ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਪਾਠਕਨਾਮਾ

Posted On September - 7 - 2016

ਘੁੱਗੀ ਦੀ ਕਨਵੀਨਰ ਵਜੋਂ ਨਿਯੁਕਤੀ

ਗੁਰਪ੍ਰੀਤ ਸਿੰਘ ਘੁੱਗੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਵਜੋਂ ਨਿਯੁਕਤੀ ਸਵਾਗਤਯੋਗ ਕਦਮ ਹੈ। ਘੁੱਗੀ ਬਹੁਤ ਸਿਆਣਾ, ਇਮਾਨਦਾਰ, ਗਿਆਨਵਾਨ, ਨਿਰਵਿਵਾਦਤ, ਹਾਜ਼ਰ-ਜਵਾਬ ਅਤੇ ਆਪਣੀ ਉਮਰ ਤੋਂ ਵੀ ਵੱਧ ਪ੍ਰੋੜ੍ਹ ਵਿਅਕਤੀ ਹੈ। ਉਹ ਲੱਚਰ ਗਾਇਕੀ ਦਾ ਵਿਰੋਧ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਕਰਦਾ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਉਸ ਬਰੈਂਡ ਅੰਬੈਸਡਰ ਬਣਾਉਣਾ ਵੀ ਉਸਦੇ ਪ੍ਰਭਾਵਸ਼ਾਲੀ ਵਿਅਕਤੀਤਵ ਦਾ ਸਬੂਤ ਸੀ।
-ਪ੍ਰਿੰ. ਗੁਰਮੁਖ ਸਿੰਘ ਪੋਹੀੜ, ਪਿੰਡ ਪੋਹੀੜ (ਲੁਧਿਆਣਾ)

(2)

‘ਆਪ’ ਨੇ ਇੱਕ ਜੱਟ ਸਿੱਖ ਨੂੰ ਹਟਾ ਕੇ ਦੂਜੇ ਜੱਟ ਸਿੱਖ ਨੂੰ ਕਨਵੀਨਰ ਥਾਪ ਦਿੱਤਾ, ਪਰ ਪਾਰਟੀ ਵਿੱਚ ਘੁੱਗੀ ਦਾ ਅਕਸ ਨਿੱਗਰ ਲੀਡਰ ਵਾਲਾ ਨਹੀਂ। ਇਹ ਦੇਖਣਾ ਹੋਵੇਗਾ ਕਿ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਹਿੰਮਤ ਸਿੰਘ ਸ਼ੇਰਗਿੱਲ ਤੇ ਐੱਚ ਐੱਸ ਫੂਲਕਾ ਵਰਗੇ ਆਗੂ ਕਿੰਨੀ ਕੁ ਦੇਰ ਲਈ ਉਸ ਨੂੰ ਆਪਣਾ ਨੇਤਾ ਪ੍ਰਵਾਨਦੇ ਹਨ।
-ਹਰਦਿਆਲ ਸਿੰਘ, ਅੰਮ੍ਰਿਤਸਰ

ਮੀਡੀਆ ਦੀ ਇੱਕਪਾਸੜ ਨੀਤੀ?

ਪੰਜਾਬ ਵਿੱਚ ਤੀਜੀ ਧਿਰ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਅਖ਼ਬਾਰਾਂ ਵੱਲੋਂ ਜੋ ਨਾਂਹ-ਪੱਖੀ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ‘ਆਪ’ ਦੀਆਂ ਵਿਰੋਧੀ ਪਾਰਟੀਆਂ ਦੇ ਨਾਲ ਨਾਲ ਪੰਜਾਬ ਦਾ ਮੀਡੀਆ ਵੀ ਆਮ ਆਦਮੀ ਪਾਰਟੀ ਨਾਲ ਵਿਰੋਧੀ ਪਾਰਟੀਆਂ ਵਾਲਾ ਸਲੂਕ ਕਰ ਰਿਹਾ ਹੈ। ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਦੀ ਨਿਰਪੱਖ ਪਹੁੰਚ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ‘ਪੰਜਾਬੀ ਟ੍ਰਿਬਿਊਨ’ ਵੀ ਆਮ ਆਦਮੀ ਪਾਰਟੀ ਪ੍ਰਤੀ ਨਾਂਹਪੱਖੀ ਕਿਰਦਾਰ ਨਿਭਾਉਣ ਲੱਗ ਪਿਆ ਹੈ, ਉਸ ਨੇ ਆਮ ਲੋਕਾਂ ਦੀਆਂ ਆਸਾਂ ਨੂੰ ਤੋੜਿਆ ਹੈ।
-ਗੁਰਤੇਜ ਸਿੰਘ ਬਾਘਾ ਪੁਰਾਣਾ (ਮੋਗਾ)

(2)

‘ਆਪ’ ਨੂੰ ਆਲੋਚਨਾ ਹਜ਼ਮ ਨਹੀਂ ਹੁੰਦੀ, ਇਸਦਾ ਅੰਦਾਜ਼ਾ ਭਗਵੰਤ ਮਨ ਦੇ ਵਿਵਹਾਰ ਤੋਂ ਹੋ ਜਾਂਦਾ ਹੈ। ਜਦੋਂ ਤਕ ਇਹ ਪਾਰਟੀ ਨੁਕਤਾਚੀਨੀ ਬਰਦਾਸ਼ਤ ਕਰਨ ਦਾ ਜਿਗਰਾ ਵਿਕਸਿਤ ਨਹੀਂ ਕਰਦੀ, ਉਦੋਂ ਤਕ ਇਸ ਵਿੱਚ ਨਿਘਾਰ ਦਾ ਸਿਲਸਿਲਾ ਜਾਰੀ ਰਹੇਗਾ।
-ਰਾਜਨਬੀਰ ਸਿੰਘ (ਈ-ਮੇਲ)

ਖ਼ਤਰਨਾਕ ਡਿਵਾਈਡਰ

ਅੱਜਕੱਲ੍ਹ ਸੜਕਾਂ ’ਤੇ ਬਹੁਤ ਹੀ ਭਿਆਨਕ ਹਾਦਸੇ ਹੋ ਰਹੇ ਹਨ। ਇਨ੍ਹਾਂ ਕਾਰਨ ਬਹੁਤ ਸਾਰੀਆਂ ਜਾਨਾਂ ਅਜਾਈਂ ਹੀ ਚਲੀਆਂ ਜਾਂਦੀਆਂ ਹਨ। ਹਾਦਸੇ ਬਹੁਤ ਸਾਰੇ ਕਾਰਨਾਂ ਕਰਕੇ ਵਾਪਰਦੇ ਹਨ ਪਰ ਕੁਝ ਥਾਈਂ ਸੜਕਾਂ ਦੀ ਗ਼ਲਤ ਵਿਉਂਤਬੰਦੀ ਵੀ ਹਾਦਸਿਆਂ ਦੀ ਵਜ੍ਹਾ ਬਣ ਰਹੀ ਹੈ।  ਬਲਾਚੌਰ ਤੋਂ ਗੜ੍ਹੀ ਕਾਨੂੰਗੋਆ ਸੜਕ ਦੇ ਵਿਚਾਲੇ ਵਾਲਾ ਚੌਕ ਇਸਦੀ ਇੱਕ ਮਿਸਾਲ ਹੈ। ਪਹਿਲਾਂ ਤਾ ਚੌਕ ਹੀ ਟੇਢਾ-ਮੇਢਾ ਤੇ ਉੱਚਾ-ਨੀਵਾਂ ਹੈ। ਦੂਸਰਾ ਇੱਕ ਡਿਵਾਈਡਰ, ਜਿਹੜਾ ਬਲਾਚੌਰ ਤੋਂ ਗੜ੍ਹਸ਼ੰਕਰ ਵੱਲ ਮੁੜਨ ਅਤੇ ਚੰਡੀਗੜ੍ਹ ਤੋਂ ਗੜ੍ਹਸ਼ੰਕਰ ਜਾਣ ਵਾਲੇ ਰਾਹ ’ਤੇ ਹੈ, ਬੜਾ ਖ਼ਤਰਨਾਕ ਹੈ। ਉਸਦਾ ਫ਼ਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੈ। ਲੋਕ ਨਿਰਮਾਣ ਵਿਭਾਗ ਨੂੰ ਬੇਨਤੀ ਹੈ ਕਿ ਉਹ ਇਸ ਡਿਵਾਈਡਰ ਨੂੰ ਤੋੜ ਕੇ ਪੱਧਰਾ ਕਰਵਾ ਦੇਵੇ ਜਿਸ ਨਾਲ ਗੱਡੀਆਂ ਦਾ ਨੁਕਸਾਨ ਨਾ ਹੋਵੇ।
-ਗੁਰਚਰਨ ਸਿੰਘ, ਪਿੰਡ ਮਜਾਰਾ (ਨਵਾਂ ਸ਼ਹਿਰ)
ਸੰਪਰਕ: 98781-19000 


1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.