ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਢੰਡੀ ਕਦੀਮ ’ਚ ਨਾ ਘੁੰਮਿਆ ਵਿਕਾਸ ਦਾ ਪਹੀਆ

Posted On September - 7 - 2016

ਸੰਦੀਪ ਅਬਰੋਲ

ਸਫ਼ਾਈ ਨੂੰ ਤਰਸ ਰਿਹਾ ਪਿੰਡ ਢੰਡੀ ਕਦੀਮ ਦਾ ਛੱਪੜ

ਸਫ਼ਾਈ ਨੂੰ ਤਰਸ ਰਿਹਾ ਪਿੰਡ ਢੰਡੀ ਕਦੀਮ ਦਾ ਛੱਪੜ

ਢੰਡੀ ਕਦੀਮ ਸਾਂਸਦ ਗਰਾਮ ਯੋਜਨਾ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਲੋਂ ਗੋਦ ਲਿਆ ਪਿੰਡ ਹੈ। ਸੰਸਦ ਮੈਂਬਰ ਵੱਲੋਂ ਭਾਵੇਂ ਢੰਡੀ ਕਦੀਮ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਪਿੰਡ ਦਾ ਖਾਸ ਵਿਕਾਸ ਨਜ਼ਰ ਨਹੀਂ ਆਉਂਦਾ। ਸਰਕਾਰੀ ਬਿਆਨਾਂ ਵਿੱਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਲੋਂ ਪਿੰਡ ਦੇ ਵਿਕਾਸ ਬਾਰੇ ਜੋ ਕਿਹਾ ਗਿਆ ਹੈ, ਉਸ ਦੇ 40 ਫ਼ੀਸਦੀ ਹਿੱਸੇ ਦਾ ਵਿਕਾਸ ਵੀ ਨਜ਼ਰ ਨਹੀਂ ਆਉਂਦਾ।
ਢੰਡੀ ਕਦੀਮ ਦੇ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਿੰਡ ਨੂੰ ਸੰਸਦ ਮੈਂਬਰ ਵੱਲੋਂ ਗੋਦ ਲੈਣ ਦਾ ਉਨ੍ਹਾਂ ਨੂੰ ਅਜੇ ਤੱਕ ਕੋਈ ਖ਼ਾਸ ਫਾਇਦਾ ਨਹੀਂ ਹੋਇਆ ਹੈ। ਕਰੀਬ 3500 ਦੀ ਆਬਾਦੀ ਵਾਲੇ ਇਸ ਪਿੰਡ ਦੇ ਬਜ਼ੁਰਗਾਂ ਤੇ ਮੋਹਤਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾ ਕੇ ਨਵੀਂ ਦਿੱਖ ਦੇਣ ਦੀ ਤਿਆਰੀ ਕੀਤੀ ਗਈ ਸੀ ਪਰ ਸਾਂਸਦ ਗਰਾਮ ਯੋਜਨਾ ਤਹਿਤ ਇਸ ਪਿੰਡ ਵਿੱਚ ਕੋਈ ਕੰਮ ਹੋਇਆ ਨਜ਼ਰ ਨਹੀਂ ਆਉਂਦਾ। ਪਿੰਡ ਦੇ ਵਿਕਾਸ ਕਾਰਜ ਲਟਕੇ ਪਏ ਹਨ। ਪਿੰਡ ਵਿੱਚ ਨਵੇਂ ਸਿਰੇ ਤੋਂ ਵਿਕਾਸ ਕਾਰਜ ਤਾਂ ਕੀ ਕਰਾਉਣੇ ਸਨ, ਬਲਕਿ ਬਕਾਇਆ ਪਏ ਵਿਕਾਸ ਕਾਰਜ ਵੀ ਨੇਪਰੇ ਨਹੀਂ ਚੜ੍ਹਾਏ ਗਏ। ਇਸ ਪਿੰਡ ਦੀ ਸਰਪੰਚ ਪ੍ਰੀਤੋ ਬਾਈ ਦੇ ਪਤੀ ਮੱਖਣ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਕਈ ਯੋਜਨਾਵਾਂ ਉਲੀਕੀਆਂ ਗਈਆਂ ਸਨ ਪਰ ਕਿਸੇ ਵੀ ਯੋਜਨਾ ’ਤੇ ਕੰਮ ਨਹੀਂ ਹੋ ਸਕਿਆ। ਮੱਖਣ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਵੀ ਨਹੀਂ ਬਣੀਆਂ। ਪਿੰਡ ਵਿੱਚ ਪੰਚਾਇਤ ਘਰ ਬਣਾਇਆ ਜਾਣਾ ਸੀ, ਉਹ ਵੀ ਨਹੀਂ ਬਣਿਆ। ਢੰਡੀ ਕਦੀਮ ਦੀਆਂ ਸੜਕਾਂ ਦਾ ਹਾਲ ਵੀ ਉਹੀ ਹੈ। ਉਨ੍ਹਾਂ ਦੱਸਿਆ ਕਿ ਦਾਅਵੇ ਕੀਤੇ ਜਾ ਰਹੇ ਸਨ ਕਿ ਪਿੰਡ ਦੀ ਹਰ ਗਲੀ ਵਿੱਚ ਲਾਈਟਾਂ ਲਾਈਆਂ ਜਾਣਗੀਆਂ ਪਰ ਇਹ ਕੰਮ ਵੀ ਅੱਧ-ਵਿਚਕਾਰ ਹੀ ਲਟਕ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਗਰਾਂਟ ਲਈ ਤਰਲੇ ਪਾਏ ਹਨ ਪਰ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸ਼ਮਸ਼ਾਨਘਾਟ ਦਾ ਕੰਮ ਵੀ ਉਵੇਂ ਹੀ ਪਿਆ ਹੈ। ਪਿੰਡ ਦਾ ਛੱਪੜ ਵੀ ਸਫ਼ਾਈ ਨੂੰ ਤਰਸ ਰਿਹਾ ਹੈ ਅਤੇ ਢਾਣੀਆਂ ਵੀ ਵਿਕਾਸ ਤੋਂ ਊਣੀਆਂ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।


Comments Off on ਢੰਡੀ ਕਦੀਮ ’ਚ ਨਾ ਘੁੰਮਿਆ ਵਿਕਾਸ ਦਾ ਪਹੀਆ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.