਜ਼ਾਦੀ ਘੁਲਾਟੀਆਂ ਮੀਹਾਂ ਸਿੰਘ ਚਾਹਲ, ਜਗਤ ਸਿੰਘ, ਹਰੀ ਚੰਦ, ਬਾਬੂ ਰਾਮ, ਕਾਕਾ ਸਿੰਘ, ਪ੍ਰੀਤਮ ਸਿੰਘ ਲੱਧੜ ਤੇ ਦੇਵਕੀ ਨੰਦਨ ਖਾਰ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ 15 ਅਗਸਤ ਨੂੰ ਮੇਲਾ ਲੱਗਦਾ ਹੈ।
ਚਹਿਲਾਂ ਪਿੰਡ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਦੀਆਂ ਪੁਰਾਣਾ ਸ਼ਿਵ ਮੰਦਿਰ ਸੁਸ਼ੋਭਿਤ ਹੈ। ਇਸ ਮੰਦਿਰ ਦੀ ਪੁਰਾਤਤਵ ਵਿਭਾਗ ਪੰਜਾਬ ਵੱਲੋਂ ਕਾਫ਼ੀ ਸਮਾਂ ਪਹਿਲਾਂ ਕੀਤੀ ਖੋਜ ਦੀ ਰਿਪੋਰਟ ਅਨੁਸਾਰ ਇੱਥੋਂ ਦੀਆਂ ਮੂਰਤੀਆਂ 1300 ਤੋਂ ਲੈ ਕੇ 1700 ਈਸਵੀ ਦੇ ਵਿਚਕਾਰਲੇ ਸਮੇਂ ਨਾਲ ਸਬੰਧਤ ਹਨ। ਇੱਥੇ ਪੁਰਾਣੇ ਸਰੋਵਰ ਦੇ ਅਵਸ਼ੇਸ਼ ਵੀ ਮਿਲੇ ਹਨ। ਇੱਥੇ ਤਿੰਨ ਪੁਰਾਤਨ ਮੰਦਿਰ ਇੱਕ ਹੀ ਕਤਾਰ ਵਿੱਚ ਹਨ ਅਤੇ ਨਾਲ ਹੀ ਸ਼ਹੀਦ ਸਿੰਘਾਂ ਦਾ ਸਥਾਨ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਤਿੰਨ ਗੁਰਦੁਆਰੇ, ਗੁੱਗਾ ਮਾੜੀ ਅਤੇ ਸਿੱਧ ਮੰਦਿਰ ਵੀ ਹੈ।
ਪਿੰਡ ਚਹਿਲਾਂ ਵਿੱਚ ਇਸ ਸਮੇਂ ਕੁੱਲ 550 ਘਰ ਹਨ ਅਤੇ ਪਿੰਡ ਦੀ ਆਬਾਦੀ 1700 ਹੈ। ਪਿੰਡ ਦੀਆਂ ਕੁੱਲ ਵੋਟਾਂ 1350 ਹਨ। ਪਿੰਡ ਦੀ ਪੰਚਾਇਤ ਪੜ੍ਹੀ ਲਿਖੀ ਹੋਣ ਸਦਕਾ ਪਿੰਡ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰ ਰਹੀ ਹੈ। ਪਿੰਡ ਦੇ ਪ੍ਰਮੁੱਖ ਗੋਤ- ਚਹਿਲ, ਸ਼ਰਮਾ, ਗੌਂਡ, ਲੱਧੜ, ਖਾਰ ਤੇ ਜਨਾਗਲ ਹਨ। ਇਸ ਪਿੰਡ ਦੇ ਕੈਪਟਨ  ਰਾਜਵੰਤ ਪਾਲ ਗੌਂਡ ਨੇ 1971 ਦੀ ਲੜਾਈ ਵਿੱਚ ਬਹੁਤ ਬਹਾਦਰੀ ਦਿਖਾਈ ਪਰ ਪਿੰਡ ਵਿੱਚ ਉਨ੍ਹਾਂ ਦੀ ਕੋਈ ਯਾਦਗਾਰ ਨਹੀਂ ਹੈ। ਪਿੰਡ ਵਿੱਚ ਫਿਰਨੀ ਪੱਕੀ ਹੈ ਅਤੇ ਗਲੀਆਂ ਨਵੇਂ ਸਿਰੇ ਤੋਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਬਿਜਲੀ ਤੇ ਪਾਣੀ ਦਾ ਪ੍ਰਬੰਧ ਠੀਕ ਹੈ। ਪਿੰਡ ਸਿੱਖਿਆ ਪੱਖੋਂ ਪੱਛੜਿਆ ਹੋਇਆ ਹੈ। ਪਿੰਡ ਵਿੱਚ 12ਵੀਂ ਤਕ ਦਾ ਸਕੂਲ ਨਾ ਹੋਣ ਕਾਰਨ ਬੱਚੇ ਪੜ੍ਹਨ ਲਈ ਖੱਟੜਾ ਜਾਂ ਸਮਰਾਲੇ ਜਾਂਦੇ ਹਨ। ਇਸ ਸਮੇਂ ਪਿੰਡ ਵਿੱਚ ਸਿਰਫ਼ ਇੱਕ ਐਲੀਮੈਂਟਰੀ ਸਕੂਲ ਹੀ ਹੈ ਜਿਸ ਦੀ ਪਿੰਡ ਵਾਲੇ ਅਪਗ੍ਰੇਡੇਸ਼ਨ ਦੀ ਮੰਗ ਕਰ ਰਹੇ ਹਨ। ਇਹ ਪਿੰਡ ਸਿਹਤ, ਸਿੱਖਿਆ, ਸਫ਼ਾਈ ਤੇ ਵਿਕਾਸ ਪੱਖੋਂ ਪ੍ਰਸ਼ਾਸਨਿਕ ਨਜ਼ਰਸਾਨੀ ਦੀ ਮੰਗ ਕਰਦਾ ਹੈ।

ਸੰਪਰਕ: 98764-52223


Comments Off on ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.