ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਹਲਕਾ ਫਤਿਹਗੜ੍ਹ ਸਾਹਿਬ ਦਾ ਅਖ਼ੀਰਲਾ ਪਿੰਡ

Posted On August - 31 - 2016

ਜਸ਼ਨਦੀਪ ਸਿੰਘ ਬੱਲ

ਪਿੰਡ ਭੜੀ ਮਾਨਸਾ ਦਾ ਗੁਰਦੁਆਰਾ

ਪਿੰਡ ਭੜੀ ਮਾਨਸਾ ਦਾ ਗੁਰਦੁਆਰਾ

ਜ਼ਿਲ੍ਹਾ ਸੰਗਰੂਰ ਦਾ ਪਿੰਡ ਭੜੀ ਮਾਨਸਾ ਤਹਿਸੀਲ ਮਾਲੇਰਕੋਟਲਾ ਅਧੀਨ ਆਉਦਾ ਹੈ। ਇਹ ਪਿੰਡ ਧੂਰੀ-ਬਾਗੜੀਆਂ ਰੋਡ ’ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਹੈ। ਭੜੀ ਮਾਨਸਾ ਦੋਵਾਂ ਹਲਕਿਆਂ ਦਾ ਅਖ਼ੀਰਲਾ ਪਿੰਡ ਹੈ।
ਪੁਰਾਣੇ ਸਮੇਂ ਵਿੱਚ ਇਹ ਪਿੰਡ ਨਾਭਾ ਰਿਆਸਤ ਅਧੀਨ ਆਉਂਦਾ ਸੀ। ਪਿੰਡ ਵਿੱਚੋਂ ਚੰਦਾ ਇਕੱਠਾ ਕਰਕੇ ਨਾਭਾ  ’ਚ ਰਾਜੇ ਕੋਲ ਹੀ ਭੇਜਿਆ ਜਾਂਦਾ ਸੀ। ਉਸ ਸਮੇਂ ਇਸ ਪਿੰਡ ਨੂੰ ਭੜੀ ਮਾਨਸ਼ਾਹੀਆਂ ਵੀ ਕਿਹਾ ਜਾਂਦਾ ਸੀ, ਕਿਉਂਕਿ ਇਹ ਮਾਨਸ਼ਾਹੀਏ ਸਰਦਾਰਾਂ ਸੀ। ਇਸ ਵਿੱਚ ਇੱਕ ਤਿੰਨ ਮੰਜ਼ਿਲਾ ਪੁਰਾਣਾ ਕਿਲ੍ਹਾ ਸੀ, ਜੋ ਹੁਣ ਢਾਹ ਦਿੱਤਾ ਗਿਆ ਹੈ। ਪਿੰਡ ਦੇ ਸਰਪੰਚ ਸਾਬਕਾ ਫ਼ੌਜੀ ਨਿਰਮਲ ਸਿੰਘ ਹਨ ਅਤੇ ਨੰਬਰਦਾਰ ਮੱੱਘਰ ਸਿੰਘ ਸਿੱੱਧੂ ਹੈ। ਪਿੰਡ ਦੀ ਆਬਾਦੀ 3 ਹਜ਼ਾਰ ਦੇ ਕਰੀਬ ਹੈ ਅਤੇ ਵੋਟਰ 1200 ਦੇ ਲਗਪਗ ਹਨ। ਪਿੰਡ ਦਾ ਰਕਬਾ 2700 ਵਿੱਘੇ ਹੈ ਤੇ 2200 ਵਿੱਘੇ ਦਾ ਰਕਬਾ ਸਰਦਾਰ ਮੋਹਨ ਸਿੰਘ ਨੇ ਪਿੰਡ ਛਤਰੀਵਾਲਾ ਨੂੰ ਦੇ ਦਿੱਤਾ ਸੀ। ਛਤਰੀਵਾਲਾ ਭੜੀ ਮਾਨਸਾ ਦੇ ਰਕਰੇ ’ਚ ਵਸਿਆ ਪਿੰਡ ਹੈ। ਭੜੀ ਮਾਨਸਾ ਵਿੱਚ ਜ਼ਿਆਦਾਤਰ ਸਿੱਧੂ, ਸੋਹੀ ਤੇ ਕਲਾਰ ਗੋਤਾਂ ਦੇ ਪਰਿਵਾਰ ਰਹਿੰਦੇ ਹਨ। ਜਿਨ੍ਹਾਂ ਵਿੱਚੋਂ ਸਿੱੱਧੂ ਸੈਦੋ ਕਿਆ ਤੋਂ, ਸੋਹੀ ਬਾਗੜੀਆਂ ਅਤੇ ਦਿੜ੍ਹਬਾ ਤੇ ਕਲਾਰ ਕਲਾਰਾਂ ਤੋਂ ਆ ਕੇ ਵਸੇ ਹੋਏ ਹਨ। ਪਿੰਡ ਵਿੱਚ ਬੱੱਲ ਗੋਤ ਦਾ ਸਿਰਫ਼ ਇੱੱਕ ਪਰਿਵਾਰ ਹੈ ਜੋ ਪਿੰੰਡ ਰਾਏਪੁਰ ਤੋਂ ਆ ਕੇ ਵਸਿਆ ਹੋਇਆ ਹੈ।
ਪਿੰਡ ਵਿੱਚ ਦੋ ਆਂਗਣਵਾੜੀ ਕੇਂਦਰ ਹਨ। ਮੈਡੀਕਲ ਸੇਵਾਵਾਂ ਲਈ ਇੱਕ ਡਿਸਪੈਂਸਰੀ ਹੈ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਜੋ ਕਿ 1952 ਵਿੱਚ ਸੀ ਅਤੇ ਕੁਝ ਸਮੇਂ ਬਾਅਦ ਪ੍ਰਾਇਮਰੀ ਸਕੂਲ ਤੋਂ ਮਿਡਲ ਸਕੂਲ ਬਣ ਗਿਆ ਸੀ ਪਰ ਹੁਣ ਕਈ ਸਾਲਾਂ ਤੋਂ  ਹਾਈ ਸਕੂਲ ਦਾ ਦਰਜਾ ਪ੍ਰਾਪਤ ਕਰਨ ਲਈ ਤਰਸ ਰਿਹਾ ਹੈ। ਪਿੰਡ ਵਿੱਚ ਇੱਕ ਦਰਵਾਜ਼ਾ ਹੈ ਤੇ ਇਸ ਦੇ ਨਾਲ ਸੱਥ ਹੈ, ਜਿੱੱਥੇ ਪਿੰਡ ਦੇ ਲੋਕ ਵਿਹਲੇ ਸਮੇਂ ਵਿੱਚ ਰਲ ਬੈਠਦੇ ਹਨ ਤੇ ਤਾਸ਼ ਆਦਿ ਖੇਡ ਕੇ ਮਨ ਪਰਚਾਉਂਦੇ ਹਨ। ਦਰਵਾਜ਼ੇ ਦੇ ਸਾਹਮਣੇ ਹਨੂੰਮਾਨ ਮੰਦਿਰ ਹੈ। ਇੱਥੇ ਹਰ ਸਾਲ ਜਗਰਾਤਾ ਕਰਵਾਇਆ ਜਾਂਦਾ ਹੈ। ਪਿੰਡ ਵਿੱਚ ਭਗਤ ਰਵਿਦਾਸ ਦੇ ਮੰਦਰ ਹੈ। ਪਿੰਡ ਵਿੱਚ ਪੀਰ ਦੀ ਦਰਗਾਹ ਪ੍ਰਤੀ ਵੀ ਲੋਕਾਂ ਦੀ ਕਾਫ਼ੀ ਸ਼ਰਧਾ ਹੈ। ਪਿੰਡ ਨਾਲ ਸਬੰਧਤ ਭਗਤ ਰਾਮ ਸਿੰਘ ਦਾ ਚੰਡੀਗੜ੍ਹ ’ਚ ਡੇਅਰੀ ਫਾਰਮਿੰਗ ਦਾ ਚੰਗਾ ਕਾਰੋਬਾਰ ਹੈ। ਭੜੀ ਮਾਨਸਾ ਦੇ ਕਈ ਵਿਅਕਤੀ ਫ਼ੌਜ, ਪੁਲੀਸ, ਬਿਜਲੀ ਬੋਰਡ ਤੇ ਸਿੱਖਿਆ ਵਿਭਾਗ ਆਦਿ ’ਚ ਸੇਵਾ ਨਿਭਾ ਰਹੇ ਹਨ।

ਸੰਪਰਕ:  87259-22553 


Comments Off on ਹਲਕਾ ਫਤਿਹਗੜ੍ਹ ਸਾਹਿਬ ਦਾ ਅਖ਼ੀਰਲਾ ਪਿੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.